TV9 Punjabi

ਸੂਰਜਮੁਖੀ ਦੇ ਬੀਜ ਜਾਂ ਕੱਦੂ ਦੇ ਬੀਜ: ਕਿਸ 'ਚ ਹੁੰਦਾ ਵੱਧ ਵਿਟਾਮਿਨ C

Author: Pritpal Singh 

24-05-2026

TV9 Punjabi

Pic: Getty Images

ਜਿਵੇਂ ਅਸੀਂ ਆਪਣੀ ਖੁਰਾਕ ਵਿੱਚ ਸਾਬਤ ਅਨਾਜ, ਸਬਜ਼ੀਆਂ, ਸੁੱਕੇ ਮੇਵੇ ਸ਼ਾਮਲ ਕਰਦੇ ਹਾਂ, ਉਸੇ ਤਰ੍ਹਾਂ ਸਾਨੂੰ ਬੀਜ ਵੀ ਸੰਜਮ ਨਾਲ ਖਾਣੇ ਚਾਹੀਦੇ ਹਨ।

ਖੁਰਾਕ ਵਿੱਚ ਬੀਜ

ਵੱਖ-ਵੱਖ ਕਿਸਮਾਂ ਦੇ ਬੀਜ ਚੰਗੀ ਚਰਬੀ ਦਾ ਇੱਕ ਚੰਗਾ ਸਰੋਤ ਹਨ ਅਤੇ ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰਦੇ ਹਨ।

ਬੀਜ ਕਿਉਂ ਹਨ ਜਰੂਰੀ?

ਵਿਟਾਮਿਨ E ਸਰੀਰ ਦੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ। ਇਹ ਬੁਢਾਪੇ ਦੇ ਸੰਕੇਤਾਂ, ਜਿਵੇਂ ਕਿ ਬਾਰੀਕ ਲਾਈਨਾਂ ਅਤੇ ਝੁਰੜੀਆਂ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ। ਇਹ ਤੁਹਾਡੀ ਸਕਿਨ ਅਤੇ ਵਾਲਾਂ ਨੂੰ ਸਿਹਤਮੰਦ ਰੱਖਦਾ ਹੈ ਅਤੇ ਬੈਕਟੀਰੀਆ ਨਾਲ ਲੜਦਾ ਹੈ।

ਵਿਟਾਮਿਨ E ਦੀਆਂ ਜ਼ਰੂਰਤਾਂ

USDA ਦੇ ਅੰਕੜਿਆਂ ਅਨੁਸਾਰ, 100 ਗ੍ਰਾਮ ਸੂਰਜਮੁਖੀ ਦੇ ਬੀਜਾਂ ਵਿੱਚ 35.2 ਮਿਲੀਗ੍ਰਾਮ ਵਿਟਾਮਿਨ E ਹੁੰਦਾ ਹੈ। ਇਨ੍ਹਾਂ ਵਿੱਚ ਵਿਟਾਮਿਨ A, B ਕੰਪਲੈਕਸ ਅਤੇ C ਵੀ ਹੁੰਦੇ ਹਨ।

ਸੂਰਜਮੁਖੀ ਦੇ ਬੀਜ

ਵਿਟਾਮਿਨ E ਲਈ ਬਦਾਮ ਤੋਂ ਇਲਾਵਾ, ਸੂਰਜਮੁਖੀ ਦੇ ਬੀਜ, ਐਵੋਕਾਡੋ ਅਤੇ ਜੈਤੂਨ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

ਵਿਟਾਮਿਨ E ਦੇ ਸਰੋਤ

ਕੱਦੂ ਦੇ ਬੀਜਾਂ ਵਿੱਚ ਵਿਟਾਮਿਨ E ਨਹੀਂ ਹੁੰਦਾ, ਪਰ ਉਹਨਾਂ ਵਿੱਚ ਕਈ ਹੋਰ ਪੌਸ਼ਟਿਕ ਤੱਤ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ। USDA ਦੇ ਅਨੁਸਾਰ, ਇਹ ਕੈਲਸ਼ੀਅਮ ਅਤੇ ਆਇਰਨ ਦਾ ਇੱਕ ਚੰਗਾ ਸਰੋਤ ਹਨ।

ਕੱਦੂ ਦੇ ਬੀਜ

ਇਨ੍ਹਾਂ ਬੀਜਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਤੁਹਾਡੀ ਸਕਿਨ ਦੀ ਚਮਕ ਅਤੇ ਵਾਲਾਂ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ। ਇਹ ਬੀਜ ਤੁਹਾਡੇ ਦਿਲ ਲਈ ਵੀ ਫਾਇਦੇਮੰਦ ਹਨ।

ਬੀਜਾਂ ਦੇ ਫਾਇਦੇ