TV9 Punjabi
Author: Pritpal Singh
30-04-2026
ਮੈਕਅਪ ਤੁਹਾਡੇ ਫੀਚਰਜ਼ ਨੂੰ ਹਾਈਲਾਈਟ ਕਰਦਾ ਹੈ ਅਤੇ ਖਾਮੀਆਂ ਨੂੰ ਛੁਪਾ ਕੇ ਸੁੰਦਰਤਾ ਨੂੰ ਨਿਖਾਰਦਾ ਹੈ। ਮੈਕਅਪ ਕਿਟ ਵਿੱਚ ਕੰਪੈਕਟ ਪਾਊਡਰ ਇੱਕ ਜ਼ਰੂਰੀ ਪ੍ਰੋਡਕਟ ਹੁੰਦਾ ਹੈ।
ਕੰਪੈਕਟ ਪਾਊਡਰ ਦਾ ਇਸਤੇਮਾਲ ਆਮ ਤੌਰ 'ਤੇ ਬੇਸ ਦੇ ਅਖੀਰ ਵਿੱਚ ਕੀਤਾ ਜਾਂਦਾ ਹੈ, ਪਰ ਇਸ ਦੇ ਹੋਰ ਵੀ ਕਈ ਉਪਯੋਗ ਹਨ। ਤੁਸੀਂ ਇਸਨੂੰ 5 ਤਰੀਕਿਆਂ ਨਾਲ ਵਰਤ ਸਕਦੇ ਹੋ, ਜਿਸ ਨਾਲ ਕੁਝ ਮਿੰਟਾਂ ਵਿੱਚ ਮੈਕਅਪ ਦੀਆਂ ਖਾਮੀਆਂ ਠੀਕ ਹੋ ਸਕਦੀਆਂ ਹਨ।
ਕਈ ਵਾਰ ਜਦੋਂ ਅਸੀਂ ਲਾਈਨਰ ਲਗਾਉਂਦੇ ਹਾਂ ਤਾਂ ਇਹ ਖਰਾਬ ਹੋ ਜਾਂਦਾ ਹੈ ਜਾਂ ਮਸਕਾਰਾ ਦੇ ਦਾਗ ਸਾਡੇ ਬੇਸ 'ਤੇ ਪੈ ਜਾਂਦੇ ਹਨ। ਇਸਨੂੰ ਹੌਲੀ ਹੱਥ ਨਾਲ ਟਿਸ਼ੂ ਨਾਲ ਸਾਫ਼ ਕਰੋ ਅਤੇ ਫਿਰ ਕੰਪੈਕਟ ਪਾਊਡਰ ਨਾਲ ਸੈੱਟ ਕਰ ਲਵੋ।
ਆਪਣੇ ਬੈਗ ਵਿੱਚ ਕੰਪੈਕਟ ਪਾਊਡਰ ਰੱਖਣਾ ਚਾਹੀਦਾ ਹੈ, ਕਿਉਂਕਿ ਇਹ ਲਾਸਟ ਮਿੰਟ ਟੱਚਅਪ ਲਈ ਬਿਹਤਰੀਨ ਹੈ। ਜੇ ਪਸੀਨੇ ਨਾਲ ਮੈਕਅਪ ਹਲਕਾ ਹਟ ਜਾਵੇ, ਤਾਂ ਪਹਿਲਾਂ ਟਿਸ਼ੂ ਨਾਲ ਨਮੀ ਹਟਾਓ ਅਤੇ ਫਿਰ ਕੰਪੈਕਟ ਨਾਲ ਬੇਸ ਸੈੱਟ ਕਰੋ।
ਜੇ ਤੁਹਾਡੇ ਕੋਲ ਗਲੌਸੀ ਲਿਪਸਟਿਕ ਹੈ ਅਤੇ ਤੁਸੀਂ ਮੈਟ ਲੁੱਕ ਚਾਹੁੰਦੇ ਹੋ, ਤਾਂ ਕੰਪੈਕਟ ਪਾਊਡਰ ਵਰਤੋ। ਲਿਪਸਟਿਕ ਲਗਾਉਣ ਤੋਂ ਬਾਅਦ ਕੰਪੈਕਟ ਪਾਊਡਰ ਹੌਲੀ-ਹੌਲੀ ਟੈਪ ਕਰੋ ਅਤੇ ਲਿਪਸਟਿਕ ਸੈੱਟ ਕਰੋ।
ਅੱਖਾਂ ਦਾ ਮੈਕਅਪ ਕਰਨ ਤੋਂ ਪਹਿਲਾਂ ਆਈ ਪ੍ਰਾਈਮਰ ਅਤੇ ਕਨਸੀਲਰ ਦੀ ਲੋੜ ਹੁੰਦੀ ਹੈ। ਜੇ ਤੁਹਾਡੇ ਕੋਲ ਇਹ ਨਹੀਂ ਹੈ, ਤਾਂ ਤੁਸੀਂ ਕੰਪੈਕਟ ਪਾਊਡਰ ਲਗਾ ਸਕਦੇ ਹੋ।
ਗਰਮੀ ਵਿੱਚ ਵਾਲ ਜਲਦੀ ਚਿੱਪਚਿੱਪੇ ਹੋ ਜਾਂਦੇ ਹਨ। ਇਸ ਲਈ ਸਕੈਲਪ 'ਤੇ ਹੌਲੀ-ਹੌਲੀ ਕੰਪੈਕਟ ਪਾਊਡਰ ਲਗਾਓ ਅਤੇ 1-2 ਮਿੰਟ ਬਾਅਦ ਚੰਗੀ ਤਰ੍ਹਾਂ ਕੰਘੀ ਕਰ ਲਵੋ। ਇਹ ਵਾਧੂ ਤੇਲ ਨੂੰ ਸੋਖ ਲੈਂਦਾ ਹੈ ਅਤੇ ਵਾਲ ਫ੍ਰੈਸ਼ ਦਿਖਦੇ ਹਨ।