Punjab Board 10th Result: PSEB ਨੇ ਜਾਰੀ ਕੀਤਾ 10ਵੀਂ ਦਾ ਨਤੀਜਾ, ਤਿੰਨੋਂ ਕੁੜੀਆਂ ਦੇ ਆਏ ਬਰਾਬਰ ਨੰਬਰ, ਇੰਝ ਹੋਇਆ 1st, 2nd ਅਤੇ 3rd ਦਾ ਫੈਸਲਾ
PSEB Punjab Board 10th Result 2025 : ਦੱਸ ਦਈਏ ਕਿ ਬੀਤੇ ਬੁੱਧਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12 ਕਲਾਸ ਦਾ ਨਤੀਜਾ ਐਲਾਨਿਆ ਸੀ, ਜਿਸ ਵਿੱਚ ਬਰਨਾਲਾ ਦੀ ਵਿਦਿਆਰਥਣ ਹਰਸੀਰਤ ਕੌਰ ਅੱਵਲ ਆਈ ਹੈ। ਫਿਰੋਜ਼ਪੁਰ ਦੀ ਮਨਵੀਰ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ ਅਤੇ ਮਾਨਸਾ ਦੀ ਅਰਸ਼ ਸੂਬੇ ਭਰ ਵਿੱਚ ਤੀਜੇ ਨਬੰਰ 'ਤੇ ਰਹੀ।

Punjab Board 10th Result: ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਕਲਾਸ ਦਾ ਨਤੀਜਾ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਪਾਸ ਫੀਸਦ 95.61 ਰਿਹਾ ਹੈ। ਹਰ ਸਾਲ ਵਾਂਗ ਇਸ ਵਾਰ ਵੀ ਕੁੜੀਆਂ ਨੇ ਹੀ ਬਾਜੀ ਮਾਰੀ ਹੈ। ਕੁੜੀਆਂ ਦਾ ਪਾਸ ਫੀਸਦੀ 96.85 ਰਿਹਾ ਹੈ, ਜਦਕਿ ਮੁੰਡਿਆਂ ਦਾ ਪਾਸ ਫੀਸਦੀ 94.50 ਰਿਹਾ ਹੈ। ਪਹਿਲੇ ਸਥਾਨ ਤੇ ਫਰੀਦਕੋਟ ਦੇ ਅਕਸ਼ਨੂਰ ਕੋਰ ਨੇ ਕਬਜਾ ਕੀਤਾ ਹੈ। ਦੂਜੇ ਸਥਾਨ ਤੇ ਮੁਕਤਸਰ ਸਾਹਿਬ ਦੀ ਰਜਿੰਦਰਦੀਪ ਕੌਰ ਅਤੇ ਤੀਜੇ ਸਥਾਨ ਤੇ ਮਲੇਰਕੋਟਲਾ ਤੋਂ ਅਰਸ਼ਦੀਪ ਕੌਰ ਰਹੀ ਹੈ। ਤਿੰਨਾਂ ਕੁੜੀਆਂ ਤੇ 650 ਚੋਂ 650 ਨੰਬਰ ਆਏ ਹਨ। ਇਸ ਕਰਕੇ ਬੋਰਡ ਨੇ ਉਮਰ ਦੇ ਹਿਸਾਬ ਨਾਲ ਪਹਿਲਾ, ਦੂਜਾ ਅਤੇ ਤੀਜਾ ਸਥਾਨ ਤੈਅ ਕੀਤਾ ਹੈ।
ਇਸ ਵਾਰ ਕੁੱਲ 2,77,746 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਚੋਂ 2,65,548 ਵਿਦਿਆਰਥੀ ਪਾਸ ਹੋਏ ਹਨ, ਜਿਨ੍ਹਾਂ ਦਾ ਪਾਸ ਫੀਸਦੀ 95.61 ਹੈ। ਜਦਕਿ 11,391 ਵਿਦਿਆਰਥੀਆਂ ਨੂੰ ਮੁੜ ਤੋਂ ਪੇਪਰ ਦੇਣੇ ਹੋਣਗੇ। ਉੱਧਰ 782 ਵਿਦਿਆਰਥੀਆਂ ਫੇਲ ਹੋਏ ਹਨ।
ਵਿਦਿਆਰਥੀ ਇਸ ਲਿੰਕ https://pseb.ac.in ਰਾਹੀਂ ਆਪਣਾ ਨਤੀਜਾ ਸਿੱਧਾ ਚੈੱਕ ਕਰ ਸਕਦੇ ਹਨ। ਨਾਲ ਹੀ SMS ਰਾਹੀਂ ਵੀ ਰਿਜਲਟ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਇਸਦੇ ਲਈ, ਆਪਣਾ PB10 ਰੋਲ ਨੰਬਰ ਲਿਖੋ ਅਤੇ 5676750 ‘ਤੇ SMS ਭੇਜੋ। SMS ਭੇਜਣ ਤੋਂ ਕੁਝ ਸਮੇਂ ਬਾਅਦ ਹੀ ਬੋਰਡ ਵੱਲੋਂ ਰਿਜਲਟ ਭੇਜ ਦਿੱਤਾ ਜਾਵੇਗਾ। ਨਾਲ ਹੀ ਤੁਸੀਂ ਹੇਠਾਂ ਦਿੱਤੇ ਇਹਨਾਂ ਕਦਮਾਂ ਰਾਹੀਂ ਵੀ ਨਤੀਜਾ ਦੇਖ ਸਕਦੇ ਹੋ।
ਕਿਵੇਂ ਦੇਖ ਸਕਦੇ ਹੋ PSEB 10th Result 2025 ਦਾ ਨਤੀਜਾ
PSEB ਦੀ ਅਧਿਕਾਰਤ ਵੈੱਬਸਾਈਟ pseb.ac.in ਤੇ ਜਾਓ।
ਇਹ ਵੀ ਪੜ੍ਹੋ
ਹੋਮ ਪੇਜ ਤੇ ਉਪਲਬਧ PSEB 10th Result 2024 ਲਿੰਕ ਤੇ ਕਲਿੱਕ ਕਰੋ।
ਨਵਾਂ ਪੇਜ ਖੁੱਲ ਜਾਵੇਗਾ।
ਲੋੜੀਂਦੇ ਵੇਰਵੇ ਦਰਜ ਕਰੋ ਅਤੇ ਸਬਮਿਟ ਬਟਨ ਤੇ ਕਲਿੱਕ ਕਰੋ।
ਇਸ ਤੋਂ ਬਾਅਦ PSEB 10th Result 2025 ਸਕ੍ਰੀਨ ਤੇ ਦਿਖਾਈ ਦੇਵੇਗਾ।
ਨਤੀਜਾ ਚੈੱਕ ਕਰੋ ਅਤੇ ਪੇਜ ਡਾਊਨਲੋਡ ਕਰੋ।
ਇਸ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ।
ਪਾਸ ਫੀਸਦ ਵਿੱਚ ਅੰਮ੍ਰਿਤਸਰ ਸਭ ਤੋਂ ਉੱਤੇ
ਜੇਕਰ ਜਿਲ੍ਹਾ ਵਾਰ ਪ੍ਰਤੀਸ਼ਤਤਾ ਦੀ ਗੱਲ ਕਰੀਏ ਤਾਂ ਇਸ ਮਾਮਲੇ ਵਿੱਚ ਅੰਮ੍ਰਿਤਸਰ ਸਭ ਤੋਂ ਉੱਤੇ ਹੈ। ਇੱਥੇ ਸਭ ਤੋਂ ਵੱਧ 98.54 ਫੀਸਦੀ ਬੱਚੇ ਪਾਸ ਹੋਏ ਹਨ, ਜਦਿਕ ਦੂਜੇ ਨੰਬਰ ਤੇ ਗੁਰਦਾਸਪੁਰ ਹੈ, ਇਥੇ 98.22 ਫੀਸਦੀ ਬੱਚੇ ਪਾਸ ਹੋਏ ਹਨ। 98.08 ਫੀਸਦੀ ਨਾਲ ਤਰਨਤਾਰਨ ਤੀਜੇ, 98.02 ਫੀਸਦ ਦੇ ਨਾਲ ਚੌਥੇ ਨੰਬਰ ਤੇ ਪਠਾਨਕੋਟ ਅਤੇ 97.71 ਫੀਸਦੀ ਦੇ ਨਾਲ ਕਪੂਰਥਲਾ ਪੰਜਵੇਂ ਸਥਾਨ ਤੇ ਰਿਹਾ ਹੈ।
ਇਸ ਦਿਨ ਹੋਈ ਸੀ ਪ੍ਰੀਖਿਆ
ਪੀਐਸਈਬੀ ਦੀਆਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 10 ਮਾਰਚ ਤੋਂ 4 ਅਪ੍ਰੈਲ, 2024 ਤੱਕ ਕਰਵਾਈਆਂ ਗਈਆਂ ਸਨ। ਨਤੀਜੇ ਜਾਰੀ ਹੋਣ ਤੋਂ ਬਾਅਦ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਆਪਣੀਆਂ ਅਸਲ ਮਾਰਕਸ਼ੀਟਾਂ ਲੈਣ ਲਈ ਆਪਣੇ-ਆਪਣੇ ਸਕੂਲਾਂ ਵਿੱਚ ਜਾਣਾ ਪਵੇਗਾ। ਮਾਰਕ ਸ਼ੀਟ ਭਵਿੱਖ ਦੀ ਪੜ੍ਹਾਈ ਅਤੇ ਦਾਖਲਾ ਪ੍ਰਕਿਰਿਆ ਲਈ ਜ਼ਰੂਰੀ ਦਸਤਾਵੇਜ਼ ਹੋਵੇਗੀ।
14 ਮਈ ਨੂੰ ਐਲਾਨੇ ਗਏ ਸਨ 12ਵੀਂ ਦੇ ਨਤੀਜੇ
ਪੰਜਾਬ ਬੋਰਡ ਨੇ 14 ਮਈ ਨੂੰ 12ਵੀਂ ਜਮਾਤ ਦੇ ਨਤੀਜੇ ਐਲਾਨੇ ਸਨ। ਇਸ ਵਾਰ ਕੁੱਲ ਪਾਸ ਪ੍ਰਤੀਸ਼ਤਤਾ 91 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਇਸ ਵਿੱਚ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 94.32 ਪ੍ਰਤੀਸ਼ਤ ਅਤੇ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 88.08 ਪ੍ਰਤੀਸ਼ਤ ਹੈ, ਜਿਸਦਾ ਅਰਥ ਹੈ ਕਿ ਕੁੜੀਆਂ ਨਤੀਜੇ ਵਿੱਚ ਮੁੰਡਿਆਂ ਨਾਲੋਂ ਬਿਹਤਰ ਸਾਬਤ ਹੋਏ ਹਨ। ਹਾਲਾਂਕਿ, ਪਿਛਲੇ ਸਾਲ ਦੇ ਮੁਕਾਬਲੇ ਕੁੱਲ ਪਾਸ ਪ੍ਰਤੀਸ਼ਤਤਾ ਥੋੜ੍ਹੀ ਘੱਟ ਰਹੀ ਹੈ। ਪਿਛਲੇ ਸਾਲ 93.04 ਪ੍ਰਤੀਸ਼ਤ ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ।
ਇਸ ਸਾਲ ਪੇਂਡੂ ਖੇਤਰਾਂ ਦਾ ਪਾਸ ਹੋਣ ਦਾ ਪ੍ਰਤੀਸ਼ਤ ਸ਼ਹਿਰੀ ਖੇਤਰਾਂ ਨਾਲੋਂ ਵੱਧ ਹੈ। ਪੇਂਡੂ ਖੇਤਰਾਂ ਵਿੱਚ ਕੁੱਲ 1,49,085 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 1,35,969 ਵਿਦਿਆਰਥੀ ਪਾਸ ਹੋਏ, ਯਾਨੀ ਉਨ੍ਹਾਂ ਦੀ ਪਾਸ ਪ੍ਰਤੀਸ਼ਤਤਾ 91.20 ਪ੍ਰਤੀਸ਼ਤ ਦਰਜ ਕੀਤੀ ਗਈ। ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਕੁੱਲ 1,16,303 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ, ਜਿਨ੍ਹਾਂ ਵਿੱਚੋਂ 1,05,537 ਪਾਸ ਹੋਏ, ਯਾਨੀ ਉਨ੍ਹਾਂ ਦੀ ਪਾਸ ਪ੍ਰਤੀਸ਼ਤਤਾ 90.74 ਪ੍ਰਤੀਸ਼ਤ ਰਹੀ ਹੈ।
ਸਟ੍ਰੀਮਵਾਈਜ਼ ਦੇਖੀਏ, ਤਾਂ ਸਾਇੰਸ ਸਟ੍ਰੀਮ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਸਭ ਤੋਂ ਵੱਧ ਗਿਣਤੀ 98.52 ਪ੍ਰਤੀਸ਼ਤ ਹੈ। ਇਸ ਤੋਂ ਬਾਅਦ, ਕਾਮਰਸ ਵਿੱਚ 96.83 ਪ੍ਰਤੀਸ਼ਤ ਅਤੇ ਹਿਊਮੈਨਿਟੀਜ਼ ਵਿੱਚ 87.58 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ, ਜਦੋਂ ਕਿ ਵੋਕੇਸ਼ਨਲ ਸਟ੍ਰੀਮ ਵਿੱਚ 90 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ। ਇਸ ਸਾਲ ਹਰਸੀਰਤ ਕੌਰ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦੋਂ ਕਿ ਮਨਵੀਰ ਕੌਰ ਅਤੇ ਅਰਸ਼ ਨੇ 500 ਵਿੱਚੋਂ 498 ਅੰਕ ਪ੍ਰਾਪਤ ਕਰਕੇ ਸਾਂਝੇ ਤੌਰ ‘ਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।