ਚੰਡੀਗੜ੍ਹ ‘ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ – ਕਿਸਨੇ ਰੱਖਿਆ ਦੇਸੀ ਬੰਬ?
ਬਲਾਸਟ ਤੋਂ ਬਾਅਦ ਬੰਬ ਸਕੁਐਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਫੋਰੈਂਸਿਕ ਦੀਆਂ ਟੀਮ ਵੱਲੋਂ ਵੀ ਜਾਂਚ ਜਾਰੀ ਹੈ। ਬੀਤੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਨਾਲ ਚੰਡੀਗੜ੍ਹ ਨੂੰ ਦਹਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਬੀਤੇ ਦਿਨੀਂ ਚੰਡੀਗੜ੍ਹ ਵਿੱਚ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਗੋਲੀਆਂ ਚਲਾਈਆਂ ਜਾਂਦੀਆਂ ਹਨ। ਇਹ ਘਟਨਾ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈਆਂ ਸਨ।
ਚੰਡੀਗੜ੍ਹ ‘ਚ ਸੈਕਟਰ 37 ਦੇ ਪੰਜਾਬ ਬੀਜੇਪੀ ਦਫਤਰ ਬਾਹਰ ਦੇਸੀ ਬੰਬ ਨਾਲ ਧਮਾਕਾ ਹੋ ਗਿਆ। ਇਹ ਘਟਨਾ ਸ਼ਾਮ ਕਰੀਬ 5:15 ਵਜੇ ਵਾਪਰੀ। ਬੀਜੇਪੀ ਦਫ਼ਤਰ ਬਾਹਰ ਖੜ੍ਹੀ ਐਕਟਿਵਾ ਵਿੱਚ ਇਹ ਧਮਾਕਾ ਹੋਇਆ ਹੈ। ਇਸ ਦੌਰਾਨ ਦਫ਼ਤਰ ਬਾਹਰ ਖੜ੍ਹੋ ਵਾਹਨਾਂ ਨੂੰ ਨੁੁਕਸਾਨ ਪਹੁੰਚਿਆ। ਪੰਜਾਬ ਬੀਜੇਪੀ ਦੇ ਆਗੂ ਵਿਨੀਤ ਜੋਸ਼ੀ ਨੇ ਦੱਸਿਆ ਕਿ ਇਹ ਚਿੰਤਾ ਦਾ ਵਿਸ਼ਾ ਹੈ, ਕਿ ਬੀਜੇਪੀ ਦਫ਼ਤਰ ਦੇ ਬਾਹਰ ਇਸ ਤਰ੍ਹਾਂ ਦਾ ਧਮਾਕਾ ਹੋਇਆ ਹੈ। ਫਿਲਹਾਲ ਪੁਲਿਸ. ਬੰਬ ਸਕੁਆਡ ਅਤੇ ਫੋਰੇਂਸਿਕ ਟੀਮਾਂ ਮੌਕੇ ਤੇ ਜਾਂਚ ਕਰ ਰਹੀਆਂ ਹਨ। ਵੇਖੋ ਵੀਡੀਓ…
Published on: Apr 01, 2026 06:50 PM
Follow Us
Latest Videos
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ ਸਿਆਸੀ ਵਿਵਾਦ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!