AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

CM ਮਾਨ ਦਾ ਕੇਂਦਰ ਸਰਕਾਰ ‘ਤੇ ਨਿਸ਼ਾਨਾ, ਕਿਹਾ- ਅਮਰੀਕਾ ਨਾਲ ਟਰੇਡ ਡੀਲ ਕਿਸਾਨੀ ਨੂੰ ਨੁਕਸਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਟਰੇਡ ਡੀਲ ਨੂੰ ਲੈ ਕੇ ਅੱਜ ਵਿਧਾਨ ਸਭਾ ਵਿੱਚ ਚਰਚਾ ਹੋਈ। ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਅਮਰੀਕਾ ਦੇ ਨਾਲ ਟਰੇਡ ਡੀਲ ਦਾ ਕਿਸਾਨੀ ਨੂੰ ਕਾਫੀ ਨੁਕਸਾਨ ਹੋਵੇਗਾ।

CM ਮਾਨ ਦਾ ਕੇਂਦਰ ਸਰਕਾਰ 'ਤੇ ਨਿਸ਼ਾਨਾ, ਕਿਹਾ- ਅਮਰੀਕਾ ਨਾਲ ਟਰੇਡ ਡੀਲ ਕਿਸਾਨੀ ਨੂੰ ਨੁਕਸਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ
amanpreet-kaur
| Updated On: 10 Mar 2026 18:55 PM IST

ਪੰਜਾਬ ਵਿਧਾਨ ਸਭਾ ਵਿੱਚ ਅੱਜ ਟਰੇਡ ਡੀਲ ਨੂੰ ਲੈ ਕੇ ਨਿੰਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਸਦਨ ਵਿੱਚ ਜੰਮ ਕੇ ਬਹਿਸ ਹੋਈ। ਇਸ ਟਰੇਡ ਡੀਲ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਅਮਰੀਕਾ ਦੇ ਨਾਲ ਟਰੇਡ ਡੀਲ ਦਾ ਕਿਸਾਨੀ ਨੂੰ ਕਾਫੀ ਨੁਕਸਾਨ ਹੋਵੇਗਾ। ਮੁੱਖ ਮੰਤਰੀ ਮਾਨ ਨੇ ਟਰੇਡ ਡੀਲ ਨੂੰ ਤਿੰਨ ਕਾਲੇ ਕਾਨੂੰਨਾਂ ਤੋਂ ਖ਼ਤਰਨਾਕ ਦੱਸਿਆ ਹੈ।

ਸੀਐਮ ਮਾਨ ਨੇ ਕਿਹਾ ਕਿ ਟਰੰਪ ਕੋਲ ਪ੍ਰਧਾਨ ਮੰਤਰੀ ਮੋਦੀ ਦੀ ਕੋਈ ਕਮਜ਼ੋਰੀ ਹੈ। ਵਿਸ਼ਵ ਗੁਰੂ ਬਣਦੇ-ਬਣਦੇ ਅਸੀਂ ਵਿਸ਼ਵ ਚੇਲੇ ਬਣ ਗਏ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਦੇ ਨਾਲ ਫੇਲ੍ਹ ਸਾਬਿਤ ਹੋ ਗਈ ਹੈ। ਪਹਿਲਾਂ ਰੁਪਏ ਦੀ ਕੀਮਤ ਘੱਟੀ ਅਤੇ ਹੁਣ ਤੇਲ ਦੀਆਂ ਕੀਮਤਾਂ ਲਗਾਤਰ ਵੱਧ ਰਹਿਆਂ ਹਨ। ਇਸ ਟਰੇਡ ਡੀਲ ਕਾਰਨ ਬੀਜ ਦੇ ਉਤਪਾਦਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਕੇਂਦਰ ਸਰਕਾਰ ਤਾਂ ਕਿਸਾਨਾਂ ਨੁੂੰ ਕੁਜ ਸਮਝਦੀ ਹੀ ਨਹੀਂ ਹੈ। ਸਾਡੇ ਪ੍ਰਧਾਨ ਮੰਤਰੀ ਨੇ ਪਤਾ ਨਹੀਂ ਕਿਹੜੇ- ਕਿਹੜੇ ਮੁਲਕਾਂ ਦੇ ਦੌਰੇ ਕੀਤੇ।

ਸੀਐਮ ਮਾਨ ਨੇ ਕਿਹਾ ਕਿ ਪਹਿਲਾਂ ਈਸਟ ਇੰਡੀਆ ਕੰਪਨੀ ਆਈ, ਹੁਣ ਵੈਸਟ ਇੰਡੀਆ ਆਵੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਫੈਸਲੇ ਹੁਣ ਟਰੰਪ ਕਰਨਗੇ। ਇਸ ਦੌਰਾਨ ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਸੀਐਮ ਮਾਨ ਨੇ ਕਿਹਾ ਕਿ ਜਦੋਂ ਆਪ੍ਰੇਸ਼ਨ ਸਿੰਦੂਰ ਹੋਇਆ ਤਾਂ ਕਿਸੇ ਨੇ ਵੀ ਸਾਡਾ ਸਾਥ ਨਹੀਂ ਦਿੱਤਾ। CM ਮਾਨ ਨੇ ਬੀਜ਼ ਐਕਟ ਬਾਰੇ ਜ਼ਿਕਰ ਕਰਦਿਆਂ ਕਿਹਾ ਹੈ ਕਿ ਇਸ ਨਾਲ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਵੇਗਾ। ਕੇਂਦਰ ਦੀ ਸਰਕਾਰ ਅਜਿਹਾ ਕਰਕੇ ਤਿੰਨ ਖੇਤੀ ਕਾਨੂੰਨਾਂ ਦਾ ਕਿਸਾਨਾਂ ਤੋਂ ਬਦਲਾ ਲੈਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਅੱਜ ਸਦਨ ਵਿੱਚ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਹਰ ਕਿਸੇ ਨੇ ਪਾਰਟੀ ਤੋਂ ਉੱਠ ਕੇ ਸਰਬ ਸੰਮਤੀ ਦੇ ਨਾਲ ਇਸ ਨੂੰ ਪਾਸ ਕੀਤਾ ਹੈ।

CM ਮਾਨ ਨੇ ਕੇਂਦਰ ਦੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਖ਼ਬਰਾਂ ਆਉਂਦਿਆਂ ਹਨ ਕਿ ਅਮਰੀਕਾ ਨੇ ਭਾਰਤ ਨੂੰ ਇੱਕ ਮਹੀਨੇ ਦੇ ਲਈ ਰੂਸ ਤੋਂ ਤੇਲ ਖ਼ਰੀਦਣ ਦੀ ਇਜ਼ਾਜਤ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੇਸ਼ ਨੂੰ ਵਿਕਣ ਨਹੀਂ ਦੇਵਾਂਗੇ। ਇਸ ਤੋਂ ਪਹਿਲਾਂ ਕੇਂਦਰ ਦੀ ਸਰਕਾਰ ਨੇ ਲਭਪਗ ਸਾਰੀਆਂ ਸਰਕਾਰੀ ਸੰਸਥਾਵਾਂ ਨੂੰ ਬੇਚ ਦਿੱਤਾ ਹੈ। ਕੇਂਦਰ ਦੀ ਸਰਕਾਰ ਨੇ ਕਿਸਾਨੀ ਦੇ ਲਈ ਬਜਟ ਘਟਾ ਕੇ ਹੁਣ ਸਿਰਫ 7 ਫੀਸਦ ਕਰ ਦਿੱਤਾ ਹੈ।

Follow Us
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ...
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ...
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ, ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ,  ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ...
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ...