ਸਰਦੀਆਂ 'ਚ ਸਰੀਰ ਨੂੰ ਗਰਮ ਰੱਖਣ ਲਈ ਕੀ ਖਾਣਾ ਚਾਹੀਦਾ ਹੈ?

16-11- 2026

TV9 Punjabi

Author: Pritpal Singh 

ਸਰਦੀਆਂ ਵਿੱਚ ਸਿਹਤ

ਮੌਸਮ ਵਿੱਚ ਬਦਲਾਅ ਆਉਣ ਦੇ ਨਾਲ ਹੀ ਆਪਣੀ ਡਾਈਟ ਵਿੱਚ ਵੀ ਤਬਦੀਲੀ ਕਰਨੀ ਚਾਹੀਦੀ ਹੈ। ਨਵੰਬਰ ਮਹੀਨੇ ਵਿੱਚ ਹੁਣ ਠੰਢ ਵਧਣ ਲੱਗ ਪਈ ਹੈ। ਅਜਿਹੇ ਵਿੱਚ ਆਪਣੀ ਰੋਜ਼ਾਨਾ ਦੀ ਡਾਈਟ ਵਿੱਚ ਕੁਝ ਖ਼ਾਸ ਚੀਜ਼ਾਂ ਸ਼ਾਮਲ ਕਰ ਲਓ, ਜੋ ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਸਰੀਰ ਨੂੰ ਅੰਦਰੋਂ ਗਰਮ ਰੱਖਣ ਵਿੱਚ ਮਦਦ ਕਰ ਸਕਦੀਆਂ ਹਨ।

ਸਰਦੀਆਂ ਵਿੱਚ ਤੁਸੀਂ ਸੀਮਤ ਮਾਤਰਾ ਵਿੱਚ ਗੁੜ ਨੂੰ ਆਪਣੀ ਡਾਈਟ ਦਾ ਹਿੱਸਾ ਬਣਾ ਸਕਦੇ ਹੋ। ਇਹ ਸਰੀਰ ਨੂੰ ਗਰਮਾਹਟ ਦੇਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸਰਦੀ-ਜ਼ੁਕਾਮ ਦੌਰਾਨ ਵੀ ਗੁੜ ਦਾ ਸੇਵਨ ਫਾਇਦੇਮੰਦ ਮੰਨਿਆ ਜਾਂਦਾ ਹੈ।

ਗੁੜ

ਅਲਸੀ ਯਾਨੀ Flax Seeds ਦੀ ਤਾਸੀਰ ਗਰਮ ਹੁੰਦੀ ਹੈ। ਤੁਸੀਂ ਇਨ੍ਹਾਂ ਨੂੰ ਭੁੰਨ ਕੇ ਪਾਊਡਰ ਬਣਾ ਸਕਦੇ ਹੋ ਅਤੇ ਰੋਜ਼ਾਨਾ ਇੱਕ ਚਮਚ ਇਸ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਗੁੜ ਦੇ ਨਾਲ ਅਲਸੀ ਦੇ ਲੱਡੂ ਬਣਾ ਕੇ ਵੀ ਖਾਏ ਜਾ ਸਕਦੇ ਹਨ।

ਅਲਸੀ

Fill in some text

ਸਰਦੀਆਂ ਦੇ ਮੌਸਮ ਵਿੱਚ ਤਿਲ ਵੀ ਬਹੁਤ ਵਧੀਆ ਬੀਜ ਹਨ। ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਦੇ ਨਾਲ-ਨਾਲ ਤਿਲ ਦੀ ਤਾਸੀਰ ਵੀ ਗਰਮ ਹੁੰਦੀ ਹੈ। ਇਨ੍ਹਾਂ ਨੂੰ ਕੱਚਾ ਜਾਂ ਭੁੰਨ ਕੇ ਖਾਧਾ ਜਾ ਸਕਦਾ ਹੈ।

ਤਿਲ

ਸਰਦੀਆਂ ਵਿੱਚ ਸਰੀਰ ਨੂੰ ਅੰਦਰੋਂ ਗਰਮ ਰੱਖਣ ਦੇ ਨਾਲ-ਨਾਲ ਇਮਿਊਨਿਟੀ ਮਜ਼ਬੂਤ ਕਰਨੀ ਹੈ ਤਾਂ ਆਪਣੀ ਡਾਈਟ ਵਿੱਚ ਖ਼ਾਸ ਤੌਰ 'ਤੇ ਬਦਾਮ ਅਤੇ ਅਖਰੋਟ ਵਰਗੇ ਨਟਸ ਸ਼ਾਮਲ ਕਰੋ। ਇਸ ਤੋਂ ਇਲਾਵਾ ਖਜੂਰ ਅਤੇ ਅੰਜੀਰ ਵਰਗੇ ਡ੍ਰਾਈ ਫਰੂਟਸ ਖਾਣਾ ਵੀ ਚੰਗਾ ਰਹਿੰਦਾ ਹੈ।

ਡ੍ਰਾਈ ਫਰੂਟਸ ਅਤੇ ਨਟਸ

ਸਰਦੀਆਂ ਵਿੱਚ ਸੀਮਤ ਮਾਤਰਾ ਵਿੱਚ ਦੇਸੀ ਘਿਓ ਨੂੰ ਵੀ ਆਪਣੀ ਡਾਈਟ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਇਹ ਸਿਹਤਮੰਦ ਚਰਬੀ ਨਾਲ ਭਰਪੂਰ ਹੋਣ ਦੇ ਨਾਲ-ਨਾਲ ਕੁਝ ਵਿਟਾਮਿਨਾਂ ਦਾ ਵੀ ਸਰੋਤ ਹੈ। ਇਸ ਦਾ ਸੇਵਨ ਸਰੀਰ ਨੂੰ ਤਾਕਤ ਦੇਣ ਵਿੱਚ ਮਦਦ ਕਰ ਸਕਦਾ ਹੈ।

ਦੇਸੀ ਘਿਓ

ਸਰਦੀਆਂ ਵਿੱਚ ਕੁਝ ਖ਼ਾਸ ਮਸਾਲਿਆਂ ਅਤੇ ਹਰਬਜ਼ ਨੂੰ ਵੀ ਆਪਣੇ ਖਾਣੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਅਦਰਕ, ਅਜਵਾਇਣ, ਤੁਲਸੀ, ਹਲਦੀ, ਗਿਲੋਏ, ਰੋਜ਼ਮੇਰੀ, ਕਾਲੀ ਮਿਰਚ ਅਤੇ ਜਾਇਫਲ ਸ਼ਾਮਲ ਹਨ। ਇਨ੍ਹਾਂ ਦਾ ਵੱਖ-ਵੱਖ ਤਰੀਕਿਆਂ ਨਾਲ ਸੇਵਨ ਕੀਤਾ ਜਾ ਸਕਦਾ ਹੈ।

ਮਸਾਲੇ ਅਤੇ ਹਰਬਜ਼