ਮੂਸੇਵਾਲਾ ਦੇ ਸ਼ੋਅ ਦੀ ਸਟੇਜ ਫੋਟੋ ਰਿਲੀਜ: ਟੀਮ ਨਾਲ ਖੜ੍ਹੇ ਦਿਖੇ ਬਲਕੌਰ ਸਿੰਘ ; ਇਸੇ ਸਾਲ ਆਵੇਗਾ ਹੋਲੋਗ੍ਰਾਮ ਸ਼ੋਅ
Sidhu Moosewala: ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੈਂਗਸਟਰ ਲਾਰੈਂਸ ਗੈਂਗ ਦੇ ਗੋਲਡੀ ਬਰਾੜ 'ਤੇ ਕਤਲ ਦਾ ਆਰੋਪ ਲੱਗਿਆ ਸੀ। ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ। ਇਹ ਸਿੱਧੂ ਦਾ ਆਪਣੀ ਮੌਤ ਤੋਂ ਬਾਅਦ ਪਹਿਲਾ ਹੋਲੋਗ੍ਰਾਮ ਸ਼ੋਅ ਹੋਵੇਗਾ।
Sidhu Moosewala Hologram Show:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਇਸ ਸਾਲ ਉਨ੍ਹਾਂ ਦੇ ਸ਼ੋਅ ਦਾ ਐਲਾਨ ਕਰ ਦਿੱਤਾ ਗਿਆ ਹੈ। ਇਤਾਲਵੀ ਕਲਾਕਾਰ ਸ਼ੋਅ ਦੀ ਤਿਆਰੀ ਕਰ ਰਹੇ ਹਨ। ਪਿਤਾ ਬਲਕੌਰ ਸਿੰਘ ਸਿੱਧੂ ਨੇ ਸ਼ੋਅ ਦੀਆਂ ਤਿਆਰੀਆਂ ਦੀ ਪਹਿਲੀ ਸਟੇਜ ਫੋਟੋ ਜਾਰੀ ਕੀਤੀ ਹੈ।
ਬਲਕੌਰ ਸਿੰਘ ਸਿੱਧੂ ਨੇ ਇਸਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਉਹ ਪਹਿਲਾਂ ਸ਼ੋਅ ਦੀਆਂ ਤਿਆਰੀਆਂ ਦੀ ਨਿਗਰਾਨੀ ਕਰਨ ਲਈ ਇਟਲੀ ਗਏ ਸਨ। ਬਲਕੌਰ ਸਿੰਘ ਸਿੱਧੂ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਵੀ ਆਪਣੇ ਪੁੱਤਰ ਦੇ ਗੀਤ ਰਿਲੀਜ਼ ਕਰ ਰਹੇ ਹਨ।
“ਬਰੋਟਾ” ਗੀਤ ਦੀ ਰਿਲੀਜ਼ ਦੇ ਵੇਲ੍ਹੇ ਹੀ ਸਿੱਧੂ ਦੇ ਹੋਲੋਗ੍ਰਾਮ ਸ਼ੋਅ ਬਾਰੇ ਚਰਚਾ ਸ਼ੁਰੂ ਹੋਈ ਸੀ। ਬਲਕੌਰ ਸਿੰਘ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਸਿੱਧੂ ਦਾ 2026 ਵਿੱਚ ਵਰਲਡ ਟੂਰ ਹੋਵੇਗਾ। ਇਸਦਾ ਨਾਂ “ਸਾਈਨ ਟੂ ਗੌਡ” ਰੱਖਿਆ ਗਿਆ ਹੈ।

Photo Credit: @sardarbalkaursidhu
ਸਿਗਨੇਚਰ ਸਟਾਈਲ ਵਿੱਚ ਨਜਰ ਆ ਰਹੇ ਸਿੱਧੂ
ਬਲਕੌਰ ਸਿੰਘ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਦੀ ਜੋ ਫੋਟੋ ਰਿਵੀਲ ਕੀਤੀ ਹੈ, ਉਸ ਵਿੱਚ ਸਿੱਧੂ ਮੂਸੇਵਾਲਾ ਆਪਣੇ ਸਿਗਨੇਚਰ ਸਟਾਈਲ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ। ਸਿੱਧੂ ਦਾ ਲੁੱਕ ਬੈਕਸਾਈਡ ਤੋਂ ਦਿਖਾਇਆ ਗਿਆ ਹੈ। ਬਲਕੌਰ ਸਿੰਘ ਅਤੇ ਹੋਲੋਗ੍ਰਾਮ ਸ਼ੋਅ ਡਿਜ਼ਾਈਨ ਟੀਮ ਦੇ ਮੈਂਬਰ ਵੀ ਉਨ੍ਹਾਂ ਦੇ ਨਾਲ ਖੜ੍ਹੇ ਹਨ। ਫੋਟੋ ਰਿਲੀਜ ਕਰਨ ਦੇ ਨਾਲ ਸ਼ੋਅ ਦੀ ਫਾਈਲ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ।
ਮੌਤ ਤੋਂ ਬਾਅਦ ਵੀ ਸਟੇਜ ‘ਤੇ ਲਾਈਵ ਪਰਫਾਰਮੈਂਸ ਦੇਣਗੇ ਸਿੱਧੂ
ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੈਂਗਸਟਰ ਲਾਰੈਂਸ ਗੈਂਗ ਦੇ ਗੋਲਡੀ ਬਰਾੜ ‘ਤੇ ਕਤਲ ਦਾ ਆਰੋਪ ਲੱਗਿਆ ਸੀ। ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ। ਇਹ ਸਿੱਧੂ ਦਾ ਆਪਣੀ ਮੌਤ ਤੋਂ ਬਾਅਦ ਪਹਿਲਾ ਹੋਲੋਗ੍ਰਾਮ ਸ਼ੋਅ ਹੋਵੇਗਾ। ਇਸ ਵਿੱਚ, ਉਹ 3D ਇਮੇਜ ਰਾਹੀਂ ਲਾਈਵ ਪਰਫਾਰਮੈਂਸ ਕਰਦੇ ਦਿਖਾਈ ਦੇਣਗੇ।
ਮੁਹੰਮਦ ਰਫੀ ਤੋਂ ਬਾਅਦ ਬਣਨਗੇ ਦੂਜੇ ਸਿੰਗਰ
ਸਿੱਧੂ ਮੂਸੇਵਾਲਾ ਤੋਂ ਪਹਿਲਾਂ, ਗਾਇਕ ਸੋਨੂੰ ਨਿਗਮ ਬਾਲੀਵੁੱਡ ਗਾਇਕ ਮੁਹੰਮਦ ਰਫੀ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਹੋਲੋਗ੍ਰਾਮ ਰਾਹੀਂ ਸਟੇਜ ‘ਤੇ ਲੈ ਕੇ ਆਏ ਸਨ। ਸੋਨੂੰ ਨਿਗਮ ਨੇ ਮੁਹੰਮਦ ਰਫੀ ਦੇ ਹੋਲੋਗ੍ਰਾਮ ਨਾਲ ਜੁਗਲਬੰਦੀ ਵੀ ਕੀਤੀ ਸੀ। ਸਿੱਧੂ ਮੂਸੇਵਾਲਾ ਕਿਸੇ ਗਾਇਕ ਦਾ ਹੋਲੋਗ੍ਰਾਮ ਸ਼ੋਅ ਕਰਨ ਵਾਲੇ ਦੂਜੇ ਗਾਇਕ ਹੋਣਗੇ। ਪੰਜਾਬ ਵਿੱਚ ਇਹ ਅਜਿਹੀ ਪਹਿਲੀ ਕੋਸ਼ਿਸ਼ ਹੋਵੇਗੀ।


