AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਇੱਕ ਦਿਨ ‘ਚ ਰਿਕਾਰਡ ਪਰਾਲੀ ਸਾੜਨ ਦੇ ਮਾਮਲੇ, ਹੁਣ ਤੱਕ 266 FIR ਦਰਜ

Punjab Stubble Burning Cases: ਪੰਜਾਬ 'ਚ ਸਭ ਤੋਂ ਵੱਧ ਪਰਾਲੀ ਤਰਨਤਾਰਨ ਜ਼ਿਲ੍ਹੇ 'ਚ ਸਾੜੀ ਗਈ। ਇੱਥੇ ਹੁਣ ਤੱਕ ਕੁੱਲ 249 ਮਾਮਲੇ ਦਰਜ ਕੀਤੇ ਗਏ ਹਨ। ਤਰਨਤਾਰਨ ਤੋਂ ਬਾਅਦ ਅੰਮ੍ਰਿਤਸਰ 'ਚ ਸਭ ਤੋਂ ਵੱਧ 169 ਮਾਮਲੇ ਦਰਜ ਕੀਤੇ ਗਏ।

ਇੱਕ ਦਿਨ 'ਚ ਰਿਕਾਰਡ ਪਰਾਲੀ ਸਾੜਨ ਦੇ ਮਾਮਲੇ, ਹੁਣ ਤੱਕ 266 FIR ਦਰਜ
ਸੰਕੇਤਕ ਤਸਵੀਰ
tv9-punjabi
| Updated On: 28 Oct 2025 07:11 AM IST
Share

ਪੰਜਾਬ ‘ਚ ਸੋਮਵਾਰ ਨੂੰ ਫਿਰ ਰਿਕਾਰਡ ਪਰਾਲੀ ਜਲਾਉਣ ਦੇ ਮਾਮਲੇ ਸਾਹਮਣੇ ਆਏ। ਇੱਕ ਦਿਨ ‘ਚ ਕੁੱਲ 147 ਨਵੇਂ ਮਾਮਲੇ ਦਰਜ ਕੀਤੇ ਗਏ, ਜੋ ਕਿ ਇਸ ਸੀਜ਼ਨ ਦੇ ਇੱਕ ਦਿਨ ‘ਚ ਸਭ ਤੋਂ ਵੱਧ ਮਾਮਲੇ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ 122 ਰਿਕਾਰਡ ਮਾਮਲੇ ਸਾਹਮਣੇ ਆਏ ਸਨ। ਇਸ ਸੀਜ਼ਨ ‘ਚ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ ਮਾਮਲੇ 890 ਹੋ ਗਏ ਹਨ।

ਸੋਮਵਾਰ ਨੂੰ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਸੰਗਰੂਰ ਤੋਂ ਆਏ। ਇੱਥੇ 32 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੰਗਰੂਰ ‘ਚ ਹੁਣ ਤੱਕ ਪਰਾਲੀ ਜਲਾਉਣ ਦੇ ਕੁੱਲ ਮਾਮਲੇ ਵੱਧ ਕੇ 79 ਹੋ ਗਏ ਹਨ। ਪੰਜਾਬ ‘ਚ ਲਗਾਤਾਰ ਪਰਾਲੀ ਜਲਾਉਣ ਨਾਲ ਕਈ ਸ਼ਹਿਰਾਂ ਦੇ AQI ‘ਤੇ ਵੀ ਅਸਰ ਪਿਆ ਹੈ।

AQI ਪ੍ਰਭਾਵਿਤ

ਸੀਪੀਸੀਬੀ ਦੀ ਰਿਪੋਰਟ ਦੇ ਮੁਤਾਬਕ ਸੋਮਵਾਰ ਨੂੰ ਲੁਧਿਆਣਾ ਦਾ AQI 196, ਜਲੰਧਰ ਦਾ 193, ਅੰਮ੍ਰਿਤਸਰ ਦਾ 157, ਬਠਿੰਡਾ ਦਾ 148, ਪਟਿਆਲਾ ਦਾ 140, ਮੰਡੀ ਗੋਬਿੰਦਗੜ੍ਹ ਦਾ 137 ਤੇ ਰੂਪਨਗਰ ਦਾ 116 ਦਰਜ ਕੀਤਾ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ AQ ਗਲੇ, ਨੱਕ ਸਮੇਤ ਦਿਲ, ਫੇਫੜੇ ਦੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

ਕੁੱਲ 266 FIR ਦਰਜ, 296 ਰੈੱਡ ਐਂਟਰੀਆਂ

ਪੰਜਾਬ ‘ਚ ਸਭ ਤੋਂ ਵੱਧ ਪਰਾਲੀ ਤਰਨਤਾਰਨ ਜ਼ਿਲ੍ਹੇ ‘ਚ ਸਾੜੀ ਗਈ। ਇੱਥੇ ਹੁਣ ਤੱਕ ਕੁੱਲ 249 ਮਾਮਲੇ ਦਰਜ ਕੀਤੇ ਗਏ ਹਨ। ਤਰਨਤਾਰਨ ਤੋਂ ਬਾਅਦ ਅੰਮ੍ਰਿਤਸਰ ‘ਚ ਸਭ ਤੋਂ ਵੱਧ 169 ਮਾਮਲੇ ਦਰਜ ਕੀਤੇ ਗਏ।

ਫਿਰੋਜ਼ਪੁਰ ‘ਚ 87, ਪਟਿਆਲਾ ‘ਚ 46, ਗੁਰਦਾਸਪੁਰ ‘ਚ 41, ਸੰਗਰੂਰ ‘ਚ 79, ਕਪੂਰਥਲਾ ‘ਚ 35, ਬਠਿੰਡਾ ‘ਚ 38, ਫਾਜ਼ਿਲਕਾ ‘ 15, ਜਲੰਧਰ ਤੇ ਬਰਨਾਲਾ ‘ਚ 16-16, ਲੁਧਿਆਣਾ ‘ਚ 9, ਮੋਗਾ ‘ਚ 15, ਮਾਨਸਾ ‘ਚ 12, ਫਤਿਹਗੜ੍ਹ ਸਾਹਿਬ ‘ਚ 15, ਮੁਕਤਸਰ ਸਾਹਿਬ ‘ਚ 11, ਫਰੀਦਕੋਟ ‘ਚ 12, ਐਸਬੀਐਸ ਨਗਰ ਤੇ ਹੁਸ਼ਿਆਰਪੁਰ ‘ਚ 3-3, ਮਲੇਰਕੋਟਲਾ ‘ਚ 4 ਮਾਮਲੇ ਦਰਜ ਕੀਤੇ ਗਏ ਹਨ।

ਹੁਣ ਤੱਕ 266 ਮਾਮਲਿਆਂ ‘ਚ ਐਫਆਈਆਰ ਦਰਜ ਕੀਤੀ ਗਈ ਤੇ 296 ਮਾਮਲਿਆਂ ‘ਚ ਰੈੱਡ ਐਂਟਰੀ ਪਾਈ ਗਈ ਹੈ।

Follow Us
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ...
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ...
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ...
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ...
Aviation Safety Alert: ਏਅਰ ਇੰਡੀਆ ਦੇ ਪਾਇਲਟ ਨੇ ਪੀਤਾ ਹੋਇਆ ਸੀ ਗਾਂਜਾ , ਟਰਬੂਲੈਂਸ ਘਟਨਾ ਵਿੱਚ ਹੋਇਆ ਖੁਲਾਸਾ
Aviation Safety Alert: ਏਅਰ ਇੰਡੀਆ ਦੇ ਪਾਇਲਟ ਨੇ ਪੀਤਾ ਹੋਇਆ ਸੀ ਗਾਂਜਾ , ਟਰਬੂਲੈਂਸ ਘਟਨਾ ਵਿੱਚ ਹੋਇਆ ਖੁਲਾਸਾ...
ਪੈਟਰੋਲ ਦਾ ਲੰਗਰ...500 ਦੇ ਨੋਟਾਂ ਦਾ ਲੰਗਰ... McDonald ਬਰਗਰ ਦਾ ਲੰਗਰ.... ਕੌਣ ਹੈ ਇਹ ਸ਼ਖਸ... ਕਿਉਂ ਕਰਦਾ ਹੈ ਇਹ ਕੰਮ? ਵੇਖੋ VIDEO
ਪੈਟਰੋਲ ਦਾ ਲੰਗਰ...500 ਦੇ ਨੋਟਾਂ ਦਾ ਲੰਗਰ... McDonald ਬਰਗਰ ਦਾ ਲੰਗਰ.... ਕੌਣ ਹੈ ਇਹ ਸ਼ਖਸ... ਕਿਉਂ ਕਰਦਾ ਹੈ ਇਹ ਕੰਮ? ਵੇਖੋ VIDEO...
ਜਗਤਾਰ ਹਵਾਰਾ ਨੂੰ ਪੈਰੋਲ ਦੀ ਸਿਫ਼ਾਰਿਸ਼, CM ਮਾਨ ਦੀ ਗਵਰਨਰ ਨਾਲ ਮੁਲਾਕਾਤ
ਜਗਤਾਰ ਹਵਾਰਾ ਨੂੰ ਪੈਰੋਲ ਦੀ ਸਿਫ਼ਾਰਿਸ਼, CM ਮਾਨ ਦੀ ਗਵਰਨਰ ਨਾਲ ਮੁਲਾਕਾਤ...