AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਮੂਸੇਵਾਲਾ ਦੀ ਮਾਂ ਦਾ ਪੁਤਲਾ ਜਲਾਉਣ ‘ਤੇ 10 ਲੱਖ ਦਾ ਲੀਗਲ ਨੋਟਿਸ, ਪੁੱਛਿਆ- ਕਿਸ ਦੇ ਕਹਿਣ ‘ਤੇ ਕੀਤਾ ਇਹ ਕੰਮ

ਲੀਗਲ ਨੋਟਿਸ 'ਚ ਕਿਹਾ ਗਿਆ ਹੈ ਕਿ ਇਹ ਕਿਸ ਦੇ ਇਸ਼ਾਰੇ 'ਤੇ ਕੀਤਾ ਗਿਆ ਹੈ, ਉਸ ਦਾ ਨਾਮ ਦੱਸਿਆ ਜਾਵੇ। ਇਸ ਦੇ ਨਾਲ ਹੀ ਸਾਰੇ 15 ਦਿਨਾਂ ਅੰਦਰ ਉਨ੍ਹਾਂ ਤੋਂ ਲਿਖਿਤ ਮੁਆਫ਼ੀ ਮੰਗਣ। ਇਹ ਮੁਆਫ਼ੀਨਾਮਾ ਅਖ਼ਬਾਰਾ 'ਚ ਪਬਲਿਸ਼ ਕਰਵਾਇਆ ਜਾਵੇਗਾ। ਨਾਲ ਹੀ ਇਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਜਾਵੇਗਾ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਹ ਕਮੇਟੀ ਖਿਲਾਫ਼ ਕਾਨੂੰਨੀ ਕਾਰਵਾਈ ਕਰਨਗੇ।

ਮੂਸੇਵਾਲਾ ਦੀ ਮਾਂ ਦਾ ਪੁਤਲਾ ਜਲਾਉਣ 'ਤੇ 10 ਲੱਖ ਦਾ ਲੀਗਲ ਨੋਟਿਸ, ਪੁੱਛਿਆ- ਕਿਸ ਦੇ ਕਹਿਣ 'ਤੇ ਕੀਤਾ ਇਹ ਕੰਮ
davinder-kumar-jalandhar
| Updated On: 12 Dec 2025 09:03 AM IST

ਜਲੰਧਰ ਚ ਸਿੰਗਰ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦਾ ਪੁਤਲਾ ਫੁਕਣ ਦੇ ਮਾਮਲੇ ਚ ਹੁਣ ਸਿੱਧੂ ਮੂਸੇਵਾਲਾ ਪਰਿਵਾਰ ਵੱਲੋ ਐਕਸ਼ਨ ਲਿਆ ਗਿਆ ਹੈ। ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਪਣੇ ਵਕੀਲ ਦੇ ਜਰੀਏ ਕ੍ਰਿਸ਼ਚਨ ਗਲੋਬਲ ਐਕਸ਼ਨ ਕਮੇਟੀ ਨੂੰ 10 ਲੱਖ ਦਾ ਲੀਗਲ ਨੋਟਿਸ ਭੇਜਿਆ ਹੈ। ਨੋਟਿਸ ਦੇ ਜਰੀਏ ਸਿੱਧੂ ਦੇ ਪਰਿਵਾਰ ਵੱਲੋਂ ਪੁੱਛਿਆ ਗਿਆ ਹੈ ਕਿ ਇਹ ਸਭ ਕਿਸ ਦੇ ਇਸ਼ਾਰੇ ਤੇ ਕੀਤਾ ਗਿਆ ਸੀ।

ਲੀਗਲ ਨੋਟਿਸ ਚ ਕਿਹਾ ਗਿਆ ਹੈ ਕਿ ਇਹ ਕਿਸ ਦੇ ਇਸ਼ਾਰੇ ਤੇ ਕੀਤਾ ਗਿਆ ਹੈ, ਉਸ ਦਾ ਨਾਮ ਦੱਸਿਆ ਜਾਵੇ। ਇਸ ਦੇ ਨਾਲ ਹੀ ਸਾਰੇ 15 ਦਿਨਾਂ ਅੰਦਰ ਉਨ੍ਹਾਂ ਤੋਂ ਲਿਖਿਤ ਮੁਆਫ਼ੀ ਮੰਗਣ। ਇਹ ਮੁਆਫ਼ੀਨਾਮਾ ਅਖ਼ਬਾਰਾ ਚ ਪਬਲਿਸ਼ ਕਰਵਾਇਆ ਜਾਵੇਗਾ। ਨਾਲ ਹੀ ਇਸ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਜਾਵੇਗਾ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਹ ਕਮੇਟੀ ਖਿਲਾਫ਼ ਕਾਨੂੰਨੀ ਕਾਰਵਾਈ ਕਰਨਗੇ।

ਪਹਿਲਾਂ ਭਾਣਾ ਸਿੱਧੂ ਨੇ ਕੀਤਾ ਸੀ ਪ੍ਰਦਰਸ਼ਨ

ਜਲੰਧਰ ਚ ਕੁੱਝ ਦਿਨਾਂ ਪਹਿਲਾਂ ਭਾਣਾ ਸਿੱਧੂ ਨੇ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਮਾਮਲੇ ਚ ਪਾਸਟਰ ਅੰਕੂਰ ਨਰੂਲਾ ਖਿਲਾਫ਼ ਪ੍ਰਦਰਸ਼ਨ ਕੀਤਾ ਸੀ। ਇਸ ਪ੍ਰਦਰਸ਼ਨ ਚ ਤੇਜ਼ਸਵੀ ਮਿਨਹਾਸ ਵੀ ਮੌਜੂਦ ਸਨ। ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਤੇਜ਼ਸਵੀ ਮਿਨਹਾਸ ਨੂੰ ਪੁਰਾਣੇ ਮਾਮਲੇ ਚ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਕੋਰਟ ਤੋਂ ਬੇਲ ਲੈਣੀ ਪਈ ਸੀ।

ਕ੍ਰਿਸ਼ਚਨ ਸੰਗਠਨ ਨੇ ਸਾੜਿਆ ਪੁਤਲਾ

ਅੰਕੂਰ ਨਰੂਲਾ ਦੇ ਖਿਲਾਫ਼ ਇਸ ਪ੍ਰਦਰਸ਼ਨ ਦੇ ਵਿਰੋਧ ਚ ਕ੍ਰਿਸ਼ਚਨ ਸੰਗਠਨ ਨੇ 10 ਦਸੰਬਰ ਨੂੰ ਡੀਸੀ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ। ਇਸ ਚ ਤਿੰਨ ਪੁਤਲੇ ਸਾੜਨ ਲਈ ਲਿਆਂਦੇ ਗਏ ਸਨ। ਇੱਕ ਪੁਤਲਾ ਸਿੱਧੂ ਮੂਸੇਵਾਲਾ ਦੀ ਮਾਂ ਦੀ ਵੀ ਸੀ। ਹਾਲਾਂਕਿ, ਪ੍ਰਦਰਸ਼ਨ ਚ ਸਿੱਧੂ ਮੂਸੇਵਾਲਾ ਦੀ ਮਾਂ ਦੇ ਲਿਆਂਦੇ ਗਏ ਪੁਤਲੇ ਤੇ ਕ੍ਰਿਸ਼ਚਨ ਸੰਗਠਨ ਨੇ ਗਲਤੀ ਮੰਨੀ ਸੀ। ਪ੍ਰੈੱਸ ਕਾਨਫਰੰਸ ਚ ਕਿਹਾ ਗਿਆ ਸੀ ਕਿ ਇਹ ਪੁਤਲਾ ਗਲਤੀ ਨਾਲ ਆ ਗਿਆ ਸੀ। ਉਨ੍ਹਾਂ ਨੇ ਕਿਸੇ ਦੂਸਰੀ ਮਹਿਲਾ ਦਾ ਪੁਤਲਾ ਲਿਆਉਣਾ ਸੀ ਤੇ ਗਲਤੀ ਨਾਲ ਸਿੱਧੂ ਦੀ ਮਾਂ ਦੀ ਤਸਵੀਰ ਲੱਗ ਗਈ ਸੀ। ਉਨ੍ਹਾਂ ਨੇ ਪੁਤਲਾ ਜਲਾਉਣ ਤੋਂ ਪਹਿਲਾਂ ਉਨ੍ਹਾਂ ਦੀ ਤਸਵੀਰ ਉਤਾਰ ਲਈ ਸੀ ਤੇ ਆਪਣੇ ਕੋਲ ਸੁਰੱਖਿਅਤ ਰੱਖ ਲਿਆ ਸੀ।

Follow Us
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ...
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ......
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ...
PSEB ਨੇ ਐਲਾਨੇ 10ਵੀਂ ਦੇ ਨਤੀਜੇ, ਕੁੜੀਆਂ ਦੇ ਸਿਰ ਮੁੜ ਸੱਜਿਆ ਤਾਜ, ਮੁੰਡੇ ਵੀ ਨਹੀਂ ਪਿੱਛੇ
PSEB ਨੇ ਐਲਾਨੇ 10ਵੀਂ ਦੇ ਨਤੀਜੇ, ਕੁੜੀਆਂ ਦੇ ਸਿਰ ਮੁੜ ਸੱਜਿਆ ਤਾਜ, ਮੁੰਡੇ ਵੀ ਨਹੀਂ ਪਿੱਛੇ...
ਸੀਐਮ ਮਾਨ ਨੇ ਮਜਾਕੀਆ ਅੰਦਾਜ 'ਚ ਸੁਖਬੀਰ ਬਾਦਲ ਅਤੇ ਰਾਜਾ ਵੜਿੰਗ 'ਤੇ ਕਿਵੇਂ ਸਾਧੇ ਨਿਸ਼ਾਨੇ? ਵੇਖੋ ਵੀਡੀਓ
ਸੀਐਮ ਮਾਨ ਨੇ ਮਜਾਕੀਆ ਅੰਦਾਜ 'ਚ ਸੁਖਬੀਰ ਬਾਦਲ ਅਤੇ ਰਾਜਾ ਵੜਿੰਗ 'ਤੇ ਕਿਵੇਂ ਸਾਧੇ ਨਿਸ਼ਾਨੇ? ਵੇਖੋ ਵੀਡੀਓ...
ਪੀਐਮ ਮੋਦੀ ਦਾ ਦੇਸ਼ ਨੂੰ ਮੰਤਰ, Work From Home, ਔਨਲਾਈਨ ਬੈਠਕਾਂ ਅਤੇ ਖਾਣ ਵਾਲੇ ਤੇਲ ਵਿੱਚ ਕਟੌਤੀ ਦੀ ਅਪੀਲ
ਪੀਐਮ ਮੋਦੀ ਦਾ ਦੇਸ਼ ਨੂੰ ਮੰਤਰ, Work From Home, ਔਨਲਾਈਨ ਬੈਠਕਾਂ ਅਤੇ ਖਾਣ ਵਾਲੇ ਤੇਲ ਵਿੱਚ ਕਟੌਤੀ ਦੀ ਅਪੀਲ...
Thalapathy Vijay Becomes Tamil Nadu CM: ਥਾਲਾਪਤੀ ਵਿਜੇ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ
Thalapathy Vijay Becomes Tamil Nadu CM: ਥਾਲਾਪਤੀ ਵਿਜੇ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ...
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ...