Punjab Local Body Election 2026 LIVE: ਪੰਜਾਬ ਨਗਰ ਨਿਗਮ ਚੋਣਾਂ ਦੀ ਵੋਟਿੰਗ ਦਾ ਸਮਾਂ ਖਤਮ
Punjab Local Body Election Nagar Nigam Nagar Council Chunav Voting 2026 LIVE: ਪੰਜਾਬ 'ਚ ਅੱਜ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋਵੇਗੀ। ਇਨ੍ਹਾਂ 'ਚ 8 ਨਗਰ ਨਿਗਮ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ ਸ਼ਾਮਲ ਹਨ। 103 ਨਗਰ ਨਿਗਮਾਂ (ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ) ਲਈ ਇਹ ਚੋਣਾਂ ਪੰਜਾਬ ਦੇ 117 'ਚੋਂ 90 ਵਿਧਾਨ ਸਭਾ ਹਲਕਿਆਂ ਨੂੰ ਪ੍ਰਭਾਵਤ ਕਰਨਗੀਆਂ। ਨਗਰ ਨਿਗਮ ਚੋਣਾਂ ਰਾਜ 'ਚ ਰਾਜਨੀਤਿਕ ਪਾਰਟੀਆਂ ਦੀ ਨਬਜ਼ ਟਟੋਲਣਗੀਆਂ
Punjab Local Body Election Nagar Nigam Nagar Council Chunav Voting 2026 LIVE: ਪੰਜਾਬ ‘ਚ ਅੱਜ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋਵੇਗੀ। ਇਨ੍ਹਾਂ ‘ਚ 8 ਨਗਰ ਨਿਗਮ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ ਸ਼ਾਮਲ ਹਨ। 105 ਨਗਰ ਨਿਗਮਾਂ (ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ) ਲਈ ਇਹ ਚੋਣਾਂ ਪੰਜਾਬ ਦੇ 117 ‘ਚੋਂ 90 ਵਿਧਾਨ ਸਭਾ ਹਲਕਿਆਂ ਨੂੰ ਪ੍ਰਭਾਵਤ ਕਰਨਗੀਆਂ। ਨਗਰ ਨਿਗਮ ਚੋਣਾਂ ਰਾਜ ‘ਚ ਰਾਜਨੀਤਿਕ ਪਾਰਟੀਆਂ ਦੀ ਨਬਜ਼ ਟਟੋਲਣਗੀਆਂ
LIVE NEWS & UPDATES
-
ਪੰਜਾਬ ਨਗਰ ਨਿਗਮ ਚੋਣਾਂ ਦੀ ਵੋਟਿੰਗ ਦਾ ਸਮਾਂ ਖਤਮ
ਪੰਜਾਬ ਨਗਰ ਨਿਗਮ ਚੋਣਾਂ ਦੀ ਵੋਟਿੰਗ ਦਾ ਸਮਾਂ ਖਤਮ ਹੋ ਗਿਆ। ਹੁਣ ਲਾਈਨਾਂ ਵਿੱਚ ਲਗੇ ਲੋਕ ਹੀ ਵੋਟਿੰਗ ਕਰ ਸਕਣਗੇ।
-
ਮਾਨਸਾ ‘ਚ ਦੁਪਹਿਰ 2 ਵਜੇ ਤੱਕ 54.78 % ਵੋਟਿੰਗ
ਮਾਨਸਾ ‘ਚ ਦੁਪਹਿਰ 2 ਵਜੇ ਤੱਕ 54.78 % ਵੋਟਿੰਗ ਹੋਈ ਹੈ।
ਮਾਨਸਾ- 48.98 %
ਬਾਰੇਟਾ- 58.96 %
ਬੁੱਢਲਾਡਾ- 57.77 %
ਭੋਹਾ- 65.37 %
ਜੋਗਾ- 73.05 %
ਕੁੱਲ ਵੋਟਿੰਗ- 54.78 % -
ਪੰਜਾਬ ਨਿਗਮ ਚੋਣਾਂ ‘ਚ ਦੁਪਹਿਰ 2 ਵਜੇ ਤੱਕ 45.60% ਵੋਟਿੰਗ
ਪੰਜਾਬ ਨਿਗਮ ਚੋਣਾਂ ‘ਚ ਦੁਪਹਿਰ 2 ਵਜੇ ਤੱਕ 45.60% ਵੋਟਿੰਗ
-
ਫਿਰੋਜ਼ਪੁਰ ਸ਼ਹਿਰ ‘ਚ ਦੁਪਹਿਰ 2:00 ਵਜੇ ਤੱਕ ਵੋਟਿੰਗ ਪ੍ਰਤੀਸ਼ਤ
ਤਲਵੰਡੀ ਭਾਈ- 46.07 ਪ੍ਰਤੀਸ਼ਤ
ਜ਼ੀਰਾ- 46.08 ਪ੍ਰਤੀਸ਼ਤ
ਫਿਰੋਜ਼ਪੁਰ ਸ਼ਹਿਰ- 40.64 ਪ੍ਰਤੀਸ਼ਤ
-
ਐਸਬੀਐਸ ਨਗਰ ‘ਚ ਦੁਪਹਿਰ 2 ਵਜੇ ਤੱਕ ਵੋਟਿੰਗ ਪ੍ਰਤੀਸ਼ਤ
ਬੰਗਾ- 46.30 ਪ੍ਰਤੀਸ਼ਤ
ਨਵਾਂਸ਼ਹਿਰ- 39.58 ਪ੍ਰਤੀਸ਼ਤ
ਰਾਹੋਂ- 49.80 ਪ੍ਰਤੀਸ਼ਤ
ਕੁੱਲ ਔਸਤ: 42.76 ਪ੍ਰਤੀਸ਼ਤ -
ਬਰਨਾਲਾ ਨਗਰ ਨਿਗਮ ਵਾਰਡ ਨੰਬਰ 15 ‘ਚ ਭਾਜਪਾ ਉਮੀਦਵਾਰ ਦੇ ਪਤੀ ‘ਤੇ ਹਮਲਾ
ਬਰਨਾਲਾ ਨਗਰ ਨਿਗਮ ਦੇ ਵਾਰਡ ਨੰਬਰ 15 ‘ਚ ਚੱਲ ਰਹੀ ਵੋਟਿੰਗ ਦੌਰਾਨ ਭਿਆਨਕ ਝੜਪ ਹੋ ਗਈ। ਇਸ ਝਗੜੇ ਦੌਰਾਨ, ਭਾਜਪਾ ਉਮੀਦਵਾਰ ਦੀਪਿੰਦਰ ਕੌਰ ਦੇ ਪਤੀ ਜਸਵੀਰ ਸਿੰਘ ਦੇ ਸਿਰ ‘ਚ ਗੰਭੀਰ ਸੱਟ ਲੱਗ ਗਈ।
-
ਜਲੰਧਰ: ਦੁਪਹਿਰ 12 ਵਜੇ ਤੱਕ
ਆਦਮਪੁਰ (MC) 31.36%
ਕਰਤਾਰਪੁਰ (MC) 32.71%
ਨਕੋਦਰ (MC) 32.12%
ਨੂਰਮਹਿਲ (MC) 35.58%
ਫਿਲੌਰ (MC) 31.51%
ਮਹਿਤਪੁਰ (NP) 36.17%
ਲੋਹੀਆਂ ਖਾਸ (NP) 36.86%
-
ਦੁਪਹਿਰ 12 ਵਜੇ ਤੱਕ ਵੋਟ ਪ੍ਰਤੀਸ਼ਤ
ਮਾਨਸਾ- 34.65%
ਬਰੇਟਾ- 39.19%
ਬੁਢਲਾਡਾ- 40.80%
ਬੋਹਾ- 48.17%
ਜੋਗਾ- 60.06%
ਕੁੱਲ- 39.09% -
ਬਰਨਾਲਾ ਜ਼ਿਲ੍ਹੇ ‘ਚ ਦੁਪਹਿਰ 12:00 ਵਜੇ ਤੱਕ ਵੋਟ ਪ੍ਰਤੀਸ਼ਤ
ਬਰਨਾਲਾ ਨਗਰ ਨਿਗਮ: 35.60%
ਤਪਾ ਨਗਰ ਕੌਂਸਲ: 36.54%
ਭਦੌੜ ਨਗਰ ਕੌਂਸਲ: 41.95%
ਧਨੌਲਾ ਨਗਰ ਕੌਂਸਲ: 36.96%
ਕੁੱਲ: 36.54% -
ਦੁਪਹਿਰ 1:00 ਵਜੇ ਤੱਕ ਵੋਟ ਪ੍ਰਤੀਸ਼ਤ
ਫਿਰੋਜ਼ਪੁਰ ਸ਼ਹਿਰ ‘ਚ ਦੁਪਹਿਰ 1:00 ਵਜੇ ਤੱਕ 26.24 ਪ੍ਰਤੀਸ਼ਤ ਵੋਟਾਂ ਪੋਲ ਹੋ ਚੁੱਕੀਆਂ ਹਨ।
ਤਲਵੰਡੀ ਭਾਈ ‘ਚ 32.55 ਪ੍ਰਤੀਸ਼ਤ ਵੋਟਾਂ ਪੋਲ ਹੋ ਚੁੱਕੀਆਂ ਹਨ।
ਜ਼ੀਰਾ ‘ਚ 31.12 ਪ੍ਰਤੀਸ਼ਤ ਵੋਟਾਂ ਪੋਲ ਹੋ ਚੁੱਕੀਆਂ ਹਨ।
-
ਸਵੇਰੇ 10:00 ਵਜੇ ਤੱਕ ਵੋਟ ਪ੍ਰਤੀਸ਼ਤ
ਸੁਜਾਨਪੁਰ ਨਗਰ ਕੌਂਸਲ: 16.9%
ਪਠਾਨਕੋਟ ਕਾਰਪੋਰੇਸ਼ਨ: 11.70%
-
ਸਵੇਰੇ 10 ਵਜੇ ਤੱਕ ਵੋਟ ਪ੍ਰਤੀਸ਼ਤ
ਸਵੇਰੇ 10 ਵਜੇ ਤੱਕ ਦੀ ਰਿਪੋਰਟ
ਮਾਨਸਾ- 16.89%
ਬਰੇਟਾ- 17.80%
ਬੁਢਲਾਡਾ- 10.51%
ਬੋਹਾ- 24.26%
ਜੋਗਾ- 31.56%
ਕੁੱਲ: 19.2% -
ਸਵੇਰੇ 10 ਵਜੇ ਤੱਕ ਪੋਲਿੰਗ %
ਫ਼ਰੀਦਕੋਟ- 13.5%
ਕੋਟਕਪੂਰਾ- 14.08
ਜੈਤੋ- 19.28% -
ਹੁਸ਼ਿਆਰਪੁਰ ਵੋਟ ਪ੍ਰਤੀਸ਼ਤ
ਹੁਸ਼ਿਆਰਪੁਰ ‘ਚ ਸਵੇਰੇ 10:30 ਵਜੇ ਤੱਕ ਕੁੱਲ ਵੋਟ ਪ੍ਰਤੀਸ਼ਤ 14.5% ਰਿਹਾ।
-
ਰਾਏਕੋਟ ‘ਚ ਕਾਂਗਰਸੀ ਉਮੀਦਵਾਰ ‘ਤੇ ਹਮਲਾ
ਰਾਏਕੋਟ ‘ਚ ਨਗਰ ਕੌਂਸਲ ਚੋਣਾਂ ਦੌਰਾਨ ‘ਚ ਰਾਜਨੀਤਿਕ ਮਾਹੌਲ ਤਣਾਅਪੂਰਨ ਹੋ ਗਿਆ। ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ‘ਤੇ ਹਮਲਾ ਕੀਤਾ, ਉਨ੍ਹਾਂ ਦੇ ਸੱਟਾਂ ਲੱਗੀਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
-
ਨਗਰ ਪੰਚਾਇਤ ਰਮਦਾਸ ਚੋਣਾਂ ਦੌਰਾਨ ਪੁਲਿਸ ਅਧਿਕਾਰੀਆਂ ਨਾਲ ਤਿੱਖੀ ਬਹਿਸ
ਅੰਮ੍ਰਿਤਸਰ ਦੇ ਨਗਰ ਪੰਚਾਇਤ ਰਮਦਾਸ ਚੋਣਾਂ ਦੌਰਾਨ ਭਾਜਪਾ ਤੇ ਅਕਾਲੀ ਦਲ ਦੀ ਪੁਲਿਸ ਅਧਿਕਾਰੀਆਂ ਨਾਲ ਤਿੱਖੀ ਬਹਿਸ ਹੋਈ। ਆਮ ਆਦਮੀ ਪਾਰਟੀ ਦੇ ਲੱਗੇ ਬੂਥ ਨੂੰ ਲੈਕੇ ਇਹ ਬਹਿਸ ਹੋਈ।
-
ਗੱਡੇ ‘ਤੇ ਵੋਟ ਪਾਉਣ ਪਹੁੰਚੇ ਰਾਜਾ ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਤਨੀ ਨਾਲ ਗੱਡੇ ‘ਤੇ ਵੋਟ ਪਾਉਣ ਲਈ ਪਹੁੰਚੇ।
-
ਅਸ਼ਵਨੀ ਸ਼ਰਮਾ ਨੇ ਵੋਟ ਹੱਕ ਦਾ ਕੀਤਾ ਇਸਤੇਮਾਲ
ਭਾਜਪਾ ਦੇ ਪੰਜਾਬ ਕਾਰਜਕਾਰਨੀ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਵੋਟ ਹੱਕ ਦਾ ਇਸਤੇਮਾਲ ਕੀਤਾ।
-
ਸੰਸਦ ਮੈਂਬਰ ਮੀਤ ਹੇਅਰ ਨੇ ਪਤਨੀ ਨਾਲ ਪਾਈ ਵੋਟ ਪਾਈ, ਜਿੱਤ ਦਾ ਕੀਤਾ ਦਾਅਵਾ
ਬਰਨਾਲਾ ਦੇ ਐਸਡੀ ਕਾਲਜ ਦੇ ਪੋਲਿੰਗ ਬੂਥ ਨੰਬਰ 49 ‘ਤੇ, ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਪਤਨੀ ਡਾ. ਗੁਰਵੀਨ ਕੌਰ ਨਾਲ ਆਪਣੀ ਵੋਟ ਪਾਈ। ਇਸ ਮੌਕੇ ‘ਤੇ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਨਗਰ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਦਾਅਵਾ ਕੀਤਾ।
-
ਵਿਧਾਇਕ ਸ਼ੈਰੀ ਕਲਸੀ ਨੇ ਭੁਗਤਾਈ ਵੋਟ
ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੈਰੀ ਕਲਸੀ ਆਪਣੀ ਵੋਟ ਭੁਗਤਾਉਣ ਲਈ ਪਹੁੰਚੇ। ਉਨ੍ਹਾਂ ਨੇ ਕਿਹਾ ਅਸੀਂ ਲੋਕਾਂ ਦੇ ਫ਼ਤਵੇ ਲਈ ਤਿਆਰ ਹੈ।
-
ਲੂ ਦੇ ਅਲਰਟ ਦੇ ਬਾਵਜੂਦ, ਲੋਕਾਂ ‘ਚ ਵੋਟਿੰਗ ਲਈ ਉਤਸ਼ਾਹ
ਪੰਜਾਬ ‘ਚ ਅੱਜ ਲੂ ਦਾ ਆਰੇਂਜ ਤੇ ਯੈਲੋਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਬਾਵਜੂਦ ਲੋਕ ਵੋਟਿੰਗ ਲਈ ਉਤਸ਼ਾਹਿਤ ਹਨ। ਸਵੇਰ ਤੋਂ ਹੀ ਲੋਕ ਕਤਾਰਾਂ ‘ਚ ਲੱਗ ਕੇ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਪਹੁੰਚ ਰਹੇ ਹਨ। ਦੁਪਹਿਰ ਨੂੰ ਗਰਮੀ ਵੱਧਣ ਤੋਂ ਬਾਅਦ ਵੋਟਰਾਂ ‘ਤੇ ਨਜ਼ਰ ਰਹੇਗੀ, ਹਾਲਾਂਕਿ ਸਵੇਰ ਵੇਲੇ ਲੋਕਾਂ ‘ਚ ਉਤਸ਼ਾਹ ਦੇਖਿਆ ਜਾ ਰਿਹਾ ਹੈ।
-
ਮੈਦਾਨ ਚ 7,555 ਉਮੀਦਵਾਰ
ਪੰਜਾਬ ਚ 8 ਨਗਰ ਨਿਗਮਾਂ, 75 ਨਗਰ ਕੌਂਸਲ ਤੇ 20 ਨਗਰ ਪੰਚਾਇਤਾਂ ਦੀ ਸੀਟਾਂ ਲਈ ਇਹ ਚੋਣ ਹੋ ਰਹੀ ਹੈ। ਚੋਣ ਦੇ ਲਈ 7,555 ਉਮੀਦਵਾਰ ਮੈਦਾਨ ਚ ਹਨ। ਇਸ ਚ ਸਭ ਤੋਂ ਵੱਧ ਉਮੀਦਵਾਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ 1801 ਉਮੀਵਾਰ ਚੋਣ ਲੜ ਰਹੇ ਹਨ। ਦੂਜੇ ਨੰਬਰ ਦੇ ਕਾਂਗਰਸ ਦੇ 1,550 ਉਮੀਦਵਾਰ, ਭਾਰਤੀ ਜਨਤਾ ਪਾਰਟੀ ਦੇ 1,316 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 1,251 ਉਮੀਦਵਾਰ, ਬਹੁਜਨ ਸਮਾਜ ਪਾਰਟੀ ਦੇ 96, ਆਜ਼ਾਦ ਉਮੀਦਵਾਰ 1528 ਤੇ 13 ਹੋਰ ਉਮੀਦਵਾਰ ਚੋਣ ਲੜ ਰਹੇ ਹਨ।
-
35.45 ਲੱਖ ਵੋਟਰ ਕਰ ਰਹੇ ਆਪਣੀ ਵੋਟ ਦਾ ਇਸਤੇਮਾਲ
103 ਲੋਕਲ ਬਾਡੀ ਚੋਣਾਂ ‘ਚ 35.45 ਲੱਖ ਵੋਟਰ ਆਪਣੇ ਵੋਟ ਜਾ ਇਸਤੇਮਾਲ ਕਰਨਗੇ, ਜਿਸ ‘ਚ 18.33 ਲੱਖ ਪੁਰਸ਼ ਵੋਟਰ, 17.11 ਲੱਖ ਮਹਿਲਾ ਵੋਟਰ ਤੇ 220 ਹੋਰ ਵੋਟਰ ਸ਼ਾਮਲ ਹਨ।
-
ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ
ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ।
-
ਬਰਨਾਲਾ ਨਗਰ ਨਿਗਮ
ਬਰਨਾਲਾ ਨਗਰ ਨਿਗਮ ‘ਚ ਕੁੱਲ 50 ਵਾਰਡ ਹਨ। ਇਨ੍ਹਾਂ ‘ਚੋਂ 177 ਉਮੀਦਵਾਰ ਚੋਣ ਲੜ ਰਹੇ ਹਨ ਤੇ ਵੋਟਿੰਗ ਲਈ 98 ਪੋਲਿੰਗ ਬੂਥ ਬਣਾਏ ਗਏ ਹਨ।
-
ਅੱਜ 8 ਵਜੇ ਸ਼ੁਰੂ ਹੋਵੇਗੀ ਵੋਟਿੰਗ
8 ਨਗਰ ਨਿਗਮ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ ਲਈ ਅੱਜ ਵੋਟਿੰਗ ਹੋਵੇਗੀ। 103 ਨਗਰ ਨਿਗਮਾਂ (ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ) ਲਈ ਇਹ ਚੋਣਾਂ ਪੰਜਾਬ ਦੇ 117 ‘ਚੋਂ 90 ਵਿਧਾਨ ਸਭਾ ਹਲਕਿਆਂ ਨੂੰ ਪ੍ਰਭਾਵਤ ਕਰਨਗੀਆਂ।