AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

SSC CGL 2026 Notification Out: SSC CGL 2026 ਨੋਟੀਫਿਕੇਸ਼ਨ ਜਾਰੀ: 12,256 ਅਸਾਮੀਆਂ ਲਈ ਭਰਤੀ, ਅਰਜ਼ੀ ਪ੍ਰਕਿਰਿਆ ਸ਼ੁਰੂ

SSC CGL 2026 Notification Out: ਜੇਕਰ ਤੁਸੀਂ SSC CGL ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਇੱਕ ਵਧੀਆ ਮੌਕਾ ਸਾਹਮਣੇ ਆਇਆ ਹੈ। ਕਰਮਚਾਰੀ ਚੋਣ ਆਯੋਗ (SSC) ਨੇ ਲਗਭਗ 12,256 ਅਸਾਮੀਆਂ ਲਈ ਵੈਕੈਂਸੀ ਕੱਢੀ ਹੈ, ਜਿਸ ਲਈ ਅਰਜ਼ੀ ਪ੍ਰਕਿਰਿਆ 21 ਮਈ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਅਰਜ਼ੀ ਕਰਨ ਦੀ ਆਖਰੀ ਤਾਰੀਖ 22 ਜੂਨ ਨਿਰਧਾਰਤ ਕੀਤੀ ਗਈ ਹੈ।

SSC CGL 2026 Notification Out: SSC CGL 2026 ਨੋਟੀਫਿਕੇਸ਼ਨ ਜਾਰੀ: 12,256 ਅਸਾਮੀਆਂ ਲਈ ਭਰਤੀ, ਅਰਜ਼ੀ ਪ੍ਰਕਿਰਿਆ ਸ਼ੁਰੂ
SSC CGL 2026 ਨੋਟੀਫਿਕੇਸ਼ਨ ਜਾਰੀ
tv9-punjabi
| Published: 22 May 2026 17:18 PM IST
Share

SSC CGL ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਕਰਮਚਾਰੀ ਚੋਣ ਆਯੋਗ (SSC) ਨੇ SSC CGL 2026 ਪ੍ਰੀਖਿਆ ਲਈ ਅਧਿਕਾਰਿਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਨਾਲ ਦੇਸ਼ ਭਰ ਵਿੱਚ ਸਰਕਾਰੀ ਨੌਕਰੀ ਦੇ ਇੱਛੁਕ ਹਜ਼ਾਰਾਂ ਗ੍ਰੈਜੂਏਟਾਂ ਨੂੰ ਰਾਹਤ ਮਿਲੀ ਹੈ। ਨੋਟੀਫਿਕੇਸ਼ਨ ਦੇ ਨਾਲ ਹੀ SSC ਨੇ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਗਰੁੱਪ B ਅਤੇ ਗਰੁੱਪ C ਅਸਾਮੀਆਂ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਇਸ ਭਰਤੀ ਅਭਿਆਨ ਤਹਿਤ ਲਗਭਗ 12,256 ਅਸਾਮੀਆਂ ਭਰਨ ਦੀ ਉਮੀਦ ਹੈ, ਜਿਸ ਨਾਲ ਇਹ ਸਾਲ ਦੀਆਂ ਸਭ ਤੋਂ ਵੱਡੀਆਂ ਸਰਕਾਰੀ ਭਰਤੀ ਪ੍ਰੀਖਿਆਵਾਂ ਵਿੱਚੋਂ ਇੱਕ ਬਣ ਗਈ ਹੈ।

ਹਾਲਾਂਕਿ SSC ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਮੌਜੂਦਾ ਸਮੇਂ ਜਾਰੀ ਕੀਤੀਆਂ ਖਾਲੀ ਅਸਾਮੀਆਂ ਦੀ ਗਿਣਤੀ ਅਸਥਾਈ ਹੈ, ਯਾਨੀ ਬਾਅਦ ਵਿੱਚ ਇਸ ਵਿੱਚ ਤਬਦੀਲੀ ਵੀ ਕੀਤੀ ਜਾ ਸਕਦੀ ਹੈ। ਇਸ ਤਬਦੀਲੀ ਵਿੱਚ ਅਸਾਮੀਆਂ ਦੀ ਗਿਣਤੀ ਵਧਾਈ ਜਾਂ ਘਟਾਈ ਜਾ ਸਕਦੀ ਹੈ। ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਮੁਤਾਬਕ, SSC CGL ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 22 ਜੂਨ 2026 ਨੂੰ ਰਾਤ 11 ਵਜੇ ਤੱਕ ਖੁੱਲ੍ਹੀ ਰਹੇਗੀ, ਜਦਕਿ ਉਮੀਦਵਾਰ 23 ਜੂਨ 2026 ਤੱਕ ਆਨਲਾਈਨ ਅਰਜ਼ੀ ਫੀਸ ਦਾ ਭੁਗਤਾਨ ਵੀ ਕਰ ਸਕਣਗੇ। ਕਮਿਸ਼ਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਮੀਦਵਾਰਾਂ ਨੂੰ 29 ਜੂਨ ਤੋਂ 1 ਜੁਲਾਈ 2026 ਤੱਕ ਕਰੈਕਸ਼ਨ ਵਿੰਡੋ ਰਾਹੀਂ ਆਪਣੇ ਜਮ੍ਹਾਂ ਕੀਤੇ ਅਰਜ਼ੀ ਫਾਰਮ ਵਿੱਚ ਸੋਧ ਕਰਨ ਦਾ ਮੌਕਾ ਵੀ ਮਿਲੇਗਾ।

ਕਿਵੇਂ ਦੇਣੀ ਹੈ ਅਰਜ਼ੀ?

  • ਸਭ ਤੋਂ ਪਹਿਲਾਂ SSC ਦੀ ਅਧਿਕਾਰਿਕ ਵੈੱਬਸਾਈਟ ਤੇ ਜਾਓ।
  • ਫਿਰ ਹੋਮਪੇਜ ਤੇ SSC CGL 2026 ਅਰਜ਼ੀ ਲਿੰਕ ਤੇ ਕਲਿੱਕ ਕਰੋ।
  • ਜੇਕਰ ਤੁਸੀਂ ਪਹਿਲਾਂ ਰਜਿਸਟਰ ਨਹੀਂ ਕੀਤਾ, ਤਾਂ ਸਭ ਤੋਂ ਪਹਿਲਾਂ One Time Registration (OTR) ਪ੍ਰਕਿਰਿਆ ਪੂਰੀ ਕਰੋ।
  • ਉਸ ਤੋਂ ਬਾਅਦ ਆਪਣੀਆਂ ਨਿੱਜੀ, ਸ਼ੈਖ਼ਿਕ ਅਤੇ ਹੋਰ ਜ਼ਰੂਰੀ ਜਾਣਕਾਰੀਆਂ ਧਿਆਨ ਨਾਲ ਭਰੋ।
  • ਹੁਣ ਆਪਣੀ ਫੋਟੋ ਅਤੇ ਦਸਤਖਤ ਸਮੇਤ ਸਕੈਨ ਕੀਤੇ ਹੋਏ ਦਸਤਾਵੇਜ਼ ਅਪਲੋਡ ਕਰੋ।
  • ਫਿਰ ਆਨਲਾਈਨ ਤਰੀਕੇ ਨਾਲ ਅਰਜ਼ੀ ਫੀਸ ਦਾ ਭੁਗਤਾਨ ਕਰੋ।

SSC CGL ਟੀਅਰ-I ਅਤੇ ਟੀਅਰ-II ਪ੍ਰੀਖਿਆ ਸ਼ਡਿਊਲ

SSC CGL ਟੀਅਰ-I ਪ੍ਰੀਖਿਆ ਅਗਸਤ ਅਤੇ ਸਤੰਬਰ 2026 ਦੇ ਵਿਚਕਾਰ ਕੰਪਿਊਟਰ ਆਧਾਰਿਤ (CBT) ਮੋਡ ਵਿੱਚ ਕਰਵਾਈ ਜਾਣੀ ਹੈ। ਇਸ ਪ੍ਰੀਖਿਆ ਵਿੱਚ ਪਾਸ ਹੋਣ ਵਾਲੇ ਉਮੀਦਵਾਰ ਟੀਅਰ-II ਪ੍ਰੀਖਿਆ ਵਿੱਚ ਸ਼ਾਮਲ ਹੋਣਗੇ, ਜੋ ਸੰਭਾਵਿਤ ਤੌਰ ਤੇ ਦਸੰਬਰ 2026 ਵਿੱਚ ਆਯੋਜਿਤ ਕੀਤੀ ਜਾਵੇਗੀ। ਹਰ ਸਾਲ SSC ਅਸਿਸਟੈਂਟ ਸੈਕਸ਼ਨ ਅਫਸਰ, ਇੰਸਪੈਕਟਰ, ਆਡੀਟਰ, ਅਕਾਊਂਟੈਂਟ, ਜੂਨੀਅਰ ਸਟੈਟਿਸਟਿਕਲ ਅਫਸਰ ਅਤੇ ਹੋਰ ਅਹਿਮ ਕੇਂਦਰੀ ਸਰਕਾਰੀ ਅਸਾਮੀਆਂ ਲਈ ਸੰਯੁਕਤ ਗ੍ਰੈਜੂਏਟ ਲੈਵਲ (CGL) ਪ੍ਰੀਖਿਆ ਕਰਵਾਉਂਦਾ ਹੈ।

Source:TV9 Hindi.com

Follow Us
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......