ਤਰਨਤਾਰਨ ‘ਚ ਖ਼ੂਨੀ ਵਾਰਦਾਤ, AAP ਸਰਪੰਚ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ; ਡਰਾਈਵਰ ਗੰਭੀਰ ਜ਼ਖ਼ਮੀ
ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਇੱਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਇੱਕ ਸੀਨੀਅਰ ਆਗੂ ਅਤੇ ਮੌਜੂਦਾ ਸਰਪੰਚ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
- Nishan Sahota
- Updated on: Oct 6, 2026
- 7:30 pm
ਤਰਨਤਾਰਨ ‘ਚ ਪ੍ਰੇਮ ਵਿਆਹ ਤੋਂ ਖ਼ਫ਼ਾ ਸਹੁਰਿਆਂ ਨੇ ਘਰ ‘ਚ ਵੜ ਕੇ ਨੌਜਵਾਨ ਨੂੰ ਮਾਰੀਆਂ ਗੋਲੀਆਂ, ਪਿਤਾ ਦੀ ਹਾਲਤ ਨਾਜ਼ੁਕ
ਤਰਨਤਾਰਨ ਦੇ ਥਾਣਾ ਝਬਾਲ ਦੇ ਅਧੀਨ ਪੈਂਦੇ ਪਿੰਡ ਪੰਜਵੜ ਵਿਖੇ ਐਤਵਾਰ ਦੀ ਰਾਤ ਖ਼ੂਨੀ ਖੇਡ ਖੇਡੀ ਗਈ, ਜਿੱਥੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਘਰ ਅੰਦਰ ਦਾਖ਼ਲ ਹੋ ਕੇ ਨੌਜਵਾਨ ਅੰਮ੍ਰਿਤਪਾਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਹਮਲੇ ਦੌਰਾਨ ਉਸ ਦੇ ਪਿਤਾ ਕਸ਼ਮੀਰ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ ਗਈ, ਜਿਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ।
- Nishan Sahota
- Updated on: Oct 5, 2026
- 9:25 pm
ਤਰਨਤਾਰਨ: ਸਰਕਾਰੀ ਸਕੂਲ ‘ਚ ਪੜ੍ਹਾਈ ਦੀ ਥਾਂ ਬੱਚਿਆਂ ਤੋਂ ਚੁਕਵਾਈਆਂ ਇੱਟਾਂ! ਵਾਇਰਲ ਵੀਡੀਓ ਨੇ ਚੁੱਕੇ ਸਵਾਲ
ਸਾਹਮਣੇ ਆਈ ਵੀਡੀਓ 'ਚ ਕੁਝ ਬੱਚੇ ਸਕੂਲ ਦੇ ਕਲਾਸਰੂਮ ਤੋਂ ਬਾਹਰ ਇੱਟਾਂ ਤੇ ਹੋਰ ਮਲਬਾ ਚੁੱਕਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕੁਝ ਬੱਚੇ ਕਲਾਸਰੂਮ ਤੋਂ ਬਾਹਰ ਬੈਠੇ ਹੋਏ ਵੀ ਦਿਖਾਈ ਦਿੰਦੇ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਪੱਧਰ ਤੇ ਇਸ ਗੱਲ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਕਿ ਸਕੂਲ ਸਮੇਂ ਦੌਰਾਨ ਬੱਚਿਆਂ ਤੋਂ ਇਸ ਤਰ੍ਹਾਂ ਦਾ ਕੰਮ ਕਿਉਂ ਲਿਆ ਜਾ ਰਿਹਾ ਸੀ ਤੇ ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਲਈ ਕੀ ਇੰਤਜ਼ਾਮ ਕੀਤੇ ਗਏ ਸਨ।
- Nishan Sahota
- Updated on: Sep 29, 2026
- 8:29 am
ਤਰਨਤਾਰਨ ‘ਚ ਮਸ਼ਹੂਰ ਮਿਠਾਈ ਦੀ ਦੁਕਾਨ ‘ਤੇ ਤਾਬੜਤੋੜ ਫ਼ਾਇਰਿੰਗ, ਕੁਝ ਹੀ ਦਿਨਾਂ ‘ਚ ਦੂਜੀ ਵਾਰ ਹੋਇਆ ਹਮਲਾ
ਤਰਨਤਾਰ ਜ਼ਿਲ੍ਹੇ ਦੇ ਅਧੀਨ ਆਉਂਦੇ ਕਸਬੇ ਪੱਟੀ ਦੇ ਮੁੱਖ ਬਾਜ਼ਾਰ ਵਿੱਚ ਉਸ ਸਮੇਂ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਮਸ਼ਹੂਰ ਮਿਠਾਈ ਦੀ ਦੁਕਾਨ 'ਸ਼ਾਂਤੀ ਦੀ ਹੱਟੀ' ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
- Nishan Sahota
- Updated on: Sep 28, 2026
- 5:11 pm
ਤਰਨਤਾਰਨ ‘ਚ ਗੈਸ ਏਜੰਸੀ ਦੇ ਗੋਦਾਮ ‘ਤੇ ਡਾਕਾ, ਚੌਕੀਦਾਰ ਨੂੰ ਬੰਧਕ ਬਣਾ ਸਿਲੰਡਰਾਂ ਨਾਲ ਭਰਿਆ ਵਾਹਨ ਲੈ ਲੁਟੇਰੇ ਹੋਏ ਫ਼ਰਾਰ
ਤਰਨਤਾਰਨ ਸਥਿਤ ਸੰਦੀਪ ਇੰਡੇਨ ਗੈਸ ਏਜੰਸੀ ਦੇ ਗੋਦਾਮ ਵਿੱਚ ਬੀਤੀ ਦੇਰ ਰਾਤ ਹਥਿਆਰਬੰਦ ਅਣਪਛਾਤੇ ਲੁਟੇਰਿਆਂ ਵੱਲੋਂ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਗੋਦਾਮ ਵਿੱਚ ਡਿਊਟੀ ਤੇ ਤਾਇਨਾਤ ਚੌਕੀਦਾਰ ਕਾਰਜ ਸਿੰਘ ਨੂੰ ਪਿਸਤੌਲ ਦੀ ਨੋਕ ਤੇ ਬੰਧਕ ਬਣਾ ਲਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।
- Nishan Sahota
- Updated on: Sep 25, 2026
- 2:07 pm
ਤਰਨਤਾਰਨ ਪੁਲਿਸ ਐਨਕਾਉਂਟਰ ‘ਚ ਬਦਮਾਸ਼ ਪੁੰਗੀ ਢੇਰ, ਪੁਲਿਸ ਮੁਲਜ਼ਮਾਂ ‘ਤੇ 2 ਵਾਰ ਚਲਾਈਆਂ ਗੋਲੀਆਂ, AGTF ਤੇ CIA ਸਟਾਫ ਦਾ ਸਾਂਝਾ ਆਪ੍ਰੇਸ਼ਨ
ਐਨਕਾਉਂਟਰ ਦੀ ਸੂਚਨਾ ਮਿਲਣ 'ਤੇ ਡੀਆਈਜੀ ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਅਤੇ ਐਸਪੀ ਇਨਵੈਸਟੀਗੇਸ਼ਨ ਰਿਪੁਦਪਨ ਸਿੰਘ ਮੌਕੇ 'ਤੇ ਪਹੁੰਚੇ। ਡੀਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਮੁਰਾਦਪੁਰ ਦੇ ਰਹਿਣ ਵਾਲੇ ਕਸ਼ਮੀਰ ਸਿੰਘ ਉਰਫ਼ ਪੁੰਗੀ ਨੇ ਪੁਲਿਸ ਪਾਰਟੀ 'ਤੇ ਦੋ ਵਾਰ ਗੋਲੀਆਂ ਚਲਾਈਆਂ ਸਨ।
- Nishan Sahota
- Updated on: Sep 21, 2026
- 7:42 pm
ਤਰਨਤਾਰਨ ‘ਚ ਪੁਲਿਸ ਮੁੱਠਭੇੜ ਮਗਰੋਂ ਬਦਮਾਸ਼ ਕਾਬੂ, RPG ਕਾਂਡ ਦੇ ਮੁਲਜ਼ਮ ਦੇ ਕਤਲ ‘ਚ ਸੀ ਲੋੜੀਂਦਾ
ਤਰਨਤਾਰਨ ਅਧੀਨ ਪੈਂਦੇ ਨੌਸ਼ਹਿਰਾ ਪੰਨੂੰਆਂ ਦੇ ਕੋਲ ਸੀਆਈਏ (CIA) ਪੁਲਿਸ ਅਤੇ ਬਦਮਾਸ਼ ਸਾਜਨ ਸਿੰਘ ਵਿਚਾਲੇ ਮੁਕਾਬਲਾ ਹੋ ਗਿਆ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਪੈਰ 'ਤੇ ਗੋਲੀ ਲੱਗਣ ਕਾਰਨ ਸਾਜਨ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਕਾਬੂ ਕਰਕੇ ਇਲਾਜ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
- Nishan Sahota
- Updated on: Sep 19, 2026
- 3:02 pm
ਤਰਨਤਾਰਨ: ਕਾਲਜ ਕਰਮਚਾਰੀ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਵੀਡੀਓ, ਕਲਰਕ ‘ਤੇ ਲਗਾਏ ਗੰਭੀਰ ਇਲਜ਼ਾਮ
ਪਰਿਵਾਰ ਮੁਤਾਬਕ ਤਰਸੇਮ ਸਿੰਘ ਨੇ ਮੌਤ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਸੀ, ਜੋ ਹੁਣ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ। ਪਰਿਵਾਰ ਦਾ ਦਾਅਵਾ ਹੈ ਕਿ ਵੀਡੀਓ 'ਚ ਉਨ੍ਹਾਂ ਨੇ ਆਪਣੀ ਮੌਤ ਲਈ ਜ਼ਿੰਮੇਵਾਰ ਵਿਅਕਤੀ ਬਾਰੇ ਗੱਲ ਕੀਤੀ ਹੈ। ਹਾਲਾਂਕਿ, ਵੀਡੀਓ ਦੀ ਪ੍ਰਮਾਣਿਕਤਾ ਤੇ ਇਸ 'ਚ ਲਗਾਏ ਗਏ ਦੋਸ਼ਾਂ ਦੀ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਹੋਈ।
- Nishan Sahota
- Updated on: Sep 14, 2026
- 3:21 pm
ਭ੍ਰਿਸ਼ਟਾਚਾਰ ਖ਼ਿਲਾਫ਼ ਤਰਨਤਾਰਨ ਪੁਲਿਸ ਦੀ ਵੱਡੀ ਕਾਰਵਾਈ, 2 SHO ਤੇ 2 ਵਿਚੋਲਿਆਂ ‘ਤੇ ਕੇਸ ਦਰਜ; ਇੱਕ ਐਸਐਚਓ ਗ੍ਰਿਫ਼ਤਾਰ
ਪੁਲਿਸ ਮੁਤਾਬਕ ਦੋਵੇਂ ਐਸਐਚਓ 'ਤੇ ਵਿਚੋਲਿਆਂ ਰਾਹੀਂ ਕੁੱਲ 7 ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈਣ ਦੇ ਇਲਜ਼ਾਮ ਹਨ। ਇਸ ਸਬੰਧੀ ਐਸਆਈ ਬਲਜਿੰਦਰ ਸਿੰਘ (ਐਸਐਚਓ ਥਾਣਾ ਵਲਟੋਹਾ), ਐਸਆਈ ਕ੍ਰਿਪਾਲ ਸਿੰਘ (ਐਸਐਚਓ ਥਾਣਾ ਕੱਚਾ ਪੱਕਾ), ਮਾਰੀ ਮੇਘਾ ਦੇ ਰੌਬਿਨ ਸਿੰਘ ਤੇ ਦਾਓਕੇ ਦੇ ਪੂਰਨ ਸਿੰਘ ਖ਼ਿਲਾਫ਼ ਥਾਣਾ ਵਲਟੋਹਾ 'ਚ ਕੇਸ ਦਰਜ ਕੀਤਾ ਗਿਆ ਹੈ।
- Nishan Sahota
- Updated on: Sep 14, 2026
- 10:50 am
ਤਰਨਤਾਰਨ ਬੱਸ ਸਟੈਂਡ ‘ਤੇ ਦਿਨ-ਦਿਹਾੜੇ ਨੌਜਵਾਨ ਦਾ ਕਤਲ, ਦੋ ਸਕੇ ਭਰਾਵਾਂ ਨੇ ਦਿੱਤਾ ਘਟਨਾ ਨੂੰ ਅੰਜਾਮ
ਮ੍ਰਿਤਕ ਨੌਜਵਾਨ ਦੀ ਪਛਾਣ ਪਿੰਡ ਕਦਗਿੱਲ ਵਾਸੀ ਜਗਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਦੋ ਨੌਜਵਾਨਾਂ ਨੇ ਬੱਸ ਸਟੈਂਡ 'ਤੇ ਜਗਜੀਤ ਸਿੰਘ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
- Nishan Sahota
- Updated on: Aug 31, 2026
- 12:02 pm
ਗਹਿਣੇ ਚੋਰੀ ਦੇ ਇਲਜ਼ਾਮ ‘ਚ ਲੜਕੀ ਨੂੰ ਗੈਰ-ਕਾਨੂੰਨੀ ਹਿਰਾਸਤ ‘ਚ ਰੱਖ ਕੇ ਥਰਡ ਡਿਗਰੀ ਟਾਰਚਰ ਦਾ ਇਲਜ਼ਾਮ, ਸਿਰ ‘ਤੇ ਮਾਰੀਆਂ ਚੱਪਲਾਂ; ਸਰੀਰ ‘ਤੇ ਸੱਟਾਂ ਦੇ ਨਿਸ਼ਾਨ
ਪਰਿਵਾਰ ਵੱਲੋਂ ਘਰ ਦੀ ਤਿਜੋਰੀ 'ਚੋਂ ਕਰੀਬ 22 ਤੋਲੇ ਸੋਨੇ ਦੇ ਗਹਿਣੇ ਚੋਰੀ ਹੋਣ ਸਬੰਧੀ ਥਾਣਾ ਸਦਰ 'ਚ ਲਿਖਤੀ ਸ਼ਿਕਾਇਤ ਦਿੱਤੀ ਗਈ। ਸ਼ਿਕਾਇਤ ਦੀ ਜਾਂਚ ਦੌਰਾਨ ਸ਼ੁੱਕਰਵਾਰ ਦੁਪਹਿਰ ਕਰੀਬ ਡੇਢ ਵਜੇ ਪੁਲਿਸ ਪਾਰਟੀ ਰਾਜ ਕੌਰ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਈ ਕਿ ਸਿਰਫ਼ ਜ਼ੁਬਾਨੀ ਪੁੱਛਗਿੱਛ ਕਰਨੀ ਹੈ। ਥਾਣੇ ਲਿਆ ਕੇ ਪੀੜਤਾ ਨੂੰ ਕਥਿਤ ਤੌਰ 'ਤੇ ਥਰਡ ਡਿਗਰੀ ਟਾਰਚਰ ਦਿੱਤਾ ਗਿਆ।
- Nishan Sahota
- Updated on: Aug 30, 2026
- 1:16 pm
ਤਰਨਤਾਰਨ ‘ਚ ਘਰ ‘ਚ ਵੜ ਲੁਟੇਰਿਆਂ ਨੇ ਮਹਿਲਾ ਨੂੰ ਕਰੰਟ ਲਗਾ ਮਾਰਿਆ, ਨਕਦੀ ਤੇ ਗਹਿਣੇ ਲੈ ਕੇ ਹੋਏ ਫ਼ਰਾਰ
ਤਰਨਤਾਰਨ 'ਚ ਇੱਕ ਖ਼ੌਫ਼ਨਾਕ ਅਤੇ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਘਰ ਵਿੱਚ ਦਾਖ਼ਲ ਹੋਏ ਦੋ ਨਕਾਬਪੋਸ਼ ਲੁਟੇਰਿਆਂ ਨੇ ਲੁੱਟ-ਖੋਹ ਦੌਰਾਨ ਘਰ ਵਿੱਚ ਇਕੱਲੀ ਮੌਜੂਦ ਮਹਿਲਾ ਦਾ ਬਿਜਲੀ ਦਾ ਕਰੰਟ ਲਗਾ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਜਦੋਂ ਮਹਿਲਾ ਨੇ ਲੁਟੇਰਿਆਂ ਦੀਆਂ ਨਾਪਾਕ ਹਰਕਤਾਂ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਬੇਖ਼ੌਫ਼ ਬਦਮਾਸ਼ਾਂ ਨੇ ਨੇੜੇ ਪਈਆਂ ਨੰਗੀਆਂ ਬਿਜਲੀ ਦੀਆਂ ਤਾਰਾਂ ਨੂੰ ਸਵਿੱਚ ਬੋਰਡ ਵਿੱਚ ਲਗਾ ਕੇ ਮਹਿਲਾ ਨੂੰ ਕਰੰਟ ਲਗਾ ਦਿੱਤਾ।
- Nishan Sahota
- Updated on: Aug 28, 2026
- 7:17 pm