ਏਐਨਆਈ ਨਾਸ ਬਤੌਰ ਕੈਮਰਾਮੈਨ ਸਾਲ 2008-2010 ਤੱਕ ਕੰਮ ਕੀਤਾ। ਪਿਛਲੇ ਪੰਜ ਸਾਲਾਂ ਤੋ ਪੀਟੀਸੀ ਨਿਊਜ਼ ਅਤੇ ਜਲੰਧਰ ਦੂਰਦਰਸ਼ਨ ਨਾਲ ਨਾਲ ਬਤੌਰ ਕੈਮਰਾਮੈਨ ਜੁੜਿਆਂ ਹੋਇਆ ਹਾਂ। ਜਸ ਪੰਜਾਬੀ ਅਤੇ ਅਜੀਤਵੈਬਟੀਵੀ ਨਾਲ ਵੀ ਬੀਤੇ ਪੰਜ ਸਾਲਾਂ ਤੋਂ ਬਤੌਰ ਫ੍ਰੀਲਾਂਸਰ ਕੰਮ ਕਰ ਰਿਹਾ ਹਾਂ। ਨਿਊਜ਼18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ-ਨਾਲ ਟੀਵੀ9 ਪੰਜਾਬੀ.ਕਾਮ ਨਾਲ ਵੀ ਜੁੜਿਆ ਹੋਇਆ ਹਾਂ।
ਤੱਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਇੰਝ ਮਨਾਈ ਗਈ ਵਿਸਾਖੀ, ਦੇਖੋ ਤਸਵੀਰਾਂ
ਵਿਸਾਖੀ ਦਾ ਤਿਉਹਾਰ ਹਰ ਸਾਲ ਅਪ੍ਰੈਲ ਵਿੱਚ ਆਉਂਦਾ ਹੈ, ਜੋ ਕਿ ਖਾਸ ਕਰਕੇ ਉੱਤਰੀ ਭਾਰਤ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮੁੱਖ ਤੌਰ ਤੇ ਖੇਤੀਬਾੜੀ ਨਾਲ ਸਬੰਧਤ ਹੈ ਅਤੇ ਨਵੀਂ ਫ਼ਸਲ ਦੀ ਕਟਾਈ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਵਿਸਾਖੀ ਦਾ ਤਿਉਹਾਰ ਸਿੱਖ ਭਾਈਚਾਰੇ ਲਈ ਬਹੁਤ ਮਹੱਤਵ ਰੱਖਦਾ ਹੈ, ਕਿਉਂਕਿ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।
- Raj Kumar
- Updated on: Apr 13, 2025
- 3:53 pm
ਨਰਾਇਣ ਸਿੰਘ ਚੌੜਾ ਜੇਲ੍ਹ ਤੋਂ ਆਇਆ ਬਾਹਰ, ਕੱਲ੍ਹ ਮਿਲੀ ਸੀ ਜਮਾਨਤ
ਸੁਖਬੀਰ ਸਿੰਘ ਬਾਦਲ ਤੇ ਹਮਲੇ ਦੇ ਮਾਮਲੇ 'ਤੇ ਬੋਲਦਿਆ ਕਿਹਾ ਕਿ ਹੁਣ ਲੋਕ ਸਭ ਕੁਝ ਜਾਣਦੇ ਹਨ ਤੇ ਜੋ ਕੁਝ ਉਸ ਦਿਨ ਵਾਪਰਿਆ ਉਹ ਸਾਰਿਆਂ ਨੇ ਦੇਖਿਆ ਹੈ।ਜਥੇਦਾਰ ਸਾਹਿਬਾਨਾਂ ਨੂੰ ਹਟਾਉਣ ਦੇ ਮਾਮਲੇ ਤੇ ਉਹਨਾਂ ਬੋਲਦਿਆਂ ਕਿਹਾ ਕਿ ਜੋ ਇਹਨਾਂ ਦੀ ਵਿਰੋਧਤਾ ਕਰਦਾ ਹੈ ਉਸ ਨੂੰ ਜਲੀਲ ਕਰਕੇ ਅਹੁਦੇ ਤੋਂ ਉਤਾਰ ਦਿੱਤਾ ਜਾਂਦਾ ਹੈ।
- Raj Kumar
- Updated on: Mar 27, 2025
- 2:02 am
ਅੱਜ ਸਮਾਪਤ ਹੋਇਆ ਖਾਲਸਾਈ ਸ਼ਾਨੋ-ਸ਼ੌਕਤ ਦਾ ਪ੍ਰਤੀਕ ਹੋਲਾ ਮੁਹੱਲਾ, ਆਖਰੀ ਦਿਨ ਇੰਝ ਦਿਖਾਏ ਕਰਤਬ
ਹੋਲਾ ਮੁਹੱਲਾ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ, ਇਹ ਸ੍ਰੀ ਆਨੰਦਪੁਰ ਸਾਹਿਬ ਵਿੱਚੋਂ ਹੁੰਦਾ ਹੋਇਆ ਚਰਨ ਗੰਗਾ ਸਟੇਡੀਅਮ ਵਿੱਚ ਸਮਾਪਤ ਹੋਇਆ। ਨਿਹੰਗ ਸਿੰਘਾਂ ਨੂੰ ਇੱਕ ਦੂਜੇ 'ਤੇ ਗੁਲਾਲ ਸੁੱਟ ਕੇ ਹੋਲਾ-ਮੁਹੱਲਾ ਮਨਾਉਂਦੇ ਦੇਖਿਆ ਗਿਆ। ਜਥੇਦਾਰ ਵੱਲੋਂ ਭਾਈਚਾਰੇ ਦੇ ਨਾਮ ਇੱਕ ਸੰਦੇਸ਼ ਵੀ ਜਾਰੀ ਕੀਤਾ ਗਿਆ।
- Raj Kumar
- Updated on: Mar 18, 2025
- 6:41 pm
ਅਨੰਦਪੁਰ ਸਾਹਿਬ ਵਿਖੇ ਮਨਾਇਆ ਗਿਆ ਹੋਲੇ ਮਹੱਲੇ ਦਾ ਤਿਉਹਾਰ, ਦੇਖੋ ਤਸਵੀਰਾਂ
Hola Mohalla : ਸ੍ਰੀ ਅਨੰਦਪੁਰ ਸਾਹਿਬ ਵਿੱਚ 13 ਤੋਂ 15 ਮਾਰਚ ਤੱਕ ਆਯੋਜਿਤ ਕੀਤੇ ਜਾ ਰਹੇ ਤਿੰਨ ਦਿਨਾਂ ਹੋਲਾ ਮਹੱਲਾ ਮੇਲੇ ਦਾ ਅੱਜ ਆਖਰੀ ਦਿਨ ਹੈ। ਇਹ ਸਮਾਗਮ ਸਿੱਖ ਭਾਈਚਾਰੇ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਪਹੁੰਚੇ ਹਨ। ਇਹ ਮੇਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਆਯੋਜਨ ਨਾਲ ਸ਼ੁਰੂ ਹੋਇਆ।
- Raj Kumar
- Updated on: Mar 17, 2025
- 7:05 pm
ਹੋਲਾ ਮਹੱਲਾ ਮੌਕੇ ਲੱਖਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ, ਜੱਥੇਦਾਰ ਨੇ ਦਿੱਤਾ ਕੌਮ ਨੂੰ ਸੰਦੇਸ਼, ਦੇਖੋ ਤਸਵੀਰਾਂ
ਆਨੰਦਪੁਰ ਸਾਹਿਬ ਵਿਖੇ ਤਿੰਨ ਦਿਨਾਂ ਦਾ ਹੋਲਾ ਮਹੱਲਾ ਮੇਲਾ 15 ਮਾਰਚ ਨੂੰ ਸਮਾਪਤ ਹੋ ਰਿਹਾ ਹੈ। ਅੱਜ ਨਿਹੰਗ ਸਿੱਖ ਆਪਣੇ ਜੰਗੀ ਹੁਨਰ ਦਿਖਾਉਣਗੇ ਅਤੇ ਅਖੰਡ ਪਾਠ ਦਾ ਭੋਗ ਪਾਇਆ ਜਾਵੇਗਾ। ਸਮਾਗਮ ਵਿੱਚ ਧਾਰਮਿਕ ਦੀਵਾਨ, ਕੀਰਤਨ, ਅੰਮ੍ਰਿਤ ਸੰਚਾਰ ਅਤੇ ਸੈਲਾਨੀਆਂ ਲਈ ਮਨੋਰੰਜਨ ਵੀ ਸ਼ਾਮਿਲ ਹੈ। ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।
- Raj Kumar
- Updated on: Mar 17, 2025
- 7:06 pm
ਮੁੱਖ ਮੰਤਰੀ ਭਗਵੰਤ ਸਿੰਘ ਨੇ ਪਤਨੀ ਗੁਰਪ੍ਰੀਤ ਕੌਰ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ
ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਖਾਲਸਾ ਹੀ ਜਾਹੋ ਜਲਾਲ ਦਾ ਪ੍ਰਤੀਕ ਰਾਸ਼ਟਰੀ ਤਿਉਹਾਰ ਹੋਲਾ ਮੁਹੱਲਾ ਮਨਾਇਆ ਜਾ ਰਿਹਾ ਹੈ ਅਤੇ ਅੱਜ ਹੋਲਾ ਮੁਹੱਲੇ ਦੇ ਦੂਜੇ ਦਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਣ ਪਹੁੰਚੇ।
- Raj Kumar
- Updated on: Mar 17, 2025
- 7:06 pm
ਅਨੰਦਪੁਰ ਸਾਹਿਬ ਵਿਖੇ ਅੱਜ ਤੋਂ ਸ਼ੁਰੂ ਹੋਵੇਗਾ ਹੋਲਾ ਮਹੱਲਾ, ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧਾਂ ਦਾ ਦਾਅਵਾ
Hola Mohalla: ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96 ਕਰੋੜੀ ਨੇ ਜਿੱਥੇ ਸੰਗਤਾਂ ਨੂੰ ਹੋਲਾ ਮਹੱਲਾ ਦੀਆਂ ਵਧਾਈਆਂ ਦਿੱਤੀਆਂ ਉੱਥੇ ਉਹਨਾਂ ਸੰਗਤਾਂ ਨੂੰ ਕਿਹਾ ਕਿ ਸੰਗਤਾਂ ਪੂਰੇ ਡਿਸਿਪਲਨ ਵਿੱਚ ਹੋਲਾ ਮਹੱਲਾ ਮਨਾਉਣ ਲਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਣ। ਉਹਨਾਂ ਦੱਸਿਆ ਕਿ ਜਿੱਥੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਅੱਜ ਆਰੰਭ ਹੋਣਗੇ ਉੱਥੇ ਹੀ ਬੁੱਢਾ ਦਲ ਦੀ ਛਾਉਣੀ, ਛਾਉਣੀ ਨਿਹੰਗ ਸਿੰਘਾਂ ਨਵੀਂ ਆਬਾਦੀ ਵਿਖੇ ਹਰ ਸਾਲ ਦੀ ਤਰ੍ਹਾਂ ਦੋ ਰੋਜ਼ਾ ਅੰਤਰਰਾਸ਼ਟਰੀ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਕਰਵਾਏ ਜਾਣਗੇ।
- Raj Kumar
- Updated on: Mar 17, 2025
- 7:04 pm
ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲਾ ਮਹੱਲਾ ਦੀ ਅੱਜ ਤੋਂ ਸ਼ੁਰੂਆਤ, ਸ੍ਰੀ ਕੀਰਤਪੁਰ ਸਾਹਿਬ ‘ਚ ਅਖੰਡ ਪਾਠਾਂ ਦੀ ਆਰੰਭਤਾ
Hola Mohalla: ਗੁਰੂ ਪਾਤਸ਼ਾਹ ਨੇ ਸੰਨ 1701 ਈਸਵੀ ਵਿੱਚ ਹੋਲੇ ਮਹੱਲੇ ਦੀ ਸ਼ੁਰੂਆਤ ਹੋਲ-ਗੜ੍ਹ ਕਿਲ੍ਹੇ ਤੋਂ ਕੀਤੀ ਸੀ। ਉਸ ਸਮੇਂ, ਹਿੰਦੂ ਪਹਾੜੀ ਰਾਜੇ ਅਤੇ ਮੁਗਲ ਸਾਮਰਾਜ ਆਮ ਲੋਕਾਂ ਤੇ ਅੱਤਿਆਚਾਰ ਕਰ ਰਹੇ ਸਨ। ਗੁਰੂ ਜੀ ਨੇ ਸਿੱਖਾਂ ਨੂੰ ਜੰਗਜੂ ਕਲਾਵਾਂ ਵਿੱਚ ਨਿਪੁੰਨ ਬਣਾਉਣ ਅਤੇ ਉਨ੍ਹਾਂ ਵਿੱਚ ਬਹਾਦਰੀ ਦਾ ਜਜ਼ਬਾ ਪੈਦਾ ਕਰਨ ਲਈ ਇਸ ਤਿਉਹਾਰ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸਿੱਖਾਂ ਨੂੰ ਦੋ ਦਲਾਂ ਵਿੱਚ ਵੰਡ ਕੇ ਅਭਿਆਸੀ ਜੰਗ ਕਰਵਾਈਆਂ ਜਾਂਦੀਆਂ, ਜਿਸ ਵਿੱਚ ਘੋੜਸਵਾਰੀ, ਤੀਰਅੰਦਾਜ਼ੀ, ਗਤਕਾ ਅਤੇ ਹੋਰ ਜੰਗਜੂ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਸੀ।
- Raj Kumar
- Updated on: Mar 17, 2025
- 7:05 pm