AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਤਰਨ ਤਾਰਨ ‘ਚ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀ ਖੇਪ ਬਰਾਮਦ, ਪੁਲਿਸ-BSF ਨੇ 4 ਵਿਦੇਸ਼ੀ ਪਿਸਤੌਲ ਤੇ 2 ਕਿਲੋ ਹੈਰੋਇਨ ਫੜੀ

ਤਰਨ ਤਾਰਨ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਪਿੰਡ ਮਾੜੀ ਮੇਘਾ ਦੇ ਖੇਤਾਂ ਵਿੱਚੋਂ ਖਾਲੜਾ ਪੁਲਿਸ ਅਤੇ ਬੀ.ਐੱਸ.ਐੱਫ. ਨੇ ਸਾਂਝੇ ਅਪਰੇਸ਼ਨ ਦੌਰਾਨ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀ ਗਈ ਨਸ਼ੇ ਅਤੇ ਅਸਲੇ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਬਰਾਮਦ ਕੀਤੇ ਗਏ ਪੀਲੇ ਪੈਕੇਟ ਵਿੱਚੋਂ ਕਰੀਬ 2 ਕਿਲੋ ਹੈਰੋਇਨ, 4 ਤੁਰਕੀ ਪਿਸਤੌਲ, 4 ਮੈਗਜ਼ੀਨ ਅਤੇ 50 ਜ਼ਿੰਦਾ ਕਾਰਤੂਸ ਮਿਲੇ ਹਨ। ਪੁਲਿਸ ਨੇ ਅਣਪਛਾਤੇ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਤਰਨ ਤਾਰਨ 'ਚ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀ ਖੇਪ ਬਰਾਮਦ, ਪੁਲਿਸ-BSF ਨੇ 4 ਵਿਦੇਸ਼ੀ ਪਿਸਤੌਲ ਤੇ 2 ਕਿਲੋ ਹੈਰੋਇਨ ਫੜੀ
nishan-sahota-tarantaran
| Published: 03 Nov 2026 15:33 PM IST
Share

ਤਰਨ ਤਾਰਨ ‘ਚ ਸਰਹੱਦ ਨਾਲ ਲੱਗਦੇ ਪਿੰਡ ਮਾੜੀ ਮੇਘਾ ਦੇ ਖੇਤਾਂ ਵਿੱਚੋਂ ਪੁਲਿਸ ਅਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਸਰਹੱਦ ਪਾਰੋਂ ਭੇਜੀ ਗਈ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਅਸਲੇ ਦੀ ਇੱਕ ਵੱਡੀ ਖੇਪ ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਖ਼ਤਾ ਖ਼ੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਚਲਾਏ ਗਏ ਇੱਕ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਸੁਰੱਖਿਆ ਬਲਾਂ ਨੂੰ ਖੇਤਾਂ ਵਿੱਚੋਂ ਡਰੋਨ ਰਾਹੀਂ ਸੁੱਟਿਆ ਗਿਆ ਪੀਲੇ ਰੰਗ ਦਾ ਇੱਕ ਸ਼ੱਕੀ ਪੈਕੇਟ ਬਰਾਮਦ ਹੋਇਆ। ਇਸ ਪੈਕੇਟ ਵਿੱਚੋਂ 1 ਕਿਲੋ 965 ਗ੍ਰਾਮ ਹੈਰੋਇਨ, 85 ਗ੍ਰਾਮ ਪੈਕਿੰਗ ਸਮੱਗਰੀ, 4 ਵਿਦੇਸ਼ੀ ਪਿਸਤੌਲ, 4 ਮੈਗਜ਼ੀਨ ਅਤੇ 50 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਪੁਲਿਸ ਤੇ BSF ਦਾ ਸਾਂਝਾ ਸਰਚ ਅਪਰੇਸ਼ਨ

ਥਾਣਾ ਖਾਲੜਾ ਦੇ ਮੁੱਖ ਅਫ਼ਸਰ ਸਬ-ਇੰਸਪੈਕਟਰ (ਐੱਸ.ਆਈ.) ਅਮਰਜੀਤ ਸਿੰਘ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਪਾਰਟੀ ਨੇ ਬੀ.ਐੱਸ.ਐੱਫ. ਦੀ 115ਵੀਂ ਬਟਾਲੀਅਨ ਦੀ ਸਰਹੱਦੀ ਚੌਕੀ (ਬੀ.ਓ.ਪੀ.) ਦੇ ਕਮਾਂਡਰ ਐੱਲ.ਐੱਸ. ਸ਼ਰਮਾ ਅਤੇ ਜਵਾਨਾਂ ਨਾਲ ਮਿਲ ਕੇ ਸਰਹੱਦੀ ਖੇਤਰ ਦੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ। ਸਰਚ ਅਪਰੇਸ਼ਨ ਦੌਰਾਨ ਜਵਾਨਾਂ ਨੂੰ ਖੇਤਾਂ ਵਿੱਚ ਪਿਆ ਇੱਕ ਸ਼ੱਕੀ ਪੀਲੇ ਰੰਗ ਦਾ ਪੈਕੇਟ ਦਿਖਾਈ ਦਿੱਤਾ। ਜਦੋਂ ਸੁਰੱਖਿਆ ਪ੍ਰਬੰਧਾਂ ਤਹਿਤ ਪੈਕੇਟ ਨੂੰ ਖੋਲ੍ਹ ਕੇ ਜਾਂਚਿਆ ਗਿਆ ਤਾਂ ਉਸ ਵਿੱਚੋਂ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਆਧੁਨਿਕ ਹਥਿਆਰ ਬਰਾਮਦ ਹੋਏ।

ਤੁਰਕੀ ਦੇ ਬਣੇ ਆਧੁਨਿਕ ਵਿਦੇਸ਼ੀ ਪਿਸਤੌਲ ਬਰਾਮਦ

ਪੁਲਿਸ ਅਧਿਕਾਰੀਆਂ ਅਨੁਸਾਰ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਤੁਰਕੀ ਦੇ ਬਣੇ ਚਾਰ ਵਿਦੇਸ਼ੀ ਪਿਸਤੌਲ (ਪੀ.ਐਕਸ 5.7 ਟੀ.ਐੱਸ.ਐੱਸ. / PX 5.7 TSS), ਚਾਰ ਮੈਗਜ਼ੀਨ ਅਤੇ 50 ਜ਼ਿੰਦਾ ਰੌਂਦ ਸ਼ਾਮਲ ਹਨ। ਪੁਲਿਸ ਨੇ ਸਮੁੱਚੀ ਬਰਾਮਦਗੀ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਜ਼ਬਤ ਕਰ ਲਿਆ ਹੈ ਅਤੇ ਥਾਣਾ ਖਾਲੜਾ ਵਿਖੇ ਅਣਪਛਾਤੇ ਤਸਕਰਾਂ ਤੇ ਦੇਸ਼ ਵਿਰੋਧੀ ਅਨਸਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ। ਪੁਲਿਸ ਵੱਲੋਂ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੀ ਗਈ ਇਹ ਖੇਪ ਭਾਰਤੀ ਸਰਹੱਦ ਅੰਦਰ ਕਿਨ੍ਹਾਂ ਸਥਾਨਕ ਤਸਕਰਾਂ ਨੇ ਪ੍ਰਾਪਤ ਕਰਨੀ ਸੀ।

Follow Us
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ...
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ...
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ...
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!...
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?...
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ...
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ...
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ...
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ...