AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਦਿਲਜੀਤ ਨੇ ਸਟੇਜ ‘ਤੇ ਪਹਿਲੀ ਵਾਰ ਦਿਖਾਇਆ ਆਪਣੀ ਮਾਂ ਦਾ ਚਿਹਰਾ; ਕੈਨੇਡਾ ਸ਼ੋਅ ‘ਚ ਮਾਂ ਨੂੰ ਗਲੇ ਲਗਾ ਕੇ ਹੋਏ ਭਾਵੁਕ

ਜਲੰਧਰ ਦੇ ਪਿੰਡ ਦੋਸਾਂਝ ਕਲਾਂ ਨਾਲ ਸਬੰਧਤ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਜਨਤਕ ਤੌਰ 'ਤੇ ਆਪਣੀ ਮਾਂ ਸੁਖਵਿੰਦਰ ਕੌਰ ਦਾ ਚਿਹਰਾ ਦਿਖਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕੈਨੇਡਾ ਦੇ ਵੈਨਕੂਵਰ ਵਿੱਚ ਹੋਏ ਇੱਕ ਵਿਸ਼ਾਲ ਲਾਈਵ ਸ਼ੋਅ ਦੌਰਾਨ ਦਿਲਜੀਤ ਖ਼ੁਦ ਆਪਣੀ ਮਾਂ ਨੂੰ ਸਟੇਜ 'ਤੇ ਲੈ ਕੇ ਆਏ ਅਤੇ ਪੂਰੀ ਦੁਨੀਆ ਨੂੰ ਦੱਸਿਆ ਕਿ "ਇਹ ਮੇਰੀ ਮਾਂ ਹੈ।"

ਦਿਲਜੀਤ ਨੇ ਸਟੇਜ 'ਤੇ ਪਹਿਲੀ ਵਾਰ ਦਿਖਾਇਆ ਆਪਣੀ ਮਾਂ ਦਾ ਚਿਹਰਾ; ਕੈਨੇਡਾ ਸ਼ੋਅ 'ਚ ਮਾਂ ਨੂੰ ਗਲੇ ਲਗਾ ਕੇ ਹੋਏ ਭਾਵੁਕ
tv9-punjabi
| Published: 24 Apr 2026 22:04 PM IST

ਜਲੰਧਰ ਦੇ ਪਿੰਡ ਦੋਸਾਂਝ ਕਲਾਂ ਨਾਲ ਸਬੰਧਤ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਜਨਤਕ ਤੌਰ ‘ਤੇ ਆਪਣੀ ਮਾਂ ਸੁਖਵਿੰਦਰ ਕੌਰ ਦਾ ਚਿਹਰਾ ਦਿਖਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕੈਨੇਡਾ ਦੇ ਵੈਨਕੂਵਰ ਵਿੱਚ ਹੋਏ ਇੱਕ ਵਿਸ਼ਾਲ ਲਾਈਵ ਸ਼ੋਅ ਦੌਰਾਨ ਦਿਲਜੀਤ ਖ਼ੁਦ ਆਪਣੀ ਮਾਂ ਨੂੰ ਸਟੇਜ ‘ਤੇ ਲੈ ਕੇ ਆਏ ਅਤੇ ਪੂਰੀ ਦੁਨੀਆ ਨੂੰ ਦੱਸਿਆ ਕਿ “ਇਹ ਮੇਰੀ ਮਾਂ ਹੈ।”

ਆਪਣੀ ਨਿੱਜੀ ਅਤੇ ਪਰਿਵਾਰਕ ਜ਼ਿੰਦਗੀ ਨੂੰ ਹਮੇਸ਼ਾ ਗੁਪਤ ਰੱਖਣ ਵਾਲੇ ਦਿਲਜੀਤ ਦੋਸਾਂਝ ਜਿਵੇਂ ਹੀ ਆਪਣੀ ਮਾਂ ਨੂੰ ਸਟੇਜ ‘ਤੇ ਲੈ ਕੇ ਆਏ, ਤਾਂ ਉੱਥੇ ਮੌਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਉਤਸ਼ਾਹ ਅਤੇ ਭਾਵੁਕਤਾ ਨਾਲ ਭਰ ਗਏ। ਦਿਲਜੀਤ ਨੇ ਭਰੇ ਮਨ ਨਾਲ ਕਿਹਾ ਕਿ “ਮੈਂ ਅੱਜ ਜਿਸ ਮੁਕਾਮ ‘ਤੇ ਹਾਂ, ਆਪਣੀ ਮਾਂ ਦੀ ਬਦੌਲਤ ਹਾਂ।” ਦਿਲਜੀਤ ਦੀ ਮਾਂ ਨੇ ਵੀ ਪੂਰੇ ਉਤਸ਼ਾਹ ਨਾਲ ਆਪਣੇ ਪੁੱਤਰ ਦਾ ਇਹ ਇਤਿਹਾਸਕ ਸ਼ੋਅ ਦੇਖਿਆ।

ਸਟੇਜ ‘ਤੇ ਇੱਕ ਬੇਹੱਦ ਭਾਵੁਕ ਪਲ ਦੇਖਣ ਨੂੰ ਮਿਲਿਆ ਜਦੋਂ ਦਿਲਜੀਤ ਦੀ ਮਾਂ ਨੇ ਉਸ ਨੂੰ ਗਲੇ ਲਗਾਇਆ। ਦਿਲਜੀਤ ਨੇ ਆਪਣੀ ਮਾਂ ਨਾਲ ਹੱਥ ਮਿਲਾਇਆ, ਉਨ੍ਹਾਂ ਨੂੰ ਜੱਫੀ ਪਾਈ ਅਤੇ ਚਰਨ ਛੋਹ ਕੇ ਆਸ਼ੀਰਵਾਦ ਮੰਗਿਆ। ਮਾਂ ਨੇ ਵੀ ਆਪਣੇ ਪੁੱਤਰ ਦੀ ਪਿੱਠ ਥਪਥਪਾਈ ਅਤੇ ਫਿਰ ਸਟੇਜ ਤੋਂ ਚਲੇ ਗਏ।

ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ ‘ਚ ਰਚਿਆ ਇਤਿਹਾਸ

ਆਪਣੇ ਕੈਨੇਡਾ ਟੂਰ ਦੇ ਦੌਰਾਨ ਦਿਲਜੀਤ ਦਾ ਇਹ ਪਹਿਲਾ ਸ਼ੋਅ 23 ਅਪ੍ਰੈਲ ਦੀ ਰਾਤ ਨੂੰ ਸੀ। ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ, ਗੋਰੇ ਅਤੇ ਅਫਰੀਕੀ ਮੂਲ ਦੇ ਲੋਕ ਸ਼ੋਅ ਦੇਖਣ ਪਹੁੰਚੇ ਹੋਏ ਸਨ। ਜਿਵੇਂ ਹੀ ਦਿਲਜੀਤ ਨੇ ਸਟੇਜ ‘ਤੇ ਆਪਣੀ ਮਾਂ ਨੂੰ ਪੇਸ਼ ਕੀਤਾ, ਸਟੇਜ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ। ਇਸ ਮੌਕੇ ਦਰਸ਼ਕਾਂ ਨੇ ਆਪਣੇ ਮੋਬਾਈਲ ਫ਼ੋਨਾਂ ਦੀਆਂ ਟਾਰਚਾਂ ਜਗਾ ਕੇ ਦਿਲਜੀਤ ਦੀ ਮਾਂ ਦਾ ਸ਼ਾਨਦਾਰ ਸਵਾਗਤ ਕੀਤਾ।

ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ ਵਿੱਚ ਦਿਲਜੀਤ ਨੇ ਇਸ ਸ਼ੋਅ ਰਾਹੀਂ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਇਸ ਹਾਊਸਫੁੱਲ ਸਟੇਡੀਅਮ ਵਿੱਚ ਲਗਭਗ 50 ਹਜ਼ਾਰ ਤੋਂ ਵੱਧ ਦਰਸ਼ਕਾਂ ਦੀ ਮੌਜੂਦਗੀ ਵਿੱਚ ਦਿਲਜੀਤ ਨੇ ‘ਗੋਟ’ (GOAT) ਅਤੇ ‘ਲਵਰ’ (Lover) ਵਰਗੇ ਆਪਣੇ ਸੁਪਰਹਿੱਟ ਗਾਣਿਆਂ ‘ਤੇ ਧਮਾਕੇਦਾਰ ਪਰਫਾਰਮੈਂਸ ਦਿੱਤੀ। ਦਿਲਜੀਤ ਦੇ ਸਿਗਨੇਚਰ ਅੰਦਾਜ਼ ਅਤੇ ਅਤਿ-ਆਧੁਨਿਕ ਸਟੇਜ ਲਾਈਟਿੰਗ ਨੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਵੈਨਕੂਵਰ ਦੀ ਇਸ ਇਤਿਹਾਸਕ ਸਫਲਤਾ ਤੋਂ ਬਾਅਦ ਹੁਣ ਇਹ ਟੂਰ ਕੈਲਗਰੀ ਅਤੇ ਟੋਰਾਂਟੋ ਵਰਗੇ ਸ਼ਹਿਰਾਂ ਵੱਲ ਵਧੇਗਾ, ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Follow Us
"ਗੱਦਾਰਾਂ ਨੂੰ ਮੁਆਫ਼ ਨਹੀਂ ਕਰਨਗੇ ਪੰਜਾਬ ਦੇ ਲੋਕ," ਬਗਾਵਤ 'ਤੇ ਸੰਜੇ ਸਿੰਘ ਦਾ ਤਿੱਖਾ ਹਮਲਾ
'ਲਾਰੈਂਸ ਆਫ਼ ਪੰਜਾਬ' Docu Series 'ਤੇ ਰੋਕ, ਕੋਰਟ ਨੇ ਕੀ-ਕੀ ਕਿਹਾ? ਜਾਣੋ...
'ਲਾਰੈਂਸ ਆਫ਼ ਪੰਜਾਬ' Docu Series 'ਤੇ ਰੋਕ, ਕੋਰਟ ਨੇ ਕੀ-ਕੀ ਕਿਹਾ? ਜਾਣੋ......
Weather Update: Heatwave ਤੋਂ ਲੈ ਕੇ Monsoon ਤੱਕ, ਇਸ ਸਾਲ ਕਿਵੇਂ ਦੀ ਰਹੇਗੀ ਗਰਮੀ? ਮੌਸਮ ਮਾਹਰ ਤੋਂ ਜਾਣੋਂ
Weather Update: Heatwave ਤੋਂ ਲੈ ਕੇ Monsoon ਤੱਕ, ਇਸ ਸਾਲ ਕਿਵੇਂ ਦੀ ਰਹੇਗੀ ਗਰਮੀ? ਮੌਸਮ ਮਾਹਰ ਤੋਂ ਜਾਣੋਂ...
ਚੰਡੀਗੜ੍ਹ ਮੇਅਰ ਦਾ ਕਾਰਜਕਾਲ ਢਾਈ ਸਾਲ ਤੱਕ ਵਧਾਉਣ ਦੀ ਤਿਆਰੀ, ਕੇਂਦਰ ਦੀ ਮਨਜੂਰੀ ਮਿਲਣ 'ਤੇ ਲਾਗੂ ਹੋਵੇਗਾ ਸਿਸਟਮ
ਚੰਡੀਗੜ੍ਹ ਮੇਅਰ ਦਾ ਕਾਰਜਕਾਲ ਢਾਈ ਸਾਲ ਤੱਕ ਵਧਾਉਣ ਦੀ ਤਿਆਰੀ, ਕੇਂਦਰ ਦੀ ਮਨਜੂਰੀ ਮਿਲਣ 'ਤੇ ਲਾਗੂ ਹੋਵੇਗਾ ਸਿਸਟਮ...
Pahalgam ਹਮਲੇ ਦੇ ਇੱਕ ਸਾਲ ਬਾਅਦ ਵੀ ਜਖ਼ਮ ਤਾਜ਼ਾ, ਰੂਹ ਕੰਬਾਉਣ ਵਾਲੀ ਦਾਸਤਾਂ ਨਹੀਂ ਭੁੱਲ ਪਾਉਂਦੇ ਪਰਿਵਾਰ...
Pahalgam ਹਮਲੇ ਦੇ ਇੱਕ ਸਾਲ ਬਾਅਦ ਵੀ ਜਖ਼ਮ ਤਾਜ਼ਾ, ਰੂਹ ਕੰਬਾਉਣ ਵਾਲੀ ਦਾਸਤਾਂ ਨਹੀਂ ਭੁੱਲ ਪਾਉਂਦੇ ਪਰਿਵਾਰ......
Pahalgam ਅੱਤਵਾਦੀ ਹਮਲੇ ਦੀ ਵਰ੍ਹੇਗੰਢ 'ਤੇ PM ਮੋਦੀ ਨੇ ਦਿੱਤੀ ਸ਼ਰਧਾਂਜਲੀ, ਬੋਲੇ- ਅੱਤਵਾਦ ਅੱਗੇ ਨਹੀਂ ਝੁਕੇਗਾ ਭਾਰਤ
Pahalgam ਅੱਤਵਾਦੀ ਹਮਲੇ ਦੀ ਵਰ੍ਹੇਗੰਢ 'ਤੇ PM ਮੋਦੀ ਨੇ ਦਿੱਤੀ ਸ਼ਰਧਾਂਜਲੀ, ਬੋਲੇ- ਅੱਤਵਾਦ ਅੱਗੇ ਨਹੀਂ ਝੁਕੇਗਾ ਭਾਰਤ...
ਮੋਹਾਲੀ ਦਾ ਸਭ ਤੋਂ ਵੱਡਾ ਮਾਲ ਅਚਾਨਕ ਬੰਦ, ਹਸਪਤਾਲ ਬਣਾਉਣ ਦੀ ਚਰਚਾ, ਬੇਰੁਜਗਾਰ ਹੋਏ ਸੈਂਕੜੇ ਲੋਕ
ਮੋਹਾਲੀ ਦਾ ਸਭ ਤੋਂ ਵੱਡਾ ਮਾਲ ਅਚਾਨਕ ਬੰਦ, ਹਸਪਤਾਲ ਬਣਾਉਣ ਦੀ ਚਰਚਾ, ਬੇਰੁਜਗਾਰ ਹੋਏ ਸੈਂਕੜੇ ਲੋਕ...
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ...
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ...