ਦੇਸੀ ਘਿਓ ਦੇ ਨੁਸਖਿਆਂ ਦੀ ਜਾਣੋ ਸੱਚਾਈ

17-11- 2026

TV9 Punjabi

Author: Pritpal Singh 

ਦੇਸੀ ਘਿਓ

ਦੇਸੀ ਘਿਓ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਲੋਕ ਇਸ ਦੀ ਵਰਤੋਂ ਖਾਣੇ ਤੋਂ ਇਲਾਵਾ ਕਈ ਘਰੇਲੂ ਨੁਸਖਿਆਂ ਵਿੱਚ ਵੀ ਕਰਦੇ ਹਨ। ਪਰ ਕੀ ਇਹ ਨੁਸਖੇ ਸੱਚਮੁੱਚ ਅਸਰਦਾਰ ਹਨ? ਜਾਣੋ ਮਾਹਰ ਦੀ ਰਾਇ।

ਰਾਤ ਨੂੰ ਪੈਰਾਂ ਦੇ ਤਲਵਿਆਂ 'ਤੇ ਘਿਓ ਲਗਾਉਣ ਨਾਲ ਖੁਸ਼ਕ ਅਤੇ ਫਟੀ ਹੋਈ ਸਕਿਨ ਨੂੰ ਨਮੀ ਮਿਲ ਸਕਦੀ ਹੈ। ਹਾਲਾਂਕਿ, ਇਸ ਨਾਲ ਚੰਗੀ ਨੀਂਦ ਆਉਣ ਦਾ ਕੋਈ ਠੋਸ ਵਿਗਿਆਨਕ ਸਬੂਤ ਨਹੀਂ ਹੈ।

ਪੈਰਾਂ ਦੇ ਤਲਵਿਆਂ 'ਤੇ ਘਿਓ ਲਗਾਉਣਾ

ਕਈ ਲੋਕ ਮੰਨਦੇ ਹਨ ਕਿ ਧੁੰਨੀ ਵਿੱਚ ਘਿਓ ਲਗਾਉਣ ਨਾਲ ਪਾਚਨ ਅਤੇ ਹਾਰਮੋਨ ਸੰਤੁਲਨ ਠੀਕ ਰਹਿੰਦਾ ਹੈ। ਪਰ ਇਨ੍ਹਾਂ ਦਾਅਵਿਆਂ ਦੇ ਸਮਰਥਨ ਵਿੱਚ ਠੋਸ ਵਿਗਿਆਨਕ ਸਬੂਤ ਨਹੀਂ ਹਨ।

ਧੁੰਨੀ ਵਿੱਚ ਦੇਸੀ ਘਿਓ ਲਗਾਉਣਾ

ਮਾਮੂਲੀ ਸੱਟ ਜਾਂ ਸੜਨ 'ਤੇ ਘਿਓ ਲਗਾਉਣ ਤੋਂ ਬਚੋ। ਇਸ ਨਾਲ ਇਨਫੈਕਸ਼ਨ ਦਾ ਖ਼ਤਰਾ ਵਧ ਸਕਦਾ ਹੈ। ਸੜਨ ਵਾਲੀ ਥਾਂ ਨੂੰ ਲਗਭਗ 20 ਮਿੰਟ ਠੰਢੇ ਵਗਦੇ ਪਾਣੀ ਹੇਠ ਰੱਖੋ

ਕੱਟਣ ਜਾਂ ਸੜਨ 'ਤੇ ਘਿਓ ਲਗਾਉਣਾ

ਕੁਝ ਲੋਕ ਪਲਕਾਂ ਨੂੰ ਸਿਹਤਮੰਦ ਰੱਖਣ ਲਈ ਘਿਓ ਲਗਾਉਂਦੇ ਹਨ। ਪਰ ਇਸ ਨਾਲ ਪਲਕਾਂ ਦੀ ਗ੍ਰੋਥ ਜਾਂ ਅੱਖਾਂ ਦੀ ਰੌਸ਼ਨੀ ਵਧਣ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ। ਅੱਖਾਂ ਦੇ ਨੇੜੇ ਘਿਓ ਲਗਾਉਣ ਨਾਲ ਇਨਫੈਕਸ਼ਨ ਦਾ ਖ਼ਤਰਾ ਹੋ ਸਕਦਾ ਹੈ।

ਪਲਕਾਂ 'ਤੇ ਘਿਓ ਲਗਾਉਣਾ

ਨਿਊਟ੍ਰਿਸ਼ਨਿਸਟ ਗੀਤਿਕਾ ਚੋਪੜਾ ਮੁਤਾਬਕ, ਦੇਸੀ ਘਿਓ ਨੂੰ ਸੰਤੁਲਿਤ ਖੁਰਾਕ ਵਿੱਚ ਸੀਮਤ ਮਾਤਰਾ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨੂੰ ਕਦੇ ਵੀ ਮੈਡੀਕਲ ਇਲਾਜ ਦਾ ਬਦਲ ਨਹੀਂ ਬਣਾਉਣਾ ਚਾਹੀਦਾ।

ਡਾਈਟ ਵਿੱਚ ਕਿਵੇਂ ਸ਼ਾਮਲ ਕਰੀਏ?