TV9 Punjabi
Author: Pritpal Singh
13-05-2026
TV9 Punjabi
ਹਰ ਮਾਪੇ ਚਾਹੁੰਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਦੇਣ ਅਤੇ ਉਨ੍ਹਾਂ ਦੀ ਸਭ ਤੋਂ ਵਧੀਆ ਪਰਵਰਿਸ਼ ਕਰਨ, ਪਰ ਕਈ ਵਾਰ ਬੱਚੇ ਇੰਨੀ ਸ਼ਰਾਰਤ ਕਰਦੇ ਹਨ ਕਿ ਉਨ੍ਹਾਂ ਨੂੰ ਝਿੜਕਣਾ ਵੀ ਪੈਂਦਾ ਹੈ।
ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰੱਖਣ ਅਤੇ ਉਨ੍ਹਾਂ ਨੂੰ ਜ਼ਿੰਦਗੀ ਦਾ ਸਹੀ ਰਾਹ ਦਿਖਾਉਣ ਲਈ ਪਿਆਰ ਦੇ ਨਾਲ-ਨਾਲ ਸਖ਼ਤੀ ਦੀ ਵੀ ਲੋੜ ਹੁੰਦੀ ਹੈ, ਪਰ ਕੁਝ ਮੌਕਿਆਂ 'ਤੇ ਬੱਚਿਆਂ ਨੂੰ ਬਿਲਕੁਲ ਵੀ ਨਹੀਂ ਝਿੜਕਿਆ ਚਾਹੀਦਾ।
ਜਦੋਂ ਤੁਹਾਡਾ ਬੱਚਾ ਸਕੂਲ ਤੋਂ ਵਾਪਸ ਆਉਂਦਾ ਹੈ, ਤਾਂ ਉਸਨੂੰ ਤੁਰੰਤ ਕਦੇ ਵੀ ਨਾ ਝਿੜਕੋ। ਜਿਵੇਂ ਕਈ ਵਾਰ ਅਸੀਂ ਕਹਿੰਦੇ ਹਾਂ ਕਿ “ਡਰੈੱਸ ਕਿੰਨੀ ਗੰਦੀ ਕਰ ਲਈ ਹੈ।” ਉਸ ਵੇਲੇ ਬੱਚਾ ਬਹੁਤ ਥੱਕਿਆ ਹੁੰਦਾ ਹੈ ਅਤੇ ਇਸ ਨਾਲ ਉਸਦਾ ਤਣਾਅ ਵੱਧ ਸਕਦਾ ਹੈ।
ਇਸੇ ਤਰ੍ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਬੱਚੇ ਨੂੰ ਜ਼ਿਆਦਾ ਝਿੜਕਣਾ ਨਹੀਂ ਚਾਹੀਦਾ। ਇਸ ਨਾਲ ਉਹ ਤਣਾਅ ਵਿੱਚ ਰਹੇਗਾ ਅਤੇ ਢੰਗ ਨਾਲ ਨੀਂਦ ਨਹੀਂ ਲੈ ਪਾਵੇਗਾ, ਜਿਸਦਾ ਅਸਰ ਬੱਚੇ ਦੀ ਸਿਹਤ 'ਤੇ ਵੀ ਪੈ ਸਕਦਾ ਹੈ।
ਬੱਚਿਆਂ ਨੂੰ ਕਦੇ ਵੀ ਖਾਣਾ ਖਾਂਦੇ ਸਮੇਂ ਗੁੱਸੇ ਵਿੱਚ ਨਹੀਂ ਝਿੜਕਣਾ ਚਾਹੀਦਾ, ਕਿਉਂਕਿ ਇਸ ਦੌਰਾਨ ਸਕਾਰਾਤਮਕ ਮਾਹੌਲ ਬਹੁਤ ਜ਼ਰੂਰੀ ਹੁੰਦਾ ਹੈ। ਤਦ ਹੀ ਖਾਣਾ ਠੀਕ ਤਰ੍ਹਾਂ ਹਜ਼ਮ ਹੁੰਦਾ ਹੈ। ਤਣਾਅ ਕਾਰਨ ਪਾਚਨ ਪ੍ਰਣਾਲੀ 'ਤੇ ਵੀ ਅਸਰ ਪੈਂਦਾ ਹੈ।
ਕਦੇ ਵੀ ਬੱਚਿਆਂ ਨੂੰ ਦੂਜਿਆਂ ਦੇ ਸਾਹਮਣੇ ਝਿੜਕਣਾ ਨਹੀਂ ਚਾਹੀਦਾ। ਇਸ ਨਾਲ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਠੇਸ ਪਹੁੰਚ ਸਕਦੀ ਹੈ ਅਤੇ ਉਹ ਆਪਣੇ ਆਪ ਨੂੰ ਇਕੱਲਾਪਣ ਮਹਿਸੂਸ ਕਰਨ ਲੱਗਦੇ ਹਨ।