ਆਈਪੀਐਲ ਦੇ 19ਵੇਂ ਸੀਜ਼ਨ ਦੀ ਸ਼ੁਰੂਆਤ 28 ਮਾਰਚ ਤੋਂ ਹੋਣ ਜਾ ਰਹੀ ਹੈ। ਇਸ ਲੀਗ ਵਿੱਚ ਹੁਣ ਤੱਕ ਸਿਰਫ਼ 11 ਬੱਲੇਬਾਜ਼ ਹੀ 200 ਜਾਂ ਇਸ ਤੋਂ ਵੱਧ ਛੱਕੇ ਲਗਾ ਸਕੇ ਹਨ। ਇਸ ਸੂਚੀ ਵਿੱਚ ਭਾਰਤ ਦੇ 6 ਖਿਡਾਰੀ ਸ਼ਾਮਲ ਹਨ।

ਆਈਪੀਐਲ ਦਾ 19ਵਾਂ ਸੀਜ਼ਨ

Pic Credit: PTI/X

ਭਾਰਤ ਵੱਲੋਂ ਆਈਪੀਐਲ ਵਿੱਚ ਸਭ ਤੋਂ ਵੱਧ ਛੱਕੇ ਰੋਹਿਤ ਸ਼ਰਮਾ ਨੇ ਲਗਾਏ ਹਨ। ਉਨ੍ਹਾਂ ਨੇ 272 ਮੈਚ ਖੇਡਦਿਆਂ 302 ਛੱਕੇ ਜੜੇ ਹਨ।

ਰੋਹਿਤ ਸ਼ਰਮਾ ਸਭ ਤੋਂ ਅੱਗੇ 

Pic Credit: PTI/X

ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਇਸ ਸੂਚੀ ਵਿੱਚ ਦੂਜੇ ਨੰਬਰ 'ਤੇ ਹਨ। ਵਿਰਾਟ ਕੋਹਲੀ ਹੁਣ ਤੱਕ 267 ਮੈਚਾਂ ਵਿੱਚ 291 ਛੱਕੇ ਠੋਕ ਚੁੱਕੇ ਹਨ।

ਦੂਜੇ ਨੰਬਰ 'ਤੇ ਵਿਰਾਟ ਕੋਹਲੀ

Pic Credit: PTI/X

ਚੇਨਈ ਸੁਪਰ ਕਿੰਗਜ਼ ਦੇ ਦਿੱਗਜ ਐਮਐਸ ਧੋਨੀ ਦਾ ਨਾਮ ਇਸ ਸੂਚੀ ਵਿੱਚ ਤੀਜੇ ਨੰਬਰ 'ਤੇ ਆਉਂਦਾ ਹੈ। ਧੋਨੀ ਨੇ 278 ਮੈਚਾਂ ਵਿੱਚ 264 ਛੱਕੇ ਜੜੇ ਹਨ। ਰੋਹਿਤ-ਵਿਰਾਟ ਦੇ ਮੁਕਾਬਲੇ ਉਨ੍ਹਾਂ ਨੇ ਗੇਂਦਾਂ ਕਾਫੀ ਘੱਟ ਖੇਡੀਆਂ ਹਨ।

ਧੋਨੀ ਦਾ ਵੀ ਦਬਦਬਾ

Pic Credit: PTI/X

ਸਟਾਰ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਵੀ ਇਸ ਸੂਚੀ ਦਾ ਹਿੱਸਾ ਹਨ। ਉਨ੍ਹਾਂ ਦੇ ਨਾਮ 177 ਮੈਚਾਂ ਵਿੱਚ 219 ਛੱਕੇ ਦਰਜ ਹਨ। ਉਹ ਇਸ ਵਾਰ ਚੇਨਈ ਸੁਪਰ ਕਿੰਗਜ਼ ਵੱਲੋਂ ਖੇਡਦੇ ਨਜ਼ਰ ਆਉਣਗੇ।

ਚੌਥੇ ਨੰਬਰ 'ਤੇ ਸੰਜੂ ਸੈਮਸਨ

Pic Credit: PTI/X

ਇੱਕ ਹੋਰ ਸਟਾਰ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਇਸ ਸੂਚੀ ਵਿੱਚ ਸ਼ਾਮਲ ਹਨ। ਕੇਐਲ ਰਾਹੁਲ ਨੇ ਆਈਪੀਐਲ ਵਿੱਚ ਹੁਣ ਤੱਕ 145 ਮੈਚ ਖੇਡੇ ਹਨ ਅਤੇ 208 ਛੱਕੇ ਲਗਾਏ ਹਨ।

ਕੇਐਲ ਰਾਹੁਲ ਨੇ ਜੜੇ ਇੰਨੇ ਛੱਕੇ

Pic Credit: PTI/X

ਇਸ ਸੂਚੀ ਵਿੱਚ ਆਖਰੀ ਨਾਮ ਸਾਬਕਾ ਖਿਡਾਰੀ ਸੁਰੇਸ਼ ਰੈਨਾ ਦਾ ਹੈ। ਸੁਰੇਸ਼ ਰੈਨਾ ਨੇ ਆਈਪੀਐਲ ਵਿੱਚ 205 ਮੈਚ ਖੇਡਦਿਆਂ 203 ਛੱਕੇ ਲਗਾਏ ਸਨ।

ਸੁਰੇਸ਼ ਰੈਨਾ ਦਾ ਦਮਦਾਰ ਰਿਕਾਰਡ

Pic Credit: PTI/X