AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਬੈਡ ਕੋਲੈਸਟ੍ਰੋਲ ਨੂੰ ਹਲਕੇ ‘ਚ ਲੈਣਾ ਪਵੇਗਾ ਭਾਰੀ! ਨਵੀਂ ਗਾਈਡਲਾਈਨ ‘ਚ ਤੈਅ ਹੋਇਆ ਸੁਰੱਖਿਅਤ ਲੈਵਲ

ਦਿਲ ਦੀਆਂ ਬਿਮਾਰੀਆਂ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਅਮੈਰੀਕਨ ਕਾਲਜ ਆਫ ਕਾਰਡੀਓਲੋਜੀ ਅਤੇ ਅਮੈਰੀਕਨ ਹਾਰਟ ਐਸੋਸੀਏਸ਼ਨ ਨੇ ਕੋਲੈਸਟ੍ਰੋਲ ਦੇ ਪ੍ਰਬੰਧਨ ਲਈ ਨਵੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਹਨ। ਇਹਨਾਂ ਨਿਯਮਾਂ ਦਾ ਮੁੱਖ ਉਦੇਸ਼ ਦਿਲ ਦੀਆਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਕਰਨਾ ਹੈ।

ਬੈਡ ਕੋਲੈਸਟ੍ਰੋਲ ਨੂੰ ਹਲਕੇ 'ਚ ਲੈਣਾ ਪਵੇਗਾ ਭਾਰੀ! ਨਵੀਂ ਗਾਈਡਲਾਈਨ 'ਚ ਤੈਅ ਹੋਇਆ ਸੁਰੱਖਿਅਤ ਲੈਵਲ
ਬੈਡ ਕੋਲੈਸਟ੍ਰੋਲ ਪਵੇਗਾ ਭਾਰੀ! ਨਵੀਂ ਗਾਈਡਲਾਈਨ ‘ਚ ਤੈਅ ਹੋਇਆ ਸੁਰੱਖਿਅਤ ਲੈਵਲ
tv9-punjabi
| Updated On: 17 Mar 2026 19:02 PM IST

ਦਿਲ ਦੀਆਂ ਬਿਮਾਰੀਆਂ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਅਮੈਰੀਕਨ ਕਾਲਜ ਆਫ ਕਾਰਡੀਓਲੋਜੀ ਅਤੇ ਅਮੈਰੀਕਨ ਹਾਰਟ ਐਸੋਸੀਏਸ਼ਨ ਨੇ ਕੋਲੈਸਟ੍ਰੋਲ ਦੇ ਪ੍ਰਬੰਧਨ ਲਈ ਨਵੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਹਨ। ਇਹਨਾਂ ਨਿਯਮਾਂ ਦਾ ਮੁੱਖ ਉਦੇਸ਼ ਦਿਲ ਦੀਆਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਕਰਨਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ 80 ਤੋਂ 90 ਫੀਸਦੀ ਦਿਲ ਦੀਆਂ ਬਿਮਾਰੀਆਂ ਨੂੰ ਸਹੀ ਸਮੇਂ ‘ਤੇ ਇਲਾਜ ਅਤੇ ਸਾਵਧਾਨੀ ਨਾਲ ਰੋਕਿਆ ਜਾ ਸਕਦਾ ਹੈ।

ਸਿਰਫ਼ ਡਾਇਟ ਦੇ ਭਰੋਸੇ ਨਾ ਰਹੋ, ਦਵਾਈਆਂ ਦੀ ਜਲਦੀ ਵਰਤੋਂ ‘ਤੇ ਜ਼ੋਰ

ਨਵੀਂ ਗਾਈਡਲਾਈਨ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਜੇਕਰ ਸਿਰਫ਼ ਖੁਰਾਕ ਅਤੇ ਕਸਰਤ ਨਾਲ ਕੋਲੈਸਟ੍ਰੋਲ ਕੰਟਰੋਲ ਨਹੀਂ ਹੋ ਰਿਹਾ, ਤਾਂ ਦਵਾਈਆਂ ਸ਼ੁਰੂ ਕਰਨ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਹੁਣ 30 ਸਾਲ ਦੀ ਉਮਰ ਵਿੱਚ ਵੀ ਜੇਕਰ ਕੋਲੈਸਟ੍ਰੋਲ ਵਧਿਆ ਹੋਇਆ ਪਾਇਆ ਜਾਂਦਾ ਹੈ, ਤਾਂ ਡਾਕਟਰ ਦੀ ਸਲਾਹ ਨਾਲ ਦਵਾਈਆਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਸਰੀਰ ਵਿੱਚ ਬੈਡ ਕੋਲੈਸਟ੍ਰੋਲ ਦਾ ਪੱਧਰ ਜਿੰਨਾ ਘੱਟ ਹੋਵੇਗਾ, ਦਿਲ ਦੀ ਸਿਹਤ ਲਈ ਉਨਾ ਹੀ ਬਿਹਤਰ ਮੰਨਿਆ ਜਾਵੇਗਾ।

ਕੀ ਹੈ ਸੁਰੱਖਿਅਤ LDL ਲੈਵਲ?

ਨਵੇਂ ਨਿਯਮਾਂ ਅਨੁਸਾਰ ਹਰ ਵਿਅਕਤੀ ਲਈ ਬੈਡ ਕੋਲੈਸਟ੍ਰੋਲ ਦੇ ਮਾਪਦੰਡ ਵੱਖਰੇ ਤੈਅ ਕੀਤੇ ਗਏ ਹਨ:

ਆਮ ਵਿਅਕਤੀ: 100 mg/dL ਤੋਂ ਘੱਟ।

ਹਾਰਟ ਅਟੈਕ ਜਾਂ ਸਟ੍ਰੋਕ ਦੇ ਮਰੀਜ਼: 55 mg/dL ਤੋਂ ਘੱਟ।

ਹਾਰਟ ਡਿਜ਼ੀਜ਼ ਦੇ ਉੱਚ ਜੋਖਮ ਵਾਲੇ ਲੋਕ: 70 mg/dL ਤੋਂ ਘੱਟ।

ਇਹਨਾਂ ਟੈਸਟਾਂ ਅਤੇ ਕਾਰਕਾਂ ‘ਤੇ ਵੀ ਰੱਖਣੀ ਹੋਵੇਗੀ ਨਜ਼ਰ

ਸਿਰਫ਼ ਲਿਪਿਡ ਪ੍ਰੋਫਾਈਲ ਹੀ ਕਾਫ਼ੀ ਨਹੀਂ ਹੈ, ਡਾਕਟਰਾਂ ਨੇ ਹੁਣ CAC ਸਕੈਨ, Lp(a) ਟੈਸਟ ਅਤੇ ApoB ਟੈਸਟ ਵਰਗੇ ਉੱਨਤ ਟੈਸਟਾਂ ਦੀ ਸਿਫ਼ਾਰਸ਼ ਕੀਤੀ ਹੈ। ਇਸ ਤੋਂ ਇਲਾਵਾ ਪਰਿਵਾਰਕ ਇਤਿਹਾਸ, ਸ਼ੂਗਰ ਅਤੇ ਆਟੋਇਮਿਊਨ ਬਿਮਾਰੀਆਂ ਨੂੰ ਵੀ ਗੰਭੀਰਤਾ ਨਾਲ ਦੇਖਿਆ ਜਾਵੇਗਾ।

ਕਿੰਨ੍ਹਾਂ ਲੋਕਾਂ ਨੂੰ ਹੈ ਵੱਧ ਖ਼ਤਰਾ?

ਗਾਈਡਲਾਈਨ ਅਨੁਸਾਰ ਹੇਠ ਲਿਖੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ:

40 ਸਾਲ ਤੋਂ ਵੱਧ ਉਮਰ ਦੇ ਵਿਅਕਤੀ।

ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼।

ਕਿਡਨੀ ਦੀ ਬਿਮਾਰੀ ਜਾਂ HIV ਨਾਲ ਪੀੜਤ ਲੋਕ।

ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੈ ਜਾਂ ਜਿਨ੍ਹਾਂ ਦੇ ਪਰਿਵਾਰ ਵਿੱਚ ਦਿਲ ਦੀ ਬਿਮਾਰੀ ਦਾ ਇਤਿਹਾਸ ਰਿਹਾ ਹੈ।

ਬਚਾਅ ਲਈ ਅਪਣਾਓ ਇਹ 5 ਸੁਝਾਅ

ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਲਈ ਸਿਹਤਮੰਦ ਜੀਵਨ ਸ਼ੈਲੀ ਬੇਹੱਦ ਜ਼ਰੂਰੀ ਹੈ:

ਸਿਹਤਮੰਦ ਖੁਰਾਕ: ਮੈਦਾ ਅਤੇ ਜ਼ਿਆਦਾ ਤੇਲ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ।

ਕਸਰਤ: ਰੋਜ਼ਾਨਾ ਘੱਟੋ-ਘੱਟ 30 ਮਿੰਟ ਸਰੀਰਕ ਗਤੀਵਿਧੀ।

ਨੀਂਦ ਤੇ ਵਜ਼ਨ: ਰੋਜ਼ਾਨਾ 7 ਘੰਟੇ ਦੀ ਨੀਂਦ ਲਓ ਅਤੇ ਵਜ਼ਨ ਨੂੰ ਕਾਬੂ ਵਿੱਚ ਰੱਖੋ।

ਨਸ਼ਾ ਤਿਆਗੋ: ਸਿਗਰਟਨੋਸ਼ੀ ਅਤੇ ਹੋਰ ਨਸ਼ਿਆਂ ਤੋਂ ਦੂਰ ਰਹੋ।

ਭਾਰਤ ਲਈ ਕਿਉਂ ਜ਼ਰੂਰੀ ਹੈ ਇਹ ਗਾਈਡਲਾਈਨ?

ਦਿੱਲੀ ਦੇ ਰਾਜੀਵ ਗਾਂਧੀ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਦੇ ਡਾ. ਅਜੀਤ ਜੈਨ ਅਨੁਸਾਰ, ਭਾਰਤ ਵਿੱਚ ਘੱਟ ਉਮਰ ਦੇ ਲੋਕਾਂ ਵਿੱਚ ਹਾਰਟ ਅਟੈਕ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਲਈ ਭਾਰਤੀਆਂ ਨੂੰ ਇਹਨਾਂ ਅੰਤਰਰਾਸ਼ਟਰੀ ਗਾਈਡਲਾਈਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਹਰ ਤਿੰਨ ਮਹੀਨੇ ਬਾਅਦ ਆਪਣਾ ਲਿਪਿਡ ਪ੍ਰੋਫਾਈਲ ਟੈਸਟ ਕਰਵਾਉਣਾ ਅਤੇ ਡਾਕਟਰੀ ਸਲਾਹ ਲੈਣਾ ਹੁਣ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ।

Follow Us
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ...
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ...
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ...
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra...
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ...
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ...
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?...
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ...
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...