
ਸਿੱਧੂ ਮੂਸੇਵਾਲਾ
ਪੰਜਾਬੀ ਸਿੰਗਰ ਸ਼ੁਭਦੀਪ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਜਵਾਹਰਕੇ ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸ ਵੇਲ੍ਹੇ ਉਹ ਆਪਣੇ ਦੋਸਤ ਨਾਲ ਆਪਣੀ ਗੱਡੀ ਵਿੱਚ ਬਹਿ ਕੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ। ਉਨ੍ਹਾਂ ਦੇ ਕਤਲ ਦੀ ਜਿੰਮੇਵਾਰੀ ਲਾਰੇਂਸ ਬਿਸ਼ਨੋਈ ਗੈਂਗ ਨੇ ਲਈ ਸੀ। ਕਤਲ ਦੇ ਤਕਰੀਬਨ 2 ਸਾਲ ਬਾਅਦ ਵੀ ਇਸ ਮਾਮਲੇ ਦੀ ਸੁਣਵਾਈ ਪੂਰੀ ਤਰ੍ਹਾਂ ਨਾਲ ਸ਼ੁਰੂ ਨਹੀਂ ਹੋ ਸਕੀ ਹੈ।
ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਮਾਮਲੇ ਵਿੱਚ ਸੁਣਵਾਈ: ਮਾਨਸਾ ਅਦਾਲਤ ਨੇ ਬੀਬੀਸੀ ਤੋਂ 16 ਜੂਨ ਨੂੰ ਜਵਾਬ ਮੰਗਿਆ; ਦੋ ਐਪੀਸੋਡ ਹੋ ਚੁੱਕੇ ਰੀਲੀਜ਼
Sidhu Moosewala Documentary : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਫਿਲਮ ਦੀ ਰਿਲੀਜ਼ ਨੂੰ ਰੋਕਣ ਲਈ ਦਾਇਰ ਪਟੀਸ਼ਨ ਦੀ ਸੁਣਵਾਈ ਅੱਜ (12 ਜੂਨ) ਮਾਨਸਾ ਅਦਾਲਤ ਵਿੱਚ ਹੋਈ। ਅਦਾਲਤ ਨੇ ਇਸ ਮਾਮਲੇ ਵਿੱਚ ਬੀਬੀਸੀ ਤੋਂ 16 ਜੂਨ ਤੱਕ ਜਵਾਬ ਮੰਗਿਆ ਹੈ। ਹਾਲਾਂਕਿ, ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) 11 ਜੂਨ ਨੂੰ ਸਿੱਧੂ ਦੇ ਜਨਮਦਿਨ 'ਤੇ ਡਾਕੂਮੈਂਟਰੀ ਦੇ ਦੋ ਐਪੀਸੋਡ ਪਹਿਲਾਂ ਹੀ ਜਾਰੀ ਕਰ ਚੁੱਕਾ ਹੈ।
- TV9 Punjabi
- Updated on: Jun 12, 2025
- 5:49 pm
ਸਿੱਧੂ ਮੂਸੇਵਾਲਾ ਦਾ ਮਨਾਇਆ ਗਿਆ ਜਨਮਦਿਨ, ਮਾਪਿਆਂ ਨੇ ਮਾਨਸਾ ਵਿੱਚ ਕੱਟਿਆ ਕੇਕ
ਸਿੱਧੂ ਮੂਸੇਵਾਲਾ ਦਾ ਜਨਮਦਿਨ ਬੁੱਧਵਾਰ ਨੂੰ ਪੰਜਾਬ ਦੇ ਮਾਨਸਾ ਦੇ ਪਿੰਡ ਮੂਸਾ ਵਿੱਚ ਮਨਾਇਆ ਗਿਆ। ਮੂਸੇਵਾਲਾ ਦੇ ਮਾਪਿਆਂ ਨੇ ਕੇਕ ਕੱਟਿਆ ਅਤੇ ਉਨ੍ਹਾਂ ਦੇ ਤਿੰਨ ਨਵੇਂ ਗੀਤ ਵੀ ਰਿਲੀਜ਼ ਕੀਤੇ। ਉਨ੍ਹਾਂ ਦੇ ਤਿੰਨੋਂ ਨਵੇਂ ਗੀਤਾਂ ਨੂੰ ਕੁਝ ਹੀ ਘੰਟਿਆਂ ਵਿੱਚ ਯੂਟਿਊਬ 'ਤੇ 2-2 ਮਿਲੀਅਨ ਲੋਕਾਂ ਨੇ ਸੁਣਿਆ ਹੈ। ਡਾਕੂਮੈਂਟਰੀ ਨੂੰ ਰਿਲੀਜ਼ ਕਰਨ ਪਿੱਛੇ ਵੱਡੇ ਹੱਥ ਹਨ। ਮਹਾਰਾਸ਼ਟਰ ਪੁਲਿਸ ਵੱਲੋਂ ਜਾਂਚ ਅਤੇ ਡਾਕੂਮੈਂਟਰੀ ਵਿੱਚ ਪੇਸ਼ ਕੀਤੇ ਗਏ ਤੱਥਾਂ ਦੀ ਪੁਸ਼ਟੀ ਤੋਂ ਬਾਅਦ ਹੀ ਇਸਨੂੰ ਜਾਰੀ ਕੀਤਾ ਜਾਣਾ ਚਾਹੀਦਾ ਸੀ। ਬਲਕੌਰ ਸਿੰਘ ਨੇ ਕਿਹਾ ਕਿ ਹੁਣ ਉਹ ਚੈਨਲ ਵਿਰੁੱਧ ਕਾਨੂੰਨੀ ਕਾਰਵਾਈ ਕਰਨਗੇ।
- TV9 Punjabi
- Updated on: Jun 11, 2025
- 2:49 pm
ਸਿੱਧੂ ਮੂਸੇਵਾਲਾ ਦਾ BDAY… ਫੈਨਜ਼ ਨੂੰ ਵੱਡਾ ਗਿਫ਼ਟ, ‘MOOSE PRINT’ ਜ਼ਰੀਏ ਫਿਰ ਗੂੰਜ਼ੀ ਆਵਾਜ਼
Sidhu Moosewalas Birthday: ਮੂਸੇਵਾਲਾ ਦੀ ਆਵਾਜ਼ ਇੱਕ ਵਾਰ ਫਿਰ 'MOOSE PRINT' ਜ਼ਰੀਏ ਗੂੰਜ਼ੀ ਹੈ। ਸਿੱਧੂ ਮੂਸੇਵਾਲਾ ਦੀ ਅਧਿਕਾਰਤ ਯੂਟੀਉਬ ਚੈਨਲ 'ਤੇ ਤਿੰਨ ਗੀਤਾਂ ਨੂੰ ਬੈਕ ਟੂ ਬੈਕ ਰਿਲੀਜ਼ ਕੀਤਾ ਗਿਆ ਹੈ। ਅੱਜ ਸਭ ਤੋਂ ਪਹਿਲਾਂ ਗੀਤ 0008 ਰਿਲੀਜ਼ ਕੀਤਾ ਗਿਆ। ਜਿਸ ਤੋਂ ਬਾਆਦ NEAL ਨੂੰ ਪੂਰੇ ਪੰਜ ਮਿੰਟਾਂ ਬਾਅਦ ਰਿਲੀਜ਼ ਕੀਤਾ ਗਿਆ ਅਤੇ ਤੀਸਰੇ ਗੀਤ TAKE NOTE'S ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ
- TV9 Punjabi
- Updated on: Jun 11, 2025
- 7:22 am
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ BBC ਖਿਲਾਫ਼ ਕੋਰਟ ‘ਚ ਦਾਇਰ ਕੀਤੀ ਪਟੀਸ਼ਨ, ਡੋਕੂਮੈਂਟਰੀ ‘ਤੇ ਜਤਾਇਆ ਇਤਰਾਜ
ਸਿੱਧੂ ਮੂਸੇਵਾਲਾ ਦਾ 29 ਮਈ, 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤੀ ਗਿਆ ਸੀ। ਹਮਲਾਵਰਾਂ ਨੇ ਉਨ੍ਹਾਂ ਦੀ ਜੀਪ ਚਲਾਉਂਦੇ ਸਮੇਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੋਲਡੀ ਬਰਾੜ ਨੇ ਲਈ ਸੀ। ਇਸ ਘਟਨਾ ਨੇ ਪੂਰੇ ਭਾਰਤ ਅਤੇ ਦੁਨੀਆ ਭਰ ਦੇ ਪੰਜਾਬੀ ਭਾਈਚਾਰਿਆਂ ਵਿੱਚ ਰੋਸ ਪੈਦਾ ਕਰ ਦਿੱਤਾ ਸੀ।
- Bhupinder Singh
- Updated on: Jun 10, 2025
- 5:47 pm
ਸਿੱਧੂ ਮੂਸੇਵਾਲਾ ‘ਤੇ ਬਣ ਰਹੀ ਡੋਕੂਮੈਂਟਰੀ ਤੋਂ ਪਿਤਾ ਖੁਸ਼ ਨਹੀਂ ਬਲਕੌਰ, DGP ਨੂੰ ਕੀਤੀ ਅਪੀਲ
ਪੰਜਾਬੀ ਗਾਇਕ ਅਤੇ ਰੈਪਰ ਸਿੱਧੂ ਮੂਸੇਵਾਲਾ ਦੇ ਜੀਵਨ 'ਤੇ ਇੱਕ ਡੋਕੂਮੈਂਟਰੀ ਆ ਰਹੀ ਹੈ। ਪਰ ਸਿੱਧੂ ਮੂਸੇਵਾਲਾ ਦੇ ਪਿਤਾ ਇਸ ਤੋਂ ਖੁਸ਼ ਨਹੀਂ ਜਾਪਦੇ ਹਨ। ਉਨ੍ਹਾਂ ਨੇ ਇਸ ਬਾਰੇ ਮਹਾਰਾਸ਼ਟਰ ਦੇ ਡੀਜੀਪੀ ਨੂੰ ਸ਼ਿਕਾਇਤ ਕੀਤੀ ਹੈ ਅਤੇ ਇਸ ਡੋਕੂਮੈਂਟਰੀ ਨੂੰ ਰੋਕਣ ਦੀ ਮੰਗ ਕੀਤੀ ਹੈ।
- TV9 Punjabi
- Updated on: Jun 7, 2025
- 6:39 pm
3 ਸਾਲ ਪਹਿਲਾਂ.. ਅੱਜ ਦੇ ਦਿਨ ਹੋਇਆ ਸੀ ਮੂਸੇਵਾਲਾ ਦਾ ਕਤਲ, ਮਾਨਸਾ ਵਿੱਚ ਮਨਾਈ ਜਾ ਰਹੀ ਹੈ ਬਰਸੀ
Sidhu Moosewala: ਅੱਜ ਸਿੱਧੂ ਮੂਸੇਵਾਲਾ ਦੀ ਬਰਸੀ ਮਨਾਈ ਜਾ ਰਹੀ ਹੈ। ਹਮਲੇ ਵਾਲੇ ਦਿਨ ਸਿੱਧੂ ਮੂਸੇਵਾਲਾ ਆਪਣੇ ਕੁੱਝ ਸਾਥਿਆਂ ਨਾਲ ਕਾਲੇ ਰੰਗ ਦੀ ਥਾਰ ਕਾਰ ਵਿੱਚ ਆਪਣੇ ਘਰੋਂ ਨਿਕਲਿਆ ਸੀ। ਗੈਂਗਸਟਰਾਂ ਨੇ ਜਵਾਹਰਕੇ ਪਿੰਡ ਕੋਲ ਪਹੁੰਚ ਕੇ ਉਹਨਾਂ ਦੀ ਕਾਰ ਨੂੰ ਚਾਰੋਂ ਪਾਸਿਓਂ ਘੇਰਾ ਪਾ ਲਿਆ ਅਤੇ 30 ਤੋਂ ਵੱਧ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ 19 ਗੋਲੀਆਂ ਮੂਸੇਵਾਲਾ ਨੂੰ ਲੱਗੀਆਂ।
- TV9 Punjabi
- Updated on: May 29, 2025
- 6:31 am
ਜੇਕਰ ਸਿੱਧੂ ਮੂਸੇਵਾਲਾ ਦੇ ਪਿਤਾ ਚੋਣ ਲੜਦੇ ਹਨ ਤਾਂ ਕਿੰਨੀ ਬਦਲ ਜਾਵੇਗੀ ਪੰਜਾਬ ਦੀ ਰਾਜਨੀਤੀ?
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੂਸੇਵਾਲਾ ਦੇ ਕਤਲ ਦਾ ਇਨਸਾਫ਼ ਕਾਂਗਰਸ ਦੇ ਸੱਤਾ ਵਿੱਚ ਆਉਣ 'ਤੇ ਹੀ ਹੋਵੇਗਾ। ਮੰਗਲਵਾਰ ਨੂੰ ਮਾਨਸਾ ਵਿੱਚ ਕਾਂਗਰਸ ਦੀ 'ਸੰਵਿਧਾਨ ਬਚਾਓ ਰੈਲੀ' ਵਿੱਚ ਉਹਨਾਂ ਨੇ ਇਹ ਐਲਾਨ ਕੀਤਾ ਸੀ।
- TV9 Punjabi
- Updated on: May 28, 2025
- 6:25 am
ਸਿੱਧੂ ਮੂਸੇਵਾਲਾ ਦੇ ਕਤਲ ਲਈ ਕਿਸ ਨੇ ਦਿੱਤੇ ਪੈਸੇ ? ਪਾਕਿਸਤਾਨੀ ਡੌਨ ਨੇ ਲਾਰੈਂਸ ਬਿਸ਼ਨੋਈ ਦਿੱਤੀ ਧਮਕੀ
ਭੱਟੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਕਿਸਨੇ ਮਾਰਿਆ, ਹਥਿਆਰਾਂ ਦਾ ਭੁਗਤਾਨ ਕਿਸਨੇ ਕੀਤਾ, ਹਥਿਆਰ ਕਿੱਥੋਂ ਆਏ, ਭਾਰਤੀ ਰੁਪਏ ਕਿਸਨੇ ਦਿੱਤੇ ਅਤੇ ਕੀ ਨਹੀਂ। ਮੇਰੇ ਕੋਲ ਉਨ੍ਹਾਂ ਸਾਰੀਆਂ ਥਾਵਾਂ ਦੇ ਰਿਕਾਰਡ ਹਨ ਜਿੱਥੇ ਇਹ ਘਟਨਾ ਵਾਪਰੀ। ਜੇ ਮੇਰੇ ਦੇਸ਼ ਦਾ ਵਿਸ਼ਾ ਦੁਬਾਰਾ ਉਠਾਇਆ ਜਾਵੇ ਤਾਂ ਸਭ ਕੁਝ ਸਾਹਮਣੇ ਆ ਜਾਵੇਗਾ।
- Davinder Kumar
- Updated on: May 3, 2025
- 7:09 am
ਮਾਨਸਾ ਵਿੱਚ ਮੂਸੇਵਾਲਾ ਕੇਸ ਦੀ ਸੁਣਵਾਈ ਮੁਲਤਵੀ, ਸਿਹਤ ਠੀਕ ਨਾ ਹੋਣ ਕਾਰਨ ਅਦਾਲਤ ਨਹੀਂ ਪਹੁੰਚੇ ਪਿਤਾ ਬਲਕੌਰ ਸਿੰਘ
Sidhu Moosewala case update : ਮਾਨਸਾ ਅਦਾਲਤ ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ ਵਿੱਚ ਸ਼ੁਕਰਵਾਰ ਨੂੰ ਗਵਾਹੀ ਟਲ ਗਈ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਸਿਟੀ ਵਨ ਪੁਲਿਸ ਸਟੇਸ਼ਨ ਦੇ ਤਤਕਾਲੀ ਇੰਚਾਰਜ ਅੰਗਰੇਜ਼ ਸਿੰਘ ਸਿਹਤ ਠੀਕ ਨਾ ਹੋਣ ਕਾਰਨ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ। ਹੁਣ ਅਦਾਲਤ ਨੇ ਸਮਨ ਜਾਰੀ ਕਰ ਅਗਲੀ ਸੁਣਵਾਈ ਤੇ ਹਾਜ਼ਰ ਹੋਣ ਦੇ ਹੁੱਕਮ ਦਿੱਤੇ ਹਨ।
- TV9 Punjabi
- Updated on: May 2, 2025
- 1:04 pm
ਹੁਣ ਬਾਰਡਰ ਪਾਰ ਨਹੀਂ ਵੱਜਣਗੇ ਪੰਜਾਬੀ ਗਾਣੇ, ਪਾਕਿਸਤਾਨ ਨੇ FM ਤੇ ਭਾਰਤੀ ਗੀਤਾਂ ਤੇ ਲਗਾਈ ਰੋਕ, ਅੱਤਵਾਦੀ ਹਮਲੇ ਤੋਂ ਬਾਅਦ ਵਧਿਆ ਤਣਾਅ
Punjabi Song Ban in Pakistan: ਭਾਰਤ ਵੱਲੋਂ ਪਾਕਿਸਤਾਨੀ ਕਲਾਕਾਰਾਂ 'ਤੇ ਪਾਬੰਦੀ ਲਾਉਣ ਮਗਰੋਂ ਪਾਕਿਸਤਾਨ ਨੇ ਆਪਣੇ ਐਫ਼ ਐਮ ਰੇਡੀਓ 'ਤੇ ਭਾਰਤੀ ਗੀਤਾਂ 'ਤੇ ਪਾਬੰਦੀ ਲਾ ਦਿੱਤੀ ਹੈ। ਇਹ ਕਦਮ ਪਾਕਿਸਤਾਨ ਬ੍ਰੌਡਕਾਸਟਰਜ਼ ਐਸੋਸੀਏਸ਼ਨ ਵੱਲੋਂ ਉਠਾਇਆ ਗਿਆ ਹੈ, ਜਿਸਨੂੰ ਪਾਕਿਸਤਾਨ ਸਰਕਾਰ ਨੇ ਸਮਰਥਨ ਦਿੱਤਾ ਹੈ।
- TV9 Punjabi
- Updated on: May 6, 2025
- 7:22 am
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਾਨਸਾ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ
Sidhu Moosewala Murder Case : ਮਾਨਸਾ ਕੋਰਟ ਨੇ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸਬੰਧਤ ਇੱਕ ਮਾਮਲੇ ਵਿੱਚ ਅੱਠ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਇੱਕ ਗੈਂਗਸਟਰ ਅਤੇ ਇੱਕ ਬਰਖਾਸਤ ਪੁਲਿਸ ਅਧਿਕਾਰੀ ਨੂੰ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਸਜ਼ਾ ਸੁਣਾਈ ਗਈ ਹੈ।
- Bhupinder Singh
- Updated on: Apr 24, 2025
- 5:27 am
AI ਨਾਲ ਬਣਾਈਆਂ ਮੂਸੇਵਾਲਾ ਦੀਆਂ ਤਸਵੀਰਾਂ ‘ਤੇ ਵਿਵਾਦ, ਮਾਂ ਚਰਨ ਕੌਰ ਨੇ ਪੋਸਟ ਕਰ ਜਤਾਇਆ ਇਤਰਾਜ਼
ਮਾਨਸਾ ਦੇ ਪਿੰਡ ਮੂਸਾ ਦੇ ਰਹਿਣ ਵਾਲੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਪਿੰਡ ਜਵਾਹਰਕੇ ਵਿੱਚ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਪੰਜਾਬ-ਹਰਿਆਣਾ ਦੇ 6 ਸ਼ੂਟਰਾਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਸੀ ਜਦੋਂ ਉਹ ਆਪਣੇ 2 ਦੋਸਤਾਂ ਨਾਲ ਇੱਕ ਅਸੁਰੱਖਿਅਤ ਥਾਰ ਜੀਪ ਵਿੱਚ ਸਫ਼ਰ ਕਰ ਰਿਹਾ ਸੀ।
- Sajan Kumar
- Updated on: Apr 9, 2025
- 9:13 pm
ਨਸ਼ਾ ਤਸਕਰੀ ਵਿੱਚ ਸ਼ਾਮਿਲ ਅਮਨ ਦਾ ‘ਮੂਸੇਵਾਲਾ’ ਕੁਨੇਕਸ਼ਨ, ਪਰਿਵਾਰ ਦੀ ਸੁਰੱਖਿਆ ਵਿੱਚ ਤਾਇਨਾਤ ਸੀ ਹੈੱਡ ਕਾਂਸਟੇਬਲ
ਸੂਤਰਾਂ ਅਨੁਸਾਰ ਜਦੋਂ ਅਮਨਦੀਪ ਕੌਰ ਮੂਸੇਵਾਲਾ ਦੇ ਘਰ ਤਾਇਨਾਤ ਸੀ, ਤਾਂ ਉਸਦਾ ਸਾਥੀ ਬਲਵਿੰਦਰ ਉਰਫ਼ ਸੋਨੂੰ ਉਸਨੂੰ ਮਿਲਣ ਆਉਂਦਾ ਸੀ। ਸੁਰੱਖਿਆ ਇੰਚਾਰਜ ਰਾਜਿੰਦਰ ਅਮਨਦੀਪ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਿਹਾ ਸੀ। ਉਹਨਾਂ ਨੇ ਉਸ ਸਮੇਂ ਮਾਨਸਾ ਦੇ ਐਸਐਸਪੀ ਨਾਨਕ ਸਿੰਘ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਸੀ, ਜਿਸ ਤੋਂ ਬਾਅਦ ਅਮਨਦੀਪ ਨੂੰ ਉੱਥੋਂ ਹਟਾ ਦਿੱਤਾ ਗਿਆ ਸੀ।
- TV9 Punjabi
- Updated on: Apr 7, 2025
- 9:09 am
ਇੱਕ ਸਾਲ ਦਾ ਹੋਇਆ ‘ਛੋਟਾ ਸਿੱਧੂ’, ਪਿੰਡ ਮੂਸੇ ‘ਚ ਇੰਝ ਮਨਾਇਆ ਗਿਆ ਜਨਮਦਿਨ
ਪੰਜਾਬੀ ਰੈਪਰ-ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰ ਵਿੱਚ 6 ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸਦੇ ਮਾਪਿਆਂ ਨੇ 57 ਸਾਲ ਦੀ ਉਮਰ ਵਿੱਚ IVF ਰਾਹੀਂ ਇੱਕ ਪੁੱਤਰ ਨੂੰ ਜਨਮ ਦਿੱਤਾ। ਸਿੱਧੂ ਦਾ ਅਸਲੀ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ, ਇਸੇ ਕਰਕੇ ਉਸਦੇ ਛੋਟੇ ਭਰਾ ਦਾ ਨਾਮ ਉਸਦੇ ਨਾਮ ਤੇ ਰੱਖਿਆ ਗਿਆ ਹੈ।
- Bhupinder Singh
- Updated on: Mar 17, 2025
- 12:45 pm
ਮੂਸੇਵਾਲਾ ਦੀ ਮਾਂ ਨੇ ਆਪਣੇ ਪੁੱਤਰਾਂ ਦੇ ਨਾਮ ਬਣਵਾਏ ਟੈਟੂ, ਦੋਵੇਂ ਬਾਹਾਂ ਤੇ ਲਿਖਵਾਈ ਜਨਮ ਤਰੀਕ
ਸਿੱਧੂ ਮੂਸੇਵਾਲਾ ਨੂੰ ਖੁਦ ਟੈਟੂ ਬਣਵਾਉਣ ਦਾ ਬਹੁਤ ਸ਼ੌਕ ਸੀ। ਉਹਨਾਂ ਦੀ ਬਾਂਹ 'ਤੇ ਇੱਕ ਟੈਟੂ ਸੀ। ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਮਾਨਸਾ ਦੇ ਜਵਾਹਰਕੇ ਵਿੱਚ ਹੋਇਆ ਸੀ। ਇਸ ਤੋਂ ਬਾਅਦ ਕਈ ਨੌਜਵਾਨਾਂ ਨੇ ਮੂਸੇਵਾਲਾ ਦੇ ਟੈਟੂ ਬਣਵਾਏ। ਇਸੇ ਤਰ੍ਹਾਂ ਪਿਤਾ ਬਲਕੌਰ ਸਿੰਘ ਨੇ ਵੀ ਆਪਣੇ ਹੱਥ 'ਤੇ ਮੂਸੇਵਾਲਾ ਦਾ ਟੈਟੂ ਬਣਵਾਇਆ।
- TV9 Punjabi
- Updated on: Feb 19, 2025
- 1:33 am