TV9 Punjabi

ਹੀਟ ਸਟ੍ਰੋਕ ਦੇ ਲੱਛਣ ਅਤੇ ਬਚਾਅ ਦੇ ਤਰੀਕੇ

Author: Pritpal Singh 

23-05-2026

TV9 Punjabi

Pic: Unsplash

ਦੇਸ਼ ਦੇ ਕਈ ਹਿੱਸਿਆਂ ਵਿੱਚ ਭਿਆਨਕ ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਦਿਨ ਦੌਰਾਨ ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਾਰਨ ਹੀਟ ਸਟ੍ਰੋਕ ਦੇ ਮਾਮਲੇ ਵੀ ਵੱਧਣ ਲੱਗ ਪਏ ਹਨ।

ਵੱਧਦਾ ਤਾਪਮਾਨ

ਹੀਟ ਸਟ੍ਰੋਕ ਹੋਣ ‘ਤੇ ਸਰੀਰ ਦਾ ਤਾਪਮਾਨ ਕਾਫੀ ਵੱਧ ਜਾਂਦਾ ਹੈ। ਸਿਰ ਦਰਦ, ਸਕਿਨ ਦਾ ਲਾਲ ਹੋ ਜਾਣਾ, ਪਸੀਨਾ ਨਾ ਆਉਣਾ ਅਤੇ ਬੇਚੈਨੀ ਮਹਿਸੂਸ ਹੋਣਾ ਇਸ ਦੇ ਆਮ ਲੱਛਣ ਹਨ। ਇਨ੍ਹਾਂ ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਕੀ ਦਿਖਦੇ ਹਨ ਲੱਛਣ?

ਜੇਕਰ ਹੀਟ ਸਟ੍ਰੋਕ ਦੇ ਲੱਛਣ ਦਿਖਾਈ ਦੇਣ, ਤਾਂ ਤੁਰੰਤ ਵਿਅਕਤੀ ਨੂੰ ਠੰਡੀ ਜਗ੍ਹਾ ‘ਤੇ ਬਿਠਾਓ, ਉਸਦੇ ਕੱਪੜੇ ਢਿੱਲੇ ਕਰੋ ਅਤੇ ਠੰਢੇ ਪਾਣੀ ਨਾਲ ਸੇਕ ਕਰੋ। ਉਸਨੂੰ ORS ਪੀਣ ਲਈ ਦਿਓ। ਇਸਦੇ ਨਾਲ ਹੀ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਡਾਕਟਰ ਨਾਲ ਤੁਰੰਤ ਸੰਪਰਕ ਕਰੋ

ਕਿਹਾ ਜਾਂਦਾ ਹੈ ਕਿ ਇਲਾਜ ਨਾਲੋਂ ਬਚਾਅ ਬਿਹਤਰ ਹੁੰਦਾ ਹੈ ਅਤੇ ਹੀਟ ਸਟ੍ਰੋਕ ਦੇ ਮਾਮਲੇ ਵਿੱਚ ਇਹ ਗੱਲ ਬਿਲਕੁਲ ਸਹੀ ਹੈ। ਕਈ ਵਾਰ ਇਸਦੇ ਲੱਛਣ ਬਹੁਤ ਗੰਭੀਰ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿ ਇਸ ਤੋਂ ਬਚਾਅ ਲਈ ਕੀ ਕਰਨਾ ਚਾਹੀਦਾ ਹੈ।

ਬਚਾਅ ਹੈ ਜ਼ਰੂਰੀ

ਕੋਸ਼ਿਸ਼ ਕਰੋ ਕਿ ਦਿਨ ਦੇ ਸਮੇਂ, ਖਾਸ ਕਰਕੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਤੇਜ਼ ਧੁੱਪ ਵਿੱਚ ਬਾਹਰ ਜਾਣ ਤੋਂ ਬਚਿਆ ਜਾਵੇ। ਜੇਕਰ ਬਾਹਰ ਜਾਣਾ ਬਹੁਤ ਜ਼ਰੂਰੀ ਹੋਵੇ ਤਾਂ ਸਿਰ ਨੂੰ ਢੱਕ ਕੇ ਹੀ ਨਿਕਲੋ। ਇਸ ਸਮੇਂ ਦੌਰਾਨ ਤਾਪਮਾਨ ਕਾਫ਼ੀ ਵੱਧ ਹੁੰਦਾ ਹੈ।

ਤੇਜ਼ ਧੁੱਪ ਤੋਂ ਬਚੋ

ਜੇਕਰ ਹੀਟ ਸਟ੍ਰੋਕ ਤੋਂ ਬਚਣਾ ਹੈ ਤਾਂ ਸਰੀਰ ਨੂੰ ਹਾਈਡ੍ਰੇਟ ਰੱਖੋ। ਵੱਧ ਤੋਂ ਵੱਧ ਪਾਣੀ ਪੀਂਦੇ ਰਹੋ। ਇਸਦੇ ਨਾਲ ਹੀ ਨਾਰੀਅਲ ਪਾਣੀ, ਛਾਛ, ਸੱਤੂ ਦਾ ਸ਼ਰਬਤ ਅਤੇ ਰਸਦਾਰ ਫਲ ਤੇ ਸਬਜ਼ੀਆਂ ਦਾ ਸੇਵਨ ਕਰੋ।

ਹਾਈਡ੍ਰੇਟ ਰਹੋ

ਤੇਜ਼ ਗਰਮੀ ਵਿੱਚ ਚਾਹ ਅਤੇ ਕੌਫੀ ਵਰਗੀਆਂ ਡ੍ਰਿੰਕਸ ਤੋਂ ਬਚਣਾ ਚਾਹੀਦਾ ਹੈ। ਕੈਫੀਨ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ। ਇਸ ਦੌਰਾਨ ਸ਼ਰਾਬ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ।

ਇਨ੍ਹਾਂ ਚੀਜ਼ਾਂ ਤੋਂ ਬਚੋ