
PSEB ਦੇ ਨਤੀਜੇ
ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀ 10ਵੀਂ ਤੇ 12ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਤਿੰਨਾਂ ਕਲਾਸਾਂ ਦਾ ਕੁੱਲ ਪਾਸ ਫੀਸਦ ਕਿੰਨਾ ਰਿਹਾ। ਕਿਹੜੇ ਜਿਲ੍ਹੇ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਟਾਪ ਕੀਤਾ ਹੈ ਅਤੇ ਕਿਹੜੇ ਦੂਜੇ ਤੇ ਤੀਜੇ ਸਥਾਨ ਤੇ ਰਹੇ ਹਨ। ਪੂਰੀ ਜਾਣਕਾਰੀ ਵੇਖੋ ਸਿਰਫ਼ tv9punjabi.com ‘ਤੇ
PSEB 10ਵੀਂ-12ਵੀਂ ਦੇ ਵਿਦਿਆਰਥੀ ਕਰਵਾ ਸਕਣਗੇ ਪੇਪਰ ਰੀਚੈਕਿੰਗ, ਜਾਣੋ ਕੀ ਹੈ ਤਰੀਕਾ
ਵਿਦਿਆਰਥੀ ਆਪਣੇ ਪੇਪਰਾਂ ਦੀ ਦੁਬਾਰਾ ਜਾਂਚ ਕਰਵਾਉਣਾ ਚਾਹੁੰਦੇ ਹਨ ਉਨ੍ਹਾਂ ਲਈ PSEB ਦੁਆਰਾ ਇੱਕ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਹ ਅਰਜ਼ੀ ਪ੍ਰਕਿਰਿਆ 21 ਮਈ ਤੋਂ 4 ਜੂਨ ਤੱਕ ਚੱਲੇਗੀ। ਇਹ ਫਾਰਮ ਔਨਲਾਈਨ ਹੈ ਅਤੇ ਇਸ ਦੀ ਕੁਝ ਫੀਸ ਅਦਾ ਕਰਨੇ ਪਵੇਗੀ।
- TV9 Punjabi
- Updated on: May 20, 2025
- 12:39 pm
Punjab Board 10th Result: IAS ਬਣਨਾ ਚਾਹੁੰਦੀ ਹੈ 10ਵੀਂ ਦੀ ਟਾਪਰ ਅਕਸ਼ਨੂਰ, ਪੜ੍ਹੋ… ਕਿਵੇਂ ਮਾਰੀਆਂ ਮੱਲਾਂ?
Punjab Board 10th Toppers: ਪਿਤਾ ਨੇ ਵੀ ਆਪਣੀ ਧੀ ਦੀ ਉਪਲਬਧੀ ਨੂੰ ਮਾਣ ਵਾਲੀ ਗੱਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਨਤੀਜੇ ਬਾਰੇ ਉਨ੍ਹਾਂ ਨੂੰ ਟੀਵੀ ਤੋਂ ਪਤਾ ਚੱਲਿਆ ਹੈ। ਉਨ੍ਹਾਂ ਨੂੰ ਇਹ ਤਾਂ ਪਤਾ ਸੀ ਕਿ ਉਨ੍ਹਾਂ ਦੀ ਧੀ ਚੰਗੇ ਨਤੀਜੇ ਲੈ ਕੇ ਆਵੇਗੀ ਪਰ ਜਦੋਂ ਪਤਾ ਚੱਲਿਆ ਸੀ ਉਨ੍ਹਾਂ ਦੀ ਧੀ ਨੇ ਟਾਪ ਕੀਤਾ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ।
- Sukhjinder Sahota
- Updated on: May 16, 2025
- 12:26 pm
Punjab Board Result 2025: ਪ੍ਰੀਖਿਆ ‘ਚ ਫੇਲ ਹੋਣ ‘ਤੇ ਬੱਚੇ ਨਾ ਚੁੱਕ ਲੈਣ ਆਤਮਘਾਤੀ ਕਦਮ, ਸਬਰ ਨਾਲ ਕੰਮ ਲੈਣ ਮਾਪੇ
Punjab Board Result 2025 Failure: 12ਵੀਂ ਜਮਾਤ ਵਿੱਚ ਫੇਲ ਹੋਏ ਲੁਧਿਆਣਾ ਦੇ ਇੱਕ 17 ਸਾਲਾ ਬੱਚੇ ਨੇ ਖੁਦਕੁਸ਼ੀ ਕਰ ਲਈ। ਜਿਸਤੋਂ ਬਾਅਦ ਕਈ ਗੰਭੀਰ ਸਵਾਲ ਖੜੇ ਹੋ ਗਏ ਹਨ ਕਿ ਅਜਿਹੇ ਬੱਚਿਆਂ ਦੀ ਮਾਨਸਿਕ ਸਥਿਤੀ ਨੂੰ ਮਾਪੇ ਕਿਸ ਤਰ੍ਹਾਂ ਨਾਲ ਸਮਝਣ। ਉਨ੍ਹਾਂ ਨੂੰ ਕਿਵੇਂ ਸਭ ਕੁਝ ਭੁੱਲ ਕੇ ਅੱਗੇ ਵੱਧਣ ਲਈ ਪ੍ਰੇਰਿਤ ਕਰਨ । ਅਜਿਹੇ ਬੱਚਿਆਂ ਨਾਲ ਇਸ ਵੇਲ੍ਹੇ ਖਾਸ ਤਰ੍ਹਾਂ ਨਾਲ ਪੇਸ਼ ਆਉਣ ਦੀ ਲੋੜ ਹੁੰਦੀ ਹੈ। ਮਾਪਿਆਂ ਨੂੰ ਸਬਰ ਨਾਲ ਕੰਮ ਲੈਣ ਦੀ ਜਰੂਰਤ ਹੁੰਦੀ ਹੈ...ਅਜਿਹੇ ਹੀ ਕੁਝ ਸਵਾਲਾਂ ਦਾ ਜਵਾਬ ਤਲਾਸ਼ਦੀ ਪੜ੍ਹੋ ਸਾਡੀ ਇਹ ਖਾਸ ਰਿਪੋਰਟ...
- Kusum Chopra
- Updated on: May 16, 2025
- 5:49 pm
PSEB 10th Result 2025: 10ਵੀਂ ਦੇ ਨਤੀਜਿਆਂ ‘ਚ 3 ਕੁੜੀਆਂ ਨੇ ਇੱਕਠਿਆਂ ਕੀਤਾ ਟਾਪ, ਜਾਣੋ ਕਿਵੇਂ ਰਿਹਾ ਰਿਜਲਟ
PSEB 10th Result 2025 Toppers: ਇਸ ਸਾਲ ਤਿੰਨ ਕੁੜੀਆਂ ਪੰਜਾਬ ਬੋਰਡ 10ਵੀਂ ਵਿੱਚ ਇਕੱਠੇ ਟੌਪਰ ਬਣੀਆਂ ਹਨ। ਅਕਸ਼ਨੂਰ ਕੌਰ, ਰਤਿੰਦਰਦੀਪ ਕੌਰ ਅਤੇ ਅਰਸ਼ਦੀਪ ਕੌਰ ਨੇ 100-100 ਫੀਸਦੀ ਅੰਕ ਪ੍ਰਾਪਤ ਕਰਕੇ ਇਤਿਹਾਸ ਰਚਿਆ ਹੈ। ਇਸ ਸਾਲ ਕੁੱਲ ਪਾਸ ਪ੍ਰਤੀਸ਼ਤਤਾ 95.61 ਪ੍ਰਤੀਸ਼ਤ ਹੈ। ਇਸ ਵਿੱਚ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 96.85 ਪ੍ਰਤੀਸ਼ਤ ਅਤੇ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 94.50 ਪ੍ਰਤੀਸ਼ਤ ਹੈ।
- TV9 Punjabi
- Updated on: May 16, 2025
- 12:27 pm
Punjab Board 10th Result: ਪਹਿਲਾ, ਦੂਜਾ, ਤੀਜਾ…ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?
ਇਸ ਵਾਰ ਕੁੱਲ 2,77,746 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਚੋਂ 2,65,548 ਵਿਦਿਆਰਥੀ ਪਾਸ ਹੋਏ ਹਨ, ਜਿਨ੍ਹਾਂ ਦਾ ਪਾਸ ਫੀਸਦੀ 95.61 ਹੈ। ਜਦਕਿ 11,391 ਵਿਦਿਆਰਥੀਆਂ ਨੂੰ ਮੁੜ ਤੋਂ ਪੇਪਰ ਦੇਣੇ ਹੋਣਗੇ। ਉੱਧਰ 782 ਵਿਦਿਆਰਥੀਆਂ ਫੇਲ ਹੋਏ ਹਨ।
- TV9 Punjabi
- Updated on: May 16, 2025
- 10:11 am
Punjab Board 10th Result: PSEB ਨੇ ਜਾਰੀ ਕੀਤਾ 10ਵੀਂ ਦਾ ਨਤੀਜਾ, ਤਿੰਨੋਂ ਕੁੜੀਆਂ ਦੇ ਆਏ ਬਰਾਬਰ ਨੰਬਰ, ਇੰਝ ਹੋਇਆ 1st, 2nd ਅਤੇ 3rd ਦਾ ਫੈਸਲਾ
PSEB Punjab Board 10th Result 2025 : ਦੱਸ ਦਈਏ ਕਿ ਬੀਤੇ ਬੁੱਧਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12 ਕਲਾਸ ਦਾ ਨਤੀਜਾ ਐਲਾਨਿਆ ਸੀ, ਜਿਸ ਵਿੱਚ ਬਰਨਾਲਾ ਦੀ ਵਿਦਿਆਰਥਣ ਹਰਸੀਰਤ ਕੌਰ ਅੱਵਲ ਆਈ ਹੈ। ਫਿਰੋਜ਼ਪੁਰ ਦੀ ਮਨਵੀਰ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ ਅਤੇ ਮਾਨਸਾ ਦੀ ਅਰਸ਼ ਸੂਬੇ ਭਰ ਵਿੱਚ ਤੀਜੇ ਨਬੰਰ 'ਤੇ ਰਹੀ।
- Amanpreet Kaur
- Updated on: May 16, 2025
- 10:29 am
ਲੁਧਿਆਣਾ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, 3 ਵਿਸ਼ਿਆਂ ਵਿੱਚ ਹੋ ਗਿਆ ਸੀ ਫੇਲ੍ਹ
12th Class Student Suicide : ਲੁਧਿਆਣਾ ਵਿਖੇ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਜਰਨੈਲ ਸਿੰਘ (17) ਵਜੋਂ ਹੋਈ ਹੈ। ਜਰਨੈਲ ਸਿੰਘ ਨੇ ਪੰਜਾਬ ਸਿੱਖਿਆ ਬੋਰਡ ਤੋਂ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਉਹ ਕਲਾਸ ਵਿੱਚ ਫੇਲ੍ਹ ਹੋ ਗਿਆ ਅਸਫਲਤਾ ਦੇ ਤਣਾਅ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
- Rajinder Arora
- Updated on: May 16, 2025
- 5:52 pm
PSEB 10th Result 2025 : ਕੁਝ ਹੀ ਦੇਰ ‘ਚ ਆਵੇਗਾ 10ਵੀਂ ਕਲਾਸ ਦਾ ਨਤੀਜਾ, ਵਿਦਿਆਰਥੀ ਇੰਝ ਦੇਖ ਸਕਣਗੇ ਰਿਜ਼ਲਟ
PSEB Punjab Board 10th Result 2025 : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ ਦਸਵੀਂ ਜਮਾਤ ਦਾ ਨਤੀਜਾ ਜਾਰੀ ਕਰੇਗਾ। ਨਤੀਜਾ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਦੁਆਰਾ ਦੁਪਹਿਰ 2.30 ਵਜੇ ਘੋਸ਼ਿਤ ਕੀਤਾ ਜਾਵੇਗਾ। ਵਿਦਿਆਰਥੀ ਅੱਜ ਤੋਂ ਹੀ ਨਤੀਜੇ ਵੈੱਬਸਾਈਟ 'ਤੇ ਦੇਖ ਸਕਣਗੇ।
- TV9 Punjabi
- Updated on: May 16, 2025
- 8:03 am
12th Board Topper: ਫਿਰੋਜ਼ਪੁਰ ਦੀ ਮਨਵੀਰ ਨੇ ਮਾਰੀ ਬਾਜ਼ੀ, ਸੂਬੇ ਵਿੱਚੋ ਦੂਜਾ ਸਥਾਨ ਕੀਤਾ ਹਾਸਿਲ
12th Board Topper: ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜਿਆਂ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਹਲਕੇ ਦੀ ਮਨਵੀਰ ਕੌਰ ਨੇ ਸੂਬੇ ਭਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਉਸਦੀ ਇਸ ਪ੍ਰਾਪਤੀ ਨਾਲ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਮਨਵੀਰ ਭਵਿੱਖ ਵਿੱਚ ਡਾਕਟਰ ਬਣਨਾ ਚਾਹੁੰਦੀ ਹੈ। ਮਨਵੀਰ ਦੱਸਦੀ ਹੈ ਕਿ ਪੜਾਈ ਵਿੱਚ ਉਸਦੇ ਮਾਪਿਆਂ ਨੇ ਉਸ ਦਾ ਬਹੁਤ ਸਾਥ ਦਿੱਤਾ ਹੈ।
- Sunny Chopra
- Updated on: May 15, 2025
- 1:07 am
PSEB Board 12th Result 2025: ਪੀਐਸਈਬੀ ਨੇ ਐਲਾਨਿਆ 12ਵੀਂ ਦਾ ਨਤੀਜਾ, ਚੇਅਰਮੈਨ ਨੇ ਦੱਸਿਆ ਹਰ ਅਪਡੇਟ
PSEB Board 12th Result 2025 Declared :ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਬਰਨਾਲਾ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਟੌਪ ਕੀਤਾ ਹੈ। ਫਿਰੋਜ਼ਪੁਰ ਦੀ ਮਨਵੀਰ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ ਜਦੋਂ ਕਿ ਤੀਜਾ ਸਥਾਨ ਮਾਨਸਾ ਦੀ ਅਰਸ਼ ਨੇ ਪ੍ਰਾਪਤ ਕੀਤਾ ਹੈ।
- Amanpreet Kaur
- Updated on: May 14, 2025
- 10:55 am
PSEB Board 12th Result: ਇੰਤਜ਼ਾਰ ਖ਼ਤਮ…12ਵੀਂ ਦੇ ਨਤੀਜੇ ਦਾ ਐਲਾਨ, 91% ਵਿਦਿਆਰਥੀ ਪਾਸ, ਕੁੜੀਆ ਨੇ ਮਾਰੀ ਬਾਜ਼ੀ
PSEB Board 12th Result 2025 Declared: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 12ਵੀਂ ਜਮਾਤ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਇਹ ਨਤੀਜ਼ੇ ਬੋਰਡ ਦੀ ਆਫੀਸ਼ੀਅਲ ਵੈੱਬਸਾਈਟ https://www.pseb.ac.in ਤੇ ਦੇਖਿਆ ਜਾ ਸਕਦਾ ਹੈ। ਇਹ ਪ੍ਰੀਖਿਆ 19 ਫਰਬਰੀ ਤੋਂ 4 ਅਪ੍ਰੈਲ ਤੱਕ ਹੋਈ ਸੀ।
- Amanpreet Kaur
- Updated on: May 14, 2025
- 11:32 am
ਵਿਦਿਆਰਥੀਆਂ ਦਾ ਇੰਤਜ਼ਾਰ ਖਤਮ..ਥੋੜ੍ਹੀ ਦੇਰ ਬਾਅਦ ਆਵੇਗਾ 12ਵੀਂ ਕਲਾਸ ਦਾ ਨਤੀਜ਼ਾ, ਰਿਜ਼ਲਟ ਇੰਝ ਕਰੋ ਚੈੱਕ
ਪੰਜਾਬ ਬੋਰਡ 12ਵੀਂ ਪ੍ਰੀਖਿਆ 2025 ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਦੁਪਹਿਰ 3 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਚੇਅਰਮੈਨ ਇਸ ਨਤੀਜ਼ੇ ਦਾ ਐਲਾਨ ਕਰਨਗੇ। ਪਿਛਲੀ ਵਾਰ ਨਤੀਜੇ 30 ਅਪ੍ਰੈਲ ਨੂੰ ਜਾਰੀ ਕੀਤੇ ਗਏ ਸਨ। ਨਤੀਜੇ ਘੋਸ਼ਿਤ ਹੋਣ ਤੋਂ ਬਾਅਦ, ਵਿਦਿਆਰਥੀ ਇੱਥੇ ਦਿੱਤੇ ਗਏ ਕਦਮਾਂ ਦੀ ਪਾਲਣਾ ਕਰਕੇ ਆਪਣੀਆਂ ਮਾਰਕਸ਼ੀਟਾਂ ਦੀ ਜਾਂਚ ਕਰ ਸਕਦੇ ਹਨ।
- Jarnail Singh
- Updated on: May 14, 2025
- 9:26 am
PSEB 12th Result: ਪੰਜਾਬ ਬੋਰਡ ਕੱਲ੍ਹ ਜਾਰੀ ਕਰੇਗਾ 12ਵੀਂ ਦਾ ਨਤੀਜਾ, ਦੁਪਹਿਰ 3 ਵਜੇ ਤੋਂ ਇੱਥੇ ਵੇਖੋ ਰਿਜ਼ਲਟ
Punjab School Education Board (PSEB) 12th Result: ਪੰਜਾਬ ਸਕੂਲ ਐਜੁਕੇਸ਼ਨ ਬੋਰਡ ਕੱਲ੍ਹ 12ਵੀਂ ਦਾ ਨਤੀਜਾ ਜਾਰੀ ਕਰਨ ਜਾ ਰਿਹਾ ਹੈ। ਇਸਤੋਂ ਪਹਿਲਾਂ ਅੱਜ ਸੀਬੀਐਸਈ ਨੇ ਵੀ 10ਵੀਂ ਅਤੇ 12ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਜਿਨ੍ਹਾਂ ਨੂੰ ਕਾਫੀ ਚੰਗਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੁੜੀਆਂ ਨੇ ਹੀ ਦੋਵਾਂ ਜਮਾਤਾਂ ਵਿੱਚ ਬਾਜ਼ੀ ਮਾਰੀ ਹੈ।
- Amanpreet Kaur
- Updated on: May 14, 2025
- 8:09 am
ਪੰਜਾਬ ਬੋਰਡ ਵੱਲੋਂ 8ਵੀਂ ਤੋਂ 12ਵੀਂ ਦੇ ਦਾਖਲੇ ਦਾ ਸ਼ਡਿਊਲ ਜਾਰੀ, 10ਵੀਂ-12ਵੀਂ ਦਾ ਨਤੀਜਾ ਅਗਲੇ ਹਫ਼ਤੇ ਆਉਣ ਦੀ ਉਮੀਦ
PSEB Admission Schedule : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 8ਵੀਂ ਤੋਂ 12ਵੀਂ ਜਮਾਤ ਦੇ ਰੈਗੂਲਰ ਵਿਦਿਆਰਥੀਆਂ ਲਈ ਦਾਖਲੇ ਦਸ਼ਡਿਊਲ ਜਾਰੀ ਕਰ ਦਿੱਤਾ ਹੈ। ਦਾਖਲੇ ਲਈ ਆਖਰੀ ਮਿਤੀ 15 ਜੁਲਾਈ ਹੈ। ਇਹ ਆਰਡਰ ਮਾਨਤਾ ਪ੍ਰਾਪਤ ਅਤੇ ਸਹਿਯੋਗੀ ਸਕੂਲਾਂ ਤੇ ਲਾਗੂ ਹੋਵੇਗਾ।
- TV9 Punjabi
- Updated on: May 2, 2025
- 11:50 am
ਪੰਜਾਬ ਬੋਰਡ ਦੇ 10ਵੀਂ-12ਵੀਂ ਦੇ ਨਤੀਜੇ ਦੀ ਉਡੀਕ ਜਲਦ ਹੋਵੇਗੀ ਖ਼ਤਮ, ਇਸ ਵੈੱਬਸਾਈਟ ਤੇ ਸਕ ਸਕਦੇ ਹੋ ਚੈਕ
ਪੰਜਾਬ ਬੋਰਡ ਦੇ ਨਤੀਜੇ 2025: ਪੰਜਾਬ ਬੋਰਡ ਦੇ 10ਵੀਂ ਅਤੇ 12ਵੀਂ ਦੇ ਨਤੀਜੇ ਜਲਦੀ ਹੀ ਜਾਰੀ ਹੋਣ ਜਾ ਰਹੇ ਹਨ। ਜਦੋਂ ਨਤੀਜੇ ਘੋਸ਼ਿਤ ਕੀਤੇ ਜਾਂਦੇ ਹਨ, ਤਾਂ ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ ਅਤੇ ਆਪਣੀਆਂ ਮਾਰਕਸ਼ੀਟਾਂ ਵੀ ਡਾਊਨਲੋਡ ਕਰ ਸਕਦੇ ਹਨ। ਹਾਲਾਂਕਿ, ਵਿਦਿਆਰਥੀਆਂ ਨੂੰ ਅਸਲ ਮਾਰਕ ਸ਼ੀਟ ਲਈ ਆਪਣੇ ਸਕੂਲ ਜਾਣਾ ਪਵੇਗਾ।
- TV9 Punjabi
- Updated on: Apr 27, 2025
- 6:48 pm