Punjab Board 10th Result: ਪਹਿਲਾ, ਦੂਜਾ, ਤੀਜਾ…ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?
ਇਸ ਵਾਰ ਕੁੱਲ 2,77,746 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਚੋਂ 2,65,548 ਵਿਦਿਆਰਥੀ ਪਾਸ ਹੋਏ ਹਨ, ਜਿਨ੍ਹਾਂ ਦਾ ਪਾਸ ਫੀਸਦੀ 95.61 ਹੈ। ਜਦਕਿ 11,391 ਵਿਦਿਆਰਥੀਆਂ ਨੂੰ ਮੁੜ ਤੋਂ ਪੇਪਰ ਦੇਣੇ ਹੋਣਗੇ। ਉੱਧਰ 782 ਵਿਦਿਆਰਥੀਆਂ ਫੇਲ ਹੋਏ ਹਨ।
Punjab Board 10th Result: ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਕਲਾਸ ਦਾ ਨਤੀਜਾ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਪਾਸ ਫੀਸਦ 95.61 ਰਿਹਾ ਹੈ। ਹਰ ਸਾਲ ਵਾਂਗ ਇਸ ਵਾਰ ਵੀ ਕੁੜੀਆਂ ਨੇ ਹੀ ਬਾਜੀ ਮਾਰੀ ਹੈ। ਕੁੜੀਆਂ ਦਾ ਪਾਸ ਫੀਸਦੀ 96.85 ਰਿਹਾ ਹੈ, ਜਦਕਿ ਮੁੰਡਿਆਂ ਦਾ ਪਾਸ ਫੀਸਦੀ 94.50 ਰਿਹਾ ਹੈ। ਪਹਿਲੇ ਸਥਾਨ ਤੇ ਫਰੀਦਕੋਟ ਦੇ ਅਕਸ਼ਨੂਰ ਕੋਰ ਨੇ ਕਬਜਾ ਕੀਤਾ ਹੈ। ਦੂਜੇ ਸਥਾਨ ਤੇ ਮੁਕਤਸਰ ਸਾਹਿਬ ਦੀ ਰਜਿੰਦਰਦੀਪ ਕੌਰ ਅਤੇ ਤੀਜੇ ਸਥਾਨ ਤੇ ਮਲੇਰਕੋਟਲਾ ਤੋਂ ਅਰਸ਼ਦੀਪ ਕੌਰ ਰਹੀ ਹੈ।
Latest Videos

93rd Airforce Day India: ਹਵਾਈ ਸੈਨਾ ਦਿਵਸ 'ਤੇ 'ਆਪ੍ਰੇਸ਼ਨ ਸਿੰਦੂਰ' ਦੇ ਨਾਇਕਾਂ ਦਾ ਸਨਮਾਨ

VIDEO: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜਾਣ 'ਤੇ ਸਦਮੇ 'ਚ ਕਲਾਕਾਰ, ਸਰਕਾਰ ਨੂੰ ਕੀਤੀ ਇਹ ਅਪੀਲ

ਜੰਮੂ-ਕਸ਼ਮੀਰ ਤੋਂ ਹਿਮਾਚਲ ਅਤੇ ਉਤਰਾਖੰਡ ਤੱਕ ਸ਼ੁਰੂ ਹੋਈ ਸੀਜ਼ਨ ਦੀ ਪਹਿਲੀ ਬਰਫ਼ਬਾਰੀ

VIDEO: ਅੰਮ੍ਰਿਤਸਰ 'ਚ ਲਾਪਰਵਾਹੀ ਨੇ ਲਈਆਂ 3 ਜਾਨਾਂ, ਬੱਸ ਦੀ ਛੱਤ 'ਤੇ ਚੜ੍ਹੇ ਯਾਤਰੀ BRTS ਲੈਂਟਰ ਨਾਲ ਟਕਰਾਏ
