ਵਟਸਐਪ ਚੈਟ ਵਾਇਰਲ ਹੋਣ ਤੋਂ ਬਾਅਦ ਹਰਕਤ ‘ਚ ਪੁਲਿਸ, ਮੋਗਾ ‘ਚ ਮਾਮਲਾ ਦਰਜ
ਅਕਾਲੀ ਦਲ ਵਾਰਿਸ ਪੰਜਾਬ ਦੇ, ਟੀਮ ਜ਼ਿਲ੍ਹਾ ਮੋਗਾ ਦੇ ਨਾਮ ਨਾਲ ਇੱਕ ਵਟਸਐਪ ਗਰੁੱਪ ਚੈਟ ਕੱਲ੍ਹ ਵਾਇਰਲ ਹੋ ਗਈ, ਜੋ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਰੁੱਧ ਐਨਐਸਏ ਦੇ ਵਾਧੇ ਦੇ ਵਿਰੋਧ ਵਿੱਚ ਸੀ। ਜਿਸ ਵਿੱਚ ਅੰਮ੍ਰਿਤਪਾਲ ਵਿਰੁੱਧ NSA ਦੇ ਵਾਧੇ ਕਾਰਨ ਵਟਸਐਪ ਗਰੁੱਪ ਦੇ ਕਈ ਮੈਂਬਰ ਨਾਰਾਜ਼ ਸਨ।
- Munish Jindal
- Updated on: Apr 22, 2025
- 1:06 am
ਮੋਗਾ ਰੋਡਵੇਜ਼ ਡਿਪੂ ‘ਚ ਲੱਗੀ ਭਿਆਨਕ ਅੱਗ, ਮੁਲਾਜ਼ਮਾਂ ‘ਤੇ ਲਾਪਰਵਾਹੀ ਦੇ ਇਲਜ਼ਾਮ
ਫਾਇਰ ਬ੍ਰਿਗੇਡ ਅਧਿਕਾਰੀ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਰੋਡਵੇਜ਼ ਡਿਪੂ ਦੀ ਵਰਕਸ਼ਾਪ ਵਿੱਚ ਭਿਆਨਕ ਅੱਗ ਲੱਗ ਗਈ ਹੈ। ਜਦੋਂ ਅਸੀਂ ਪਹੁੰਚੇ ਤਾਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਬਹੁਤ ਮੁਸ਼ਕਲ ਨਾਲ ਤਿੰਨ ਪਾਣੀ ਵਾਲੀਆਂ ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ।
- Munish Jindal
- Updated on: Apr 16, 2025
- 1:37 am
ਲਾਪਤਾ ਤੋਤਾ ਲਿਆਓ, 10 ਹਜਾਰ ਨਕਦ ਲੈ ਜਾਓ, ਮੋਗਾ ‘ਚ ਪਰਿਵਾਰ ਨੇ ਲਗਾਏ ਪੋਸਟਰ
ਪੰਜਾਬ ਦੇ ਮੋਗਾ ਵਿੱਚ ਇੱਕ ਪਰਿਵਾਰ ਦਾ ਪਾਲਤੂ ਤੋਤਾ ਮਿੱਠੂ ਲਾਪਤਾ ਹੋ ਗਿਆ ਹੈ। ਢਾਈ ਸਾਲ ਪਹਿਲਾਂ ਲਿਆਂਦਾ ਗਿਆ ਇਹ ਤੋਤਾ ਪਰਿਵਾਰ ਦਾ ਹਿੱਸਾ ਬਣ ਗਿਆ ਸੀ। ਪਰਿਵਾਰ ਨੇ ਮਿੱਠੂ ਨੂੰ ਲੱਭਣ ਦਾ ਐਲਾਨ ਕੀਤਾ ਹੈ ਅਤੇ 10,000 ਰੁਪਏ ਦੇ ਇਨਾਮ ਦਾ ਵੀ ਐਲਾਨ ਕੀਤਾ ਹੈ।
- Munish Jindal
- Updated on: Mar 26, 2025
- 4:17 am
ਮੋਗਾ ਵਿੱਚ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁਠਭੇੜ, ਹਥਿਆਰ ਹੋਏ ਬਰਾਮਦ
ਮੋਗਾ ਪੁਲਿਸ ਵੱਲੋਂ ਇੱਕ ਮੁਲਜ਼ਮ ਦਾ ਇਨਕਾਉਂਟਰ ਕੀਤਾ ਗਿਆ ਹੈ ਜੋ ਕਿ ਪੁਲਿਸ ਨੂੰ ਇੱਕ ਮਾਮਲੇ ਵਿੱਚ ਲੋੜੀਂਦਾ ਸੀ। ਜਾਣਕਾਰੀ ਅਨੁਸਾਰ ਮੁਲਜ਼ਮ ਤੇ ਇਲਜ਼ਾਮ ਹੈ ਕਿ ਉਸ ਨੇ ਕੁੱਝ ਦਿਨ ਪਹਿਲਾਂ ਪਿੰਡ ਡੱਲਾ ਵਿੱਚ ਕਿਸੇ ਘਰ ਉੱਪਰ ਗੋਲੀ ਬਾਰੀ ਕੀਤੀ ਸੀ। ਸ਼ੂਟਰ ਨੂੰ ਜਖਮੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।
- Munish Jindal
- Updated on: Mar 17, 2025
- 12:52 pm
ਮੋਗਾ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ, 32 ਬੋਰ ਦਾ ਰਿਵਾਲਵਰ ਅਤੇ ਜ਼ਿੰਦਾ ਕਾਰਤੂਸ ਬਰਾਮਦ
Moga Police Encounter: ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਮੋਗਾ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਵਿਦੇਸ਼ ਵਿੱਚ ਰਹਿੰਦੇ ਬਦਨਾਮ ਗੈਂਗਸਟਰ ਲੱਕੀ ਪਟਿਆਲਾ ਅਤੇ ਦਵਿੰਦਰ ਬੰਬੀਹਾ ਗੈਂਗ ਲਈ ਕੰਮ ਕਰਨ ਵਾਲੇ ਇੱਕ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਤੇ ਮੁਲਜ਼ਮ ਵਿਚਕਾਰ ਗੋਲੀਬਾਰੀ ਵੀ ਹੋਈ।
- Munish Jindal
- Updated on: Mar 12, 2025
- 3:48 pm
ਮੋਗਾ ਵਿੱਚ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ, ਸਥਾਨਕ ਲੋਕਾਂ ਨੇ ਡਰਾਈਵਰ ਤੇ ਸ਼ਰਾਬੀ ਹੋਣ ਦਾ ਲਗਾਇਆ ਇਲਜ਼ਾਮ
School Bus Accident: ਮੋਗਾ ਦੇ ਨਿਹਾਲ ਸਿੰਘ ਵਾਲਾ ਵਿੱਚ ਇੱਕ ਸਕੂਲ ਬੱਸ ਹਾਦਸੇ ਵਿੱਚ 35 ਤੋਂ ਵੱਧ ਬੱਚੇ ਜ਼ਖ਼ਮੀ ਹੋ ਗਏ। ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਲਬੱਸ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਬੇਕਾਬੂ ਹੋ ਕੇ ਖੇਤ ਵਿੱਚ ਪਲਟ ਗਈ। ਕਈ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਅਤੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ।
- Munish Jindal
- Updated on: Mar 7, 2025
- 1:07 pm
ਮੋਗਾ ‘ਚ ਮਾਂ-ਧੀ ਚਲਾ ਰਹੀਆਂ ਸਨ ਡਰੱਗ ਰੈਕੇਟ, 2.5 ਕਿਲੋ ਹੈਰੋਇਨ ਤੇ ਹਥਿਆਰ ਬਰਾਮਦ
ਪੁਲਿਸ ਨੂੰ ਮੋਗਾ ਵਿੱਚ ਵੱਡੀ ਸਫਲਤਾ ਮਿਲੀ ਹੈ। ਮੋਗਾ ਥਾਣੇ ਦੀ ਕੋਟਸ਼ੇਖਾ ਪੁਲਿਸ ਟੀਮ ਨੇ ਦੋ ਮਹਿਲਾ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇ ਦੀ ਮਹਿਲਾ ਐਸਐਚਓ ਦੀ ਅਗਵਾਈ ਹੇਠ ਟੀਮ ਨੇ ਇੱਕ ਜਗ੍ਹਾ 'ਤੇ ਛਾਪੇਮਾਰੀ ਕਰਕੇ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ।
- Munish Jindal
- Updated on: Mar 5, 2025
- 4:44 pm
ਮੋਗਾ ‘ਚ ਪੁਲਿਸ ਤੇ ਬਦਮਾਸ਼ਾ ਵਿਚਾਲੇ ਐਨਕਾਊਂਟਰ, ਮੁਲਜ਼ਮ ਗੁਰਦੀਪ ਮਾਨਾ ਦੇ ਪੈਰ ਵਿੱਚ ਲੱਗੀ ਗੋਲੀ
Moga Police Encounter: ਮੋਗਾ 'ਚ ਪੁਲਿਸ ਤੇ ਬਦਮਾਸ਼ ਵਿਚਾਲੇ ਐਨਕਾਊਂਟਰ ਹੋਇਆ ਹੈ। ਪੁਲਿਸ ਹਥਿਆਰਾਂ ਦੀ ਰਿਕਵਰੀ ਕਰਨ ਦੇ ਲਈ ਗਈ ਸੀ। ਪੁਲਿਸ ਮੁਤਾਬਕ ਗੈਂਗਸਟਰ ਗੁਰਦੀਪ ਸਿੰਘ ਮਾਨਾ ਵਿਰੁੱਧ ਹੁਣ ਤੱਕ 43 ਮਾਮਲੇ ਦਰਜ ਹਨ। ਸ਼ੁੱਕਰਵਾਰ ਸਵੇਰੇ ਪੁਲਿਸ ਟੀਮ ਮੁਲਜ਼ਮ ਦੇ ਇਸ਼ਾਰੇ 'ਤੇ ਹਥਿਆਰ ਬਰਾਮਦ ਕਰਨ ਗਈ ਸੀ। ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿੱਚ ਗੈਂਗਸਟਰ ਜ਼ਖਮੀ ਹੋ ਗਿਆ।
- Munish Jindal
- Updated on: Feb 28, 2025
- 2:36 pm
ਮੋਗਾ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ: 3 ਗ੍ਰਿਫਤਾਰ, 2 ਨੂੰ ਲੱਗੀ ਗੋਲੀਆਂ, ਲੁੱਟ ਦੀ ਕਾਰ ਬਰਾਮਦ
ਐਸਐਸਪੀ ਮੋਗਾ ਅਜੈ ਗਾਂਧੀ ਮੁਤਾਬਕ ਜਦੋਂ ਸੀਆਈਏ ਸਟਾਫ਼ ਮੋਗਾ ਅਤੇ ਧਰਮਕੋਟ ਪੁਲੀਸ ਨੇ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ 'ਚ ਦੋ ਬਦਮਾਸ਼ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇੱਕ ਦੇ ਪੱਟ 'ਚ ਅਤੇ ਦੂਜੇ ਦੀ ਲੱਤ 'ਚ ਗੋਲੀ ਲੱਗੀ ਹੈ। ਜ਼ਖਮੀ ਬਦਮਾਸ਼ਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
- Munish Jindal
- Updated on: Feb 3, 2025
- 11:05 am
ਜੰਗਲ ‘ਚ ਹਥਿਆਰ ਲੈਣ ਗਈ ਪੁਲਿਸ ‘ਤੇ ਮੁਲਜ਼ਮ ਨੇ ਚਲਾਈ ਗੋਲੀ, ਜਵਾਬੀ ਕਾਰਵਾਈ ‘ਚ ਜ਼ਖਮੀ
ਮੋਗਾ 'ਚ ਵੀਰਵਾਰ ਦੀ ਸਵੇਰ ਨੂੰ ਮੋਗਾ ਪੁਲਿਸ ਅਤੇ ਮੁਲਜ਼ਮ ਵਿਚਾਲੇ ਮੁਠਭੇੜ ਹੋ ਗਈ। ਜਿਸ ਵਿੱਚ ਗੋਲੀ ਲੱਗਣ ਕਾਰਨ ਮੁਲਜ਼ਮ ਜਖ਼ਮੀ ਹੋ ਗਿਆ। ਪੁਲਿਸ ਵੱਲੋਂ ਕਾਰਵਾਈ ਕਰਨ ਤੋਂ ਬਾਅਦ ਮੌਕੇ ਤੋਂ ਦੋ ਪਿਸਤੌਲ ਅਤੇ 20 ਕਾਰਤੂਸ ਬਰਾਮਦ ਕੀਤੇ ਗਏ। ਜਾਣਕਾਰੀ ਦਿੰਦਿਆਂ ਮੋਗਾ ਦੇ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਮੁਲਜ਼ਮ ਸੁਨੀਲ ਕੁਮਾਰ ਉਰਫ਼ ਬਾਬਾ ਖ਼ਿਲਾਫ਼ ਮੋਗਾ ਵਿੱਚ ਕਈ ਕੇਸ ਦਰਜ ਹਨ।
- Munish Jindal
- Updated on: Nov 21, 2024
- 12:33 pm
ਲਾਰੈਂਸ ਤੇ ਗੌਰਵ ਪਟਿਆਲ ਗੈਂਗ ਦੇ 4 ਮੈਂਬਰ ਕਾਬੂ, ਹਥਿਆਰ ਵੀ ਕੀਤੇ ਬਰਾਮਦ
Lawrence bishnoi Gaurav Patial gang: ਡੀਜੀਪੀ ਵੱਲੋਂ ਦੱਸਿਆ ਗਿਆ ਕਿ ਫੜੇ ਗਏ ਮੁਲਜ਼ਮ 2 ਵੱਖ-ਵੱਖ ਗੈਂਗਾਂ ਨਾਲ ਜੁੜੇ ਹੋਏ ਹਨ। ਇਸ ਮਾਮਲੇ ਵਿੱਚ ਦੋ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਲੱਕੀ ਪਟਿਆਲਾ ਦੇ ਸਿੱਧੇ ਸੰਪਰਕ ਵਿੱਚ ਸੀ। ਜਦਕਿ ਦੂਜੇ ਮੁਲਜ਼ਮ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਦੇ ਮਨਪ੍ਰੀਤ ਉਰਫ਼ ਮਨੀ ਨਾਲ ਸੀ।
- Munish Jindal
- Updated on: Oct 21, 2024
- 5:47 pm
Moga School Fire: ਮੋਗਾ ਦੇ ਸਰਕਾਰੀ ਸਕੂਲ ਦੇ ਗੈਸ ਸਿਲੰਡਰ ਨੂੰ ਲੱਗੀ ਅੱਗ, ਤਕਰੀਬਨ 60 ਬੱਚੇ ਲੈਣ ਪਹੁੰਚੇ ਸਨ ਰਿਜ਼ਲਟ
Fire in Moga School: ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਭੱਠੀ ਵਾਲੇ ਪਾਸੇ ਤੋਂ ਗੈਸ ਦੀ ਪਾਈਪ ਅਚਾਨਕ ਖੁੱਲ੍ਹ ਗਈ ਸੀ, ਜਿਸ ਕਾਰਨ ਅੱਗ ਲੱਗ ਗਈ। ਸਕੂਲੀ ਬੱਚਿਆਂ ਨੇ ਵੀ ਅੱਗ ਬੁਝਾਉਣ ਵਿੱਚ ਮਦਦ ਕੀਤੀ।
- Munish Jindal
- Updated on: Mar 28, 2024
- 2:22 pm