ਇਜ਼ਰਾਈਲ ਦੇ ਰੱਖਿਆ ਮੰਤਰੀ ਦਾ ਦਾਅਵਾ- ਮਾਰੇ ਗਏ ਅਲੀ ਲਾਰੀਜਾਨੀ, ਈਰਾਨ ਨੇ ਕੀਤਾ ਖਾਰਿਜ
Iran-Izrael War: ਆਯਤੁੱਲਾ ਅਲੀ ਖਾਮੇਨੇਈ ਤੋਂ ਬਾਅਦ ਈਰਾਨ ਦੇ ਦੂਜੇ ਸਭ ਤੋਂ ਪਾਵਰਫੁੱਲ ਸ਼ਖਸ ਅਲੀ ਲਾਰੀਜਾਨੀ ਦੇ ਠਿਕਾਣਿਆਂ 'ਤੇ ਇਜ਼ਰਾਈਲ ਨੇ ਹਮਲਾ ਕੀਤਾ ਹੈ। ਇਜਰਾਈਲ ਦਾ ਦਾਅਵਾ ਹੈ ਕਿ ਲਾਰੀਜਾਨੀ ਮਾਰੇ ਗਏ ਹਨ, ਜਦੋਂਕਿ ਈਰਾਨ ਨੇ ਇਜਰਾਈਲ ਦੇ ਰੱਖਿਆ ਮੰਤਰੀ ਦੇ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ।
ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੇਈ ਦੀ ਹੱਤਿਆ ਤੋਂ ਬਾਅਦ, ਇਜ਼ਰਾਈਲ ਨੇ ਹੁਣ ਤਹਿਰਾਨ ਦੇ ਦੂਜੇ ਸਭ ਤੋਂ ਸ਼ਕਤੀਸ਼ਾਲੀ ਨੇਤਾ ਅਲੀ ਲਾਰੀਜਾਨੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮੰਗਲਵਾਰ (17 ਮਾਰਚ) ਨੂੰ, ਇਜਰਾਈਲ ਨੇ ਲਾਰੀਜਾਨੀ ਦੇ ਠਿਕਾਣਿਆਂ ‘ਤੇ ਏਅਰ ਸਟ੍ਰਾਈਕ ਕੀਤੀ, ਜਿਸ ਤੋਂ ਬਾਅਦ ਉਸ ਵੱਲੋਂ ਦਾਅਵਾ ਕੀਤਾ ਗਿਆ ਕਿ ਉਸਦੇ ਇਸ ਹਮਲੇ ਵਿੱਚ ਲਾਰੀਜਾਨੀ ਮਾਰੇ ਗਏ ਹਨ। ਇਹ ਹਮਲਾ ਇੱਕ ਗੁਪਤ ਖੁਫੀਆ ਰਿਪੋਰਟ ਦੇ ਆਧਾਰ ‘ਤੇ ਕੀਤਾ ਗਿਆ। ਪਰ ਹੁਣ ਈਰਾਨ ਨੇ ਇਜਰਾਈਲ ਦੇ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ।
ਦੱਸ ਦੇਈਏ ਕੇ ਖਾਮੇਨੇਈ ਦੀ ਹੱਤਿਆ ਤੋਂ ਬਾਅਦ ਲਾਰੀਜਾਨੀ ਫੌਜ ਨੂੰ ਕਾਰਡੀਨੇਟ ਕਰ ਰਹੇ ਸਨ। ਲਾਰੀਜਾਨੀ ਈਰਾਨ ਦੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ। ਲਾਰੀਜਾਨੀ ਦੇ ਦਫ਼ਤਰ ਨੇ ਕਿਹਾ ਕਿ ਈਰਾਨ ਦੀ ਸੁਪਰੀਮ ਸੁਰੱਖਿਆ ਪ੍ਰੀਸ਼ਦ ਦੇ ਮੁਖੀ ਜਲਦੀ ਹੀ ਆਪਣਾ ਸੰਦੇਸ਼ ਜਾਰੀ ਕਰਨਗੇ। ਇਸ ਤੋਂ ਪਹਿਲਾਂ, ਇਜ਼ਰਾਈਲੀ ਮੀਡੀਆ ਨੇ ਰੱਖਿਆ ਬਲ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਕਿ ਲਾਰੀਜਾਨੀ ਦੇ ਟਿਕਾਣਿਆਂ ‘ਤੇ ਸੋਮਵਾਰ ਰਾਤ (16 ਮਾਰਚ) ਨੂੰ ਹਮਲਾ ਕੀਤਾ ਗਿਆ। ਫਿਲਹਾਲ ਇਜਰਾਈਲ ਇਹ ਪਤਾ ਲਗਾ ਰਿਹਾ ਹੈ ਕਿ ਲਾਰੀਜਾਨੀ ਦੀ ਮੌਤ ਹੋਈ ਹੈ ਜਾਂ ਨਹੀਂ।
ਸਾਰੇ ਵੱਡੇ ਫੈਸਲੇ ਲਾਰੀਜਾਨੀ ਹੀ ਲੈ ਰਹੇ ਸਨ
ਆਯਤੁੱਲਾ ਅਲੀ ਖਾਮੇਨੇਈ ਦੀ ਹੱਤਿਆ ਤੋਂ ਬਾਅਦ, ਲਾਰੀਜਾਨੀ ਹੀ ਸਾਰੇ ਵੱਡੇ ਫੈਸਲੇ ਲੈ ਰਹੇ ਸਨ, ਕਿਉਂਕਿ ਈਰਾਨ ਦਾ ਨਵੇਂ ਸੁਪਰੀਮ ਲੀਡਰ ਇਸ ਸਮੇਂ ਜ਼ਖਮੀ ਹਨ। ਲਾਰੀਜਾਨੀ ਨੂੰ ਈਰਾਨ ਦੇ ਆਯਤੁੱਲਾ ਅਲੀ ਖਾਮੇਨੇਈ ਦਾ ਕਰੀਬੀ ਮੰਨਿਆ ਜਾਂਦਾ ਸੀ। ਜੂਨ 2025 ਵਿੱਚ, ਖਾਮੇਨੇਈ ਨੇ ਲਾਰੀਜਾਨੀ ਨੂੰ ਸੁਪਰੀਮ ਸੁਰੱਖਿਆ ਪ੍ਰੀਸ਼ਦ ਦਾ ਸਕੱਤਰ ਨਿਯੁਕਤ ਕੀਤਾ ਸੀ।
ਅਮਰੀਕੀ ਸੈਂਟਕਾਮ ਕਮਾਂਡ ਨੇ ਹਾਲ ਹੀ ਵਿੱਚ ਲਾਰੀਜਾਨੀ ਦਾ ਨਾਮ ਇੱਕ ਹਿੱਟ ਲਿਸਟ ਵਿੱਚ ਸ਼ਾਮਲ ਕੀਤਾ ਸੀ। ਲਾਰੀਜਾਨੀ ਦੇ ਠਿਕਾਣਿਆਂ ਬਾਰੇ ਜਾਣਕਾਰੀ ਦੇਣ ਵਾਲੇ ਲਈ ਇਨਾਮ ਦਾ ਐਲਾਨ ਵੀ ਕੀਤਾ ਗਿਆ ਸੀ।
ਲਾਰੀਜਾਨੀ ਨੇ ਮੁਸਲਿਮ ਦੇਸ਼ਾਂ ਨੂੰ ਲਿਖਿਆ ਸੀ ਪੱਤਰ
ਸੋਸ਼ਲ ਮੀਡੀਆ ਹੈਂਡਲ ਐਕਸ ‘ਤੇ ਲਾਰੀਜਾਨੀ ਨੇ ਆਖਰੀ ਪੋਸਟ ਸੋਮਵਾਰ (16 ਮਾਰਚ) ਨੂੰ ਕੀਤੀ ਸੀ। ਇਸ ਵਿੱਚ, ਉਨ੍ਹਾਂ ਨੇ ਈਰਾਨ ਵੱਲੋਂ ਸਾਰੇ ਮੁਸਲਿਮ ਦੇਸ਼ਾਂ ਨੂੰ ਇੱਕ ਪੱਤਰ ਲਿਖਿਆ ਸੀ। ਇਸ ਪੱਤਰ ਵਿੱਚ, ਲਾਰੀਜਾਨੀ ਨੇ ਯਹੂਦੀ ਅਤੇ ਈਸਾਈ ਭਾਈਚਾਰਿਆਂ ਨਾਲ ਲੜਨ ਦੀ ਗੱਲ ਕਹੀ ਸੀ। ਈਰਾਨ ਨੇ ਟਰੰਪ ਨੂੰ ਵੀ ਧਮਕੀ ਦਿੱਤੀ ਸੀ।
ਇਹ ਵੀ ਪੜ੍ਹੋ
ਲਾਰੀਜਾਨੀ ਨੇ ਈਰਾਨੀ ਰਾਸ਼ਟਰਪਤੀ ਚੋਣ ਵੀ ਲੜ ਚੁੱਕੇ ਹਨ। ਹਾਲਾਂਕਿ, ਉਹ ਜਿੱਤੇ ਨਹੀਂ। ਲਾਰੀਜਾਨੀ ਦੀ ਗਿਣਤੀ ਈਰਾਨ ਵਿੱਚ ਕੱਟੜਪੰਥੀ ਨੇਤਾ ਵੱਜੋ ਹੁੰਦੀ ਹੈ।
ਖਾਮੇਨੇਈ ਸਮੇਤ 40 ਟਾਪ ਕਮਾਂਡਰਾਂ ਦੀ ਦਾ ਹੋ ਚੁੱਕਾ ਹੈ ਕਤਲ
ਜਦੋਂ ਤੋਂ ਇਜ਼ਰਾਈਲ ਅਤੇ ਅਮਰੀਕਾ ਨੇ 28 ਫਰਵਰੀ ਨੂੰ ਈਰਾਨ ‘ਤੇ ਪਹਿਲੀ ਵਾਰ ਹਮਲਾ ਕੀਤਾ ਸੀ, ਉਦੋਂ ਤੋਂ ਈਰਾਨ ਦੇ ਸੁਪਰੀਮ ਲੀਡਰ, ਅਯਾਤੁੱਲਾ ਅਲੀ ਖਾਮੇਨੇਈ ਸਮੇਤ 40 ਟਾਪ ਕਮਾਂਡਰਾਂ ਦੀ ਹੱਤਿਆ ਹੋ ਚੁੱਕੀ ਹੈ। ਅਮਰੀਕਾ ਅਤੇ ਇਜ਼ਰਾਈਲ ਟਾਰਗੇਟ ਕਿਲਿੰਗ ਪਲਾਨ ਵਜੋਂ ਸੀਨੀਅਰ ਨੇਤਾਵਾਂ ਨੂੰ ਮਾਰ ਰਹੇ ਹਨ।
ਹਾਲਾਂਕਿ, ਈਰਾਨ ਨੇ ਚਾਰ-ਉੱਤਰਾਧਿਕਾਰੀ ਫਾਰਮੂਲਾ ਲਾਗੂ ਕੀਤਾ ਹੋਇਆ ਹੈ। ਇਸ ਦੇ ਤਹਿਤ, ਜੇਕਰ ਕਿਸੇ ਵੀ ਅਹੁਦੇ ‘ਤੇ ਬੈਠੇ ਵਿਅਕਤੀ ਦੀ ਹੱਤਿਆ ਹੋ ਜਾਂਦੀ ਹੈ, ਤਾਂ ਉਸਦੇ ਉੱਤਰਾਧਿਕਾਰੀ ਦਾ ਐਲਾਨ ਤੁਰੰਤ ਕੀਤਾ ਜਾ ਸਕਦਾ ਹੈ। ਈਰਾਨ ਨੇ ਪਹਿਲਾਂ ਹੀ ਹਰੇਕ ਅਹੁਦੇ ਲਈ ਚਾਰ ਉੱਤਰਾਧਿਕਾਰੀਆਂ ਨੂੰ ਅੰਤਿਮ ਰੂਪ ਦਿੱਤਾ ਹੋਇਆ ਹੈ।


