AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਨਵਜੋਤ ਸਿੱਧੂ ਰਾਜਨੀਤੀ ‘ਚ ਐਕਟਿਵ! ਘੁੰਮਦੇ-ਘੰਮਦੇ ਬਾਦਲਾਂ ਤੇ ਕੱਸ ਦਿੱਤਾ ਤੰਜ, ਹਿਮਾਚਲ ‘ਚ ਜ਼ਮੀਨ ਦੇਖ ਰਹਿ ਗਏ ਹੈਰਾਨ

ਦਰਅਸਲ, ਸਿੱਧੂ ਸਥਾਨਕ ਲੜਕੀ ਨੂੰ ਪੁੱਛਦੇ ਹਨ ਕਿ ਇਹ ਜੋ ਜ਼ਮੀਨ ਹੈ, ਘਰ ਹੈ ਤੇ ਘੋੜੇ ਹਨ, ਕੀ ਇਸ ਦੀ ਵੀ ਖਰੀਦਦਾਰੀ ਹੁੰਦੀ ਹੈ। ਇਸ 'ਤੇ ਲੜਕੀ ਕਹਿੰਦੀ ਹੈ, ਜੀ ਹਾਂ ਸਰ, ਇਹ ਜ਼ਮੀਨ ਵਿਕ ਚੁੱਕੀ ਹੈ। ਸਿੱਧੂ ਪੁੱਛਦੇ ਹਨ ਕਿ ਕਿਸ ਨੇ ਖਰੀਦੀ। ਲੜਕੀ ਜਵਾਬ ਦਿੰਦੀ ਹੈ ਕਿ ਬਾਦਲ ਸਿੰਘ ਨੇ। ਇਸ 'ਤੇ ਸਿੱਧੂ ਪੁੱਛਦੇ ਹਨ ਕਿ ਪੰਜਾਬ ਵਾਲੇ ਬਾਦਲ ਸਿੰਘ ਲੜਕੀ ਕਹਿੰਦੀ ਹੈ ਹਾਂ ਜੀ।

ਨਵਜੋਤ ਸਿੱਧੂ ਰਾਜਨੀਤੀ 'ਚ ਐਕਟਿਵ! ਘੁੰਮਦੇ-ਘੰਮਦੇ ਬਾਦਲਾਂ ਤੇ ਕੱਸ ਦਿੱਤਾ ਤੰਜ, ਹਿਮਾਚਲ 'ਚ ਜ਼ਮੀਨ ਦੇਖ ਰਹਿ ਗਏ ਹੈਰਾਨ
ਨਵਜੋਤ ਸਿੱਧੂ (Pic: Instagram/navjotsinghsidhu)
tv9-punjabi
| Updated On: 31 Dec 2025 09:14 AM IST

ਸਾਬਕਾ ਕ੍ਰਿਕਟਰ ਤੇ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਇਸ ਸਮੇਂ ਆਪਣੇ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਚ ਘੁੰਮ ਰਹੇ ਹਨ। ਸਿੱਧੂ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਤੇ ਆਨੰਦ ਮਾਣ ਰਹੇ ਹਨ ਤੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ। ਇਸ ਦੌਰਾਨ ਸਿੱਧੂ ਨੇ ਆਪਣਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਚ ਉਹ ਬਾਦਲ ਪਰਿਵਾਰ ਤੇ ਤੰਜ ਕੱਸ ਰਹੇ ਹਨ। ਨਵਜੋਤ ਸਿੱਧੂ ਕਿਸੇ ਸਥਾਨਕ ਲੜਕੀ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਗੱਲਬਾਤ ਵਿਚਕਾਰ ਹੀ ਉਹ ਬਾਦਲ ਪਰਿਵਾਰ ਨੂੰ ਘੇਰ ਰਹੇ ਹਨ।

ਦਰਅਸਲ, ਸਿੱਧੂ ਸਥਾਨਕ ਲੜਕੀ ਨੂੰ ਪੁੱਛਦੇ ਹਨ ਕਿ ਇਹ ਜੋ ਜ਼ਮੀਨ ਹੈ, ਘਰ ਹੈ ਤੇ ਘੋੜੇ ਹਨ, ਕੀ ਇਸ ਦੀ ਵੀ ਖਰੀਦਦਾਰੀ ਹੁੰਦੀ ਹੈ। ਇਸ ਤੇ ਲੜਕੀ ਕਹਿੰਦੀ ਹੈ, ਜੀ ਹਾਂ ਸਰ, ਇਹ ਜ਼ਮੀਨ ਵਿਕ ਚੁੱਕੀ ਹੈ। ਸਿੱਧੂ ਪੁੱਛਦੇ ਹਨ ਕਿ ਕਿਸ ਨੇ ਖਰੀਦੀ। ਲੜਕੀ ਜਵਾਬ ਦਿੰਦੀ ਹੈ ਕਿ ਬਾਦਲ ਸਿੰਘ ਨੇ। ਇਸ ਤੇ ਸਿੱਧੂ ਪੁੱਛਦੇ ਹਨ ਕਿ ਪੰਜਾਬ ਵਾਲੇ ਬਾਦਲ ਸਿੰਘ। ਲੜਕੀ ਕਹਿੰਦੀ ਹੈ ਹਾਂ ਜੀ।

ਇਹ ਗੱਲ ਸੁਣਦੇ ਹੀ ਸਿੱਧੂ ਬਾਦਲਾਂ ਨੂੰ ਘੇਰਦੇ ਹਨ। ਉਹ ਕਹਿੰਦੇ ਹਨ ਬਾਹਰ ਦੇ ਲੋਕਾਂ ਨੂੰ ਤਾਂ ਜ਼ਮੀਨ ਖਰੀਦਣ ਨਹੀਂ ਦਿੰਦੇ। ਇਹ ਜੋ ਰਸਤਾ ਹੈ ਇਹ ਪਹਿਲੇ ਤੋਂ ਬਣਿਆ ਹੋਇਆ ਹੈ। ਲੜਕੀ ਜਵਾਬ ਦਿੰਦੀ ਹੈ ਕਿ ਇਹ ਪੁਰਾਣੇ ਜ਼ਮਾਨਿਆਂ ਦਾ ਅੰਗ੍ਰੇਜ਼ਾਂ ਦੇ ਜ਼ਮਾਨਿਆਂ ਦਾ ਹੈ। ਇਹ ਬੰਦ ਹੋ ਗਿਆ ਸੀ। ਬ੍ਰਿਜ ਟੁੱਟ ਗਿਆ ਸੀ ਤੇ 30-40 ਸਾਲ ਬੰਦ ਰਿਹਾ। ਜਦੋਂ ਬਾਦਲ ਸਿੰਘ ਨੇ ਜ਼ਮੀਨ ਖਰੀਦ ਲਈ ਤੇ ਉਨ੍ਹਾਂ ਨੇ ਰਸਤਾ ਵੀ ਬਣਾ ਦਿੱਤਾ, ਬ੍ਰਿਜ ਵੀ ਲਗਾ ਦਿੱਤਾ ਤੇ ਹੁਣ ਰੋਡ ਵੀ ਬਣ ਰਿਹਾ ਹੈ।

ਸਿੱਧੂ ਕਹਿੰਦੇ ਹਨ। ਬਾਦਲ ਇੱਥੇ ਵੀ ਚੱਲ ਕੇ ਪਹੁੰਚ ਗਏ, ਮੈਂ ਤਾ ਹੈਰਾਨ ਹੈ। ਲੜਕੀ ਕਹਿੰਦੀ ਹੈ ਉਨ੍ਹਾਂ ਨਾਲ ਪੰਜ-ਛੇ ਲੋਕ ਆਏ ਸਨ। ਸਿੱਧੂ ਕਹਿੰਦੇ ਹਨ ਉਨ੍ਹਾਂ ਨੂੰ ਫੜ-ਫੜ ਕੇ ਲਿਆਏ ਹੋਣਗੇ। ਨਾਲ ਇੱਕ ਕੁਰਸੀ ਵੀ ਹੋਵੇਗੀ। ਬਾਦਲ ਸਾਹਿਬ ਇੱਥੇ ਪਹੁੰਚ ਗਏ। ਸਿੱਧੂ ਫਿਰ ਕਹਿੰਦੇ ਹਨ- ਗੁਰੂ ਕਮਾਲ ਹੋ ਗਈ। ਚੁੱਪੋ ਗੰਨੇ, ਘੜੇ ਤੇ ਕੋਲਾ, ਬਾਦਲ ਸਿੰਘ ਇਨ ਹਿਮਾਚਲ ਪ੍ਰਦੇਸ਼, ਚਲੋ। ਦੱਸ ਦੇਈਏ ਕਿ ਬੀਤੀ ਦਿਨੀਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਸਿਆਸਤ ਚ ਤਾਂ ਹੀ ਮੁੜ ਐਕਟਿਵ ਹੋਣਗੇ, ਜੇਕਰ ਕਾਂਗਰਸ ਉਨ੍ਹਾਂ ਨੂੰ 2027 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣਾਏਗੀ। ਫਿਲਹਾਲ ਇਸ ਦੀ ਕਈ ਵੀ ਸੰਭਾਵਨਾ ਨਹੀਂ ਲੱਗ ਰਹੀ। ਨਵਜੋਤ ਕੌਰ ਨੇ ਕਿਹਾ ਹੈ ਕਿ ਸਿੱਧੂ ਨੇ ਉਨ੍ਹਾਂ ਨੂੰ ਫ੍ਰੀ ਹੈਂਡ ਦਿੱਤਾ ਹੈ, ਉਹ ਜੋ ਵੀ ਕਰਨਾ ਚਾਹੁੰਦੇ ਹਨ ਕਰ ਸਕਦੇ ਹਨ। ਇਸ ਦੌਰਾਨ ਨਵਜੋਤ ਕੌਰ ਦੇ 500 ਵਾਲੇ ਟੈਚੀ ਵਾਲੇ ਬਿਆਨ ‘ਤੇ ਵੀ ਸਿਆਸਤ ਗਰਮਾ ਗਈ ਸੀ।

Follow Us
ਇਰਾਨ ਦਾ ਇਜ਼ਰਾਈਲ 'ਤੇ ਵਿਨਾਸ਼ਕਾਰੀ ਹਮਲਾ, ਹਾਇਫਾ ਅਤੇ ਹੋਰ ਸ਼ਹਿਰਾਂ ਵਿੱਚ ਭਾਰੀ ਤਬਾਹੀ
ਇਰਾਨ ਦਾ ਇਜ਼ਰਾਈਲ 'ਤੇ ਵਿਨਾਸ਼ਕਾਰੀ ਹਮਲਾ, ਹਾਇਫਾ ਅਤੇ ਹੋਰ ਸ਼ਹਿਰਾਂ ਵਿੱਚ ਭਾਰੀ ਤਬਾਹੀ...
ਚੰਡੀਗੜ੍ਹ 'ਚ ਬੀਜੇਪੀ ਦਫ਼ਤਰ ਦੇ ਬਾਹਰ ਬਲਾਸਟ ਕਰਨ ਵਾਲਾ ਕੌਣ? ਪੰਜਾਬ ਪੁਲਿਸ ਨੇ ਕੀਤਾ ਵੱਡਾ ਖੁਲਾਸਾ!
ਚੰਡੀਗੜ੍ਹ 'ਚ ਬੀਜੇਪੀ ਦਫ਼ਤਰ ਦੇ ਬਾਹਰ ਬਲਾਸਟ ਕਰਨ ਵਾਲਾ ਕੌਣ? ਪੰਜਾਬ ਪੁਲਿਸ ਨੇ ਕੀਤਾ ਵੱਡਾ ਖੁਲਾਸਾ!...
ਰਾਘਵ ਚੱਢਾ ਦਾ ਅਗਲ ਕਦਮ ਕੀ ਹੋਵੇਗਾ? BJP 'ਚ ਹੋ ਸਕਦੇ ਹਨ ਸ਼ਾਮਲ!
ਰਾਘਵ ਚੱਢਾ ਦਾ ਅਗਲ ਕਦਮ ਕੀ ਹੋਵੇਗਾ? BJP 'ਚ ਹੋ ਸਕਦੇ ਹਨ ਸ਼ਾਮਲ!...
Iran-Israel War: ਵਿਸ਼ਵਵਿਆਪੀ ਮਹਿੰਗਾਈ ਅਤੇ ਤੇਲ ਸੰਕਟ ਤੋਂ ਬੇਹਾਲ ਦੁਨੀਆ, ਡੂੰਘਾ ਹੋਇਆ ਆਰਥਿਕ ਸੰਕਟ
Iran-Israel War: ਵਿਸ਼ਵਵਿਆਪੀ ਮਹਿੰਗਾਈ ਅਤੇ ਤੇਲ ਸੰਕਟ ਤੋਂ ਬੇਹਾਲ ਦੁਨੀਆ, ਡੂੰਘਾ ਹੋਇਆ ਆਰਥਿਕ ਸੰਕਟ...
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ...
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ...
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?...
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ...
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ...