10 ਸਾਲਾਂ ਤੋਂ ਵੱਧ ਦਾ ਤਜ਼ਰਬਾ, ਏਬੀਪੀ ਤੋਂ ਕੈਰੀਅਰ ਦੀ ਸ਼ੁਰੂਆਤ ਕੀਤੀ ਫਿਰ ਅਖ਼ਬਾਰਾਂ ਅਤੇ ਮੈਗਜ਼ੀਨਸ ਦੇ ਨਾਲ ਲੰਬੇ ਸਮੇਂ ਤੱਕ ਕੰਮ ਕਰਨ ਤੋਂ ਬਾਅਦ ਟੀਵੀ ਚੈਨਲਾਂ ਵਿੱਚ ਮੁੜ ਐਂਟਰੀ ਕੀਤੀ। ਜੰਮੂ ਕਸ਼ਮੀਰ ਦੇ ਪ੍ਰਸਿੱਧ ਜੇਕੇ ਨਿਊਜ਼ ਚੈਨਲ ਵਿੱਚ ਬਤੌਰ ਰਿਪੋਰਟਰ ਕਾਫੀ ਦੇਰ ਤੱਕ ਕੰਮ ਕਰਨ ਤੋਂ ਬਆਦ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ, ਇੰਡੀਆ ਨਿਊਜ਼, ਜ਼ੀ ਨਿਊਜ਼ ਅਤੇ ਪੀਟੀਸੀ ਨੈੱਟਵਰਕ ਨਾਲ ਬਤੌਰ ਇੰਟਰਨੈਸ਼ਨਲ ਡੈਸਕ ਇੰਚਾਰਜ ਦੇ ਅਹੁਦੇ 'ਤੇ ਕੰਮ ਕੀਤਾ। ਫਿਲਹਾਲ ਟੀਵੀ9 ਨੈੱਟਵਰਕ ਨਾਲ ਸੇਵਾਵਾਂ ਨਿਭਾ ਰਿਹਾ ਹਾਂ।
ਅਹਿਮਦਾਬਾਦ ‘ਚ ਕਾਂਗਰਸ ਦਾ ਅਧਿਵੇਸ਼ਨ, LOP ਪ੍ਰਤਾਪ ਬਾਜਵਾ ਸਣੇ ਹੋਰ ਆਗੂ ਲੈ ਰਹੇ ਹਿੱਸਾ
Gujarat AICC session 2025: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਐਲਪੀ ਨੇਤਾ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ, ਪੰਜਾਬ ਦੇ ਜ਼ਿਆਦਾਤਰ ਸੰਸਦ ਮੈਂਬਰ ਵੀ ਉੱਥੇ ਮੌਜੂਦ ਹਨ। ਇਸ ਸਬੰਧੀ ਰਾਜਾ ਵੜਿੰਗ ਨੇ ਖੁਦ ਇੱਕ ਫੋਟੋ ਸਾਂਝੀ ਕੀਤੀ ਹੈ। ਇਸ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਕਈ ਸੰਸਦ ਮੈਂਬਰ ਉਨ੍ਹਾਂ ਦੇ ਨਾਲ ਦਿਖਾਈ ਦੇ ਰਹੇ ਹਨ।
- Abhishek Thakur
- Updated on: Apr 8, 2025
- 1:51 pm
ਮੈਗਾ ਸਪੋਰਟਸ ‘ਖੇਡਦਾ ਪੰਜਾਬ ਬਦਲਤਾ ਪੰਜਾਬ’ ਦੀ ਹੋਵੇਗੀ ਸ਼ੁਰੂਆਤ, 3 ਹਜ਼ਾਰ ਇਨਡੋਰ ਸਟੇਡੀਅਮ ਬਣਾਏ ਜਾਣਗੇ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿੱਚ ਪਹਿਲੀ ਵਾਰ ਮੈਗਾ ਸਪੋਰਟਸ 'ਖੇਡਾਂ ਪੰਜਾਬ ਬਦਲਤਾ ਪੰਜਾਬ' ਸ਼ੁਰੂ ਕਰਨ ਜਾ ਰਹੀ ਹੈ। ਇਸ ਨਾਲ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਸੁਧਾਰ ਹੋਵੇਗਾ। ਇਸ ਤਹਿਤ ਹਰ ਪਿੰਡ ਵਿੱਚ ਖੇਡ ਦੇ ਮੈਦਾਨ ਅਤੇ ਜਿੰਮ ਬਣਾਏ ਜਾਣਗੇ। ਇਨ੍ਹਾਂ ਵਿੱਚ ਰਨਿੰਗ ਟਰੈਕ, ਸੋਲਰ ਲਾਈਟਾਂ ਅਤੇ ਹੋਰ ਸਹੂਲਤਾਂ ਹੋਣਗੀਆਂ। ਅਸੀਂ ਇਸ ਵਿੱਚ ਸਾਰੀਆਂ ਪ੍ਰਸਿੱਧ ਖੇਡਾਂ ਸ਼ੁਰੂ ਕਰਾਂਗੇ।
- Abhishek Thakur
- Updated on: Mar 26, 2025
- 3:04 pm
Punjab Budget 2025-2026: ਖੇਤੀਬਾੜੀ ਖੇਤਰ ‘ਚ ਮਿਲਣਗੀਆਂ ਇਹ ਸਹੂਲਤਾਂ, ਬਾਗਬਾਨੀ ਲਈ 137 ਕਰੋੜ ਰੁਪਏ ਦਾ ਬਜਟ ਰੱਖਿਆ
Punjab Budget 2025-2026 for Agriculture Sector: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ ਮਦਦ ਲਈ ਖੇਤੀਬਾੜੀ ਖੇਤਰ ਵਿੱਚ ਬਿਜਲੀ ਸਬਸਿਡੀ ਦੀ ਵਿਵਸਥਾ ਕੀਤੀ ਗਈ ਹੈ। ਵਿੱਤੀ ਸਾਲ 2025-26 ਦੇ ਬਜਟ ਵਿੱਚ ਇਸ ਲਈ ₹9,992 ਕਰੋੜ ਰੱਖੇ ਗਏ ਹਨ। ਬਾਗਬਾਨੀ ਲਈ 137 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
- Abhishek Thakur
- Updated on: Mar 26, 2025
- 3:04 pm
Kissan Andolan 2.0: 7 ਗੇੜ੍ਹ ਦੀਆਂ ਬੈਠਕਾਂ, 13 ਮਹੀਨਿਆਂ ਤੱਕ ਧਰਨਾ-ਪ੍ਰਦਰਸ਼ਨ; ਜਾਣੋ… ਕਿਸਾਨ ਅੰਦੋਲਨ 2.0 ਦੀ Inside Story
Farmer Protest : 13 ਫਰਵਰੀ 2024 ਤੋਂ ਸ਼ੰਭੂ ਅਤੇ ਖਨੌਰੀ 'ਤੇ ਕਿਸਾਨਾਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪੁਲਿਸ ਨੇ ਕਾਰਵਾਈ ਦੌਰਾਨ ਕਰੀਬ 200 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਉਨ੍ਹਾਂ ਵੱਲੋਂ ਬਣਾਏ ਅਸਥਾਈ ਸ਼ੈੱਡਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਅੰਦੋਲਨ ਕਾਰਨ ਪੰਜਾਬ ਦੇ ਵੱਡੇ ਕਿਸਾਨਾਂ, ਕਾਰੋਬਾਰੀਆਂ ਨੂੰ ਨੁਕਸਾਨ ਹੋ ਰਿਹਾ ਹੈ ਤਾਂ ਆਮ ਲੋਕਾਂ ਦੀਆਂ ਪਰੇਸ਼ਾਨੀਆਂ ਵੀ ਕਾਫੀ ਵਧੀਆਂ ਹੋਈਆਂ ਹਨ।
- Abhishek Thakur
- Updated on: Mar 24, 2025
- 10:56 am
Starlink Internet 2025: ਭਾਰਤ ਵਿੱਚ ਸਟਾਰਲਿੰਕ ਦੀ ਕੀਮਤ ਕੀ ਹੈ? ਕੀਮਤ ਸੁਣ ਕੇ ਤੁਸੀਂ ਰਹਿ ਜਾਓਗੇ ਹੈਰਾਨ
Starlink Internet 2025: ਸਟਾਰਲਿੰਕ ਦੀ ਐਂਟਰੀ ਭਾਰਤ ਲਈ ਖਾਸ ਤੌਰ 'ਤੇ ਮਹੱਤਵਪੂਰਨ ਹੈ, ਜਿੱਥੇ ਪੇਂਡੂ ਤੇ ਦੂਰ-ਦੁਰਾਡੇ ਦੇ ਖੇਤਰ ਅਜੇ ਵੀ ਸੀਮਤ ਬ੍ਰਾਡਬੈਂਡ ਪਹੁੰਚ ਨਾਲ ਜੂਝ ਰਹੇ ਹਨ। ਜਦੋਂ ਕਿ ਮਹਾਂਨਗਰੀ ਖੇਤਰ ਹਾਈ-ਸਪੀਡ ਫਾਈਬਰ ਨੈੱਟਵਰਕਾਂ ਤੋਂ ਲਾਭ ਪ੍ਰਾਪਤ ਕਰਦੇ ਹਨ, ਦੇਸ਼ ਦੇ ਬਹੁਤ ਸਾਰੇ ਹਿੱਸੇ ਅਜੇ ਵੀ ਘੱਟ ਸੇਵਾ ਪ੍ਰਾਪਤ ਕਰ ਰਹੇ ਹਨ।
- Abhishek Thakur
- Updated on: Mar 12, 2025
- 9:00 pm
IND Vs PAK: ਮੁਹੰਮਦ ਸ਼ਮੀ ਦਰਦ ਕਾਰਨ ਮੈਦਾਨ ਤੋਂ ਬਾਹਰ, ਦੋਵਾਂ ਟੀਮਾਂ ਵਿਚਾਲੇ ਫਸਵਾ ਮੁਕਾਬਲਾ
India Vs Pakistan: ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਤਿੰਨ ਓਵਰ ਗੇਂਦਬਾਜ਼ੀ ਕਰਨ ਤੋਂ ਬਾਅਦ ਮੈਦਾਨ ਤੋਂ ਬਾਹਰ ਚਲੇ ਗਏ ਹਨ। ਉਨ੍ਹਾਂ ਨੂੰ ਤੀਜੇ ਓਵਰ ਦੌਰਾਨ ਆਪਣੇ ਗਿੱਟੇ ਵਿੱਚ ਕੁਝ ਦਰਦ ਮਹਿਸੂਸ ਹੋਇਆ ਅਤੇ ਇਹ ਦੇਖਣਾ ਬਾਕੀ ਹੈ ਕਿ ਕੀ ਉਹ ਜਲਦੀ ਹੀ ਮੈਦਾਨ ਵਿੱਚ ਵਾਪਸ ਆਉਣਗੇ।
- Abhishek Thakur
- Updated on: Feb 23, 2025
- 3:54 pm
ਮਨਜਿੰਦਰ ਸਿੰਘ ਸਿਰਸਾ ਬਣੇ ਦਿੱਲੀ ਸਰਕਾਰ ‘ਚ ਮੰਤਰੀ, ਪੰਜਾਬੀ ਵਿੱਚ ਚੁੱਕੀ ਸਹੁੰ
Manjinder Singh Sirsa Taking oath: ਮਨਜਿੰਦਰ ਸਿੰਘ ਸਿਰਸਾ ਨੂੰ ਭਾਰਤੀ ਜਨਤਾ ਪਾਰਟੀ ਨੇ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ। 52 ਸਾਲਾ ਮਨਜਿੰਦਰ ਸਿੰਘ ਨੇ ਇਹੀ ਸੀਟ 55.8% ਭਾਵ 18,190 ਵੋਟਾਂ ਪ੍ਰਾਪਤ ਕਰਕੇ ਜਿੱਤੀ ਸੀ। ਦਿੱਲੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਮਾਗਮ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਉਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕੀ ਹੈ।
- Abhishek Thakur
- Updated on: Feb 20, 2025
- 1:38 pm
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਦੇ ਸਿਰ ‘ਤੇ ਨਹੀਂ ਸੀ ਪੱਗ, SGPC ਨੇ ਦਿੱਤੀ ਦਸਤਾਰ
US Deport Illegal Migrants: ਇਨ੍ਹਾਂ ਡਿਪੋਰਟ ਕੀਤੇ ਗਏ ਲੋਕਾਂ ਵਿੱਚ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ। ਜਿਸ ਵਿੱਚ ਟਰਮੀਨਲ 'ਤੇ ਉਤਰਨ ਵਾਲੇ ਸਿੱਖ ਨੌਜਵਾਨਾਂ ਨੇ ਸਿਰਾਂ 'ਤੇ ਪੱਗਾਂ ਨਹੀਂ ਬੰਨ੍ਹੀਆਂ ਹੋਈਆਂ ਸਨ। ਉਨ੍ਹਾਂ ਨੂੰ ਹਵਾਈ ਅੱਡੇ 'ਤੇ ਨੰਗੇ ਸਿਰ ਉਤਾਰ ਦਿੱਤਾ ਗਿਆ। ਉਨ੍ਹਾਂ ਵਿੱਚੋਂ ਕੁਝ ਉੱਚੀ-ਉੱਚੀ ਰੋ ਰਹੇ ਸਨ। ਜਿਸ ਤੋਂ ਬਾਅਦ ਐਸਜੀਪੀਸੀ ਵੱਲੋਂ ਉਸ ਨੂੰ ਦਸਤਾਰ ਦਿੱਤੀ ਗਈ।
- Abhishek Thakur
- Updated on: Feb 16, 2025
- 2:11 pm
ਮਨਜਿੰਦਰ ਸਿੰਘ ਸਿਰਸਾ ਦੀ ਰਾਜੌਰੀ ਗਾਰਡਨ ਸੀਟ ਤੋਂ ਜਿੱਤ, 18 ਹਜ਼ਾਰ 190 ਵੋਟਾਂ ਤੋਂ ਜੇਤੂ
Rajouri Garden Vidhan Sabha Results Updates: ਰਾਜੌਰੀ ਗਾਰਡਨ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ 18190 ਵੋਟਾਂ ਨਾਲ ਜੇਤੂ ਰਹੇ ਹਨ। ਇਸ ਵਾਰ ਵਿਧਾਨ ਸਭਾ 'ਚ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਅਤੇ 'ਆਪ' ਦੇ ਮੌਜੂਦਾ ਵਿਧਾਇਕ ਧਨਵਤੀ ਚੰਦੇਲਾ ਵਿਚਾਲੇ ਸਿੱਧੀ ਟੱਕਰ ਸੀ। ਧਨਵਤੀ ਚੰਦੇਲਾ ਨੇ ਪਿਛਲੀਆਂ ਚੋਣਾਂ ਜਿੱਤੀਆਂ ਸਨ।
- Abhishek Thakur
- Updated on: Feb 8, 2025
- 1:51 pm
ਪੰਜਾਬ ‘ਚ ਪਹਾੜੀ ਹਵਾਵਾਂ ਨੇ ਵਧਾਈ ਠੰਡ: ਮੌਸਮ ਵਿਭਾਗ ਕੋਈ ਅਲਰਟ ਜਾਰੀ ਨਹੀਂ, ਘੱਟੋ-ਘੱਟ ਤਾਪਮਾਨ ‘ਚ ਗਿਰਾਵਟ
ਮੌਸਮ ਕੇਂਦਰ ਮੁਤਾਬਕ ਸੂਰਜ ਨਿਕਲਣ ਤੋਂ ਬਾਅਦ ਸੂਬੇ 'ਚ ਤਾਪਮਾਨ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਤੋਂ ਇੱਕ ਨਵਾਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ, ਪਰ ਇਸ ਦਾ ਅਸਰ ਸੂਬੇ ਵਿੱਚ ਦਿਖਾਈ ਨਹੀਂ ਦੇਵੇਗਾ। ਆਉਣ ਵਾਲਾ ਹਫ਼ਤਾ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
- Abhishek Thakur
- Updated on: Feb 8, 2025
- 10:35 am
PSEB 5th Date Sheet 2025: ਪੰਜਾਬ ਬੋਰਡ ਨੇ 5ਵੀਂ ਜਮਾਤ ਦੀ ਡੇਟਸ਼ੀਟ ਜਾਰੀ ਕੀਤੀ, ਜਾਣੋ ਕਿਸ ਤਰੀਕ ਨੂੰ ਹੋਵੇਗੀ ਪ੍ਰੀਖਿਆ
PSEB 5th Date Sheet 2025: ਪੰਜਾਬ ਸਕੂਲ ਪ੍ਰੀਖਿਆ ਬੋਰਡ (PSEB) ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿੱਤੀ ਹੈ। ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਡੇਟ ਸ਼ੀਟ ਦੇਖ ਸਕਦੇ ਹਨ। ਇਸ ਤੋਂ ਇਲਾਵਾ, ਤੁਸੀਂ ਇੱਥੇ ਦਿੱਤੇ ਸਿੱਧੇ ਲਿੰਕ ਤੋਂ ਪੰਜਾਬ ਬੋਰਡ 5ਵੀਂ ਪ੍ਰੀਖਿਆ 2025 ਦੀ ਮਿਤੀ ਵੀ ਦੇਖ ਸਕਦੇ ਹੋ।
- Abhishek Thakur
- Updated on: Feb 6, 2025
- 2:21 pm
Exit Poll Result Live 2025: 8 ਐਗਜ਼ਿਟ ਪੋਲ ‘ਚ ਭਾਜਪਾ ਨੂੰ ਬਹੁਮਤ, AAP ਨੂੰ ਝਟਕਾ
Delhi Exit Poll Results 2025 Live Updates:ਐਗਜ਼ਿਟ ਪੋਲ ਸਰਵੇਖਣ ਨਾਲ ਦਿੱਲੀ ਦੀ ਸਿਆਸੀ ਤਸਵੀਰ ਸਾਫ ਹੋ ਜਾਵੇਗੀ ਕਿ 8 ਫਰਵਰੀ ਨੂੰ ਆਉਣ ਵਾਲੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਕੌਣ ਜਿੱਤ ਰਿਹਾ ਹੈ। ਇਸ ਸਰਵੇਖਣ ਵਿੱਚ ਕਿਸਦੇ ਜਿੱਤਣ ਦੀ ਸੰਭਾਵਨਾ ਲੱਗ ਰਹੀ ਹੈ?
- Abhishek Thakur
- Updated on: Feb 5, 2025
- 11:56 pm