ਯੂਕੇ ‘ਚ ਸਲਮਾਨ ਨੂੰ ਟਾਰਗੇਟ ਕਰਨਾ ਚਾਹੁੰਦਾ ਸੀ ਲਾਰੈਂਸ, ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦਾ ਖੁਲਾਸਾ
Lawrence Bishnoi: ਸ਼ਹਿਜ਼ਾਦ ਭੱਟੀ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਅਦਾਕਾਰ ਸਲਮਾਨ ਖਾਨ ਨੂੰ ਇੰਗਲੈਂਡ 'ਚ ਟਾਰਗੇਟ ਕਰਨਾ ਚਾਹੁੰਦਾ ਸੀ। ਲਾਰੈਂਸ ਦੇ ਕਹਿਣ 'ਤੇ ਉਸ ਨੇ ਸਲਮਾਨ ਦੇ ਬਾਡੀਗਾਰਡ ਸ਼ੇਰਾ ਨਾਲ ਵੀ ਗੱਲ ਕੀਤੀ। ਸ਼ੇਰਾ ਨਾਲ ਸਲਮਾਨ ਦਾ ਸ਼ੋਅ ਬੁੱਕ ਕਰਵਾਉਣ ਲਈ ਗੱਲਬਾਤ ਵੀ ਹੋਈ। ਇਸ ਮਾਮਲੇ 'ਚ ਉਨ੍ਹਾਂ ਨੇ ਬੁਕਿੰਗ ਵੀ ਕਰਵਾ ਹੀ ਲਈ ਸੀ। ਭੱਟੀ ਨੇ ਕਿਹਾ ਇਸ ਦਾ ਵਾਇਸ ਮੈਸੇਜ ਵੀ ਮੇਰੇ ਕੋਲ ਹੈ।
ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਖੁਲਾਸਾ ਕੀਤਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਸਲਮਾਨ ਖਾਨ ਨੂੰ ਇੰਗਲੈਂਡ ‘ਚ ਲਿਆ ਕੇ ਉਸ ਦਾ ਕਤਲ ਕਰਨਾ ਚਾਹੁੰਦਾ ਸੀ। ਭੱਟੀ ਨੇ ਕਿਹਾ ਕਿ ਇਸ ਦੇ ਲਈ ਲਾਰੈਂਸ ਨੇ ਉਸ ਤੋਂ ਸਲਮਾਨ ਦਾ ਸ਼ੋਅ ਇੰਗਲੈਂਡ ‘ਚ ਬੁੱਕ ਕਰਨ ਲਈ ਮਦਦ ਮੰਗੀ ਸੀ। ਹਾਲਾਂਕਿ, ਇਸ ਤੋਂ ਬਾਅਦ ਲਾਰੈਂਸ ਨੇ ਸਲਮਾਨ ਦੇ ਕਤਲ ਦੇ ਬਜਾਏ ਸਿਰਫ਼ ਧਮਕੀ ਦੇਣ ਦਾ ਪਲਾਨ ਬਣਾ ਲਿਆ।
ਭੱਟੀ ਨੇ ਦੱਸਿਆ ਕਿ ਇਸ ਤੋਂ ਬਾਅਦ ਸਾਰੇ ਪਲਾਨ ਨੂੰ ਡ੍ਰੋਪ ਕਰ ਦਿੱਤਾ ਗਿਆ ਸੀ। ਭੱਟੀ ਨੇ ਇਹ ਸਾਰੇ ਖੁਲਾਸੇ ਇੱਕ ਇੰਟਰਵਿਊ ‘ਚ ਕੀਤੇ ਹਨ। ਉਸ ਨੇ ਇਹ ਵੀ ਦੱਸਿਆ ਕਿ ਲਾਰੈਂਸ ਨੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਕਤਲ ਵੀ ਸਿਰਫ਼ ਫੇਮ ਪਾਉਣ ਲਈ ਕੀਤਾ ਸੀ। ਇਹੀ ਵਜ੍ਹਾ ਸੀ ਕਿ ਕਤਲ ਤੋਂ ਤੁਰੰਤ ਬਾਅਦ ਲਾਰੈਂਸ ਤੇ ਉਸ ਦੇ ਕਰੀਬੀ ਰਹੇ ਗੈਂਗਸਟਰ ਗੋਲਡੀ ਬਰਾੜ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਸਲਮਾਨ ਲਈ ਕਿਵੇਂ ਰਚੀ ਸੀ ਸਾਜ਼ਿਸ਼?
ਸ਼ਹਿਜ਼ਾਦ ਭੱਟੀ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਅਦਾਕਾਰ ਸਲਮਾਨ ਖਾਨ ਨੂੰ ਇੰਗਲੈਂਡ ‘ਚ ਟਾਰਗੇਟ ਕਰਨਾ ਚਾਹੁੰਦਾ ਸੀ। ਲਾਰੈਂਸ ਦੇ ਕਹਿਣ ‘ਤੇ ਉਸ ਨੇ ਸਲਮਾਨ ਦੇ ਬਾਡੀਗਾਰਡ ਸ਼ੇਰਾ ਨਾਲ ਵੀ ਗੱਲ ਕੀਤੀ। ਸ਼ੇਰਾ ਨਾਲ ਸਲਮਾਨ ਦਾ ਸ਼ੋਅ ਬੁੱਕ ਕਰਵਾਉਣ ਲਈ ਗੱਲਬਾਤ ਵੀ ਹੋਈ। ਇਸ ਮਾਮਲੇ ‘ਚ ਉਨ੍ਹਾਂ ਨੇ ਬੁਕਿੰਗ ਵੀ ਕਰਵਾ ਹੀ ਲਈ ਸੀ। ਭੱਟੀ ਨੇ ਕਿਹਾ ਇਸ ਦਾ ਵਾਇਸ ਮੈਸੇਜ ਵੀ ਮੇਰੇ ਕੋਲ ਹੈ।
ਭੱਟੀ ਨੇ ਅੱਗੇ ਕਿਹਾ ਕਿ ਜਦੋਂ ਸਾਰੀ ਪਲਾਨਿੰਗ ਫਾਈਨਲ ਹੋ ਗਈ ਤਾਂ ਅਚਾਨਕ ਲਾਰੈਂਸ ਨੇ ਆਪਣਾ ਪਲਾਨ ਬਦਲ ਲਿਆ। ਉਸ ਨੇ ਕਿਹਾ ਕਿ ਸਲਮਾਨ ਨੂੰ ਮਾਰਨਾ ਨਹੀਂ, ਸਿਰਫ਼ ਧਮਕੀ ਦੇਣੀ ਹੈ। ਜਦੋਂ ਉਸ ਨੇ ਪੱਛਿਆ ਕਿ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਤੋਂ ਉਸ ਨੇ ਕਿਹਾ ਇਸ ਨਾਲ ਮੇਰੀ ਮੀਡੀਆ ਨਾਲ ਦੂਰੀ ਬਣ ਜਾਵੇਗੀ। ਇਹ ਗੱਲ ਸੁਣ ਕੇ ਮੈਨੂੰ ਪਤਾ ਲੱਗਿਆ ਕਿ ਲਾਰੈਂਸ ਸਿਰਫ ਮਸ਼ਹੂਰ ਹੋਣ ਲਈ ਵਾਰਦਾਤ ਨੂੰ ਅੰਜ਼ਾਮ ਦੇਣਾ ਚਾਹੁੰਦਾ ਸੀ।
ਮੂਸੇਵਾਲ ਦਾ ਕਤਲ ਵੀ ਫੇਮ ਲਈ ਕਰਵਾਇਆ
ਸ਼ਹਿਜ਼ਾਦ ਭੱਟੀ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਕਤਲ ਵੀ ਲਾਰੈਂਸ ਬਿਸ਼ਨੋਈ ਨੇ ਫੇਮ ਪਾਉਣ ਲਈ ਕਰਵਾਇਆ ਸੀ। ਇਹੀ ਕਾਰਨ ਹੈ ਕਿ ਮੂਸੇਵਾਲਾ ਦਾ ਕਤਲ ਕਰ ਕੇ ਉਸ ਨੇ ਇੰਟਰਵਿਊ ਦਿੱਤੀ ਤੇ ਜ਼ਿੰਮੇਵਾਰੀ ਲਈ ਸੀ। ਉਸ ਨੇ ਖੁੱਦ ਨੂੰ ਕਤਲ ਦਾ ਮਾਸਟਰਮਾਈਂਡ ਦੱਸਿਆ। ਗੋਲਡੀ ਬਰਾੜ ਨੇ ਵੀ ਮੀਡੀਆ ਨੂੰ ਇੰਟਰਵਿਊ ਦੇ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ ਤਾਂ ਜੋ ਲਾਰੈਂਸ ਗੈਂਗ ਦਾ ਨਾਮ ਬਣੇ। ਭੱਟੀ ਨੇ ਇਹ ਵੀ ਦੱਸਿਆ ਕਿ ਹੁਣ ਲਾਰੈਂਸ ਦੇ ਗੋਲਡੀ ਬਰਾੜ ‘ਚ ਦਰਾਰ ਆ ਚੁੱਕੀ ਹੈ।


