TV9 Punjabi
Author: Pritpal Singh
30-04-2026
ਭਾਰਤ 'ਚ ਜ਼ਿਆਦਾਤਰ ਲੋਕ ਹਿੰਦੀ ਬੋਲਦੇ ਹਨ।
ਹਿੰਦੀ ਤੋਂ ਬਾਅਦ ਬੰਗਾਲੀ ਭਾਰਤ 'ਚ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ।
ਭਾਰਤ 'ਚ ਬੰਗਾਲੀ ਬੋਲਣ ਵਾਲਿਆਂ ਦੀ ਗਿਣਤੀ ਲਗਭਗ 9.72 ਕਰੋੜ ਹੈ, ਜੋ ਕੁੱਲ ਆਬਾਦੀ ਦਾ 8.03 ਪ੍ਰਤੀਸ਼ਤ ਬਣਦੀ ਹੈ।
ਪੱਛਮੀ ਬੰਗਾਲ, ਤ੍ਰਿਪੁਰਾ ਤੇ ਅਸਾਮ ਦੇ ਕੁਝ ਹਿੱਸਿਆਂ 'ਚ ਬੰਗਾਲੀ ਭਾਸ਼ਾ ਦਾ ਪ੍ਰਭਾਵ ਮੁੱਖ ਤੌਰ 'ਤੇ ਦੇਖਿਆ ਜਾਂਦਾ ਹੈ।
ਭਾਰਤ 'ਚ ਮਰਾਠੀ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ।
ਦੱਖਣੀ ਭਾਰਤ 'ਚ, ਤੇਲਗੂ ਤੇ ਤਾਮਿਲ ਕ੍ਰਮਵਾਰ ਚੌਥੇ ਤੇ ਪੰਜਵੇਂ ਸਥਾਨ 'ਤੇ ਹਨ।
ਭਾਸ਼ਾਈ ਵਿਭਿੰਨਤਾ ਨਾਲ ਭਰਪੂਰ ਦੇਸ਼ 'ਚ, ਬੰਗਾਲੀ, ਮਰਾਠੀ ਤੇ ਤੇਲਗੂ ਵਰਗੀਆਂ ਭਾਸ਼ਾਵਾਂ ਦੇਸ਼ ਦੀ ਸੱਭਿਆਚਾਰਕ ਏਕਤਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ।