ਪੰਜਾਬ ਵਿਧਾਨਸਭਾ ‘ਚ ਉੱਠੇ UPSC ‘ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ ‘ਚ ਹੇਰਾਫੇਰੀ ਦੇ ਇਲਜਾਮ
ਇੱਕ ਹੋਰ ਮਾਮਲੇ ਵਿੱਚ, ਐਸਸੀ ਅਤੇ ਜਨਰਲ ਸ਼੍ਰੇਣੀ ਦੋਵਾਂ ਦੇ ਉਮੀਦਵਾਰਾਂ ਨੇ ਲਿਖਤੀ ਪ੍ਰੀਖਿਆ ਵਿੱਚ 821 ਅੰਕ ਪ੍ਰਾਪਤ ਕੀਤੇ। ਜਨਰਲ ਸ਼੍ਰੇਣੀ ਦੇ ਉਮੀਦਵਾਰ ਨੇ ਇੰਟਰਵਿਊ ਵਿੱਚ 210 ਅੰਕ ਪ੍ਰਾਪਤ ਕੀਤੇ, ਜਿਸ ਨਾਲ ਉਸਦੀ ਮੈਰਿਟ 1031 ਹੋ ਗਈ। ਉਹ ਟਾਪ-10 ਰੈਂਕਿੰਗ ਵਿੱਚ ਆ ਗਿਆ, ਜਦੋਂ ਕਿ ਐਸਸੀ ਉਮੀਦਵਾਰ ਨੇ ਇੰਟਰਵਿਊ ਵਿੱਚ 124 ਅੰਕ ਪ੍ਰਾਪਤ ਕੀਤੇ, ਜਿਸ ਨਾਲ ਉਹ 945ਵੇਂ ਸਥਾਨ 'ਤੇ ਰੁੱਕ ਗਿਆ।
ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਇੱਕ ਵਿਵਾਦਪੂਰਨ ਮੁੱਦਾ ਉਠਾਇਆ ਗਿਆ, ਜਿਸ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੇ ਕੰਮਕਾਜ ‘ਤੇ ਸਵਾਲ ਉਠਾਏ ਗਏ। ਸੈਸ਼ਨ ਦੌਰਾਨ, ਪਾਇਲ ਹਲਕੇ ਤੋਂ ‘ਆਪ’ ਵਿਧਾਇਕ, ਮਨਵਿੰਦਰ ਸਿੰਘ ਗਿਆਸਪੁਰਾ ਨੇ UPSC ‘ਤੇ ਦਲਿਤ ਉਮੀਦਵਾਰਾਂ ਲਈ ਇੰਟਰਵਿਊ ਦੇ ਨੰਬਰਾਂ ਵਿੱਚ ਹੇਰਾਫੇਰੀ ਕਰਨ ਦਾ ਆਰੋਪ ਲਗਾਉਂਦਿਆਂ ਕੁਝ ਉਮੀਦਵਾਰਾਂ ਦੇ ਅੰਕੜੇ ਪੇਸ਼ ਕੀਤੇ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗਿਆਸਪੁਰਾ ਨੂੰ ਸਾਰੇ ਤੱਥ ਅਤੇ ਅੰਕੜੇ ਮੁਹੱਈਆ ਕਰਵਾਉਣ ਲਈ ਕਿਹਾ। ਸਪੀਕਰ ਨੇ ਕਿਹਾ ਕਿ ਇਹ ਇੱਕ ਗੰਭੀਰ ਮੁੱਦਾ ਜਾਪਦਾ ਹੈ, ਅਤੇ ਇਸ ਲਈ, ਪ੍ਰਸ਼ਾਸਕੀ ਵਿਭਾਗ ਨੂੰ ਨਿਰਦੇਸ਼ ਦਿੱਤਾ ਜਾਵੇਗੀ ਕਿ ਉਹ UPSC ਨਾਲ ਸੰਪਰਕ ਕਰੇ ਅਤੇ ਪਿਛਲੇ 10 ਸਾਲਾਂ ਦਾ ਬ੍ਰੇਕਅਪ ਲਵੇ ਤਾਂ ਜੋਂ ਦੇਖਿਆ ਜਾ ਸਕੇ ਦਲਿਤ ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਕਿੰਨੇ ਅਤੇ ਇੰਟਰਵਿਊ ਵਿੱਚ ਕਿੰਨੇ ਅੰਕ ਹਾਸਿਲ ਕੀਤੇ ਹਨ।
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ