PSEB 10th Result 2025 : ਕੁਝ ਹੀ ਦੇਰ ‘ਚ ਆਵੇਗਾ 10ਵੀਂ ਕਲਾਸ ਦਾ ਨਤੀਜਾ, ਵਿਦਿਆਰਥੀ ਇੰਝ ਦੇਖ ਸਕਣਗੇ ਰਿਜ਼ਲਟ
PSEB Punjab Board 10th Result 2025 : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ ਦਸਵੀਂ ਜਮਾਤ ਦਾ ਨਤੀਜਾ ਜਾਰੀ ਕਰੇਗਾ। ਨਤੀਜਾ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਦੁਆਰਾ ਦੁਪਹਿਰ 2.30 ਵਜੇ ਘੋਸ਼ਿਤ ਕੀਤਾ ਜਾਵੇਗਾ। ਵਿਦਿਆਰਥੀ ਅੱਜ ਤੋਂ ਹੀ ਨਤੀਜੇ ਵੈੱਬਸਾਈਟ 'ਤੇ ਦੇਖ ਸਕਣਗੇ।

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ ਦਸਵੀਂ ਜਮਾਤ ਦਾ ਨਤੀਜਾ ਜਾਰੀ ਕਰੇਗਾ। ਨਤੀਜਾ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਦੁਆਰਾ ਦੁਪਹਿਰ 2.30 ਵਜੇ ਘੋਸ਼ਿਤ ਕੀਤਾ ਜਾਵੇਗਾ। ਵਿਦਿਆਰਥੀ ਅੱਜ ਤੋਂ ਹੀ ਨਤੀਜੇ ਵੈੱਬਸਾਈਟ ‘ਤੇ ਦੇਖ ਸਕਣਗੇ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਵੱਖਰਾ ਗੇਜ਼ਟ ਨਹੀਂ ਬਣਾਇਆ ਗਿਆ ਹੈ। ਵਿਦਿਆਰਥੀਆਂ ਨਤੀਜੇ ਦੇਖਣ ਲਈ ਨੂੰ ਸਿਰਫ਼ ਵੈੱਬਸਾਈਟ ਤੇ ਹੀ ਜਾਣਾ ਪਵੇਗਾ। ਇਸ ਵਾਰ 10ਵੀਂ ਜਮਾਤ ਦੀ ਪ੍ਰੀਖਿਆ ‘ਚ ਲਗਭਗ ਤਿੰਨ ਲੱਖ ਵਿਦਿਆਰਥੀਆਂ ਨੇ ਪੇਪਰ ਦਿੱਤੇ ਹਨ।
ਬੋਰਡ ਦੀ ਕੋਸ਼ਿਸ਼ ਸੀ ਕਿ ਨਤੀਜੇ ਸਮੇਂ ਸਿਰ ਐਲਾਨੇ ਜਾਣ, ਤਾਂ ਜੋ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਦਾਖਲਾ ਲੈਣ ਆਦਿ ਵਿੱਚ ਕੋਈ ਮੁਸ਼ਕਲ ਨਾ ਆਵੇ। ਹਾਲਾਂਕਿ, ਬੋਰਡ ਅਧਿਕਾਰੀਆਂ ਦੇ ਅਨੁਸਾਰ, ਸਰਟੀਫਿਕੇਟ ਦੀ ਹਾਰਡ ਕਾਪੀ ਬੋਰਡ ਵੱਲੋਂ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਭੇਜੀ ਜਾਵੇਗੀ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਹੈ।
ਇਸ ਤਰ੍ਹਾਂ ਦੇਖ ਸਕੋਗੇ ਨਤੀਜੇ
ਰਿਜ਼ਲਟ ਦੇਖਣ ਲਈ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in ‘ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਹੋਮ ਪੇਜ਼ ਖੁੱਲ੍ਹ ਕੇ ਸਾਹਮਣੇ ਆਵੇਗਾ, ਜਿੱਥੇ ਨਤੀਜੇ ਦਾ ਇੱਕ ਕਾਲਮ ਬਣਿਆ ਹੋਵੇਗਾ। ਵਿਦਿਆਰਥੀ ਉੱਥੇ ਆਪਣੇ ਵੇਰਵੇ ਭਰਨੇ ਪੈਣਗੇ। ਇਸ ਤੋਂ ਬਾਅਦ ਨਤੀਜਾ ਸਾਹਮਣੇ ਆਵੇਗਾ। ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ, ਜੋ ਕਿ 91 ਪ੍ਰਤੀਸ਼ਤ ਰਿਹਾ ਹੈ।
ਬੀਤੇ ਦਿਨੀਂ ਬਰਨਾਲਾ ਦੀ ਹਰਸੀਰਤ ਨੇ 500 ਵਿੱਚੋਂ 500 ਨੰਬਰ ਪ੍ਰਾਪਤ ਕੀਤੇ ਹਨ। ਜਦੋਂ ਕਿ ਦੂਜੇ ਨੰਬਰ ਤੇ ਰਹੀ ਵਿਦਿਆਰਥਣ ਮਨਵੀਰ ਕੌਰ ਨੇ 500 ਵਿੱਚੋਂ 498 ਨੰਬਰ ਪ੍ਰਾਪਤ ਕੀਤੇ। ਤੀਜੇ ਨੰਬਰ ਤੇ ਰਹੀ ਮਾਨਸਾ ਦੀ ਅਰਸ਼ ਨੇ 500 ਵਿੱਚੋ 498 ਨੰਬਰ ਹਾਸਿਲ ਕੀਤੇ। ਇਸ ਪ੍ਰੀਖਿਆ ਵਿੱਚੋ 91 ਫੀਸਦ ਵਿਦਿਆਰਥੀ ਪਾਸ ਹੋਏ ਹਨ। ਜਿਨ੍ਹਾਂ ਵਿੱਚੋਂ 88.08 ਫੀਸਦ ਲੜਕੇ ਨੇ ਪ੍ਰੀਖਿਆ ਪਾਸ ਕੀਤੀ।
ਇਹ ਵੀ ਪੜ੍ਹੋ
ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਿੱਤੀ ਸੀ ਪ੍ਰੀਖਿਆ
ਪੰਜਾਬ ਭਰ ਵਿੱਚ ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਬੋਰਡ ਪਹਿਲੇ ਹੀ ਦਿਨ ਤੋਂ ਤਿਆਰੀ ਕਰ ਰਿਹਾ ਸੀ ਕਿ ਨਤੀਜਾ ਸਮੇਂ ਸਿਰ ਐਲਾਨ ਸਕੇ । ਤਾਂ ਜੋ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਾਰੇ ਡੀਐਮਸੀ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਹਾਰਡ ਕਾਪੀ ਵਿੱਚ ਘੋਸ਼ਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਅਪਲਾਈ ਕੀਤਾ ਹੈ। ਬਾਕੀ ਵਿਦਿਆਰਥੀਆਂ ਨੂੰ ਇਹ ਡੀਜੀ ਲਾਕਰ ਤੋਂ ਹੀ ਲੈਣਾ ਪਵੇਗਾ।