AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਜਲੰਧਰ ਦੇ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ ‘ਚ ਤੋੜਿਆ ਨੈਸ਼ਨਲ ਰਿਕਾਰਡ, ਮਾਂ ਨੂੰ ਕਿਹਾ- ‘ਦੇਖੀ ਮੇਰੀ ਰੇਸ?’, ਪਿਤਾ ਹੋਏ ਭਾਵੁਕ

ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਅਥਲੀਟ ਗੁਰਿੰਦਰਵੀਰ ਸਿੰਘ ਨੇ ਭਾਰਤੀ ਅਥਲੈਟਿਕਸ ਦੇ ਇਤਿਹਾਸ ਵਿੱਚ ਇੱਕ ਨਵਾਂ ਸੁਨਹਿਰੀ ਪੰਨਾ ਲਿਖ ਦਿੱਤਾ ਹੈ। ਰਾਂਚੀ ਵਿਖੇ ਕਰਵਾਈ ਗਈ 29ਵੀਂ ਨੈਸ਼ਨਲ ਸੀਨੀਅਰ ਫੈਡਰੇਸ਼ਨ ਕੱਪ ਚੈਂਪੀਅਨਸ਼ਿਪ ਦੌਰਾਨ ਗੁਰਿੰਦਰਵੀਰ ਨੇ 100 ਮੀਟਰ ਦੀ ਦੌੜ ਮਹਿਜ਼ 10.09 ਸੈਕਿੰਡ ਵਿੱਚ ਪੂਰੀ ਕਰਕੇ ਨਵਾਂ ਰਾਸ਼ਟਰੀ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

ਜਲੰਧਰ ਦੇ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ 'ਚ ਤੋੜਿਆ ਨੈਸ਼ਨਲ ਰਿਕਾਰਡ, ਮਾਂ ਨੂੰ ਕਿਹਾ- 'ਦੇਖੀ ਮੇਰੀ ਰੇਸ?', ਪਿਤਾ ਹੋਏ ਭਾਵੁਕ
davinder-kumar-jalandhar
| Updated On: 24 May 2026 20:21 PM IST
Share

ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਅਥਲੀਟ ਗੁਰਿੰਦਰਵੀਰ ਸਿੰਘ ਨੇ ਭਾਰਤੀ ਅਥਲੈਟਿਕਸ ਦੇ ਇਤਿਹਾਸ ਵਿੱਚ ਇੱਕ ਨਵਾਂ ਸੁਨਹਿਰੀ ਪੰਨਾ ਲਿਖ ਦਿੱਤਾ ਹੈ। ਰਾਂਚੀ ਵਿਖੇ ਕਰਵਾਈ ਗਈ 29ਵੀਂ ਨੈਸ਼ਨਲ ਸੀਨੀਅਰ ਫੈਡਰੇਸ਼ਨ ਕੱਪ ਚੈਂਪੀਅਨਸ਼ਿਪ ਦੌਰਾਨ ਗੁਰਿੰਦਰਵੀਰ ਨੇ 100 ਮੀਟਰ ਦੀ ਦੌੜ ਮਹਿਜ਼ 10.09 ਸੈਕਿੰਡ ਵਿੱਚ ਪੂਰੀ ਕਰਕੇ ਨਵਾਂ ਰਾਸ਼ਟਰੀ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਹੀ ਉਸ ਨੇ ਕਾਮਨਵੈਲਥ ਗੇਮਜ਼ ਲਈ ਵੀ ਕੁਆਲੀਫਾਈ ਕਰ ਲਿਆ ਹੈ।

ਪਰਿਵਾਰ ਨਾਲ ਸਾਂਝੀ ਕੀਤੀ ਜਿੱਤ ਦੀ ਖੁਸ਼ੀ

ਇਸ ਇਤਿਹਾਸਕ ਜਿੱਤ ਤੋਂ ਤੁਰੰਤ ਬਾਅਦ ਗੁਰਿੰਦਰਵੀਰ ਨੇ ਸਭ ਤੋਂ ਪਹਿਲਾਂ ਆਪਣੀ ਮਾਂ ਗੁਰਵਿੰਦਰ ਕੌਰ ਨੂੰ ਫੋਨ ਕੀਤਾ ਅਤੇ ਭਾਵੁਕ ਹੁੰਦਿਆਂ ਪੁੱਛਿਆ, ਮੰਮੀ ਦੇਖੀ ਮੇਰੀ ਰੇਸ? ਮਾਂ ਨੇ ਬੇਹੱਦ ਖੁਸ਼ੀ ਨਾਲ ਜਵਾਬ ਦਿੱਤਾ, ਹਾਂ ਬੇਟਾ, ਤੂੰ ਤਾਂ ਕਮਾਲ ਹੀ ਕਰ ਦਿੱਤਾ। ਇਸੇ ਤਰ੍ਹਾਂ ਜਦੋਂ ਉਸ ਨੇ ਆਪਣੇ ਪਿਤਾ ਕਮਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਮੁਸਕਰਾਉਂਦੇ ਹੋਏ ਪੁੱਛਿਆ, ਡੈਡੀ ਦੱਸ ਫੇਰ ਕਿੱਦਾਂ? ਆਪਣੇ ਪੁੱਤਰ ਦੀ ਇਸ ਕਾਮਯਾਬੀ ‘ਤੇ ਪੂਰਾ ਪਰਿਵਾਰ ਭਾਵੁਕ ਹੋ ਗਿਆ। ਘਰ ਵਿੱਚ 90 ਸਾਲਾ ਦਾਦੀ ਚਰਨ ਕੌਰ ਨੇ ਆਪਣੇ ਪੋਤੇ ਨੂੰ ਲੱਡੂ ਖੁਆ ਕੇ ਅਸ਼ੀਰਵਾਦ ਦਿੱਤਾ।

ਖੇਡਾਂ ਦਾ ਵਿਰਸਾ ਅਤੇ ਸਖ਼ਤ ਮਿਹਨਤ

ਗੁਰਿੰਦਰਵੀਰ ਦਾ ਪਰਿਵਾਰਕ ਪਿਛੋਕੜ ਖੇਡਾਂ ਨਾਲ ਜੁੜਿਆ ਹੋਇਆ ਹੈ। ਉਸ ਦੇ ਦਾਦਾ ਤਰਸੇਮ ਸਿੰਘ ਕਬੱਡੀ ਖਿਡਾਰੀ ਰਹੇ ਹਨ ਅਤੇ ਪਿਤਾ ਕਮਲਜੀਤ ਸਿੰਘ ਪੰਜਾਬ ਪੁਲਿਸ ਵਿੱਚੋਂ ਏ.ਐੱਸ.ਆਈ. ਵਜੋਂ ਸੇਵਾਮੁਕਤ ਹੋਏ ਹਨ ਅਤੇ ਖੁਦ ਵਾਲੀਬਾਲ ਖਿਡਾਰੀ ਰਹੇ ਹਨ। ਪਿਤਾ ਨੇ ਦੱਸਿਆ ਕਿ ਗੁਰਿੰਦਰ ਨੂੰ ਬਚਪਨ ਤੋਂ ਹੀ ਦੌੜਨ ਦਾ ਜਨੂੰਨ ਸੀ ਅਤੇ ਉਹ ਪਿੰਡ ਦੀਆਂ ਪਗਡੰਡੀਆਂ ਤੇ ਖੇਤਾਂ ਵਿੱਚ ਤੇਜ਼ ਰਫ਼ਤਾਰ ਨਾਲ ਦੌੜਦਾ ਸੀ। 12 ਸਾਲ ਦੀ ਉਮਰ ਤੋਂ ਉਸ ਨੇ ਗੰਭੀਰਤਾ ਨਾਲ ਟ੍ਰੇਨਿੰਗ ਸ਼ੁਰੂ ਕੀਤੀ ਅਤੇ ਰੋਜ਼ਾਨਾ ਲਗਭਗ 8 ਘੰਟੇ ਅਭਿਆਸ ਕਰਕੇ ਇਸ ਮੁਕਾਮ ਨੂੰ ਹਾਸਲ ਕੀਤਾ।

ਘਰ ਦੀ ਖੁਰਾਕ ਅਤੇ ਮਾਂ ਦਾ ਸਹਿਯੋਗ

ਗੁਰਿੰਦਰ ਦੀ ਮਾਂ ਅਨੁਸਾਰ, ਉਸ ਦੀ ਤਾਕਤ ਦਾ ਰਾਜ਼ ਘਰ ਦਾ ਸ਼ੁੱਧ ਘਿਓ, ਦੁੱਧ, ਡਰਾਈ ਫਰੂਟਸ, ਪਿੰਨੀਆਂ, ਖਜੂਰ ਦੀ ਬਰਫ਼ੀ ਅਤੇ ਪ੍ਰੋਟੀਨ ਭਰਪੂਰ ਖਾਣਾ ਹੈ। ਜਦੋਂ ਉਹ 2014 ਵਿੱਚ ਜਲੰਧਰ ਟ੍ਰੇਨਿੰਗ ਕਰ ਰਿਹਾ ਸੀ, ਤਾਂ ਪਰਿਵਾਰ ਹਫ਼ਤੇ ਵਿੱਚ ਦੋ ਵਾਰ ਖਾਸ ਤੌਰ ‘ਤੇ ਉਸ ਲਈ ਖੁਰਾਕ ਲੈ ਕੇ ਜਾਂਦਾ ਸੀ। ਮਾਂ ਨੇ ਭਰੋਸਾ ਜਤਾਇਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਲਈ ਗੋਲਡ ਮੈਡਲ ਜ਼ਰੂਰ ਜਿੱਤੇਗਾ।

ਆਤਮ ਵਿਸ਼ਵਾਸ ਦੀ ਮਿਸਾਲ

ਗੁਰਿੰਦਰਵੀਰ ਦਾ ਆਤਮ ਵਿਸ਼ਵਾਸ ਇੰਨਾ ਸੀ ਕਿ ਉਸ ਨੇ ਫਾਈਨਲ ਰੇਸ ਤੋਂ ਪਹਿਲਾਂ ਹੀ ਆਪਣੇ ਚੈਸਟ ਨੰਬਰ ਦੇ ਪਿੱਛੇ 10.10 ਸੈਕਿੰਡ ਦਾ ਟੀਚਾ ਲਿਖ ਦਿੱਤਾ ਸੀ। ਪਰ ਮੈਦਾਨ ਵਿੱਚ ਉਸ ਨੇ ਇਸ ਤੋਂ ਵੀ ਬਿਹਤਰ ਪ੍ਰਦਰਸ਼ਨ ਕਰਦਿਆਂ 10.09 ਸੈਕਿੰਡ ਵਿੱਚ ਰੇਸ ਪੂਰੀ ਕੀਤੀ। ਰੇਸ ਖ਼ਤਮ ਕਰਨ ਤੋਂ ਬਾਅਦ ਉਸ ਨੇ ਆਪਣੀ ਛਾਤੀ ‘ਤੇ ਲੱਗੇ ਨੰਬਰ ਵੱਲ ਇਸ਼ਾਰਾ ਕਰਕੇ ਜਸ਼ਨ ਮਨਾਇਆ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਗੁਰਿੰਦਰਵੀਰ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਸ ਗੱਭਰੂ ਨੇ ਦੋ ਦਿਨਾਂ ਵਿੱਚ ਦੂਜਾ ਨੈਸ਼ਨਲ ਰਿਕਾਰਡ ਤੋੜ ਕੇ ਦੁਨੀਆ ਭਰ ਵਿੱਚ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਨੂੰ ਆਪਣੇ ਇਸ ਹੀਰੇ ‘ਤੇ ਮਾਣ ਹੈ।

ਕੋਚ ਨੇ ਕੀ ਕਿਹਾ?

ਅੰਤਰਰਾਸ਼ਟਰੀ ਅਥਲੈਟਿਕਸ ਕੋਚ ਸਰਬਜੀਤ ਸਿੰਘ ਨੇ ਦੱਸਿਆ ਕਿ ਗੁਰਿੰਦਰ ਹੁਣ ਏਸ਼ੀਆ ਦੇ ਚੋਟੀ ਦੇ ਦੌੜਾਕਾਂ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਾਮਨਵੈਲਥ ਗੇਮਜ਼ ਲਈ ਕੁਆਲੀਫਿਕੇਸ਼ਨ ਦਾ ਸਮਾਂ 10.16 ਸੈਕਿੰਡ ਸੀ, ਜਿਸ ਨੂੰ ਗੁਰਿੰਦਰ ਨੇ ਆਸਾਨੀ ਨਾਲ ਪਾਰ ਕਰ ਲਿਆ ਹੈ। ਗੁਰਿੰਦਰਵੀਰ ਖੁਦ ਮਹਾਨ ਦੌੜਾਕ ਮਿਲਖਾ ਸਿੰਘ ਅਤੇ ਉਸੈਨ ਬੋਲਟ ਨੂੰ ਆਪਣਾ ਆਦਰਸ਼ ਮੰਨਦਾ ਹੈ। ਕੋਚ ਅਨੁਸਾਰ ਜੇਕਰ ਸਰਕਾਰ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਅਤੇ ਨੌਕਰੀਆਂ ਪ੍ਰਦਾਨ ਕਰੇ, ਤਾਂ ਮਿਲਖਾ ਸਿੰਘ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ।

Follow Us
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ...
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?...
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ...
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ...
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?...
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ...