ਪੀਐਮ ਮੋਦੀ ਦਾ ਦੇਸ਼ ਨੂੰ ਮੰਤਰ, Work From Home, ਔਨਲਾਈਨ ਬੈਠਕਾਂ ਅਤੇ ਖਾਣ ਵਾਲੇ ਤੇਲ ਵਿੱਚ ਕਟੌਤੀ ਦੀ ਅਪੀਲ
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਦੀ ਸਮਝਦਾਰੀ ਨਾਲ ਵਰਤੋਂ ਕਰਨ, ਪਬਲਿਕ ਟ੍ਰਾਂਸਪੋਰਟ ਨੂੰ ਤਰਜੀਹ ਦੇਣ, ਜਦੋਂ ਵੀ ਸੰਭਵ ਹੋਵੇ ਕਾਰਪੂਲ ਕਰਨ ਤੇ ਵਰਚੁਅਲ ਮੀਟਿੰਗਾਂ ਤੇ ਵਰਕ ਫਰੋਮ ਹੋਮ (ਘਰੋਂ ਕੰਮ ਕਰਨ) ਵਰਗੇ ਕੋਵਿਡ-ਕਾਲ ਦੇ ਤਰੀਕਿਆਂ ਨੂੰ ਫਰਿ ਤੋਂ ਅਪਣਾਉਣ ਲਈ ਕਿਹਾ।
ਪੱਛਮੀ ਏਸ਼ੀਆ ‘ਚ ਸੰਕਟ ਤੇ ਵਿਸ਼ਵਵਿਆਪੀ ਐਨਰਜੀ ਮਾਰਕੀਟ (ਊਰਜਾ ਬਾਜ਼ਾਰ) ‘ਤੇ ਵਧਦੇ ਦਬਾਅ ਦੇ ਮੱਦੇਨਜ਼ਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਘਰ ਤੋਂ ਕੰਮ ਕਰਨ (Work From Home) ਦੇ ਪ੍ਰਬੰਧ ਅਪਣਾਉਣ, ਤੇਲ ਦੀ ਖਪਤ ਘਟਾਉਣ, ਵਿਦੇਸ਼ੀ ਯਾਤਰਾ ਨੂੰ ਸੀਮਤ ਕਰਨ ਤੇ ਸੋਨੇ ਦੀ ਖਰੀਦਦਾਰੀ ਨੂੰ ਰੋਕਣ ਦੀ ਅਪੀਲ ਕੀਤੀ ਹੈ। ਐਤਵਾਰ ਨੂੰ ਤੇਲੰਗਾਨਾ ‘ਚ ਬੋਲਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ-ਈਰਾਨ ਟਕਰਾਅ ਤੇ ਸਟ੍ਰੋਟ ਆਫ਼ ਹੋਰਮੁਜ਼ ਦੇ ਆਲੇ ਦੁਆਲੇ ਚੱਲ ਰਹੀ ਅਸਥਿਰਤਾ ਦੇ ਨਤੀਜੇ ਵਜੋਂ ਆਰਥਿਕ ਪ੍ਰਭਾਵ ਨੂੰ ਘਟਾਉਣ ਲਈ ਰਾਸ਼ਟਰੀ ਹਿੱਤ ‘ਚ ਉਪਾਅ ਅਪਣਾਉਣ।
Published on: May 11, 2026 12:22 PM
Follow Us
Latest Videos
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ ਸਿਆਸੀ ਵਿਵਾਦ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!