AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸੱਚੀ ‘ਚ ਵਿਆਹ ਕਰ ਲਿਆ ਕੀ? ਹੱਥਾਂ ‘ਚ ਹਰੀ ਚੂੜੀਆਂ, ਗਲੇ ‘ਚ ਮੰਗਲਸੂਤਰ… ਕੰਗਨਾ ਰਣੌਤ ਦੇ ਨਵੇਂ ਲੁੱਕ ਨੂੰ ਦੇਖ ਹੈਰਾਨ ਹੋਏ ਲੋਕ

Kangana Ranaut: ਕੰਗਨਾ ਰਣੌਤ ਆਮ ਤੌਰ ਤੇ ਆਪਣੇ ਬੇਬਾਕ ਅੰਦਾਜ਼ ਅਤੇ ਬਿਆਨਾਂ ਲਈ ਸੁਰਖੀਆਂ ਵਿੱਚ ਰਹਿੰਦੀ ਹੈ। ਪਰ ਇਸ ਵਾਰ ਉਹ ਆਪਣੇ ਨਵੇਂ ਲੁੱਕ ਕਾਰਨ ਚਰਚਾ ਵਿੱਚ ਆ ਗਈ ਹੈ। ਬੀਤੇ ਦਿਨ ਕੰਗਨਾ ਰਣੌਤ ਨੂੰ ਇੱਕ ਘਰ ਤੋਂ ਨਿਕਲਦੇ ਹੋਏ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਦੇ ਹੱਥਾਂ ਵਿੱਚ ਚੂੜੀਆਂ ਅਤੇ ਗਲੇ ਵਿੱਚ ਮੰਗਲਸੂਤਰ ਨੇ ਲੋਕਾਂ ਦਾ ਧਿਆਨ ਖਿੱਚ ਲਿਆ।

ਸੱਚੀ 'ਚ ਵਿਆਹ ਕਰ ਲਿਆ ਕੀ? ਹੱਥਾਂ 'ਚ ਹਰੀ ਚੂੜੀਆਂ, ਗਲੇ 'ਚ ਮੰਗਲਸੂਤਰ... ਕੰਗਨਾ ਰਣੌਤ ਦੇ ਨਵੇਂ ਲੁੱਕ ਨੂੰ ਦੇਖ ਹੈਰਾਨ ਹੋਏ ਲੋਕ
ਕੰਗਨਾ ਰਣੌਤ
tv9-punjabi
| Updated On: 22 May 2026 17:44 PM IST
Share

Kangana Ranaut New Video: ਬਾਲੀਵੁੱਡ ਅਦਾਕਾਰਾ ਅਤੇ ਰਾਜਨੀਤਿਕ ਕੰਗਨਾ ਰਣੌਤ ਅਕਸਰ ਆਪਣੇ ਬੇਬਾਕ ਬਿਆਨਾਂ ਕਰਕੇ ਚਰਚਾ ਵਿੱਚ ਰਹਿੰਦੀ ਹੈ। ਇਸ ਵਾਰ ਉਹ ਇੱਕ ਵਾਰ ਫਿਰ ਖ਼ਬਰਾਂ ਵਿੱਚ ਹੈ, ਪਰ ਇਸਦਾ ਕਾਰਨ ਕੋਈ ਬਿਆਨ ਨਹੀਂ ਸਗੋਂ ਉਨ੍ਹਾਂ ਦਾ ਨਵਾਂ ਲੁੱਕ ਹੈ। ਪਿਛਲੇ ਦਿਨਾਂ ਕੰਗਨਾ ਰਣੌਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਕਲਿੱਪ ਨੇ ਇੰਟਰਨੈੱਟ ਤੇ ਲੋਕਾਂ ਦਾ ਧਿਆਨ ਖਿੱਚ ਲਿਆ ਹੈ। ਇਸ ਵੀਡੀਓ ਵਿੱਚ ਕੰਗਨਾ ਰਣੌਤ ਦਾ ਵਿਆਹਸ਼ੁਦਾ ਔਰਤ ਵਾਲਾ ਅੰਦਾਜ਼ ਨਜ਼ਰ ਆਇਆ, ਜਿਸਨੂੰ ਦੇਖ ਕੇ ਲੋਕ ਵੱਖ-ਵੱਖ ਅੰਦਾਜ਼ੇ ਲਗਾਉਣ ਲੱਗ ਪਏ। ਕੁਝ ਲੋਕਾਂ ਨੇ ਤਾਂ ਇਹ ਵੀ ਪੁੱਛ ਲਿਆ ਕਿ ਕੀ ਕੰਗਨਾ ਰਣੌਤ ਨੇ ਗੁਪਤ ਤੌਰ ਤੇ ਵਿਆਹ ਕਰ ਲਿਆ ਹੈ।

ਕੰਗਨਾ ਰਣੌਤ ਦਾ ਵੀਡੀਓ ਇੰਟਰਨੈੱਟ ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਦਾਕਾਰਾ ਦੇ ਹੱਥਾਂ ਵਿੱਚ ਚੂੜੀਆਂ, ਗਲੇ ਵਿੱਚ ਮੰਗਲਸੂਤਰ ਅਤੇ ਮੱਥੇ ਤੇ ਬਿੰਦੀ ਦਿਖਾਈ ਦੇ ਰਹੀ ਹੈ। ਇਸਨੂੰ ਦੇਖ ਕੇ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਲੋਕ ਕਹਿ ਰਹੇ ਹਨ ਕਿ ਕੀ ਉਨ੍ਹਾਂ ਨੇ ਵਿਆਹ ਕਰ ਲਿਆ ਹੈ, ਜਦਕਿ ਕੁਝ ਦਾ ਕਹਿਣਾ ਹੈ ਕਿ ਇਹ ਲੁੱਕ ਉਨ੍ਹਾਂ ਦੀ ਕਿਸੇ ਫਿਲਮ ਦਾ ਹਿੱਸਾ ਹੋ ਸਕਦਾ ਹੈ।

ਕੰਗਨਾ ਰਣੌਤ ਦਾ ਨਵਾਂ ਵੀਡੀਓ

ਬੀਤੇ ਦਿਨ ਕੰਗਨਾ ਰਣੌਤ ਇੱਕ ਘਰ ਤੋਂ ਨਿਕਲਦੀ ਹੋਈ ਨਜ਼ਰ ਆਈ ਅਤੇ ਇਸ ਦੌਰਾਨ ਉਨ੍ਹਾਂ ਦੀ ਸਿਕਿਊਰਿਟੀ ਟੀਮ ਵੀ ਉਥੇ ਮੌਜੂਦ ਸੀ। ਵੀਡੀਓ ਵਿੱਚ ਕੰਗਨਾ ਰਣੌਤ ਲਾਈਟ ਪਿੰਕ ਰੰਗ ਦਾ ਸੂਟ-ਸਲਵਾਰ ਪਹਿਨੇ ਹੋਏ ਦਿਖਾਈ ਦਿੱਤੀ, ਹੱਥਾਂ ਵਿੱਚ ਹਰੀਆਂ ਚੂੜੀਆਂ, ਗਲੇ ਵਿੱਚ ਮੰਗਲਸੂਤਰ ਅਤੇ ਮੱਥੇ ਤੇ ਕਾਲੀ ਬਿੰਦੀ ਲਗਾਈ ਹੋਈ ਸੀ। ਹਾਲਾਂਕਿ, ਅਦਾਕਾਰ ਨੇ ਨਿਕਲਦੇ ਸਮੇਂ ਪੈਪਰਾਜ਼ੀ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਸਿੱਧਾ ਜਾ ਕੇ ਗੱਡੀ ਵਿੱਚ ਬੈਠ ਗਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ, ਜਦਕਿ ਜ਼ਿਆਦਾਤਰ ਲੋਕ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ।

ਲੋਕਾਂ ਨੇ ਦਿੱਤੇ ਅਜਿਹੇ ਰਿਐਕਸ਼ਨ

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ, ਮੰਗਲਸੂਤਰ? ਕੀ ਕੰਗਨਾ ਨੇ ਵਿਆਹ ਕਰ ਲਿਆ? ਦੂਜੇ ਨੇ ਲਿਖਿਆ, ਮੈਨੂੰ ਲੱਗਦਾ ਹੈ ਕਿ ਉਹ ਕਿਸੇ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਜੋ ਵੀ ਉਹ ਖੁਸ਼ਕਿਸਮਤ ਸ਼ਖ਼ਸ ਹੈ, ਕੰਗਨਾ ਲਈ ਚੰਗਾ ਹੈ, ਆਸ ਹੈ ਕਿ ਉਹ ਖੁਸ਼ਹਾਲ ਜੀਵਨ ਜਿਉਣ।

Source: TV9 Hindi.com

Follow Us
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ...
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ...
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ...
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ...
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ...
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ...
Petrol-Diesel Price: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
Petrol-Diesel Price: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ...
Twisha Sharma Death Case: ਮੌਤ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ
Twisha Sharma Death Case: ਮੌਤ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ...
ਪਾਕਿਸਤਾਨ ਤੋਂ ਆਏ ਅੱਤਵਾਦੀ ਨੇ ਕਸ਼ਮੀਰ 'ਚ ਕਰਵਾਇਆ ਸੀ ਹੇਅਰ ਟਰਾਂਸਪਲਾਂਟ , ਮਲੇਰਕੋਟਲਾ 'ਚ ਵੀ ਰੁਕਿਆ, ਵੱਡੀ ਸਾਜਿਸ਼ ਦਾ ਪਰਦਾਫਾਸ਼
ਪਾਕਿਸਤਾਨ ਤੋਂ ਆਏ ਅੱਤਵਾਦੀ ਨੇ ਕਸ਼ਮੀਰ 'ਚ ਕਰਵਾਇਆ ਸੀ ਹੇਅਰ ਟਰਾਂਸਪਲਾਂਟ , ਮਲੇਰਕੋਟਲਾ 'ਚ ਵੀ ਰੁਕਿਆ, ਵੱਡੀ ਸਾਜਿਸ਼ ਦਾ ਪਰਦਾਫਾਸ਼...