ਪੰਜਾਬ ‘ਚ ਦਾਖ਼ਲੇ ਤੇ ਨੌਕਰੀਆਂ ‘ਚ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਮਿਲੇਗੀ ਤਰਜੀਹ, 75 ਫ਼ੀਸਦੀ ਪਰਫਾਮੈਂਸ ਤੇ 25 ਫ਼ੀਸਦੀ ਪ੍ਰੀਖਿਆਂ ਦੇ ਰਹਿਣਗੇ ਅੰਕ
ਇਸ ਦੇ ਲਈ ਪੰਜਾਬ ਸਟੇਟ ਪਾਲਿਸੀ ਆਨ ਰਿਜ਼ਰਵੇਸ਼ਨ ਫਾਰ ਸਪੋਰਟਸਪਰਸਨ ਜਾਰੀ ਕੀਤੀ ਗਈ ਹੈ। ਪਾਲਿਸੀ ਸਰਕਾਰੀ ਨੌਕਰੀਆਂ 'ਚ 3 ਪ੍ਰਤੀਸ਼ਤ ਰਾਖਵੇਂ ਤੇ ਸਿੱਖਿਅਕ ਸੰਸਥਾਨਾਂ 'ਚ ਦਾਖਲੇ 'ਤੇ ਲਾਗੂ ਹੋਵੇਗੀ। ਪੁਰਾਣੀ 1988 ਦੀ ਖੇਡ ਭਰਤੀ 'ਚ ਜਿੱਥੇ-ਜਿੱਥੇ ਅੰਤਰ ਹੈ, ਉੱਥੇ ਨਵੀਂ ਨੀਤੀ ਓਵਰਰਾਈਡ ਕਰ ਦੇਵੇਗੀ।
ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਤੇ ਸਿੱਖਿਅਕ ਅਦਾਰਿਆਂ ‘ਚ ਦਾਖ਼ਲੇ ਦੇ ਵੱਧ ਮੌਕੇ ਮੁਹੱਈਆ ਕਰਵਾਉਣ ਦੇ ਲਈ ਕਦਮ ਚੁੱਕਿਆ ਹੈ। ਹੁਣ, ਖਿਡਾਰੀਆਂ ਦੇ ਖੇਡਾਂ ‘ਚ ਦਿਖਾਏ ਗਏ ਪ੍ਰਦਰਸ਼ਨ ਨੂੰ ਪਹਿਲ ਮਿਲੇਗੀ। ਉਨ੍ਹਾਂ ਦੀ ਨੌਕਰੀ ਦੇ ਰਾਹ ‘ਚ ਜ਼ਿਲ੍ਹਾ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਪ੍ਰਦਰਸ਼ਨ ਅਹਿਮ ਭੂਮਿਕਾ ਨਿਭਾਏਗਾ।
ਇਸ ਦੇ ਲਈ ਪੰਜਾਬ ਸਟੇਟ ਪਾਲਿਸੀ ਆਨ ਰਿਜ਼ਰਵੇਸ਼ਨ ਫਾਰ ਸਪੋਰਟਸਪਰਸਨ ਜਾਰੀ ਕੀਤੀ ਗਈ ਹੈ। ਪਾਲਿਸੀ ਸਰਕਾਰੀ ਨੌਕਰੀਆਂ ‘ਚ 3 ਪ੍ਰਤੀਸ਼ਤ ਰਾਖਵੇਂ ਤੇ ਸਿੱਖਿਅਕ ਸੰਸਥਾਨਾਂ ‘ਚ ਦਾਖਲੇ ‘ਤੇ ਲਾਗੂ ਹੋਵੇਗੀ। ਪੁਰਾਣੀ 1988 ਦੀ ਖੇਡ ਭਰਤੀ ‘ਚ ਜਿੱਥੇ-ਜਿੱਥੇ ਅੰਤਰ ਹੈ, ਉੱਥੇ ਨਵੀਂ ਨੀਤੀ ਓਵਰਰਾਈਡ ਕਰ ਦੇਵੇਗੀ।
ਨਵੀਂ ਪਾਲਿਸੀ ਮੁਤਾਬਕ ਖੇਡ ਉਪਲੱਬਧੀਆਂ ਨੂੰ 75 ਫ਼ੀਸਦੀ ਤਰਜੀਹ ਤੇ ਪ੍ਰੀਖਿਆ ਨੂੰ 25 ਫ਼ੀਸਦੀ ਤਰਜੀਹ ਦਿੱਤੀ ਜਾਵੇਗੀ, ਜਦੋਂ ਕਿ ਪੋਸਟਾਂ ਦੇ ਲਈ ਖੇਡ ਵਿਭਾਗ ਦੁਆਰਾ ਖੇਡ ਗ੍ਰੇਡੇਸ਼ਨ ਤੇ ਸਕੋਰਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਅੰਕਾਂ ਦਾ ਲਾਭ ਸਿਰਫ਼ ਉਸ ਸਮੇਂ ਮਿਲੇਗਾ ਜਦੋਂ ਉਮੀਦਵਾਰ ਪ੍ਰੀਖਿਆ ‘ਚ ਘੱਟੋ-ਘੱਟੋ ਕਵਾਲੀਫਾਇੰਗ ਅੰਕ ਪ੍ਰਾਪਤ ਕਰ ਲਵੇਗਾ।
ਖੇਡ ਗ੍ਰੇਡ ਦੇ ਆਧਾਰ ‘ਤੇ ਨੌਕਰੀ ਦੇ ਲਈ ਸਰਕਾਰ ਨੇ ਚਾਰ ਗਰੁੱਪ ਤੈਅ ਕੀਤੇ ਹਨ। ਗ੍ਰੇਡ ਏ ਤੇ ਗ੍ਰੇਡ ਬੀ ਵਾਲੇ ਗੁਰੱਪ ਏ, ਬੀ, ਸੀ ਤੇ ਡੀ ਦੀਆਂ ਨੌਕਰੀਆਂ ਦੇ ਲਈ ਯੋਗ ਹੋਣਗੇ। ਜਦੋਂ ਕਿ ਗ੍ਰੇਡ ਸੀ ਵਾਲੇ ਗਰੁੱਪ ਸੀ ਤੇ ਡੀ ਦੀਆਂ ਨੌਕਰੀਆਂ ਦੇ ਯੋਗ ਹੋਣਗੇ। ਗ੍ਰੇਡ ਡੀ ਸਿਰਫ਼ ਗਰੁੱਪ ਡੀ ਦੀ ਨੌਕਰੀਆਂ ਦੇ ਲਈ ਯੋਗ ਹੋਣਗੇ।
ਇਸ ਤੋਂ ਪਹਿਲਾਂ ਖੇਡ ਨੀਤੀ ਦੇ ਮੁਤਾਬਕ ਖਿਡਾਰੀਆਂ ਨੂੰ ਸਿੱਖਿਅਕ, ਤਕਨੀਕੀ ਤੇ ਮੈਡੀਕਲ ਸੰਸਥਾਨਾਂ ‘ਚ ਦਾਖ਼ਲੇ ਦੇ ਸਮੇਂ ਤਰਜੀਹ ਦੇਣ ਦਾ ਪ੍ਰਬੰਧ ਸੀ, ਪਰ ਹੁਣ ਇਹ ਪ੍ਰਦਰਸ਼ਨ ‘ਤੇ ਨਿਰਭਰ ਕਰੇਗਾ।


