15-11- 2026
TV9 Punjabi
Author: Pritpal Singh
ਭਾਰਤੀ ਕਰੰਸੀ 'ਤੇ ਕਈ ਭਾਸ਼ਾਵਾਂ ਦੇ ਨਾਲ-ਨਾਲ ਵੱਖ-ਵੱਖ ਚਿੰਨ੍ਹ ਅਤੇ ਇਤਿਹਾਸਕ ਸਮਾਰਕ ਵੀ ਬਣਾਏ ਗਏ ਹਨ। ਜਾਣੋ, ਭਾਰਤੀ ਨੋਟਾਂ 'ਤੇ ਕੀ-ਕੀ ਦਰਸਾਇਆ ਗਿਆ ਹੈ।
ਹਰ ਨੋਟ 'ਤੇ ਉਸ ਦੀ ਕੀਮਤ 17 ਭਾਸ਼ਾਵਾਂ ਵਿੱਚ ਲਿਖੀ ਹੁੰਦੀ ਹੈ। ਨੋਟ ਦੇ ਅਗਲੇ ਪਾਸੇ ਹਿੰਦੀ ਅਤੇ ਅੰਗਰੇਜ਼ੀ ਵਿੱਚ, ਜਦਕਿ ਪਿਛਲੇ ਪਾਸੇ ਬਣੇ ਭਾਸ਼ਾ ਪੈਨਲ ਵਿੱਚ 15 ਭਾਸ਼ਾਵਾਂ ਵਿੱਚ ਰਕਮ ਲਿਖੀ ਹੁੰਦੀ ਹੈ।
ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਕਸ਼ਮੀਰੀ, ਕੋਂਕਣੀ, ਮਲਿਆਲਮ, ਮਰਾਠੀ, ਨੇਪਾਲੀ, ਓਡੀਆ, ਪੰਜਾਬੀ, ਸੰਸਕ੍ਰਿਤ, ਤਮਿਲ, ਤੇਲਗੂ ਅਤੇ ਉਰਦੂ।
Fill in some text
ਨੋਟ ਦੇ ਅਗਲੇ ਪਾਸੇ ਹਮੇਸ਼ਾ ਮਹਾਤਮਾ ਗਾਂਧੀ ਦੀ ਤਸਵੀਰ ਦਿਖਾਈ ਦਿੰਦੀ ਹੈ। ਮੌਜੂਦਾ ਸੀਰੀਜ਼ ਵਿੱਚ ਲੱਗੀ ਗਾਂਧੀ ਜੀ ਦੀ ਤਸਵੀਰ 1946 ਦੀ ਇੱਕ ਫੋਟੋ 'ਤੇ ਆਧਾਰਿਤ ਹੈ, ਜਿਸ ਵਿੱਚ ਉਹ ਲਾਰਡ ਪੈਥਿਕ-ਲਾਰੈਂਸ ਦੇ ਨਾਲ ਨਜ਼ਰ ਆ ਰਹੇ ਹਨ।
RBI ਨੇ ਇਹ ਸੀਰੀਜ਼ ਸਾਲ 1996 ਵਿੱਚ 10 ਅਤੇ 500 ਰੁਪਏ ਦੇ ਨੋਟਾਂ ਨਾਲ ਸ਼ੁਰੂ ਕੀਤੀ ਸੀ। ਇਸ ਨੇ ਪਹਿਲਾਂ ਚੱਲ ਰਹੀ ਲਾਇਨ ਕੈਪੀਟਲ ਸੀਰੀਜ਼ ਦੀ ਥਾਂ ਲਈ ਸੀ।
10 ਰੁਪਏ ਦੇ ਨੋਟ 'ਤੇ ਕੋਣਾਰਕ ਦਾ ਸੂਰਜ ਮੰਦਰ, 100 ਰੁਪਏ ਦੇ ਨੋਟ 'ਤੇ ਗੁਜਰਾਤ ਦੀ ਰਾਣੀ ਕੀ ਵਾਵ (ਯੂਨੈਸਕੋ ਵਿਸ਼ਵ ਵਿਰਾਸਤ ਸਥਾਨ), 200 ਰੁਪਏ ਦੇ ਨੋਟ 'ਤੇ ਸਾਂਚੀ ਦਾ ਸਤੂਪ ਅਤੇ 500 ਰੁਪਏ ਦੇ ਨੋਟ 'ਤੇ ਲਾਲ ਕਿਲ੍ਹਾ ਦਰਸਾਇਆ ਗਿਆ ਹੈ।
20 ਰੁਪਏ ਦੇ ਨੋਟ 'ਤੇ ਐਲੋਰਾ ਦੀਆਂ ਗੁਫ਼ਾਵਾਂ ਅਤੇ 50 ਰੁਪਏ ਦੇ ਨੋਟ 'ਤੇ ਹੰਪੀ ਦਾ ਪੱਥਰ ਦਾ ਰੱਥ ਬਣਿਆ ਹੋਇਆ ਹੈ। ਪੁਰਾਣੀ ਸੀਰੀਜ਼ ਦੇ ਨੋਟਾਂ 'ਤੇ ਇਨ੍ਹਾਂ ਦੀ ਥਾਂ ਵੱਖਰੀਆਂ ਤਸਵੀਰਾਂ ਹੁੰਦੀਆਂ ਸਨ।