TV9 Punjabi
27-03- 2026
Author: Prit[pal Singh
Getty Images
ਚਾਹ ਬਹੁਤ ਸਾਰੇ ਲੋਕਾਂ ਲਈ ਇੱਕ ਊਰਜਾਵਾਨ ਪੀਣ ਵਾਲੀ ਚੀਜ਼ ਹੁੰਦੀ ਹੈ। ਬਹੁਤ ਸਾਰੇ ਲੋਕ ਜੇਕਰ ਇੱਕ ਦਿਨ ਚਾਹ ਨਹੀਂ ਪੀਂਦੇ ਤਾਂ ਬੇਚੈਨੀ ਮਹਿਸੂਸ ਕਰਦੇ ਹਨ। ਕੁਝ ਲੋਕ ਚਾਹ ਨੂੰ ਠੰਡਾ ਹੋਣ 'ਤੇ ਵਾਰ-ਵਾਰ ਗਰਮ ਕਰਦੇ ਹਨ।
ਤੁਹਾਨੂੰ ਚਾਹ ਨੂੰ ਦੁਬਾਰਾ ਗਰਮ ਕਰਕੇ ਪੀਣ ਦੀ ਆਦਤ ਤੋਂ ਬਚਣਾ ਚਾਹੀਦਾ ਹੈ। ਇਹ ਤੁਹਾਡੀ ਸਿਹਤ ਲਈ ਚੰਗਾ ਨਹੀਂ ਹੈ ਹੁੰਦਾ ਹੈ।
ਚਾਹ ਨੂੰ ਦੁਬਾਰਾ ਗਰਮ ਕਰਨ 'ਤੇ ਕੋਈ ਲਾਭ ਨਹੀਂ ਹੁੰਦਾ ਹੈ। ਚਾਹ ਨੂੰ ਦੁਬਾਰਾ ਗਰਮ ਕਰਨ ਨਾਲ ਇਸਦੇ ਅਸਲ ਫਾਇਦੇ ਖਤਮ ਹੋ ਜਾਂਦੇ ਹਨ। ਇਸਦੇ ਐਂਟੀਆਕਸੀਡੈਂਟ ਮਿਸ਼ਰਣ ਖ਼ਤਮ ਹੋ ਸਕਦੇ ਹਨ।
ਚਾਹ ਨੂੰ ਰੂਮ ਟੈਮਪਰੇਚਰ 'ਤੇ ਘੰਟਿਆਂ ਲਈ ਰੱਖਣ ਨਾਲ ਬੈਕਟੀਰੀਆ ਪੈਦਾ ਹੋ ਸਕਦੇ ਹਨ (ਖਾਸ ਕਰਕੇ ਦੁੱਧ ਵਾਲੀ ਚਾਹ)। ਦੁਬਾਰਾ ਗਰਮ ਕਰਨ ਨਾਲ ਇਹ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੇ
ਚਾਹ ਨੂੰ ਦੁਬਾਰਾ ਗਰਮ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਐਸਿਡਿਟੀ, ਦਿਲ ਵਿੱਚ ਜਲਨ ਆਦਿ ਵੀ ਹੋ ਸਕਦੀਆਂ ਹਨ।
ਚਾਹ ਨੂੰ ਦੁਬਾਰਾ ਗਰਮ ਕਰਨ ਨਾਲ ਇਸਦਾ ਕੁਦਰਤੀ ਸੁਆਦ ਖਤਮ ਹੋ ਜਾਵੇਗਾ। ਸਿਰਫ਼ ਸੁਆਦ ਹੀ ਨਹੀਂ, ਸਗੋਂ ਰੰਗ ਅਤੇ ਗੰਧ ਵੀ ਬਦਲ ਸਕਦੀ ਹੈ।
ਸਿਰਫ਼ ਲੋੜੀਂਦੀ ਚਾਹ ਬਣਾਓ। ਜੇ ਤੁਸੀਂ ਇਸਨੂੰ ਗਰਮ ਰੱਖਣਾ ਚਾਹੁੰਦੇ ਹੋ, ਤਾਂ ਇਸਨੂੰ ਦੁਬਾਰਾ ਗਰਮ ਕਰਨ ਦੀ ਬਜਾਏ ਫਲਾਸਕ ਵਿੱਚ ਰੱਖੋ
ਠੰਡੀ ਚਾਹ ਨੂੰ ਦੁਬਾਰਾ ਗਰਮ ਨਾ ਕਰੋ। ਇਸ ਲਈ ਚਾਹ ਬਣਾਉਣ ਤੋਂ ਬਾਅਦ ਤੁਰੰਤ ਹੀ ਪੀ ਲਓ।