
ਨਵਜੋਤ ਸਿੰਘ ਸਿੱਧੂ
ਨਵਜੋਤ ਸਿੰਘ ਸਿੱਧੂ ਦਾ ਜਨਮ 20 ਅਕਤੂਬਰ 1963 ਨੂੰ ਪਟਿਆਲਾ ਵਿਖੇ ਹੋਏ। ਉਹ ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ (ਬੱਲੇਬਾਜ਼) ਅਤੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਹਨ। ਖੇਡਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਦੂਰਦਰਸ਼ਨ ‘ਤੇ ਕ੍ਰਿਕਟ ਲਈ ਕੂਮੈਂਟਰੀ ਕਰਨੀ ਸ਼ੁਰੂ ਕੀਤੀ ਅਤੇ ਫਿਰ ਰਾਜਨੀਤੀ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਰਾਜਨੀਤੀ ਤੋਂ ਇਲਾਵਾ ਉਨ੍ਹਾਂ ਨੇ ਟੀ.ਵੀ. ਵਰਗੇ ਟੈਲੀਵਿਜ਼ਨ ਦੇ ਛੋਟੇ ਪਰਦੇ ‘ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਕਲਾਕਾਰ ਵਜੋਂ ਵੀ ਆਪਣੀ ਪਛਾਣ ਬਣਾਈ ਹੈ।
Champions Trophy ਜਿੱਤਣ ਦੀ ਖੁਸ਼ੀ ਵਿੱਚ Navjot Sidhu ਨੇ Hardik ਨਾਲ ਪਾਇਆ ਭੰਗੜਾ
Champions Trophy 2025 : ਭਾਰਤੀ ਕ੍ਰਿਕਟ ਟੀਮ ਨੇ ਆਈਸੀਸੀ Champions Trophy 2025 (ਪਾਕਿਸਤਾਨ) ਦਾ ਖਿਤਾਬ ਜਿੱਤ ਲਿਆ ਹੈ। ਦੁਬਈ ਵਿੱਚ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਜਿਵੇਂ ਹੀ ਭਾਰਤ ਨੇ ਮੈਚ ਜਿੱਤਿਆ, ਦੇਸ਼ ਭਰ ਵਿੱਚ ਜਸ਼ਨ ਸ਼ੁਰੂ ਹੋ ਗਏ।
- TV9 Punjabi
- Updated on: Mar 10, 2025
- 7:58 am
ਨਵਜੋਤ ਸਿੱਧੂ ਦੀ ਸ਼ਾਨਦਾਰ ਕੁਮੈਂਟਰੀ ਦੇ Videos ਵਾਇਰਲ, ਗੁਰੂ ਨੂੰ ਦੇਖ ਹੱਸਦੇ-ਹੱਸਦੇ ਹੋ ਜਾਓਗੇ ਲੋਟ-ਪੋਟ
Navjot Singh Sidhu Funny Commentary: ਨਵਜੋਤ ਸਿੰਘ ਸਿੱਧੂ ਦਾ ਨਾਮ ਭਾਰਤੀ ਕ੍ਰਿਕਟ ਜਗਤ ਵਿੱਚ ਬਹੁਤ ਹੀ ਸਨਮਾਨਿਤ ਹੈ। ਉਨ੍ਹਾਂ ਨੇ ਭਾਰਤ ਲਈ 51 ਟੈਸਟ ਤੇ 136 ਵਨਡੇਅ ਮੈਚ ਖੇਡੇ ਹਨ। ਕ੍ਰਿਕਟ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇੱਕ ਕੁਮੈਂਟੇਟਰ ਵਜੋਂ ਵੀ ਆਪਣੀ ਪਛਾਣ ਬਣਾਈ ਹੈ।
- TV9 Punjabi
- Updated on: Feb 28, 2025
- 6:03 am
ਕੁਮੈਂਟਰੀ ਦੇ ਪਿੱਚ ‘ਤੇ ਹਿੱਟ ਨਵਜੋਤ ਸਿੱਧੂ, Champion Trophy ਦੌਰਾਨ ਵੱਖਰੇ ਅੰਦਾਜ ‘ਚ ਕੀਤੀ ਖਿਡਾਰੀਆਂ ਦੀ ਤਾਰੀਫ਼
Navjot Sidhu Commentary : ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਦੀ ਪ੍ਰਸ਼ੰਸਾ ਕਰਨ ਤੋਂ ਲੈ ਕੇ ਪਾਕਿਸਤਾਨੀ ਕ੍ਰਿਕਟਰ ਬਾਬਰ ਆਜ਼ਮ 'ਤੇ ਕਈ ਫਿਲਮੀ ਸੰਵਾਦ ਅਤੇ ਸ਼ਾਇਰੀ ਸੁਣਾਉਣ ਤੱਕ, ਉਨ੍ਹਾਂ ਨੇ ਕਈ ਫਿਲਮੀ ਸੰਵਾਦ ਅਤੇ ਸ਼ਾਇਰੀ ਵੀ ਕਹੀ। ਉਨ੍ਹਾਂ ਦੇ ਅੰਦਾਜ਼ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ।
- TV9 Punjabi
- Updated on: Feb 28, 2025
- 5:43 am
ਨਵਜੋਤ ਸਿੱਧੂ ਨੇ ਰਾਸ਼ਟਰਪਤੀ ਨੇ ਲਿਖਿਆ ਪੱਤਰ, ਰਾਜਘਾਟ ‘ਤੇ ਮਨਮੋਹਨ ਸਿੰਘ ਦਾ ਸਮਾਰਕ ਸਥਾਪਤ ਕਰਨ ਦੀ ਕੀਤੀ ਮੰਗ
Navjot Singh Sidhu Worte letter to President: ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਯਾਦਗਾਰ ਸਥਾਪਿਤ ਕਰਨ ਦੀ ਮੰਗ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਡਾ: ਮਨਮੋਹਨ ਸਿੰਘ ਦੀ ਯਾਦਗਾਰ ਰਾਜਘਾਟ 'ਤੇ ਸਾਥਾਪਤ ਕੀਤੀ ਜਾਵੇ।
- TV9 Punjabi
- Updated on: Dec 29, 2024
- 1:29 pm
ਨਵਜੋਤ ਕੌਰ ਸਿੱਧੂ ਨਾਲ 2 ਕਰੋੜ ਦੀ ਠੱਗੀ, ਆਪਣੇ ਹੀ ਕਰੀਬੀਆਂ ‘ਤੇ ਲਗਾਏ ਆਰੋਪ
ਨਵਜੋਤ ਕੌਰ ਸਿੱਧੂ ਨੇ ਆਰੋਪ ਲਗਾਇਆ ਹੈ ਕਿ ਅਮਰੀਕਾ 'ਚ ਰਹਿਣ ਵਾਲੇ ਐਨਆਰਆਈ ਅੰਗਦਪਾਲ ਸਿੰਘ ਨੇ ਮੰਗਲ ਸਿੰਘ ਤੇ ਸੁਖਵਿੰਦਰ ਸਿੰਘ ਨਾਲ ਮਿਲ ਕੇ ਧੋਖਾਧੜੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਸਾਬਕਾ ਨਿਜੀ ਸਹਾਇਕ ਗੌਰਵ ਤੇ ਉਸ ਦੇ ਸਹਿਯੋਗੀ ਜਗਜੀਤ ਸਿੰਘ ਨੇ ਵੀ ਇਸ ਧੋਖਾਧੜੀ ਵਿੱਚ ਭੂਮਿਕਾ ਨਿਭਾਈ।
- Lalit Sharma
- Updated on: Nov 29, 2024
- 8:25 am
HS Phoolka In Support: ਸਿੱਧੂ ਦੇ ਸਮਰਥਨ ‘ਚ ਆਏ ਫੂਲਕਾ, ਬੋਲੇ-ਖੁਰਾਕ ਹੀ ਸਭ ਤੋਂ ਵਧੀਆ ਦਵਾਈ
ਸਵੇਰ ਦੀ ਚਾਹ ਨਾਲ ਦਿਨ ਦੀ ਸ਼ੁਰੂਆਤ ਕਰਨਾ ਸਰੀਰ ਲਈ ਜ਼ਹਿਰੀਲਾ ਹੁੰਦਾ ਹੈ। ਅਸੀਂ ਦਿਨ ਦੀ ਸ਼ੁਰੂਆਤ ਪਾਣੀ ਅਤੇ ਫਿਰ ਨਿੰਬੂ ਅਤੇ ਫਿਰ ਫਲਾਂ ਨਾਲ ਕਰਦੇ ਹਾਂ। ਚਾਹ ਫਲਾਂ ਤੋਂ ਬਾਅਦ ਹੀ ਪੀਣੀ ਚਾਹੀਦੀ ਹੈ। ਹਰ ਨੈਚਰੋਪੈਥੀ ਕਿਤਾਬ ਵਿੱਚ ਇਸ ਦਾ ਜ਼ਿਕਰ ਹੈ। ਇਸ ਸਵੇਰ ਦੀ ਰੁਟੀਨ ਨਾਲ ਅੱਧਾ ਕੰਮ ਹੋ ਜਾਂਦਾ ਹੈ। ਜ਼ਿਆਦਾ ਖੰਡ, ਆਟਾ, ਰਿਫਾਇੰਡ ਤੇਲ, ਤਲੇ ਹੋਏ ਭੋਜਨਾਂ ਤੋਂ ਪਰਹੇਜ਼ ਕਰੋ।
- TV9 Punjabi
- Updated on: Nov 26, 2024
- 8:42 am
ਸਿੱਧੂ ਦਾ U-Turn,ਨਿੰਮ-ਹਲਦੀ ਵਾਲੇ ਬਿਆਨ ‘ਤੇ ਬੋਲੇ- ਡਾਕਟਰਾਂ ਦਾ ਇਲਾਜ਼ ਸਭ ਤੋਂ ਪਹਿਲਾਂ
ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕੰਨਫਰੈਂਸ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਹੁਣ ਕੈਂਸਰ ਮੁਕਤ ਹੈ। ਉਨ੍ਹਾਂ ਦੀ ਪਤਨੀ ਕੈਂਸਰ ਨਿੰਮ, ਹਲਦੀ, ਨਿੰਬੂ ਅਤੇ ਆਂਵਲਾ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਠੀਕ ਹੋ ਗਈ। ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਤਨੀ ਨੇ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕੈਂਸਰ ਨੂੰ ਹਰਾਇਆ ਹੈ। ਸਿੱਧੂ ਦਾ ਇਹ ਬਿਆਨ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋਇਆ।
- TV9 Punjabi
- Updated on: Nov 25, 2024
- 11:38 am
ਨਿੰਮ-ਹਲਦੀ ਵਾਲੇ ਬਿਆਨ ‘ਤੇ ਸਿੱਧੂ ਦਾ U-Turn, ਬੋਲੇ- ਡਾਕਟਰਾਂ ਦਾ ਇਲਾਜ਼ ਸਭ ਤੋਂ ਪਹਿਲਾਂ
ਭਾਰਤੀ ਟੀਮ ਦੇ ਸਾਬਕਾ ਕ੍ਰਿਕਟ ਖਿਡਾਰੀ ਤੇ ਕਾਂਗਰਸ ਪਾਰਟੀ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਦੇ ਕੈਂਸਰ ਦੇ ਇਲਾਜ਼ ਲਈ ਆਯੁਰਵੇਦ ਦੇ ਇਸਤੇਮਾਲ ਵਾਲੇ ਬਿਆਨ ਤੋਂ ਯੂ-ਟਰਨ ਲੈ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਡਾਕਰਟ ਦਾ ਇਲਾਜ਼ ਸਰਵਉੱਚ (ਸਭ ਤੋਂ ਵੱਡਾ) ਹੁੰਦਾ ਹੈ। ਨਵਜੋਤ ਸਿੱਧੂ ਅੰਮ੍ਰਿਤਸਰ ਵਿੱਚ ਆਪਣੀ ਪਤਨੀ ਨਾਲ ਬਾਹਰ ਘੁੰਮਣ ਆਏ ਹੋਏ ਸਨ। ਉਨ੍ਹਾਂ ਨੇ ਸੋਸ਼ਲ ਮੀਡਆ ਤੇ ਇਸ ਦੀ ਵੀਡੀਓ ਵੀ ਸਾਂਝੀ ਕੀਤੀ ਹੈ।
- TV9 Punjabi
- Updated on: Nov 25, 2024
- 6:15 am
ਨਵਜੋਤ ਸਿੱਧੂ ਦਾ ਦਾਅਵਾ ਨਿੰਮ, ਹਲਦੀ ਨਾਲ ਠੀਕ ਹੋਇਆ ਕੈਂਸਰ, ਜਾਣੋ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਕਟਰਾਂ ਨੇ ਕੀ ਕਿਹਾ?
ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਦਾ ਸਟੇਜ 4 ਕੈਂਸਰ ਹਲਦੀ, ਨਿੰਮ, ਨਿੰਬੂ ਅਤੇ ਆਂਵਲਾ ਵਰਗੀਆਂ ਆਯੁਰਵੈਦਿਕ ਚੀਜ਼ਾਂ ਖਾਣ ਨਾਲ ਠੀਕ ਹੋ ਗਿਆ ਹੈ। ਸਿੱਧੂ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਦੇਸ਼ ਦੇ ਸਭ ਤੋਂ ਵੱਡੇ ਕੈਂਸਰ ਹਸਪਤਾਲਾਂ ਵਿੱਚੋਂ ਇੱਕ ਟਾਟਾ ਮੈਮੋਰੀਅਲ ਹਸਪਤਾਲ ਦੇ ਕੈਂਸਰ ਡਾਕਟਰਾਂ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ।
- TV9 Punjabi
- Updated on: Nov 23, 2024
- 12:53 pm
ਨਵਜੋਤ ਸਿੰਘ ਸਿੱਧੂ ਦੀ ਵਾਪਸੀ ਨੇ ਮਚਾਈ ਹਲਚਲ, ਕੁਰਸੀ ਖੁੱਸਣ ਦੇ ਡਰੋਂ ਕੌਣ ਪ੍ਰੇਸ਼ਾਨ?
ਸਿੱਧੂ ਨੇ ਕਿਹਾ ਕਿ ਮੈਂ ਰਾਜਨੀਤੀ ਨੂੰ ਮਿਸ਼ਨ ਸਮਝਦਾ ਹਾਂ। ਹੁਣ ਇਹ ਇੱਕ ਕਿੱਤਾ ਬਣ ਗਿਆ ਹੈ। ਮੈਂ ਇਸ ਕਾਰੋਬਾਰ ਦੀ ਪੋਲ ਖੋਲ੍ਹੀ ਅਤੇ ਅਜਿਹਾ ਕਰਨਾ ਜਾਰੀ ਰੱਖਾਂਗਾ। ਪੰਜਾਬ ਨੂੰ ਅੱਗੇ ਲਿਜਾਣ ਲਈ ਸਹੀ ਰੋਡ ਮੈਪ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਮਹੀਨੇ ਵੱਡੇ ਕਰਜ਼ੇ ਲੈ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਫੈਸਲਾ ਕਰਨਾ ਪਵੇਗਾ ਕਿ ਉਹ ਕਿਸ ਦੇ ਨਾਲ ਹਨ?
- TV9 Punjabi
- Updated on: Nov 11, 2024
- 11:07 am
ਜੇਲ੍ਹ ਜਾਣਾ ਬਿਹਤਰ ਸਮਾਂ ਸੀ, ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖਣ ਵਾਲੇ ਖ਼ਤਮ, ਨਵਜੋਤ ਸਿੱਧੂ ਨੇ ਕਿਉਂ ਕਹੀਆਂ ਇਹ ਗੱਲਾਂ…ਜਾਣੋ
ਸਿੱਧੂ ਨੇ ਕਿਹਾ ਕਿ ਜੇਲ ਜਾਣਾ ਮੇਰਾ ਸਭ ਤੋਂ ਵਧੀਆ ਸਮਾਂ ਸੀ। ਮੈਂ ਸਿਆਸੀ ਕਾਰਨਾਂ ਕਰਕੇ ਜੇਲ੍ਹ ਗਿਆ। ਗਾਂਧੀ ਜੀ, ਭਗਤ ਸਿੰਘ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਜੇਲ੍ਹ ਗਏ। ਉਹ ਸਾਡੇ ਹੀਰੋ ਹਨ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਧਾਰਾ 323 ਤਹਿਤ ਕਿਸੇ ਨੂੰ 2 ਦਿਨ ਵਿੱਚ ਕੈਦ ਨਹੀਂ ਹੁੰਦੀ। ਇਸ ਧਾਰਾ ਵਿੱਚ ਕਾਂਸਟੇਬਲ ਮੌਕੇ 'ਤੇ ਹੀ ਜ਼ਮਾਨਤ ਦੇ ਦਿੰਦਾ ਹੈ।
- TV9 Punjabi
- Updated on: Nov 11, 2024
- 5:32 am
Navjot Singh Sidhu: ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ‘ਚ ਨਜ਼ਰ ਆਉਣਗੇ ਸਿੱਧੂ, ਸ਼ੇਅਰ ਕੀਤੀ ਵੀਡੀਓ
Sidhu Is Back: ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਤੇ ਉਹਨਾਂ ਨੇ ਲਿਖਿਆ ਹੈ- ਦਿ ਹੋਮ ਰਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ 'ਤੇ ਲਿਖਿਆ ਹੈ- ਸਿੱਧੂ ਜੀ ਵਾਪਸ ਆ ਗਏ ਹਨ।
- TV9 Punjabi
- Updated on: Nov 10, 2024
- 12:27 pm
ਨਵਜੋਤ ਸਿੱਧੂ ਦਾ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਮੁਲਤਵੀ, ਕਰਤਾਰਪੁਰ ਸਾਹਿਬ ਵਿਖੇ ਟੇਕਣਾ ਸੀ ਮੱਥਾ
ਜਾਣਕਾਰੀ ਮੁਤਾਬਕ ਇਸ ਯਾਤਰਾ 'ਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ, ਬੇਟੀ ਰਾਬੀਆ ਅਤੇ ਦੋਸਤ ਵੀ ਉਨ੍ਹਾਂ ਦੇ ਨਾਲ ਆਉਣ ਵਾਲੇ ਸਨ। ਪਰ ਅਚਾਨਕ ਸਵੇਰੇ ਕਰੀਬ 8.15 ਵਜੇ ਨਵਜੋਤ ਸਿੰਘ ਸਿੱਧੂ ਨੇ ਖੁਦ ਇਸ ਪ੍ਰੋਗਰਾਮ ਨੂੰ ਮੁਲਤਵੀ ਕਰਨ ਦੀ ਜਾਣਕਾਰੀ ਸਾਂਝੀ ਕੀਤੀ। ਇਹ ਉਨ੍ਹਾਂ ਦੀ ਸ੍ਰੀ ਕਰਤਾਰਪੁਰ ਸਾਹਿਬ ਦੀ ਦੂਜੀ ਫੇਰੀ ਸੀ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਨਵੰਬਰ 2021 ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਸਨ।
- TV9 Punjabi
- Updated on: Nov 9, 2024
- 8:14 am
BJP ਆਗੂ ਨੂੰ ਮਿਲੀ ਨਵਜੋਤ ਸਿੱਧੂ ਦੀ ਪਤਨੀ, ਪੰਜਾਬ ਦੀ ਸਿਆਸਤ ‘ਚ ਹਲਚਲ ਤੇਜ਼
Navjot kaur Sidhu: ਲੋਕ ਸਭਾ ਚੋਣਾਂ ਵਿੱਚ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਨਾਂ ਆਉਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੇ ਕਿਤੇ ਵੀ ਪ੍ਰਚਾਰ ਨਹੀਂ ਕੀਤਾ। ਇੰਨਾ ਹੀ ਨਹੀਂ ਉਹ ਕਾਂਗਰਸ ਦੀਆਂ ਮੀਟਿੰਗਾਂ ਤੋਂ ਵੀ ਦੂਰ ਰਹੇ। ਪਰ ਹੁਣ ਅਚਾਨਕ ਅੰਮ੍ਰਿਤਸਰ ਪਹੁੰਚ ਕੇ ਭਾਜਪਾ ਆਗੂ ਨੂੰ ਮਿਲਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਹਲਚਲ ਸ਼ੁਰੂ ਹੋ ਗਈ ਹੈ।
- Jarnail Singh
- Updated on: Nov 3, 2024
- 1:30 am
ਨਵਜੋਤ ਸਿੰਘ ਸਿੱਧੂ ਨੇ ਡਲਹੌਜ਼ੀ ‘ਚ ਪਰਿਵਾਰ ਨਾਲ ਮਨਾਇਆ ਜਨਮ ਦਿਨ, VIDEO ਆਈਆ ਸਾਹਮਣੇ
ਸਾਲ 2023 ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਤੋਂ ਦੂਰੀ ਬਣਾ ਲਈ ਹੈ। ਜਿਸ ਤੋਂ ਬਾਅਦ ਉਹ ਮੁੜ ਟੀਵੀ ਚੈਨਲਾਂ 'ਤੇ ਐਂਕਰਿੰਗ ਕਰਦੇ ਨਜ਼ਰ ਆ ਰਹੇ ਹਨ ਅਤੇ ਆਪਣਾ ਜ਼ਿਆਦਾਤਰ ਸਮਾਂ ਆਪਣੇ ਪਰਿਵਾਰ ਨਾਲ ਬਿਤਾ ਰਹੇ ਹਨ। ਉਨ੍ਹਾਂ ਨੇ ਬੀਤੇ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਪੋਸਟ ਕਰ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਬੀਮਾਰ ਹਨ ਇਸ ਲਈ ਉਹ ਆਪਣਾ ਸਮਾਂ ਆਪਣੇ ਪਰਿਵਾਰ ਨੂੰ ਦੇ ਰਹੇ ਹਨ।
- TV9 Punjabi
- Updated on: Oct 21, 2024
- 6:51 am