AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral Video: School Dress ‘ਚ ਬੱਚੇ ਨੇ ਬਾਰਾਤ ਵਿੱਚ ਮਚਾਇਆ ਗਦਰ, ਡਾਂਸ ਸਟੈੱਪਸ ਦੇਖ ਬਾਰਾਤੀਆਂ ਦੇ ਉੱਡ ਗਏ ਹੋਸ਼; ਦੇਖੋ ਵੀਡੀਓ

School Kid Dance Viral Video: ਸੋਸ਼ਲ ਮੀਡੀਆ 'ਤੇ ਰੋਜ਼ਾਨਾ ਸੈਂਕੜੇ ਵੀਡੀਓ ਵਾਇਰਲ ਹੁੰਦੇ ਹਨ, ਜਿਨ੍ਹਾਂ ਵਿੱਚੋਂ ਕੁਝ ਹੈਰਾਨ ਕਰਨ ਵਾਲੇ ਹੁੰਦੇ ਹਨ ਅਤੇ ਕੁਝ ਬਹੁਤ ਹੀ ਮਜ਼ੇਦਾਰ। ਪਰ ਕੁਝ ਵੀਡੀਓ ਅਜਿਹੇ ਹੁੰਦੇ ਹਨ ਜੋ ਸਿੱਧਾ ਦਿਲ ਨੂੰ ਛੂਹ ਜਾਂਦੇ ਹਨ। ਅੱਜਕੱਲ੍ਹ ਇੰਟਰਨੈੱਟ 'ਤੇ ਅਜਿਹਾ ਹੀ ਇੱਕ ਵੀਡੀਓ ਤਹਿਲਕਾ ਮਚਾ ਰਿਹਾ ਹੈ।

Viral Video: School Dress 'ਚ ਬੱਚੇ ਨੇ ਬਾਰਾਤ ਵਿੱਚ ਮਚਾਇਆ ਗਦਰ, ਡਾਂਸ ਸਟੈੱਪਸ ਦੇਖ ਬਾਰਾਤੀਆਂ ਦੇ ਉੱਡ ਗਏ ਹੋਸ਼; ਦੇਖੋ ਵੀਡੀਓ
Image Credit source: Instagram/@abhifoundhismuskan
tv9-punjabi
| Updated On: 17 Mar 2026 13:28 PM IST

ਸੋਸ਼ਲ ਮੀਡੀਆ ‘ਤੇ ਰੋਜ਼ਾਨਾ ਸੈਂਕੜੇ ਵੀਡੀਓ ਵਾਇਰਲ ਹੁੰਦੇ ਹਨ, ਜਿਨ੍ਹਾਂ ਵਿੱਚੋਂ ਕੁਝ ਹੈਰਾਨ ਕਰਨ ਵਾਲੇ ਹੁੰਦੇ ਹਨ ਅਤੇ ਕੁਝ ਬਹੁਤ ਹੀ ਮਜ਼ੇਦਾਰ। ਪਰ ਕੁਝ ਵੀਡੀਓ ਅਜਿਹੇ ਹੁੰਦੇ ਹਨ ਜੋ ਸਿੱਧਾ ਦਿਲ ਨੂੰ ਛੂਹ ਜਾਂਦੇ ਹਨ। ਅੱਜਕੱਲ੍ਹ ਇੰਟਰਨੈੱਟ ‘ਤੇ ਅਜਿਹਾ ਹੀ ਇੱਕ ਵੀਡੀਓ ਤਹਿਲਕਾ ਮਚਾ ਰਿਹਾ ਹੈ, ਜਿਸ ਵਿੱਚ ਸਕੂਲ ਤੋਂ ਘਰ ਪਰਤ ਰਹੇ ਇੱਕ ਮਾਸੂਮ ਬੱਚੇ ਨੇ ਸੜਕ ਦੇ ਵਿਚਕਾਰ ਅਜਿਹੀ ਸ਼ਾਨਦਾਰ ਪਰਫਾਰਮੈਂਸ ਦਿੱਤੀ ਕਿ ਦੇਖਣ ਵਾਲੇ ਵੀ ਹੱਕੇ-ਬੱਕੇ ਰਹਿ ਗਏ।

ਆਮ ਤੌਰ ‘ਤੇ ਸਕੂਲ ਤੋਂ ਪਰਤਦੇ ਸਮੇਂ ਬੱਚੇ ਥੱਕੇ-ਹਾਰੇ ਨਜ਼ਰ ਆਉਂਦੇ ਹਨ, ਪਰ ਇਸ ਬੱਚੇ ਦਾ ‘ਸਵੈਗ’ ਹੀ ਬਿਲਕੁਲ ਵੱਖਰਾ ਹੈ। ਵਾਇਰਲ ਹੋ ਰਹੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਕੂਲ ਯੂਨੀਫਾਰਮ ਪਾਈ ਇੱਕ ਬੱਚਾ ਮੋਢੇ ‘ਤੇ ਬਸਤਾ ਟੰਗ ਕੇ ਘਰ ਵਾਪਸ ਜਾ ਰਿਹਾ ਸੀ। ਉਦੋਂ ਹੀ ਰਸਤੇ ਵਿੱਚ ਉਸ ਨੂੰ ਇੱਕ ਬਾਰਾਤ ਜਾਂਦੀ ਦਿਖਾਈ ਦਿੱਤੀ। ਵੀਡੀਓ ਵਿੱਚ ਅੱਗੇ ਤੁਸੀਂ ਦੇਖੋਗੇ ਕਿ ਢੋਲ ਅਤੇ ਬੈਂਡ-ਵਾਜੇ ਦੀ ਆਵਾਜ਼ ਸੁਣਦਿਆਂ ਹੀ ਬੱਚੇ ਦੇ ਅੰਦਰ ਦਾ ਡਾਂਸਿੰਗ ਸਟਾਰ ਜਾਗ ਪਿਆ।

ਫਿਰ ਕੀ ਸੀ, ਉਸ ਨੂੰ ਨਾ ਤਾਂ ਭਾਰੀ ਬੈਗ ਦੀ ਫ਼ਿਕਰ ਰਹੀ ਅਤੇ ਨਾ ਹੀ ਘਰ ਪਹੁੰਚਣ ਦੀ ਜਲਦੀ। ਬੱਚੇ ਨੇ ਸੜਕ ‘ਤੇ ਹੀ ਅਜਿਹੇ ਜ਼ੋਰਦਾਰ ਲਟਕੇ-ਝਟਕੇ ਦਿਖਾਏ ਕਿ ਵੱਡੇ-ਵੱਡੇ ਡਾਂਸਰ ਵੀ ਉਸ ਅੱਗੇ ਫੇਲ੍ਹ ਹੋ ਗਏ।

ਬਾਰਾਤੀਆਂ ਨੇ ਲੁਟਾਏ ਨੋਟ, ਇੰਟਰਨੈੱਟ ਹੋਇਆ ਫ਼ਿਦਾ

ਬੱਚੇ ਦੇ ਡਾਂਸ ਮੂਵਸ ਅਤੇ ਉਸ ਦੀ ਐਨਰਜੀ ਇੰਨੀ ਜ਼ਬਰਦਸਤ ਸੀ ਕਿ ਬਾਰਾਤ ਵਿੱਚ ਨੱਚ ਰਿਹਾ ਹਰ ਕੋਈ ਉਸ ਦਾ ਮੁਰੀਦ ਹੋ ਗਿਆ। ਕੁੱਲ ਮਿਲਾ ਕੇ ਬੱਚੇ ਨੇ ਆਪਣੇ ਡਾਂਸ ਨਾਲ ਅਜਿਹਾ ਸਮਾਂ ਬੰਨ੍ਹ ਦਿੱਤਾ ਕਿ ਹਰ ਕੋਈ ਉਸ ਦੇ ਨਾਲ ਥਿਰਕਣ ਲਈ ਮਜਬੂਰ ਹੋ ਗਿਆ। ਕੁਝ ਲੋਕ ਤਾਂ ਬੱਚੇ ਦੀ ਮਾਸੂਮੀਅਤ ‘ਤੇ ਇਸ ਕਦਰ ਫ਼ਿਦਾ ਹੋਏ ਕਿ ਉਨ੍ਹਾਂ ਨੇ ਖੁਸ਼ ਹੋ ਕੇ ਉਸ ਉੱਪਰੋਂ ਨੋਟ ਤੱਕ ਨਿਛਾਵਰ ਕਰ ਦਿੱਤੇ।

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @abhifoundhismuskan ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 2.3 ਕਰੋੜ ਤੋਂ ਵੱਧ ਵਿਊਜ਼ ਅਤੇ 10 ਲੱਖ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ। ਸੋਸ਼ਲ ਮੀਡੀਆ ਯੂਜ਼ਰਸ ਇਸ ‘ਤੇ ਦਿਲਚਸਪ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਬੇਗਾਨੀ ਸ਼ਾਦੀ ਵਿੱਚ ਸਕੂਲ ਕਿਊਟੀ ਬੁਆਏ ਦੀਵਾਨਾ!” ਦੂਜੇ ਨੇ ਕਿਹਾ, “ਇਹੀ ਤਾਂ ਸਾਡੇ ਭਾਰਤ ਦੀ ਖੂਬਸੂਰਤੀ ਹੈ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਛੋਟਾ ਪੈਕੇਟ ਵੱਡਾ ਧਮਾਕਾ।”

ਦੇਖੋ ਵੀਡੀਓ

View this post on Instagram

A post shared by DJ JAZZY (@djjazzyindia)

Follow Us
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ...
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ...
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra...
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ...
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ...
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?...
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ...
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...