AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ

ਇਸ ਮੌਕੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਨੇ ਮੁੱਖਵਾਕ ਲੈ ਕੇ ਸੰਗਤਾਂ ਨੂੰ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਤੇ ਉਪਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਗੁਰੂ ਸਾਹਿਬ ਦੀ ਦਇਆ, ਸੇਵਾ ਤੇ ਪ੍ਰਕਿਰਤੀ ਪ੍ਰੇਮ ਦੀਆਂ ਸਿੱਖਿਆਵਾਂ ਤੇ ਚਾਨਣਾ ਪਾਇਆ ਤੇ ਸੰਗਤਾਂ ਨੂੰ ਗੁਰਤਾ ਗੱਦੀ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ।

ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ
lalit-sharma
| Updated On: 17 Mar 2026 14:42 PM IST

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਸੱਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਬੰਧੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਰਸੋਂ ਰੋਜ਼ ਤੋਂ ਸ਼ੁਰੂ ਕੀਤੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ।

ਭੋਗ ਦੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਗਿਆਨੀ ਬਲਵਿੰਦਰ ਸਿੰਘ ਜੀ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਉਪਰੰਤ ਅਰਦਾਸੀ ਸਿੰਘ ਭਾਈ ਬਲਜੀਤ ਸਿੰਘ ਜੀ ਵੱਲੋਂ ਅਰਦਾਸ ਬੇਨਤੀ ਕੀਤੀ ਗਈ।

ਇਸ ਮੌਕੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਨੇ ਮੁੱਖਵਾਕ ਲੈ ਕੇ ਸੰਗਤਾਂ ਨੂੰ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਤੇ ਉਪਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਗੁਰੂ ਸਾਹਿਬ ਦੀ ਦਇਆ, ਸੇਵਾ ਤੇ ਪ੍ਰਕਿਰਤੀ ਪ੍ਰੇਮ ਦੀਆਂ ਸਿੱਖਿਆਵਾਂ ਤੇ ਚਾਨਣਾ ਪਾਇਆ ਤੇ ਸੰਗਤਾਂ ਨੂੰ ਗੁਰਤਾ ਗੱਦੀ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ।

ਇਸੇ ਲੜੀ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਤਾ ਗੱਦੀ ਦਿਵਸ ਦੇ ਨਾਲ-ਨਾਲ ਵਾਤਾਵਰਨ ਦਿਵਸ ਵੀ ਮਨਾਇਆ ਗਿਆ। ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਰਿਸਰ ‘ਚ ਬੂਟੇ ਲਗਾਏ ਗਏ।

ਇਸ ਮੌਕੇ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਪ੍ਰਕਿਰਤੀ ਦੀ ਰੱਖਿਆ ਕਰਨ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ।

Follow Us
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ...
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ...
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra...
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ...
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ...
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?...
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ...
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...