AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਬਾਡੀ ਬਿਲਡਰ ਘੁੰਮਣ ਦੀ ਮੌਤ ਮਾਮਲੇ ਦੀ ਮੁੜ ਪੜਤਾਲ, ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਕਮੇਟੀ ਦਾ ਗਠਨ

ਕਮੇਟੀ 'ਚ ਮੈਡੀਕਲ ਸਿੱਖਿਆ ਤੇ ਖੋਜ ਨਾਲ ਜੁੜੇ ਅਧਿਕਾਰੀ, ਫੋਰੈਂਸਿਕ ਮਾਹਿਰ, ਮੈਡੀਸਨ ਤੇ ਸਰਜਰੀ 'ਚ ਮਾਹਰ ਡਾਕਟਰ ਤੇ ਨਾਲ ਹੀ ਹੋਰ ਸਬੰਧਤ ਵਿਭਾਗਾਂ ਦੇ ਪ੍ਰਤੀਨਿਧੀ ਸ਼ਾਮਲ ਹਨ। ਕਮੇਟੀ ਨੂੰ ਕੇਸ ਨਾਲ ਸਬੰਧਤ ਸਾਰੇ ਤੱਥਾਂ, ਅਪਣਾਏ ਗਏ ਇਲਾਜ ਪ੍ਰੋਟੋਕੋਲ ਤੇ ਹਸਪਤਾਲ 'ਚ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਵਿਸਤ੍ਰਿਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਬਾਡੀ ਬਿਲਡਰ ਘੁੰਮਣ ਦੀ ਮੌਤ ਮਾਮਲੇ ਦੀ ਮੁੜ ਪੜਤਾਲ, ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਕਮੇਟੀ ਦਾ ਗਠਨ
lalit-sharma
| Updated On: 27 Mar 2026 12:44 PM IST

ਪੰਜਾਬ ਸਰਕਾਰ ਨੇ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਦੀ ਜਾਂਚ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ 9 ਅਕਤੂਬਰ, 2025 ਨੂੰ ਅੰਮ੍ਰਿਤਸਰ ਦੇ ਫੋਰਟਿਸ ਐਸਕਾਰਟਸ ਹਸਪਤਾਲ ‘ਚ ਹੋਈ ਬਾਡੀ ਬਿਲਡਰ ਦੇ ਮੌਤ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰੇਗੀ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੁਆਰਾ ਗਠਿਤ ਇਸ ਕਮੇਟੀ ‘ਚ ਵੱਖ-ਵੱਖ ਸੀਨੀਅਰ ਡਾਕਟਰ ਤੇ ਮਾਹਰ ਸ਼ਾਮਲ ਹਨ।

ਕਮੇਟੀ ‘ਚ ਮੈਡੀਕਲ ਸਿੱਖਿਆ ਤੇ ਖੋਜ ਨਾਲ ਜੁੜੇ ਅਧਿਕਾਰੀ, ਫੋਰੈਂਸਿਕ ਮਾਹਿਰ, ਮੈਡੀਸਨ ਤੇ ਸਰਜਰੀ ‘ਚ ਮਾਹਰ ਡਾਕਟਰ ਤੇ ਨਾਲ ਹੀ ਹੋਰ ਸਬੰਧਤ ਵਿਭਾਗਾਂ ਦੇ ਪ੍ਰਤੀਨਿਧੀ ਸ਼ਾਮਲ ਹਨ। ਕਮੇਟੀ ਨੂੰ ਕੇਸ ਨਾਲ ਸਬੰਧਤ ਸਾਰੇ ਤੱਥਾਂ, ਅਪਣਾਏ ਗਏ ਇਲਾਜ ਪ੍ਰੋਟੋਕੋਲ ਤੇ ਹਸਪਤਾਲ ‘ਚ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਵਿਸਤ੍ਰਿਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਸਰਕਾਰ ਨੇ ਕਮੇਟੀ ਨੂੰ 15 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਰਿਪੋਰਟ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਲਾਪਰਵਾਹੀ ਜਾਂ ਗਲਤੀ ਸਾਹਮਣੇ ਆਉਂਦੀ ਹੈ, ਤਾਂ ਇਸ ਦੇ ਲਈ ਜਵਾਬਦੇਹੀ ਸਥਾਪਤ ਕੀਤੀ ਜਾਵੇਗੀ।

ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਵੱਲੋਂ ਸ਼ੁਰੂਆਤੀ ਰਿਪੋਰਟ ‘ਤੇ ਇਤਰਾਜ਼ ਉਠਾਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਕਮੇਟੀ ਦਾ ਗਠਨ ਕੀਤਾ। ਸੰਗਠਨ ਦੇ ਸੂਬਾ ਪ੍ਰਧਾਨ ਡਾ. ਆਰ.ਐਸ. ਸੇਠੀ ਨੇ ਕਿਹਾ ਕਿ ਪਿਛਲੀ ਕਮੇਟੀ ‘ਚ ਆਈ.ਐਮ.ਏ. ਦਾ ਕੋਈ ਪ੍ਰਤੀਨਿਧੀ ਸ਼ਾਮਲ ਨਹੀਂ ਸੀ ਤੇ ਇਹ ਨਿਯਮ ਅਨੁਸਾਰ ਗਲਤ ਹੈ। ਹਾਲਾਂਕਿ, ਇਸ ਵਾਰ, ਸੰਗਠਨ ਦੇ ਇੱਕ ਮੈਂਬਰ ਨੂੰ ਨਵੀਂ ਗਠਿਤ ਕਮੇਟੀ ‘ਚ ਸ਼ਾਮਲ ਕੀਤਾ ਗਿਆ ਹੈ। ਡਾ. ਸੇਠੀ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਉਮੀਦ ਪ੍ਰਗਟ ਕੀਤੀ ਹੈ ਕਿ ਮਾਮਲੇ ਦੀ ਜਾਂਚ ਨਿਰਪੱਖ ਢੰਗ ਨਾਲ ਕੀਤੀ ਜਾਵੇਗੀ।

ਪਹਿਲੀ ਜਾਂਚ ਤੋਂ ਬਾਅਦ ਚਾਰ ਡਾਕਟਰਾਂ ਦੇ ਖਿਲਾਫ਼ ਕੇਸ ਦਰਜ

ਇਸ ਤੋਂ ਪਹਿਲਾਂ ਅੰਮ੍ਰਿਤਸਰ ਪੁਲਿਸ ਨੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਸਰਜਰੀ ਦੌਰਾਨ ਹੋਈ ਮੌਤ ਦੇ ਮਾਮਲੇ ‘ਚ ਫੋਰਟਿਸ ਐਸਕਾਰਟਸ ਹਸਪਤਾਲ ਦੇ ਚਾਰ ਡਾਕਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਹ ਮਾਮਲਾ ਵਰਿੰਦਰ ਘੁੰਮਣ ਦੇ ਪਿਤਾ ਭੂਪੇਂਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਸੀ।

ਘੁੰਮਣ ਨੂੰ 9 ਅਕਤੂਬਰ, 2025 ਨੂੰ ਮੋਢੇ ਦੀ ਮਾਮੂਲੀ ਸੱਟ ਕਾਰਨ ਸਰਜਰੀ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪਰਿਵਾਰ ਦਾ ਦੋਸ਼ ਸੀ ਕਿ ਡਾਕਟਰਾਂ ਦੀ ਛੋਟੀ ਸਰਜਰੀ ਦੌਰਾਨ ਲਾਪਰਵਾਹੀ ਕਾਰਨ ਉਨ੍ਹਾਂ ਦੀ ਮੌਤ ਓਪਰੇਟਿੰਗ ਥੀਏਟਰ ‘ਚ ਹੋਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਜਾਂਚ ਲਈ ਇੱਕ ਵਿਸ਼ੇਸ਼ ਮੈਡੀਕਲ ਬੋਰਡ ਬਣਾਇਆ ਗਿਆ ਸੀ।

ਮੈਡੀਕਲ ਬੋਰਡ ਤੇ ਕਾਨੂੰਨੀ ਰਾਏ ਦੇ ਆਧਾਰ ਤੇ, ਪੁਲਿਸ ਨੇ ਮਾਮਲੇ ‘ਚ ਆਰਥੋਪੀਡਿਕ ਸਰਜਨ ਡਾ. ਤਾਪਿਸ਼ ਸ਼ੁਕਲਾ, ਕੰਸਲਟੈਂਟ ਅਨੱਸਥੀਸੀਆ ਡਾ. ਅਲਕਾ ਤਿਵਾੜੀ, ਅਨੱਸਥੀਸੀਆ ਵਿਭਾਗ ਦੀ ਮੁਖੀ ਡਾ. ਰਾਜਿੰਦਰ ਕੌਰ, ਕਾਰਡੀਓਲੋਜੀ ਸਲਾਹਕਾਰ ਡਾ. ਅਰੁਣ ਕੁਮਾਰ ਚੋਪੜਾ ਨੂੰ ਨਾਮਜ਼ਦ ਕੀਤਾ ਸੀ।

SIT ਕਰ ਰਹੀ ਸੀ ਜਾਂਚ

ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਦੀ ਵਿਸ਼ੇਸ਼ ਜਾਂਚ ਟੀਮ (SIT ) ਜਿਸ ‘ਚ ਮਾਹਰ ਡਾਕਟਰ ਸ਼ਾਮਲ ਸਨ, ਵਰਿੰਦਰ ਘੁੰਮਣ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ। ਪਿਛਲੇ ਮਹੀਨੇ, ਐਸਆਈਟੀ ਨੇ ਆਪਣੀ ਰਿਪੋਰਟ ਪੇਸ਼ ਕੀਤੀ, ਜਿਸ ‘ਚ ਸਪੱਸ਼ਟ ਤੌਰ ਤੇ ਕਿਹਾ ਗਿਆ ਸੀ ਕਿ ਘੁੰਮਣ ਦੀ ਮੌਤ ਹਸਪਤਾਲ ‘ਚ ਆਪ੍ਰੇਸ਼ਨ ਦੌਰਾਨ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੋਈ ਸੀ। ਆਪ੍ਰੇਸ਼ਨ ਦੌਰਾਨ ਪ੍ਰੋਟੋਕੋਲ ਨਹੀਂ ਅਪਣਾਇਆ ਗਿਆ ਸੀ।

Follow Us
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO...
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ...
ਬੀਜੇਪੀ ਸਾਡੇ ਕੰਮਾਂ ਤੋਂ ਡਰੀ... 7 ਰਾਜਸਭਾ MPs ਦੇ BJP 'ਚ ਜਾਣ 'ਤੇ ਬੋਲੇ CM ਮਾਨ
ਬੀਜੇਪੀ ਸਾਡੇ ਕੰਮਾਂ ਤੋਂ ਡਰੀ... 7 ਰਾਜਸਭਾ MPs ਦੇ BJP 'ਚ ਜਾਣ 'ਤੇ ਬੋਲੇ CM ਮਾਨ...
"ਗੱਦਾਰਾਂ ਨੂੰ ਮੁਆਫ਼ ਨਹੀਂ ਕਰਨਗੇ ਪੰਜਾਬ ਦੇ ਲੋਕ," ਬਗਾਵਤ 'ਤੇ ਸੰਜੇ ਸਿੰਘ ਦਾ ਤਿੱਖਾ ਹਮਲਾ
'ਲਾਰੈਂਸ ਆਫ਼ ਪੰਜਾਬ' Docu Series 'ਤੇ ਰੋਕ, ਕੋਰਟ ਨੇ ਕੀ-ਕੀ ਕਿਹਾ? ਜਾਣੋ...
'ਲਾਰੈਂਸ ਆਫ਼ ਪੰਜਾਬ' Docu Series 'ਤੇ ਰੋਕ, ਕੋਰਟ ਨੇ ਕੀ-ਕੀ ਕਿਹਾ? ਜਾਣੋ......