AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Dhurandhar 2 Collection: 1000 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੁੰਦਿਆਂ ਹੀ ‘ਧੁਰੰਧਰ 2’ ਨੇ ਤੋੜੇ ਇਹ ਰਿਕਾਰਡ , ‘ਬਾਹੂਬਲੀ 2’ ਨੂੰ ਪਾਰ ਕਰਨ ਤੋਂ ਕੁਝ ਕਦਮ ਦੂਰ

Dhurandhar 2 Collection: ਰਣਵੀਰ ਸਿੰਘ ਦੀ 'ਧੁਰੰਧਰ 2' ਨੇ ਬਾਕਸ ਆਫਿਸ 'ਤੇ ਨਵਾਂ ਇਤਿਹਾਸ ਰਚ ਦਿੱਤਾ ਹੈ। ਰਿਲੀਜ਼ ਦੇ 18ਵੇਂ ਦਿਨ, ਇਹ ਫਿਲਮ 1000 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਹਿੰਦੀ ਫਿਲਮ ਬਣ ਗਈ ਹੈ। ਤੀਜੇ ਐਤਵਾਰ ਨੂੰ ਆਪਣੀ ਸ਼ਾਨਦਾਰ ਕਮਾਈ ਨਾਲ, ਫਿਲਮ ਨੇ ਆਪਣੇ 18ਵੇਂ ਦਿਨ ਦੇ ਕਲੈਕਸ਼ਨ ਵਿੱਚ 'ਬਾਹੂਬਲੀ 2' ਨੂੰ ਪਿੱਛੇ ਛੱਡ ਦਿੱਤਾ ਹੈ।

Dhurandhar 2 Collection: 1000 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੁੰਦਿਆਂ ਹੀ 'ਧੁਰੰਧਰ 2' ਨੇ ਤੋੜੇ ਇਹ ਰਿਕਾਰਡ , 'ਬਾਹੂਬਲੀ 2' ਨੂੰ ਪਾਰ ਕਰਨ ਤੋਂ ਕੁਝ ਕਦਮ ਦੂਰ
ਧੁਰੰਧਰ-2 1000 ਕਰੋੜ ਕਲੱਬ ਵਿੱਚ ਸ਼ਾਮਲ
tv9-punjabi
| Updated On: 06 Apr 2026 18:19 PM IST

Dhurandhar 2 Collection: ‘ਧੁਰੰਧਰ 2’ ਸਿਨੇਮਾਘਰਾਂ ਵਿੱਚ ਵਾਹ-ਵਾਹੀ ਲੁੱਟਾ ਰਹੀ ਹੈ। ਇਸਦੀ ਰਿਲੀਜ਼ ਨੂੰ 18 ਦਿਨ ਹੋ ਗਏ ਹਨ, ਅਤੇ ਜਦੋਂ ਲੋਕਾਂ ਨੂੰ ਲੱਗਣ ਲੱਗਾ ਕਿ ਫਿਲਮ ਦਾ ਕ੍ਰੇਜ਼ ਘੱਟ ਰਿਹਾ ਹੈ, ਤਾਂ ਉਸੇ ਵੇਲ੍ਹੇ ਫਿਲਮ ਨੇ ਨਵਾਂ ਮੁਕਾਮ ਹਾਸਿਲ ਕਰ ਲਿਆ ਹੈ। ਦਰਅਸਲ, ਰਣਵੀਰ ਸਿੰਘ ਦੀ ਫਿਲਮ 1000 ਕਰੋੜ ਕਲੱਬ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਹਿੰਦੀ ਫਿਲਮ ਬਣ ਗਈ ਹੈ। ਇੰਨਾ ਹੀ ਨਹੀਂ, ਇਸ ਫਿਲਮ ਨੇ ‘ਪੁਸ਼ਪਾ 2’ ਅਤੇ ‘ਬਾਹੂਬਲੀ 2’ ਨੂੰ ਪਛਾੜਦੇ ਹੋਏ ਦੋ ਹੋਰ ਰਿਕਾਰਡ ਬਣਾਏ ਹਨ।

ਆਦਿਤਿਆ ਧਰ ਦੁਆਰਾ ਨਿਰਦੇਸ਼ਤ, ‘ਧੁਰੰਧਰ 2’ ਨੂੰ ਜਬਰਦਸਤ ਤਾਰੀਫ ਮਿਲ ਰਹੀ ਹੈ। ਫਿਲਮ ਦੀ ਸ਼ਾਨਦਾਰ ਸਟਾਰ ਕਾਸਟ ਅਤੇ ਕਹਾਣੀ ਨੇ ਲੰਬੇ ਸਮੇਂ ਬਾਅਦ ਰਿਕਾਰਡ ਤੋੜ ਬਾਕਸ ਆਫਿਸ ਕਲੈਕਸ਼ਨ ਕੀਤਾ ਹੈ। ਜਾਸੂਸੀ ਥ੍ਰਿਲਰ ‘ਧੁਰੰਧਰ 2’ ਨੇ ਆਪਣੇ 18ਵੇਂ ਦਿਨ ਦੇ ਕਲੈਕਸ਼ਨ ਨਾਲ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਦਰਅਸਲ, ਰਿਲੀਜ਼ ਦੇ ਤੀਜੇ ਐਤਵਾਰ ਨੂੰ ਆਪਣੀ ਕਮਾਈ ਦੇ ਕਾਰਨ, ਫਿਲਮ ਨੇ ₹1000 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ₹1000 ਕਰੋੜ ਦਾ ਕੁਲੈਕਸ਼ਨ ਕਰਨ ਵਾਲੀ ਪਹਿਲੀ ਹਿੰਦੀ ਫਿਲਮ ਹੈ।

ਦੋ ਰਿਕਾਰਡ ਆਪਣੇ ਨਾਂ ਕੀਤੇ

ਇਸ ਮੀਲ ਪੱਥਰ ਦੇ ਨਾਲ ਫਿਲਮ ਨੇ ਦੋ ਰਿਕਾਰਡ ਬਣਾਏ ਹਨ, ਪਹਿਲਾ ₹1000 ਕਰੋੜ ਦਾ ਕੁਲੈਕਸ਼ਨ ਕਰਨ ਵਾਲੀ ਪਹਿਲੀ ਹਿੰਦੀ-ਭਾਸ਼ੀ ਫਿਲਮ ਹੈ। ਦੂਜੇ ਰਿਕਾਰਡ ਦੀ ਗੱਲ ਕਰੀਏ ਤਾਂ, ਇਸ ਫਿਲਮ ਨੇ “ਬਾਹੂਬਲੀ 2” ਨੂੰ ਪਛਾੜ ਦਿੱਤਾ, ਜੋ ਆਪਣੀ 18ਵੇਂ ਦਿਨ ਦੀ ਕਮਾਈ ਦੇ ਮਾਮਲੇ ਵਿੱਚ ਭਾਰਤੀ ਸਿਨੇਮਾ ਵਿੱਚ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ। ਹਾਲਾਂਕਿ, 18ਵੇਂ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ ਜਿੱਥੇ “ਧੁਰੰਧਰ 2” ਨੇ ₹28.75 ਕਰੋੜ ਕਮਾਏ, “ਬਾਹੂਬਲੀ 2” ਨੇ 18ਵੇਂ ਦਿਨ ਸਿਰਫ਼ ₹14 ਕਰੋੜ ਹੀ ਕਮਾਏ ਸਨ।

ਬਾਹੂਬਲੀ 2 ਦੀ ਕਮਾਈ ਤੋਂ ਕਿੰਨਾ ਪਿੱਛੇ?

ਹਾਲਾਂਕਿ, “ਧੁਰੰਧਰ 2” ਲਾਈਫਟਾਈਮ ਕੁਲੈਕਸ਼ਨ ਦੇ ਮਾਮਲੇ ਵਿੱਚ “ਬਾਹੂਬਲੀ 2” ਤੋਂ ਹਾਲੇ ਵੀ ਪਿੱਛੇ ਹੈ। ਐਸਐਸ ਰਾਜਾਮੌਲੀ ਦੀ “ਬਾਹੂਬਲੀ 2” ਦੀ ਕੁਲੈਕਸ਼ਨ ਦੇਖੀਏ ਤਾਂ ਫਿਲਮ ਨੇ ₹1030 ਕਰੋੜ ਕਮਾਏ ਸਨ। “ਧੁਰੰਧਰ 2” ਨੇ ਹੁਣ ਤੱਕ ਕੁੱਲ ₹1013 ਕਰੋੜ ਕਮਾਏ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ‘ਧੁਰੰਧਰ 2’ ਨੂੰ ‘ਬਾਹੂਬਲੀ 2’ ਨੂੰ ਪਛਾੜਨ ਲਈ ₹17 ਕਰੋੜ ਹੋਰ ਕਮਾਉਣ ਦੀ ਲੋੜ ਹੋਵੇਗੀ, ਜਿਸਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇੱਕ ਦਿਨ ਇਹ ਵੀ ਹੋ ਜਾਵੇਗਾ।

ਤੀਜੇ ਐਤਵਾਰ ਨੂੰ ਚੰਗਾ ਕੁਲੈਕਸ਼ਨ

ਤੀਜੇ ਐਤਵਾਰ ਨੂੰ ਫਿਲਮ ਦੀ ਸ਼ਾਨਦਾਰ ਕਮਾਈ ਨੇ ਇੱਕ ਵਾਰ ਫਿਰ ‘ਧੁਰੰਧਰ 2’ ਨੂੰ ਸੁਰਖੀਆਂ ਵਿੱਚ ਲਿਆਂਦਾ ਹੈ। ਅਜਿਹਾ ਨਹੀਂ ਹੈ ਕਿ ਫਿਲਮ ਦੀ ਚਰਚਾ ਰੁਕ ਗਈ ਸੀ; ਦਰਅਸਲ, ਤੀਜੇ ਹਫਤੇ ਦੇ ਦੌਰਾਨ ਫਿਲਮ ਦੀ ਕਮਾਈ ਘੱਟ ਗਈ, ਪਰ ਫਿਲਮ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਦੇ ਮੁਕਾਬਲੇ ਐਤਵਾਰ ਨੂੰ ਜ਼ਿਆਦਾ ਕਮਾਈ ਕੀਤੀ। ‘ਧੁਰੰਧਰ 2’ ਦੀ ਗੱਲ ਕਰੀਏ ਤਾਂ, ਫਿਲਮ ਵਿੱਚ ਸੰਜੇ ਦੱਤ, ਰਾਕੇਸ਼ ਬੇਦੀ, ਸਾਰਾ ਅਲੀ ਖਾਨ ਅਤੇ ਅਰਜੁਨ ਰਾਮਪਾਲ ਵਰਗੇ ਕਲਾਕਾਰਾਂ ਸਮੇਤ ਪ੍ਰਭਾਵਸ਼ਾਲੀ ਸਟਾਰ ਕਾਸਟ ਹੈ।

Follow Us
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ, ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ,  ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ...
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ...
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ...
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ...