AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

CBSE 10ਵੀਂ ਦੀ ਦੂਜੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਸ਼ੁਰੂ, ਹੁਣ ਬੇਸਿਕ ਮੈਥ ਵਾਲੇ ਚੁਣ ਸਕਦੇ ਹਨ ਸਟੈਂਡਰਡ ਵਿਸ਼ਾ; ਇੰਝ ਬਣੇਗਾ ਫਾਇਨਲ ਰਿਜਲਟ

ਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਅਕਾਦਮਿਕ ਸੈਸ਼ਨ 2026 ਦੀ ਪਹਿਲੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ, ਜਿਸ ਵਿੱਚ 93.70% ਵਿਦਿਆਰਥੀ ਸਫਲ ਰਹੇ ਹਨ। ਇਸ ਦੇ ਨਾਲ ਹੀ ਬੋਰਡ ਨੇ ਇਤਿਹਾਸ ਵਿੱਚ ਪਹਿਲੀ ਵਾਰ 10ਵੀਂ ਜਮਾਤ ਲਈ 'ਸੈਕੰਡ ਐਗਜ਼ਾਮ' (ਦੂਜੀ ਪ੍ਰੀਖਿਆ) ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

CBSE 10ਵੀਂ ਦੀ ਦੂਜੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਸ਼ੁਰੂ, ਹੁਣ ਬੇਸਿਕ ਮੈਥ ਵਾਲੇ ਚੁਣ ਸਕਦੇ ਹਨ ਸਟੈਂਡਰਡ ਵਿਸ਼ਾ; ਇੰਝ ਬਣੇਗਾ ਫਾਇਨਲ ਰਿਜਲਟ
CBSE 10ਵੀਂ ਦੀ ਦੂਜੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਬਣੇਗਾ ਫਾਇਨਲ ਰਿਜਲਟ
tv9-punjabi
| Updated On: 16 Apr 2026 17:50 PM IST
Share

ਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਅਕਾਦਮਿਕ ਸੈਸ਼ਨ 2026 ਦੀ ਪਹਿਲੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ, ਜਿਸ ਵਿੱਚ 93.70% ਵਿਦਿਆਰਥੀ ਸਫਲ ਰਹੇ ਹਨ। ਇਸ ਦੇ ਨਾਲ ਹੀ ਬੋਰਡ ਨੇ ਇਤਿਹਾਸ ਵਿੱਚ ਪਹਿਲੀ ਵਾਰ 10ਵੀਂ ਜਮਾਤ ਲਈ ‘ਸੈਕੰਡ ਐਗਜ਼ਾਮ’ (ਦੂਜੀ ਪ੍ਰੀਖਿਆ) ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਵਿਦਿਆਰਥੀਆਂ ਦੀ ਸਹੂਲਤ ਲਈ ਬੋਰਡ ਨੇ ਇਸ ਵਾਰ 12ਵੀਂ ਤੋਂ ਪਹਿਲਾਂ 10ਵੀਂ ਦਾ ਨਤੀਜਾ ਜਾਰੀ ਕੀਤਾ ਹੈ ਤਾਂ ਜੋ ਦੂਜੀ ਪ੍ਰੀਖਿਆ ਦੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਹੋ ਸਕਣ। ਇਸ ਵਾਰ ਸਭ ਤੋਂ ਖਾਸ ਗੱਲ ਇਹ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲੀ ਪ੍ਰੀਖਿਆ ‘ਗਣਿਤ ਬੇਸਿਕ’ ਨਾਲ ਦਿੱਤੀ ਸੀ, ਉਹ ਹੁਣ ‘ਗਣਿਤ ਸਟੈਂਡਰਡ’ ਦੀ ਪ੍ਰੀਖਿਆ ਦੇ ਸਕਦੇ ਹਨ ਅਤੇ ਇਸੇ ਤਰ੍ਹਾਂ ਸਟੈਂਡਰਡ ਵਾਲੇ ਬੇਸਿਕ ਦੀ ਚੋਣ ਕਰ ਸਕਦੇ ਹਨ।

ਰਜਿਸਟ੍ਰੇਸ਼ਨ ਅਤੇ ਫੀਸਾਂ ਦਾ ਵੇਰਵਾ

ਬੋਰਡ ਨੇ ਦੂਜੀ ਪ੍ਰੀਖਿਆ ਲਈ ਫੀਸਾਂ ਭਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਮਾਰਚ ਵਿੱਚ ਸਕੂਲਾਂ ਤੋਂ ਲਈ ਗਈ ‘ਲਿਸਟ ਆਫ਼ ਸਟੂਡੈਂਟਸ’ (LOC) ਦੇ ਆਧਾਰ ‘ਤੇ ਹੁਣ ਫੀਸ ਜਮ੍ਹਾ ਕੀਤੀ ਜਾਵੇਗੀ:

20 ਅਪ੍ਰੈਲ ਤੱਕ: ਬਿਨਾਂ ਕਿਸੇ ਲੇਟ ਫੀਸ ਦੇ LOC ਅਤੇ ਪ੍ਰੀਖਿਆ ਫੀਸ ਜਮ੍ਹਾ ਕਰਵਾਈ ਜਾ ਸਕਦੀ ਹੈ।

21 ਅਤੇ 22 ਅਪ੍ਰੈਲ: ਵਿਦਿਆਰਥੀ ਲੇਟ ਫੀਸ ਦੇ ਨਾਲ ਅਪਲਾਈ ਕਰ ਸਕਦੇ ਹਨ।

ਪ੍ਰੀਖਿਆ ਫੀਸ: ਭਾਰਤੀ ਵਿਦਿਆਰਥੀਆਂ ਨੂੰ ਪ੍ਰਤੀ ਵਿਸ਼ਾ 320 ਰੁਪਏ ਅਦਾ ਕਰਨੇ ਹੋਣਗੇ। ਜੇਕਰ ਕੋਈ ਵਿਦਿਆਰਥੀ ਤਿੰਨ ਵਿਸ਼ਿਆਂ ਦੀ ਪ੍ਰੀਖਿਆ ਦਿੰਦਾ ਹੈ, ਤਾਂ ਉਸ ਨੂੰ ਕੁੱਲ 960 ਰੁਪਏ ਫੀਸ ਦੇਣੀ ਪਵੇਗੀ। ਸਕੂਲ ਇਸ ਦੌਰਾਨ LOC ਵਿੱਚ ਨਵੇਂ ਨਾਮ ਜੋੜ ਸਕਦੇ ਹਨ ਜਾਂ ਪੁਰਾਣੇ ਹਟਾ ਸਕਦੇ ਹਨ।

ਕੌਣ ਦੇ ਸਕਦਾ ਹੈ ਦੂਜੀ ਪ੍ਰੀਖਿਆ?

ਸੀਬੀਐਸਈ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਉਲਝਣ ਦੂਰ ਕਰਦਿਆਂ ਯੋਗਤਾ ਦੀਆਂ ਸ਼ਰਤਾਂ ਸਪੱਸ਼ਟ ਕੀਤੀਆਂ ਹਨ:

3 ਵਿਸ਼ਿਆਂ ਦੀ ਚੋਣ: ਪਹਿਲੀ ਪ੍ਰੀਖਿਆ ਵਿੱਚ ਬੈਠਣ ਵਾਲੇ ਵਿਦਿਆਰਥੀ ਵੱਧ ਤੋਂ ਵੱਧ ਤਿੰਨ ਵਿਸ਼ਿਆਂ (ਵਿਗਿਆਨ, ਗਣਿਤ, ਸਮਾਜਿਕ ਵਿਗਿਆਨ ਅਤੇ ਭਾਸ਼ਾ) ਵਿੱਚ ਦੂਜੀ ਪ੍ਰੀਖਿਆ ਦੇ ਸਕਦੇ ਹਨ।

ਅੰਕਾਂ ਵਿੱਚ ਸੁਧਾਰ: ਜੇਕਰ ਕੋਈ ਵਿਦਿਆਰਥੀ ਆਪਣੇ ਪਹਿਲੇ ਨਤੀਜੇ ਤੋਂ ਸੰਤੁਸ਼ਟ ਨਹੀਂ ਹੈ, ਤਾਂ ਉਹ ਆਪਣੇ ਨੰਬਰ ਵਧਾਉਣ ਲਈ ਅਪਲਾਈ ਕਰ ਸਕਦਾ ਹੈ।

ਕੰਪਾਰਟਮੈਂਟ: ਜਿਨ੍ਹਾਂ ਵਿਦਿਆਰਥੀਆਂ ਦੇ ਇੱਕ ਜਾਂ ਦੋ ਵਿਸ਼ਿਆਂ ਵਿੱਚ 33% ਤੋਂ ਘੱਟ ਅੰਕ ਹਨ, ਉਹ ਕੰਪਾਰਟਮੈਂਟ ਸ਼੍ਰੇਣੀ ਅਧੀਨ ਪ੍ਰੀਖਿਆ ਦੇ ਸਕਦੇ ਹਨ।

ਫੇਲ੍ਹ: ਜੇਕਰ ਕੋਈ ਵਿਦਿਆਰਥੀ ਦੋ ਤੋਂ ਵੱਧ ਵਿਸ਼ਿਆਂ ਵਿੱਚ ਫੇਲ੍ਹ ਹੁੰਦਾ ਹੈ, ਤਾਂ ਉਹ ਇਸ ਦੂਜੀ ਪ੍ਰੀਖਿਆ ਲਈ ਯੋਗ ਨਹੀਂ ਹੋਵੇਗਾ ਅਤੇ ਉਸਨੂੰ ਅਗਲੇ ਸਾਲ ਮੁੱਖ ਪ੍ਰੀਖਿਆ ਵਿੱਚ ਬੈਠਣਾ ਪਵੇਗਾ।

ਵੈਕਲਪਿਕ ਮੌਕਾ: ਇਹ ਪ੍ਰੀਖਿਆ ਲਾਜ਼ਮੀ ਨਹੀਂ ਹੈ, ਸਗੋਂ ਵਿਦਿਆਰਥੀਆਂ ਲਈ ਇੱਕ ਸੁਨਹਿਰੀ ਵਿਕਲਪ ਹੈ।

ਮਹੱਤਵਪੂਰਨ ਤਾਰੀਖਾਂ ਅਤੇ ‘ਬੈਸਟ-ਆਫ਼-ਟੂ’ ਨਿਯਮ

ਸੀਬੀਐਸਈ ਦੀਆਂ ਦੂਜੀਆਂ ਬੋਰਡ ਪ੍ਰੀਖਿਆਵਾਂ 15 ਮਈ ਤੋਂ 1 ਜੂਨ 2026 ਦੇ ਵਿਚਕਾਰ ਕਰਵਾਈਆਂ ਜਾਣਗੀਆਂ। ਬੋਰਡ ਜਲਦੀ ਹੀ ਵਿਸਤ੍ਰਿਤ ਟਾਈਮ-ਟੇਬਲ ਜਾਰੀ ਕਰੇਗਾ। ਸਭ ਤੋਂ ਅਹਿਮ ਗੱਲ ਇਹ ਹੈ ਕਿ ਫਾਈਨਲ ਮਾਰਕਸ਼ੀਟ ਤਿਆਰ ਕਰਦੇ ਸਮੇਂ ਬੋਰਡ ‘ਬੈਸਟ-ਆਫ਼-ਟੂ’ ਨਿਯਮ ਅਪਣਾਏਗਾ। ਇਸਦਾ ਮਤਲਬ ਹੈ ਕਿ ਵਿਦਿਆਰਥੀ ਦੀ ਪਹਿਲੀ ਅਤੇ ਦੂਜੀ ਪ੍ਰੀਖਿਆ ਦੇ ਅੰਕਾਂ ਦੀ ਤੁਲਨਾ ਕੀਤੀ ਜਾਵੇਗੀ ਅਤੇ ਜਿਸ ਪ੍ਰੀਖਿਆ ਵਿੱਚ ਜ਼ਿਆਦਾ ਅੰਕ ਹੋਣਗੇ, ਉਹੀ ਫਾਈਨਲ ਮਾਰਕਸ਼ੀਟ ਵਿੱਚ ਦਰਜ ਕੀਤੇ ਜਾਣਗੇ। ਇਸ ਕਦਮ ਨਾਲ ਵਿਦਿਆਰਥੀਆਂ ਦਾ ਮਾਨਸਿਕ ਬੋਝ ਘਟੇਗਾ ਅਤੇ ਉਹ ਬਿਨਾਂ ਕਿਸੇ ਡਰ ਦੇ ਆਪਣੀ ਕਾਰਗੁਜ਼ਾਰੀ ਸੁਧਾਰ ਸਕਣਗੇ।

Follow Us
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ...
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ......