AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੰਜਾਬ ਯੂਨੀਵਰਸਿਟੀ ‘ਚ UG ਦਾਖ਼ਲਿਆਂ ਲਈ ਨਵੇਂ ਨਿਯਮ ਜਾਰੀ, ਵਿਦਿਆਰਥੀ ਚੁਣ ਸਕਣਗੇ ਇਹ 58 ਵਿਸ਼ੇ

ਪੰਜਾਬ ਯੂਨੀਵਰਸਿਟੀ ਨੇ ਨਵੀਂ ਸਿੱਖਿਆ ਨੀਤੀ ਤਹਿਤ ਅੰਡਰ ਗ੍ਰੈਜੂਏਸ਼ਨ ਦਾਖ਼ਲਿਆਂ ਲਈ ਮਲਟੀ ਡਿਸਿਪਲਿਨਰੀ ਕੋਰਸ (MDC) ਦੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਵਿਦਿਆਰਥੀ ਨਿਰਧਾਰਤ 58 ਵਿਸ਼ਿਆਂ ਵਿੱਚੋਂ ਚੋਣ ਕਰ ਸਕਣਗੇ। ਖ਼ਾਸ ਗੱਲ ਇਹ ਹੈ ਕਿ ਹੁਣ ਆਰਟਸ ਦੇ ਵਿਦਿਆਰਥੀ ਸਾਇੰਸ-ਕਾਮਰਸ ਅਤੇ ਸਾਇੰਸ ਦੇ ਵਿਦਿਆਰਥੀ ਆਰਟਸ ਦੇ ਵਿਸ਼ੇ ਪੜ੍ਹ ਸਕਣਗੇ।

ਪੰਜਾਬ ਯੂਨੀਵਰਸਿਟੀ 'ਚ  UG ਦਾਖ਼ਲਿਆਂ ਲਈ ਨਵੇਂ ਨਿਯਮ ਜਾਰੀ, ਵਿਦਿਆਰਥੀ ਚੁਣ ਸਕਣਗੇ ਇਹ 58 ਵਿਸ਼ੇ
tv9-punjabi
| Published: 24 Jun 2026 18:18 PM IST
Share

ਪੰਜਾਬ ਯੂਨੀਵਰਸਿਟੀ ਵੱਲੋਂ ਅੰਡਰ ਗ੍ਰੈਜੂਏਸ਼ਨ ਦਾਖ਼ਲਿਆਂ ਨੂੰ ਲੈ ਕੇ ਇੱਕ ਬੇਹੱਦ ਅਹਿਮ ਖ਼ਬਰ ਸਾਹਮਣੇ ਆਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਮਲਟੀ ਡਿਸਿਪਲਿਨਰੀ ਕੋਰਸ ਦੇ ਸਬੰਧ ਵਿੱਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਪੰਜਾਬ ਯੂਨੀਵਰਸਿਟੀ ਨੇ ਚੰਡੀਗੜ੍ਹ ਅਤੇ ਪੰਜਾਬ ਦੇ ਆਪਣੇ ਨਾਲ ਸਬੰਧਤ ਕਰੀਬ 200 ਕਾਲਜਾਂ ਨੂੰ ਮੰਗਲਵਾਰ ਨੂੰ ਇੱਕ ਸਰਕੂਲਰ ਭੇਜ ਕੇ ਸਪੱਸ਼ਟ ਕੀਤਾ ਹੈ ਕਿ ਹੁਣ ਵਿਦਿਆਰਥੀ ਸਿਰਫ਼ ਨਿਰਧਾਰਤ ਕੀਤੇ ਗਏ 58 ਵਿਸ਼ਿਆਂ ਵਿੱਚੋਂ ਹੀ ਐੱਮ.ਡੀ.ਸੀ. ਦੀ ਚੋਣ ਕਰ ਸਕਣਗੇ।

ਨਵੀਂ ਸਿੱਖਿਆ ਨੀਤੀ ਦੇ ਨਿਯਮਾਂ ਅਨੁਸਾਰ ਵਿਦਿਆਰਥੀਆਂ ਨੂੰ ਦਾਖ਼ਲੇ ਦੇ ਸਮੇਂ ਆਪਣੇ ਸਟ੍ਰੀਮ ਦੇ ਤਿੰਨ ਮੁੱਖ ਵਿਸ਼ੇ ਚੁਣਨੇ ਪੈਣਗੇ, ਜਦੋਂ ਕਿ ਚੌਥਾ ਵਿਸ਼ਾ ਐੱਮ.ਡੀ.ਸੀ. ਦੇ ਰੂਪ ਵਿੱਚ ਪੜ੍ਹਨਾ ਹੋਵੇਗਾ। ਇਹ ਚੌਥਾ ਵਿਸ਼ਾ ਵਿਦਿਆਰਥੀ ਆਪਣੀ ਦਿਲਚਸਪੀ ਮੁਤਾਬਕ ਚੁਣ ਸਕਦਾ ਹੈ, ਪਰ ਸ਼ਰਤ ਇਹ ਹੈ ਕਿ ਉਹ ਵਿਸ਼ਾ ਉਸ ਦੇ ਮੁੱਖ ਤਿੰਨ ਮੇਜਰ ਵਿਸ਼ਿਆਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ।

ਦੂਜੇ ਸਟ੍ਰੀਮ ਦੇ ਵਿਸ਼ੇ ਪੜ੍ਹਨ ਦਾ ਮਿਲੇਗਾ ਸੁਨਹਿਰੀ ਮੌਕਾ

ਪੰਜਾਬ ਯੂਨੀਵਰਸਿਟੀ ਨੇ ਪਹਿਲੀ ਵਾਰ ਵਿਦਿਆਰਥੀਆਂ ਨੂੰ ਇਹ ਵਿਸ਼ੇਸ਼ ਸਹੂਲਤ ਦਿੱਤੀ ਹੈ ਕਿ ਉਹ ਦੂਜੇ ਸਟ੍ਰੀਮ ਦੇ ਵਿਸ਼ਿਆਂ ਦੀ ਪੜ੍ਹਾਈ ਵੀ ਕਰ ਸਕਣਗੇ। ਮਿਸਾਲ ਦੇ ਤੌਰ ‘ਤੇ, ਆਰਟਸ ਦਾ ਕੋਈ ਵਿਦਿਆਰਥੀ ਹੁਣ ਸਾਇੰਸ ਜਾਂ ਕਾਮਰਸ ਦਾ ਕੋਈ ਵਿਸ਼ਾ ਐੱਮ.ਡੀ.ਸੀ. ਵਜੋਂ ਚੁਣ ਸਕਦਾ ਹੈ। ਇਸੇ ਤਰ੍ਹਾਂ ਸਾਇੰਸ ਦਾ ਵਿਦਿਆਰਥੀ ਆਰਟਸ ਜਾਂ ਕਾਮਰਸ ਦੇ ਵਿਸ਼ਿਆਂ ਦੀ ਚੋਣ ਕਰ ਸਕੇਗਾ। ਯੂਨੀਵਰਸਿਟੀ ਨੇ ਸਾਫ਼ ਤੌਰ ‘ਤੇ ਹਦਾਇਤ ਕੀਤੀ ਹੈ ਕਿ ਜਿਨ੍ਹਾਂ ਤਿੰਨ ਵਿਸ਼ਿਆਂ ਨੂੰ ਵਿਦਿਆਰਥੀ ਮੇਜਰ ਵਜੋਂ ਚੁਣ ਚੁੱਕੇ ਹਨ, ਉਨ੍ਹਾਂ ਵਿੱਚੋਂ ਕਿਸੇ ਵੀ ਵਿਸ਼ੇ ਨੂੰ ਐੱਮ.ਡੀ.ਸੀ. ਵਜੋਂ ਦੁਬਾਰਾ ਨਹੀਂ ਲਿਆ ਜਾ ਸਕੇਗਾ।

ਕਾਲਜ ਵਿੱਚ ਫੈਕਲਟੀ ਹੋਣ ‘ਤੇ ਹੀ ਮਿਲੇਗਾ ਮਨਪਸੰਦ ਵਿਸ਼ਾ

ਯੂਨੀਵਰਸਿਟੀ ਵੱਲੋਂ ਜਾਰੀ ਸਰਕੂਲਰ ਅਨੁਸਾਰ, ਕੋਈ ਵੀ ਐੱਮ.ਡੀ.ਸੀ. ਵਿਸ਼ਾ ਵਿਦਿਆਰਥੀ ਨੂੰ ਉਦੋਂ ਹੀ ਅਲਾਟ ਕੀਤਾ ਜਾਵੇਗਾ, ਜੇਕਰ ਸਬੰਧਤ ਕਾਲਜ ਵਿੱਚ ਉਸ ਵਿਸ਼ੇ ਨੂੰ ਪੜ੍ਹਾਉਣ ਲਈ ਫੈਕਲਟੀ (ਪ੍ਰੋਫੈਸਰ) ਅਤੇ ਲੋੜੀਂਦੇ ਪ੍ਰਬੰਧ ਮੌਜੂਦ ਹੋਣਗੇ। ਜੇਕਰ ਕਾਲਜ ਕੋਲ ਸਬੰਧਤ ਵਿਸ਼ੇ ਦੀ ਪੜ੍ਹਾਈ ਕਰਵਾਉਣ ਲਈ ਬੁਨਿਆਦੀ ਸਹੂਲਤ ਨਹੀਂ ਹੈ, ਤਾਂ ਵਿਦਿਆਰਥੀਆਂ ਨੂੰ ਉਹ ਵਿਸ਼ਾ ਚੁਣਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਸੂਚੀ ਵਿੱਚ ਇਹ 58 ਪ੍ਰਮੁੱਖ ਵਿਸ਼ੇ ਕੀਤੇ ਗਏ ਸ਼ਾਮਲ

ਪੰਜਾਬ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਸੂਚੀ ਵਿੱਚ ਕੁੱਲ 58 ਵਿਸ਼ਿਆਂ ਨੂੰ ਜਗ੍ਹਾ ਮਿਲੀ ਹੈ। ਇਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਅਰਥ ਸ਼ਾਸਤਰ, ਡਿਫੈਂਸ ਸਟੱਡੀਜ਼, ਐਜੂਕੇਸ਼ਨ, ਫਾਈਨ ਆਰਟਸ, ਪੁਲਿਸ ਐਡਮਿਨਿਸਟ੍ਰੇਸ਼, ਗਣਿਤ, ਇਤਿਹਾਸ, ਪਬਲਿਕ ਐਡਮਿਨਿਸਟ੍ਰੇਸ਼ਨ, ਹੋਮ ਸਾਇੰਸ, ਫਿਲਾਸਫੀ, ਰਾਜਨੀਤੀ ਸ਼ਾਸਤਰ, ਸਟੈਟਿਸਟਿਕਸ, ਸਮਾਜ ਸ਼ਾਸਤਰ, ਭੂਗੋਲ, ਪੱਤਰਕਾਰੀ ਅਤੇ ਜਨਸੰਚਾਰ, ਮਨੋਵਿਗਿਆਨ, ਫੈਸ਼ਨ ਡਿਜ਼ਾਈਨਿੰਗ ਅਤੇ ਕਾਮਰਸ ਐਂਡ ਬਿਜ਼ਨਸ ਮੈਨੇਜਮੈਂਟ ਸ਼ਾਮਲ ਹਨ। ਇਸ ਤੋਂ ਇਲਾਵਾ ਭਾਸ਼ਾਵਾਂ ਵਿੱਚ ਹਿੰਦੀ, ਪੰਜਾਬੀ, ਸੰਸਕ੍ਰਿਤ, ਉਰਦੂ, ਫ੍ਰੈਂਚ, ਜਰਮਨ ਤੇ ਰੂਸੀ ਅਤੇ ਸਾਇੰਸ ਵਿਸ਼ਿਆਂ ਵਿੱਚ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼, ਜ਼ੂਲੋਜੀ, ਬਾਇਓਟੈਕਨਾਲੋਜੀ, ਬਾਇਓਕੈਮਿਸਟਰੀ, ਮਾਈਕ੍ਰੋਬਾਇਓਲੋਜੀ ਅਤੇ ਐਗਰੀਕਲਚਰ ਸਮੇਤ ਕਈ ਹੋਰ ਅਹਿਮ ਵਿਸ਼ੇ ਸ਼ਾਮਲ ਕੀਤੇ ਗਏ ਹਨ।

Follow Us
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ...
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ...
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ...
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ...
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?...
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ...