AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਖੰਨਾ ‘ਚ ਵੱਡੀ ਕਾਰਵਾਈ, ਨਸ਼ਾ ਤਸਕਰਾਂ ਦੇ ਟਿਕਾਣੇ ‘ਤੇ ਚੱਲਿਆ ਪੀਲਾ ਪੰਜਾ

ਪੰਜਾਬ ਸਰਕਾਰ ਵੱਲੋਂ ਵਿੱਢੀ ਗਈ 'ਯੁੱਧ ਨਸ਼ਿਆਂ ਦੇ ਵਿਰੁੱਧ' ਮੁਹਿੰਮ ਤਹਿਤ ਖੰਨਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਦੇ ਅੱਡਿਆਂ ਵਿਰੁੱਧ ਇੱਕ ਬਹੁਤ ਹੀ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਸ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਵੱਲੋਂ ਬਣਾਏ ਗਏ ਲੁਕਣ ਵਾਲੇ ਟਿਕਾਣਿਆਂ ਨੂੰ 'ਪੀਲਾ ਪੰਜਾ' ਚਲਾ ਕੇ ਪੂਰੀ ਤਰ੍ਹਾਂ ਢਾਹ ਦਿੱਤਾ।

ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਖੰਨਾ 'ਚ ਵੱਡੀ ਕਾਰਵਾਈ, ਨਸ਼ਾ ਤਸਕਰਾਂ ਦੇ ਟਿਕਾਣੇ 'ਤੇ ਚੱਲਿਆ ਪੀਲਾ ਪੰਜਾ
rajinder-arora-ludhiana
| Updated On: 24 Jun 2026 19:50 PM IST
Share

ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ‘ਯੁੱਧ ਨਸ਼ਿਆਂ ਦੇ ਵਿਰੁੱਧ’ ਮੁਹਿੰਮ ਤਹਿਤ ਖੰਨਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਦੇ ਅੱਡਿਆਂ ਵਿਰੁੱਧ ਇੱਕ ਬਹੁਤ ਹੀ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਸ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਵੱਲੋਂ ਬਣਾਏ ਗਏ ਲੁਕਣ ਵਾਲੇ ਟਿਕਾਣਿਆਂ ਨੂੰ ‘ਪੀਲਾ ਪੰਜਾ’ ਚਲਾ ਕੇ ਪੂਰੀ ਤਰ੍ਹਾਂ ਢਾਹ ਦਿੱਤਾ। ਖੰਨਾ ਦੇ ਡੀ.ਐੱਸ.ਪੀ. ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਐੱਸ.ਐੱਸ.ਪੀ. ਡਾ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ‘ਤੇ ਨਸ਼ਿਆਂ ਦੇ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਲਗਾਤਾਰ ਜਾਰੀ ਹੈ।

ਪੁਲਿਸ ਨੂੰ ਕੁਝ ਵੀਰਾਨ ਅਤੇ ਖਾਲੀ ਪਏ ਸਥਾਨਾਂ ‘ਤੇ ਨਸ਼ੇੜੀਆਂ ਦੇ ਇਕੱਠੇ ਹੋਣ ਅਤੇ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਬਾਰੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ‘ਤੇ ਪੁਲਿਸ ਨੇ ਨਗਰ ਕੌਂਸਲ ਦੀ ਟੀਮ ਨਾਲ ਮਿਲ ਕੇ ਸਾਂਝੀ ਕਾਰਵਾਈ ਕੀਤੀ। ਇਸ ਦੌਰਾਨ ਵੀਰਾਨ ਸਥਾਨਾਂ ‘ਤੇ ਸਫ਼ਾਈ ਮੁਹਿੰਮ ਚਲਾਉਂਦੇ ਹੋਏ ਨਸ਼ੇੜੀਆਂ ਅਤੇ ਤਸਕਰਾਂ ਵੱਲੋਂ ਬਣਾਏ ਗਏ ਅਸਥਾਈ ਟਿਕਾਣਿਆਂ ਨੂੰ ਢਾਹ ਦਿੱਤਾ ਗਿਆ।

ਡੀ.ਐੱਸ.ਪੀ. ਬੋਲੇ- ਅੱਗੇ ਵੀ ਜਾਰੀ ਰਹੇਗੀ ਇਹ ਮੁਹਿੰਮ

ਡੀ.ਐੱਸ.ਪੀ. ਚੀਮਾ ਨੇ ਸਪੱਸ਼ਟ ਕੀਤਾ ਕਿ ਨਸ਼ੇ ਦੇ ਆਦੀ ਵਿਅਕਤੀ ਅਕਸਰ ਸੁੰਨਸਾਨ ਜਗ੍ਹਾਵਾਂ ਨੂੰ ਆਪਣਾ ਟਿਕਾਣਾ ਬਣਾ ਲੈਂਦੇ ਹਨ, ਜਿਸ ਨਾਲ ਉੱਥੇ ਗ਼ੈਰ-ਕਾਨੂੰਨੀ ਗਤੀਵਿਧੀਆਂ ਦੇ ਵਧਣ ਦਾ ਖ਼ਤਰਾ ਰਹਿੰਦਾ ਹੈ। ਇਸ ਨੂੰ ਰੋਕਣ ਲਈ ਖੰਨਾ ਪੁਲਿਸ ਅਜਿਹੇ ਸਥਾਨਾਂ ਦੀ ਪਛਾਣ ਕਰਕੇ ਲਗਾਤਾਰ ਕਾਰਵਾਈ ਕਰ ਰਹੀ ਹੈ। ਡੀ.ਐੱਸ.ਪੀ. ਹਰਮਨਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।

ਇਲਾਕੇ ਵਿੱਚ ਕਿਸੇ ਵੀ ਵਿਅਕਤੀ ਨੂੰ ਨਸ਼ੇ ਦੇ ਕਾਰੋਬਾਰ ਜਾਂ ਇਸ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਨਸ਼ਿਆਂ ਨਾਲ ਸਬੰਧਤ ਕੋਈ ਵੀ ਜਾਣਕਾਰੀ ਮਿਲਣ ‘ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ, ਤਾਂ ਜੋ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।

Follow Us
PU 'ਚ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ, ਵਿਦਿਆਰਥੀਆਂ ਦਾ ਜੋਰਦਾਰ ਰੋਸ ਪ੍ਰਦਰਸ਼ਨ
PU 'ਚ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ, ਵਿਦਿਆਰਥੀਆਂ ਦਾ ਜੋਰਦਾਰ ਰੋਸ ਪ੍ਰਦਰਸ਼ਨ...
Meta ਨੇ PM ਮੋਦੀ ਦੀ ਫੇਸਬੁੱਕ ਪੋਸਟ ਨੂੰ ਹਟਾਉਣ ਤੇ ਮੰਗੀ ਮੁਆਫ਼ੀ, ਤਕਨੀਕੀ ਖਰਾਬੀ ਨੂੰ ਦੱਸਿਆ ਵਜ੍ਹਾ
Meta ਨੇ PM ਮੋਦੀ ਦੀ ਫੇਸਬੁੱਕ ਪੋਸਟ ਨੂੰ ਹਟਾਉਣ ਤੇ ਮੰਗੀ ਮੁਆਫ਼ੀ, ਤਕਨੀਕੀ ਖਰਾਬੀ ਨੂੰ ਦੱਸਿਆ ਵਜ੍ਹਾ...
ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ 20 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, ਬਚਾਅ ਕਾਰਜ ਜਾਰੀ
ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ 20 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, ਬਚਾਅ ਕਾਰਜ ਜਾਰੀ...
ਸੋਨਮ ਵਾਂਗਚੁਕ ਹਸਪਤਾਲ ਤੋਂ ਰਾਜਘਾਟ ਪਹੁੰਚੇ: ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੱਸਿਆ ਨਵੀਂ ਸ਼ੁਰੂਆਤ
ਸੋਨਮ ਵਾਂਗਚੁਕ ਹਸਪਤਾਲ ਤੋਂ ਰਾਜਘਾਟ ਪਹੁੰਚੇ: ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੱਸਿਆ ਨਵੀਂ ਸ਼ੁਰੂਆਤ...
NEET ਪੇਪਰ ਲੀਕ ਬਿੱਲ 'ਤੇ ਕੀ ਬੋਲੇ ਕਿਰੇਨ ਰਿਜਿਜੂ?
NEET ਪੇਪਰ ਲੀਕ ਬਿੱਲ 'ਤੇ ਕੀ ਬੋਲੇ ਕਿਰੇਨ ਰਿਜਿਜੂ?...
ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਧਰਮੇਂਦਰ ਪ੍ਰਧਾਨ, ਲੱਗੇ 'ਜ਼ਿੰਦਾਬਾਦ' ਦੇ ਨਾਅਰੇ
ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਧਰਮੇਂਦਰ ਪ੍ਰਧਾਨ, ਲੱਗੇ 'ਜ਼ਿੰਦਾਬਾਦ' ਦੇ ਨਾਅਰੇ...
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ...
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ...
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ...