PSEB Board 12th Result 2025: ਪੀਐਸਈਬੀ ਨੇ ਐਲਾਨਿਆ 12ਵੀਂ ਦਾ ਨਤੀਜਾ, ਚੇਅਰਮੈਨ ਨੇ ਦੱਸਿਆ ਹਰ ਅਪਡੇਟ
PSEB Board 12th Result 2025 Declared :ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਬਰਨਾਲਾ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਟੌਪ ਕੀਤਾ ਹੈ। ਫਿਰੋਜ਼ਪੁਰ ਦੀ ਮਨਵੀਰ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ ਜਦੋਂ ਕਿ ਤੀਜਾ ਸਥਾਨ ਮਾਨਸਾ ਦੀ ਅਰਸ਼ ਨੇ ਪ੍ਰਾਪਤ ਕੀਤਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ । ਨਤੀਜਾ ਕਾਫੀ ਚੰਗਾ ਰਿਹਾ ਹੈ ਹਾਲਾਂਕਿ ਬੀਤੀ ਵਾਰ ਨਾਲੋਂ ਇਹ 2 ਫੀਸਦੀ ਘੱਟ ਰਿਹਾ ਹੈ। ਪੰਜਾਬ ਬੋਰਡ ਨੇ ਰਿਜ਼ਲਟ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਸੀ ਅਤੇ ਇਸ ਵਾਰ ਤਕਨੀਕੀ ਤੌਰ ਤੇ ਕੀ-ਕੀ ਬਦਲਾਅ ਕੀਤੇ ਗਏ ਹਨ। ਇਨ੍ਹਾਂ ਸਾਰੇ ਮੁੱਦਿਆਂ ਤੇ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨਾਲ ਗੱਲਬਾਤ ਕੀਤੀ ਟੀਵੀ9ਪੰਜਾਬੀ ਦੀ ਪੱਤਰਕਾਰ ਅਮਨਪ੍ਰੀਤ ਕੌਰ ਨੇ…