AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ‘ਤੇ AAP ਦਾ ਕਬਜ਼ਾ, ਹਰਜੀਤ ਸਿੰਘ ਜੀਤਾ ਤੀਜੀ ਵਾਰ ਬਣੇ ਪ੍ਰਧਾਨ

ਸ੍ਰੀ ਅਨੰਦਪੁਰ ਸਾਹਿਬ ਤੋਂ ਇਸ ਵੇਲੇ ਦੀ ਵੱਡੀ ਅਤੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ 'ਤੇ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਨਗਰ ਕੌਂਸਲ ਦੀਆਂ ਕੁੱਲ 13 ਵਾਰਡਾਂ ਵਿੱਚੋਂ ਇੱਕ ਵਾਰਡ ਪਹਿਲਾਂ ਹੀ ਸਰਬਸੰਮਤੀ ਨਾਲ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜਾ ਚੁੱਕਾ ਸੀ।

ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ 'ਤੇ AAP ਦਾ ਕਬਜ਼ਾ, ਹਰਜੀਤ ਸਿੰਘ ਜੀਤਾ ਤੀਜੀ ਵਾਰ ਬਣੇ ਪ੍ਰਧਾਨ
raj-kumar
| Updated On: 24 Jun 2026 17:55 PM IST
Share

ਸ੍ਰੀ ਅਨੰਦਪੁਰ ਸਾਹਿਬ ਤੋਂ ਇਸ ਵੇਲੇ ਦੀ ਵੱਡੀ ਅਤੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ‘ਤੇ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਨਗਰ ਕੌਂਸਲ ਦੀਆਂ ਕੁੱਲ 13 ਵਾਰਡਾਂ ਵਿੱਚੋਂ ਇੱਕ ਵਾਰਡ ਪਹਿਲਾਂ ਹੀ ਸਰਬਸੰਮਤੀ ਨਾਲ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜਾ ਚੁੱਕਾ ਸੀ। ਇਸ ਤੋਂ ਬਾਅਦ ਬਾਕੀ ਬਚੀਆਂ 12 ਵਾਰਡਾਂ ਵਿੱਚੋਂ 11 ਵਾਰਡਾਂ ‘ਤੇ ‘ਆਪ’ ਦੇ ਉਮੀਦਵਾਰਾਂ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ, ਜਦਕਿ ਸਿਰਫ਼ ਇੱਕ ਵਾਰਡ ਵਿੱਚ ਆਜ਼ਾਦ ਉਮੀਦਵਾਰ ਕਾਮਯਾਬ ਹੋ ਸਕਿਆ। ਇਸ ਵੱਡੀ ਜਿੱਤ ਦੇ ਨਾਲ ਹੁਣ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੇ 12 ਕੌਂਸਲਰ ਅਤੇ ਇੱਕ ਆਜ਼ਾਦ ਕੌਂਸਲਰ ਮੌਜੂਦ ਹੈ।

ਨਵ-ਚੁਣੇ ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ, ਹਰਜੀਤ ਸਿੰਘ ਜੀਤਾ ਬਣੇ ਪ੍ਰਧਾਨ

ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਮੂਹ ਨਵ-ਚੁਣੇ ਕੌਂਸਲਰਾਂ ਨੂੰ ਉਨ੍ਹਾਂ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਇਸ ਮਾਣਮੱਤੇ ਮੌਕੇ ‘ਤੇ ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ (PWD) ਮੰਤਰੀ ਹਰਜੋਤ ਸਿੰਘ ਬੈਂਸ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸਹੁੰ ਚੁੱਕ ਸਮਾਗਮ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਕਰਵਾਈ ਗਈ। ਇਸ ਚੋਣ ਵਿੱਚ ਹਰਜੀਤ ਸਿੰਘ ਜੀਤਾ ਨੇ ਬਾਜ਼ੀ ਮਾਰੀ ਅਤੇ ਉਨ੍ਹਾਂ ਨੂੰ ਲਗਾਤਾਰ ਤੀਜੀ ਵਾਰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਸੰਸਥਾ ਨੂੰ ਹੋਰ ਮਜ਼ਬੂਤੀ ਦੇਣ ਲਈ ਅਹੁਦੇਦਾਰਾਂ ਦੀ ਚੋਣ ਕਰਦਿਆਂ ਜਤਿਨ ਕੋਸਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਹਰਪਾਲ ਕੌਰ ਨੂੰ ਮੀਤ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।

ਖਾਲਸੇ ਦੀ ਜਨਮਭੂਮੀ ਦਾ ਸਰਵਪੱਖੀ ਵਿਕਾਸ ਸਾਡੀ ਪਹਿਲ: ਹਰਜੋਤ ਬੈਂਸ

ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਵੀਂ ਚੁਣੀ ਗਈ ਟੀਮ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਪਵਿੱਤਰ ਜਨਮਭੂਮੀ ਹੈ, ਇਸ ਲਈ ਇਸ ਇਤਿਹਾਸਕ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਦੀ ਨੁਹਾਰ ਬਦਲਣ ਲਈ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਇੱਕਜੁੱਟਤਾ ਨਾਲ ਕੰਮ ਕੀਤਾ ਜਾਵੇਗਾ। ਮੰਤਰੀ ਬੈਂਸ ਨੇ ਦਾਅਵਾ ਕੀਤਾ ਕਿ ਸ਼ਹਿਰ ਦੀ ਸਾਫ਼-ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨਾ ਅਤੇ ਪਹਿਲਾਂ ਤੋਂ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਉਨ੍ਹਾਂ ਦੀ ਸਰਕਾਰ ਦੀ ਮੁੱਖ ਪਹਿਲ ਹੋਵੇਗੀ।

ਹੈਰੀਟੇਟ ਸਟਰੀਟ ਪ੍ਰੋਜੈਕਟ ਜਲਦ ਹੋਵੇਗਾ ਸ਼ੁਰੂ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਦੋਂ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਹੈਰੀਟੇਜ ਸਟਰੀਟ ਪ੍ਰੋਜੈਕਟ ਦੇ ਰੁਕੇ ਹੋਏ ਕੰਮ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਰੋਕੇ ਗਏ ਕਾਰਜਾਂ ਦੇ ਸਬੰਧ ਵਿੱਚ ਸਰਕਾਰ ਵੱਲੋਂ ਸੰਸਥਾ ਨੂੰ ਇੱਕ ਲਿਖਤੀ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਗੁਰਦੁਆਰਾ ਸ਼ੀਸ਼ ਮਹਿਲ, ਗੁਰਦੁਆਰਾ ਭੋਰਾ ਸਾਹਿਬ ਅਤੇ ਸ੍ਰੀ ਆਨੰਦਗੜ੍ਹ ਸਾਹਿਬ ਤੱਕ ਬਣਨ ਵਾਲੀ ਹੈਰੀਟੇਜ ਸਟਰੀਟ ਦਾ ਕੰਮ ਐਸ.ਜੀ.ਪੀ.ਸੀ. ਦੇ ਸਕਾਰਾਤਮਕ ਸਹਿਯੋਗ ਨਾਲ ਬਹੁਤ ਜਲਦ ਦੁਬਾਰਾ ਸ਼ੁਰੂ ਕਰਵਾ ਦਿੱਤਾ ਜਾਵੇਗਾ।

ਨੰਗਲ ਅਤੇ ਸ੍ਰੀ ਕੀਰਤਪੁਰ ਸਾਹਿਬ ਬਾਰੇ ਵੱਡਾ ਦਾਅਵਾ

ਇਸ ਦੌਰਾਨ ਨੰਗਲ ਅਤੇ ਸ੍ਰੀ ਕੀਰਤਪੁਰ ਸਾਹਿਬ ਨਗਰ ਕੌਂਸਲਾਂ ਦੀਆਂ ਆਉਣ ਵਾਲੀਆਂ ਚੋਣਾਂ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਪੂਰੇ ਭਰੋਸੇ ਵਿੱਚ ਨਜ਼ਰ ਆਏ। ਉਨ੍ਹਾਂ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਾਂਗ ਹੀ ਨੰਗਲ ਅਤੇ ਸ੍ਰੀ ਕੀਰਤਪੁਰ ਸਾਹਿਬ ਨਗਰ ਕੌਂਸਲਾਂ ਵਿੱਚ ਵੀ ਆਮ ਆਦਮੀ ਪਾਰਟੀ ਦੀ ਹੀ ਸ਼ਾਨਦਾਰ ਬਹੁਮਤ ਵਾਲੀ ਕੌਂਸਲ ਬਣੇਗੀ।

Follow Us
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ...
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO...
Nepal Flash Flood Update: ਨੇਪਾਲ 'ਚ ਆਈ ਤ੍ਰਾਸਦੀ ਵਾਲੀਆਂ ਵੀਡੀਓ ਦਾ ਸੱਚ?
Nepal Flash Flood Update: ਨੇਪਾਲ 'ਚ ਆਈ ਤ੍ਰਾਸਦੀ ਵਾਲੀਆਂ ਵੀਡੀਓ ਦਾ ਸੱਚ?...
America Attack On Iran: Hormuz ਤੋਂ ਤਹਿਰਾਨ ਤੱਕ ਬੰਬਾਰੀ, ਈਰਾਨ ਤੇ ਅਗਲੇ 24 ਘੰਟੇ ਭਾਰੀ
America Attack On Iran: Hormuz ਤੋਂ ਤਹਿਰਾਨ ਤੱਕ ਬੰਬਾਰੀ, ਈਰਾਨ ਤੇ ਅਗਲੇ 24 ਘੰਟੇ ਭਾਰੀ...
Ajab Gajab: ਚੋਰੀ ਦਾ ਮਾਲ ਸਮੇਟ ਕੇ ਫੋਲਡਿੰਗ 'ਤੇ ਸੌਂ ਗਿਆ ਚੋਰ, ਐਕਸਪ੍ਰੈਸ਼ਨ ਦੇਖ ਕੇ ਛੁੱਟਿਆ ਪੁਲਿਸ ਦਾ ਹਾਸਾ
Ajab Gajab: ਚੋਰੀ ਦਾ ਮਾਲ ਸਮੇਟ ਕੇ ਫੋਲਡਿੰਗ 'ਤੇ ਸੌਂ ਗਿਆ ਚੋਰ, ਐਕਸਪ੍ਰੈਸ਼ਨ ਦੇਖ ਕੇ ਛੁੱਟਿਆ ਪੁਲਿਸ ਦਾ ਹਾਸਾ...
Nepal Flood Update: ਉਜੜੇ ਲੋਕ, ਲਾਪਤਾ ਪਰਿਵਾਰ, ਕਿਵੇਂ ਚੱਲ ਰਹੇ ਰਾਹਤ ਕਾਰਜ? ...ਦੇਖੋ ਗ੍ਰਾਉਂਡ ਰਿਪੋਰਟ
Nepal Flood Update: ਉਜੜੇ ਲੋਕ, ਲਾਪਤਾ ਪਰਿਵਾਰ, ਕਿਵੇਂ ਚੱਲ ਰਹੇ ਰਾਹਤ ਕਾਰਜ? ...ਦੇਖੋ ਗ੍ਰਾਉਂਡ ਰਿਪੋਰਟ...
ਰਾਜਾ ਵੜਿੰਗ 'ਤੇ FIR, ਮੱਚਿਆ ਸਿਆਸੀ ਹੰਗਾਮਾ, ਕਿੰਨੀ ਮੁਸ਼ਕਲ 'ਚ ਪੰਜਾਬ ਕਾਂਗਰਸ ਪ੍ਰਧਾਨ? ਜਾਣੋ...
ਰਾਜਾ ਵੜਿੰਗ 'ਤੇ FIR, ਮੱਚਿਆ ਸਿਆਸੀ ਹੰਗਾਮਾ, ਕਿੰਨੀ ਮੁਸ਼ਕਲ 'ਚ ਪੰਜਾਬ ਕਾਂਗਰਸ ਪ੍ਰਧਾਨ? ਜਾਣੋ......
GDP ਗ੍ਰੋਥ ਨੂੰ ਲੈ ਕੇ PM ਦਾ ਸੰਦੇਸ਼, Instagram ਵੀਡੀਓ ਰਾਹੀਂ ਕਹੀ ਇਹ ਗੱਲ
GDP ਗ੍ਰੋਥ ਨੂੰ ਲੈ ਕੇ PM ਦਾ ਸੰਦੇਸ਼, Instagram ਵੀਡੀਓ ਰਾਹੀਂ ਕਹੀ ਇਹ ਗੱਲ...
ਫਗਵਾੜਾ 'ਚ ਸਟੈਂਡ 'ਤੇ ਖੜੀ ਬੱਸ ਲੈ ਕੇ ਨੱਸੇ ਚੋਰ, ਨਾਲ ਖੜੇ ਵਾਹਨਾਂ ਨੂੰ ਪਹੁੰਚਾਇਆ ਨੁਕਸਾਨ
ਫਗਵਾੜਾ 'ਚ ਸਟੈਂਡ 'ਤੇ ਖੜੀ ਬੱਸ ਲੈ ਕੇ ਨੱਸੇ ਚੋਰ, ਨਾਲ ਖੜੇ ਵਾਹਨਾਂ ਨੂੰ ਪਹੁੰਚਾਇਆ ਨੁਕਸਾਨ...