AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਸਿੱਧੂਆਂ ਦਾ ਚੈਪਟਰ ਕਲੋਜ਼! ਵਾਰ-ਵਾਰ ਨਹੀਂ ਕਰਾਂਗਾ ਗੱਲ, ਰਾਜਾ ਵੜਿੰਗ ਦੇ ਜਵਾਬ ਨੇ ਭਖਾਈ ਸਿਆਸਤ

ਬੀਤੇ ਦਿਨੀਂ ਤੋਂ ਚੱਲ ਰਹੇ ਪੰਜਾਬ ਕਾਂਗਰਸ ਦੇ ਕਲੇਸ਼ ਤੋਂ ਬਾਅਦ ਸੂਬਾ ਪਾਰਟੀ ਪ੍ਰਧਾਨ ਵੱਲੋਂ ਅਜਿਹੇ ਬਿਆਨ ਨੇ ਚਰਚਾ ਛੇੜ ਦਿੱਤੀ ਹੈ। ਹਾਲਾਂਕਿ, ਹੁਣ ਇਹ ਦੇਖਣਾ ਹੋਵੇਗਾ ਕੀ ਪਾਰਟੀ ਨੇ ਸਿੱਧੂ ਜੋੜੇ ਨੂੰ ਪੂਰੀ ਤਰ੍ਹਾਂ ਤਰਜ਼ੀਹ ਦੇਣੀ ਛੱਡ ਦਿੱਤੀ ਹੈ ਜਾਂ ਫਿਰ ਅੰਦਰ ਹੀ ਅੰਦਰ ਇਸ ਮੁੱਦੇ 'ਤੇ ਲੈ ਕੇ ਕੋਈ ਹੋਰ ਚਰਚਾ ਹੋ ਰਹੀ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਪਾਰਟੀ ਪ੍ਰਧਾਨ ਨੇ ਨਵਜੋਤ ਕੌਰ ਸਿੱਧੂ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਸਪੈਂਡ ਕਰ ਦਿੱਤੀ ਸੀ।

ਸਿੱਧੂਆਂ ਦਾ ਚੈਪਟਰ ਕਲੋਜ਼! ਵਾਰ-ਵਾਰ ਨਹੀਂ ਕਰਾਂਗਾ ਗੱਲ, ਰਾਜਾ ਵੜਿੰਗ ਦੇ ਜਵਾਬ ਨੇ ਭਖਾਈ ਸਿਆਸਤ
tv9-punjabi
| Updated On: 30 Dec 2025 13:49 PM IST

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਨਵਜੋਤ ਕੌਰ ਸਿੱਧੂ ਮਾਮਲੇ ਦਾ ਚੈਪਟਰ ਹੁਣ ਬੰਦ ਹੋ ਚੁੱਕਿਆ ਹੈ। ਬੀਤੇ ਦਿਨ ਰਾਜਾ ਵੜਿੰਗ ਤੋਂ ਪੁੱਛਿਆ ਗਿਆ ਸੀ ਕਿ ਨਵਜੋਤ ਕੌਰ ਸਿੱਧੂ ਕਹਿ ਰਹੇ ਸਨ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਓਗੇ ਤਾਂ ਹੀ ਉਹ ਰਾਜਨੀਤੀ ਚ ਐਕਟਿਵ ਹੋਣਗੇ ਤੇ ਦੂਜੇ ਪਾਸੇ ਮੈਡਮ ਸਿੱਧੂ ਭਾਜਪਾ ਆਗੂਆਂ ਨਾਲ ਮੁਲਾਕਾਤ ਕਰ ਰਹੇ ਹਨ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਕੋਈ ਕਿਸੇ ਨੂੰ ਵੀ ਮਿਲ ਸਕਦਾ ਹੈ, ਕਿਸੇ ਨੂੰ ਰੋਕ ਥੋੜ੍ਹੇ ਹੈ। ਇਸ ਬਾਰੇ ਚ ਵਾਰ-ਵਾਵ ਚਰਚਾ ਨਹੀਂ ਕਰਨੀ ਹੈ, ਜਿਹੜਾ ਕੰਮ ਬੰਦ ਹੋ ਚੁੱਕਿਆ ਹੈ, ਖ਼ਤਮ ਹੋ ਚੱਕਿਆ ਹੈ, ਉਸ ਬਾਰੇ ਵਾਰ-ਵਾਰ ਗੱਲ ਨਹੀਂ ਕਰਾਂਗਾ।

ਬੀਤੇ ਦਿਨੀਂ ਤੋਂ ਚੱਲ ਰਹੇ ਪੰਜਾਬ ਕਾਂਗਰਸ ਦੇ ਕਲੇਸ਼ ਤੋਂ ਬਾਅਦ ਸੂਬਾ ਪਾਰਟੀ ਪ੍ਰਧਾਨ ਵੱਲੋਂ ਅਜਿਹੇ ਬਿਆਨ ਨੇ ਚਰਚਾ ਛੇੜ ਦਿੱਤੀ ਹੈ। ਹਾਲਾਂਕਿ, ਹੁਣ ਇਹ ਦੇਖਣਾ ਹੋਵੇਗਾ ਕੀ ਪਾਰਟੀ ਨੇ ਸਿੱਧੂ ਜੋੜੇ ਨੂੰ ਪੂਰੀ ਤਰ੍ਹਾਂ ਤਰਜ਼ੀਹ ਦੇਣੀ ਛੱਡ ਦਿੱਤੀ ਹੈ ਜਾਂ ਫਿਰ ਅੰਦਰ ਹੀ ਅੰਦਰ ਇਸ ਮੁੱਦੇ ਤੇ ਲੈ ਕੇ ਕੋਈ ਹੋਰ ਚਰਚਾ ਹੋ ਰਹੀ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਪਾਰਟੀ ਪ੍ਰਧਾਨ ਨੇ ਨਵਜੋਤ ਕੌਰ ਸਿੱਧੂ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਸਪੈਂਡ ਕਰ ਦਿੱਤੀ ਸੀ।

ਦੂਜੇ ਪਾਸੇ ਨਵਜੋਤ ਕੌਰ ਸਿੱਧੂ ਵੀ ਇਸ ਮੁੱਦੇ ਤੇ ਕੋਈ ਬਿਆਨ ਨਹੀਂ ਦੇ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਕਈ ਵਾਰ ਕਾਂਗਰਸ ਦੇ ਸੀਨੀਅਰ ਆਗੂਆਂ ਤੇ ਨਿਸ਼ਾਨਾ ਸਾਧਿਆ ਸੀ। ਇਸ ਸਭ ਦੇ ਦੌਰਾਨ ਨਵਜੋਤ ਕੌਰ ਸਿੱਧੂ ਦੀਆਂ ਭਾਜਪਾ ਨਾਲ ਨਜ਼ਦੀਕੀਆਂ ਵੀ ਵਧੀਆਂ ਸਨ। ਉਨ੍ਹਾਂ ਨੇ ਕੇਂਦਰੀ ਮੰਤਰੀ ਨਿਤੀਨ ਗਡਕਰੀ ਨਾਲ ਕਿਸੇ ਕੰਮ ਨੂੰ ਲੈ ਕੇ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਗਡਕਰੀ ਦੀ ਕਾਫ਼ੀ ਤਾਰੀਫ਼ ਵੀ ਕੀਤੀ ਸੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੀਤੀ ਸੀਤਾਰੀਫ਼

ਨਵਜੋਤ ਕੌਰ ਸਿੱਧੂ ਨੇ ਪੰਜਾਬ ਚ ਮਾਈਨਿੰਗ ਅਤੇ ਜੰਗਲਾਤ ਹੇਠ ਘਟ ਰਹੀ ਜ਼ਮੀਨ ਦੇ ਮੁੱਦੇ ਤੇ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਲਈ ਅਮਿਤ ਸ਼ਾਹ ਦਾ ਵੀ ਧੰਨਵਾਦ ਕੀਤਾ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਵੀ ਸ਼ਲਾਘਾ ਕੀਤੀ। ਇਨ੍ਹਾਂ ਤਾਰੀਫ਼ਾਂ ਤੋਂ ਬਾਅਦ ਇਹ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਸਿੱਧੂ ਜੋੜਾ ਭਾਜਪਾ ਚ ਵਾਪਸੀ ਦੀ ਤਿਆਰੀ ਕਰ ਰਿਹਾ ਹੈ।

ਦੱਸਣ ਯੋਗ ਹੈ ਕਿ ਨਵਜੋਤ ਕੌਰ ਸਿੱਧੂ ਪਹਿਲਾਂ ਹੀ ਕਾਂਗਰਸ ਪਾਰਟੀ ਤੋਂ ਸਸਪੈਂਡ ਚੱਲ ਰਹੇ ਹਨ ਤੇ ਉਹ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਪ੍ਰਧਾਨ ਮੰਨਣ ਤੋਂ ਇਨਕਾਰ ਕਰ ਚੁੱਕੇ ਹਨ। ਹਾਲ ਹੀ ਚ ਨਵਜੋਤ ਕੌਰ ਸਿੱਧੂ ਦੇ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਵਾਲੇ ਬਿਆਨ ਤੋਂ ਸਿਆਸਤ ਕਾਫ਼ੀ ਭਖ ਗਈ ਸੀ। ਜਿਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਵਿਚਾਲੇ ਹੁਣ ਨਵਜੋਤ ਕੌਰ ਸਿੱਧੂ ਦਾ ਭਾਜਪਾ ਆਗੂਆਂ ਪ੍ਰਤੀ ਝੁਕਾਅ ਨਵੇਂ ਸੰਕੇਤ ਦੇ ਰਿਹਾ ਹੈ।

ਬੀਜੇਪੀ ਦੇ ਵਿਧਾਇਕ ਰਹਿ ਚੁੱਕੇ ਹਨ ਨਵਜੋਤ ਕੌਰ ਸਿੱਧੂ

ਨਵਜੋਤ ਕੌਰ ਭਾਜਪਾ ਲਈ ਕੋਈ ਨਵੇਂ ਨਹੀਂ ਹਨ। ਉਨ੍ਹਾਂ ਨੇ ਆਪਣਾ ਰਾਜਨੀਤਿਕ ਕਰੀਅਰ ਭਾਜਪਾ ਨਾਲ ਸ਼ੁਰੂ ਕੀਤਾ ਸੀ। ਉਹ 2012 ਚ ਭਾਜਪਾ ਦੀ ਟਿਕਟ ਤੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਚੁਣੇ ਗਏ ਸਨ। ਬਾਅਦ ਚ ਉਨ੍ਹਾਂ ਨੇ ਉਸ ਸਮੇਂ ਦੀ ਅਕਾਲੀ-ਭਾਜਪਾ ਗੱਠਜੋੜ ਵਾਲੀ ਸਰਕਾਰ ਚ ਮੁੱਖ ਸੰਸਦੀ ਸਕੱਤਰ ਵਜੋਂ ਸੇਵਾ ਨਿਭਾਈ ਸੀ। 2016 ਚ, ਉਹ ਆਪਣੇ ਪਤੀ ਨਵਜੋਤ ਸਿੱਧੂ ਨਾਲ ਕਾਂਗਰਸ ਪਾਰਟੀ ਚ ਸ਼ਾਮਲ ਹੋ ਗਏ ਸਨ।

ਮੈਡਮ ਸਿੱਧੂ 2027 ਚੋਣਾਂ ਲਈ ਐਕਟਿਵ

ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਸਿਆਸਤ ਚ ਤਾਂ ਹੀ ਮੁੜ ਐਕਟਿਵ ਹੋਣਗੇ, ਜੇਕਰ ਕਾਂਗਰਸ ਉਨ੍ਹਾਂ ਨੂੰ 2027 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣਾਏਗੀ। ਫਿਲਹਾਲ ਇਸ ਦੀ ਕਈ ਵੀ ਸੰਭਾਵਨਾ ਨਹੀਂ ਲੱਗ ਰਹੀ। ਨਤੀਜੇ ਵਜੋਂ, 2027 ਦੀ ਰਾਜਨੀਤੀ ਚ ਸਿੱਧੂ ਦੇ ਸ਼ਾਮਲ ਹੋਣ ਦੀ ਸੰਭਾਵਨਾ ਵੀ ਲਗਾਤਾਰ ਘੱਟ ਨਜ਼ਰ ਆ ਰਹੀ ਹੈ। ਨਵਜੋਤ ਕੌਰ ਨੇ ਕਿਹਾ ਹੈ ਕਿ ਸਿੱਧੂ ਨੇ ਉਨ੍ਹਾਂ ਨੂੰ ਫ੍ਰੀ ਹੈਂਡ ਦਿੱਤਾ ਹੈ, ਉਹ ਜੋ ਵੀ ਕਰਨਾ ਚਾਹੁੰਦੇ ਹਨ ਕਰ ਸਕਦੇ ਹਨ। ਕਿਆਸ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਜੇਕਰ ਸਿੱਧੂ ਸਿਆਸਤ ਪੂਰੀ ਤਰ੍ਹਾਂ ਛੱਡ ਦਿੰਦੇ ਹਨ ਤਾਂ ਮੈਡਮ ਸਿੱਧੂ ਬੀਜੇਪੀ ਚ ਸ਼ਾਮਲ ਹੋ ਸਕਦੇ ਹਨ।

Follow Us
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ...
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ...
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ...
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra...
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ...
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ...
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?...
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ...
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...