AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

“ਕੌਮ ਤੇ ਖਾਲਿਸਤਾਨ ਖਿਲਾਫ਼ ਬੋਲਣ ਵਾਲੇ ਦਾ ਇਹੀ ਅੰਜ਼ਾਮ ਹੋਵੇਗਾ”, ਕਿਸ ਨੇ ਲਈ ਨੈਂਸੀ ਗਰੇਵਾਲ ਦੇ ਕਤਲ ਦੀ ਜ਼ਿੰਮੇਵਾਰੀ?

ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ 'ਚ ਅਕਾਸ਼ ਹਰੀਕੇ ਤੇ ਸੁੱਖਾ ਸੰਧੂ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੋਸਟ 'ਚ ਲਿਗਿਆ ਗਿਆ ਹੈ ਜੋ ਵੀ ਕੋਈ ਨੈਂਸੀ ਵਾਂਗ ਕੌਮ ਜਾਂ ਖਾਲਿਸਤਾਨ ਖਿਲਾਫ਼ ਬੋਲੇਗਾ ਉਸ ਦਾ ਇਹ ਹੀ ਹਾਲ ਹੋਵੇਗਾ।

ਕੌਮ ਤੇ ਖਾਲਿਸਤਾਨ ਖਿਲਾਫ਼ ਬੋਲਣ ਵਾਲੇ ਦਾ ਇਹੀ ਅੰਜ਼ਾਮ ਹੋਵੇਗਾ, ਕਿਸ ਨੇ ਲਈ ਨੈਂਸੀ ਗਰੇਵਾਲ ਦੇ ਕਤਲ ਦੀ ਜ਼ਿੰਮੇਵਾਰੀ?
ਕਿਸ ਨੇ ਲਈ ਨੈਂਸੀ ਗਰੇਵਾਲ ਦੇ ਕਤਲ ਦੀ ਜ਼ਿੰਮੇਵਾਰੀ?
davinder-kumar-jalandhar
| Updated On: 06 Mar 2026 10:11 AM IST

ਕੈਨੇਡਾ ‘ਚ ਪੰਜਾਬੀ ਯੂਟਿਊਬਰ ਤੇ ਇਨਫਲੂਐਂਸਰ ਨੈਂਸੀ ਗਰੇਵਾਲ ਦਾ ਕਤਲ ਕਰ ਦਿੱਤਾ ਗਿਆ। ਉਹ ਅਕਸਰ ਹੀ ਖਾਲਿਸਤਾਨ ਤੇ ਹੋਰ ਧਾਰਮਿਕ ਮੁੱਦਿਆਂ ‘ਤੇ ਆਪਣੀ ਵਿਚਾਰ ਰੱਖਦੀ ਸੀ। ਉਸ ਦੇ ਕਤਲ ਦੇ ਪਿੱਛੇ ਵੀ ਇਹੀ ਕਾਰਨ ਨਿਕਲ ਕੇ ਸਾਹਮਣੇ ਆਇਆ ਹੈ। ਦਰਅਸਲ, ਸੋਸ਼ਲ ਮੀਡੀਆ ‘ਤੇ ਇੱਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਨੈਂਸੀ ਖਾਲਿਸਤਾਨ ਤੇ ਕੌਮ ਦੇ ਖਿਲਾਫ਼ ਬੋਲਦੀ ਸੀ, ਜਿਸ ਕਾਰਨ ਉਸ ਦਾ ਕਤਲ ਕੀਤਾ ਗਿਆ।

ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ‘ਚ ਅਕਾਸ਼ ਹਰੀਕੇ ਤੇ ਸੁੱਖਾ ਸੰਧੂ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ‘ਚ ਲਿਗਿਆ ਗਿਆ ਹੈ ਜੋ ਵੀ ਕੋਈ ਨੈਂਸੀ ਵਾਂਗ ਕੌਮ ਜਾਂ ਖਾਲਿਸਤਾਨ ਖਿਲਾਫ਼ ਬੋਲੇਗਾ ਉਸ ਦਾ ਇਹ ਹੀ ਹਾਲ ਹੋਵੇਗਾ।

ਪੋਸਟ ‘ਚ ਲਿਖਿਆ ਗਿਆ ਹੈ- ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਆ ਜੋ ਵਿੰਡਸਰ, ਓਨਟਾਰੀਓ ਕੈਨੇਡਾ ‘ਚ ਨੈਂਸੀ ਗਰੇਵਾਲ ਦਾ ਕਤਲ ਹੋਇਆ। ਇਹ ਕੰਮ ਸਾਡੇ ਭਰਾਵਾਂ ਨੇ ਕਿਤਾ ਹੈ। ਇਸ ਦੀ ਜਿੰਮੇਵਾਰੀ ਮੈਂ ਅਕਾਸ਼ ਹਰੀਕੇ ਤੇ ਸੁੱਖਾ ਸੰਧੂ ਲੈਨੇ ਆ… ਏਹ ਬੀਬੀ ਧਰਮ ਤੇ ਖਾਲਿਸਤਾਨ ਬਾਰੇ ਗਲਤ ਬੋਲਦੀ ਸੀ ਤੇ ਇਸ ਦੇ ਨਤੀਜਾ ਇਸ ਨੂੰ ਮਿਲ ਗਿਆ। ਬਾਕੀ ਸਾਡਾ ਕਿਸੇ ਭੀ ਧਰਮ ਨਾਲ ਕੋਈ ਵੈਰ ਨਹੀਂ ਹੈ ਤੇ ਕੋਈ ਵੀ ਇਸ ਦੇ ਵਾਂਗੂ ਕੌਮ ਦੇ ਖਿਲਾਫ ਬੋਲੂਗਾ, ਉਸ ਦਾ ਇਹੋ ਜਿਹੋ ਹਾਲ ਹੋਵੇਗਾ। ਸ਼ਸਤਰ ਕੇ ਅਦੀਨ ਹੈ ਰਾਜ।

ਕੌਣ ਸੀ ਨੈਂਸੀ ਗਰੇਵਾਲ?

ਪੰਜਾਬੀ ਮੂਲ ਦੀ ਕੈਨੇਡੀਅਨ ਯੂਟਿਊਬਰ ਨੈਂਸੀ ਗਰੇਵਾਲ ਅਕਸਰ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰਦੀ ਰਹਿੰਦੀ ਸੀ। 19 ਜਨਵਰੀ ਨੂੰ ਜਨਮੀ, ਨੈਂਸੀ ਦੇ ਇੰਸਟਾਗ੍ਰਾਮ ਤੇ ਲਗਭਗ 12,000 ਫਾਲੋਅਰਜ਼ ਸਨ। ਉਸ ਨੇ ਭਾਰਤ ਤੇ ਕੈਨੇਡਾ ਵਿਚਕਾਰ ਵਧਦੇ ਵਿਵਾਦ ਦੌਰਾਨ ਆਪਣੇ ਯੂਟਿਊਬ ਚੈਨਲ ਤੇ ਕਈ ਵੀਡੀਓ ਅਪਲੋਡ ਕੀਤੇ। ਨੈਂਸੀ ਗਰੇਵਾਲ ਨਾ ਸਿਰਫ਼ ਇੱਕ ਯੂਟਿਊਬਰ ਸੀ, ਸਗੋਂ ਪੰਜਾਬ ਤੇ ਭਾਰਤ-ਕੈਨੇਡਾ ਸਬੰਧਾਂ ਨਾਲ ਸਬੰਧਤ ਮੁੱਦਿਆਂ ਤੇ ਵੀ ਖੁੱਲ੍ਹ ਕੇ ਗੱਲ ਕਰਦੀ ਸੀ।

ਖਾਲਿਸਤਾਨੀ ਗਤੀਵਿਧੀਆਂ ਦੀ ਆਲੋਚਨਾ

ਨੈਂਸੀ ਨੇ ਭਾਰਤ ਤੇ ਕੈਨੇਡਾ ਵਿਚਕਾਰ ਵਧ ਰਹੇ ਤਣਾਅ ਵਿਰੁੱਧ ਆਵਾਜ਼ ਉਠਾਈ ਤੇ ਖਾਲਿਸਤਾਨੀ ਵਿਚਾਰਧਾਰਾ ਦੀ ਸਖ਼ਤ ਨਿੰਦਾ ਕੀਤੀ। ਇਸ ਤੋਂ ਇਲਾਵਾ, ਉਸ ਨੇ ਜੇਲ੍ਹ ਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ, ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਤੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਵਿਰੁੱਧ ਆਵਾਜ਼ ਚੁੱਕੀ। ਇਸ ਤੋਂ ਇਲਾਵਾ, ਬਠਿੰਡਾ-ਅਧਾਰਤ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਤੇ ਕਤਲ ਮਾਮਲੇ ਚ ਵੀ ਨੈਂਸੀ ਨੇ ਇਨਸਾਫ਼ ਦੀ ਮੰਗ ਕੀਤੀ।

Follow Us
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ......
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ...