AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਹਰਿਆਣਾ ਰਾਜ ਸਭਾ ਚੋਣਾਂ ਵਿੱਚ ਕਰਾਸ ਵੋਟਿੰਗ ਤੋਂ ਬਾਅਦ ਕਾਂਗਰਸ ਵਿੱਚ ਕਲੇਸ਼, 5 ਬਾਗ਼ੀ ਵਿਧਾਇਕਾਂ ਤੇ ਹੋਵੇਗਾ ਐਕਸ਼ਨ!

Haryana Rajya Sabha Election: ਹਰਿਆਣਾ ਕਾਂਗਰਸ ਨੇ ਰਾਜ ਸਭਾ ਚੋਣਾਂ ਵਿੱਚ ਕਰਾਸ ਵੋਟਿੰਗ ਲਈ ਆਪਣੇ ਪੰਜ ਵਿਧਾਇਕਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਹੈ। ਇਹ ਕਦਮ ਇੱਕ ਕਾਂਗਰਸੀ ਵਿਧਾਇਕ ਵੱਲੋਂ ਇੱਕ ਸੀਟ ਜਿੱਤਣ ਤੋਂ ਬਾਅਦ ਚੁੱਕਿਆ ਗਿਆ ਹੈ, ਜਦੋਂ ਕਿ ਭਾਜਪਾ ਨੇ ਵੀ ਇੱਕ ਸੀਟ ਜਿੱਤੀ ਹੈ। ਇਸ ਦੌਰਾਨ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਰਾਮ ਕਿਸ਼ਨ ਗੁਰਜਰ ਨੇ ਅਸਤੀਫਾ ਦੇ ਦਿੱਤਾ। ਮੁੱਖ ਮੰਤਰੀ ਸੈਣੀ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ, ਜਦੋਂ ਕਿ ਹੁੱਡਾ ਨੇ ਭਾਜਪਾ 'ਤੇ ਚੋਣ ਵਿੱਚ ਧਾਂਦਲੀ ਕਰਨ ਦਾ ਆਰੋੁ ਲਗਾਇਆ।

ਹਰਿਆਣਾ ਰਾਜ ਸਭਾ ਚੋਣਾਂ ਵਿੱਚ ਕਰਾਸ ਵੋਟਿੰਗ ਤੋਂ ਬਾਅਦ ਕਾਂਗਰਸ ਵਿੱਚ ਕਲੇਸ਼, 5 ਬਾਗ਼ੀ ਵਿਧਾਇਕਾਂ ਤੇ ਹੋਵੇਗਾ ਐਕਸ਼ਨ!
ਕਰਾਸ ਵੋਟਿੰਗ ਤੋਂ ਬਾਅਦ ਕਾਂਗਰਸ ਵਿੱਚ ਕਲੇਸ਼,
mohit-malhotra
| Updated On: 17 Mar 2026 19:25 PM IST

ਹਰਿਆਣਾ ਵਿੱਚ ਕਾਂਗਰਸ ਵੱਲੋਂ ਰਾਜ ਸਭਾ ਸੀਟ ਥੋੜ੍ਹੀ ਜਿਹੇ ਅੰਤਰ ਤੋਂ ਜਿੱਤਣ ਤੋਂ ਇੱਕ ਦਿਨ ਬਾਅਦ, ਪਾਰਟੀ ਨੇ ਸੋਮਵਾਰ ਦੀ ਚੋਣ ਵਿੱਚ ਕਰਾਸ ਵੋਟਿੰਗ ਲਈ ਆਪਣੇ ਪੰਜ ਵਿਧਾਇਕਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਦਾ ਐਲਾਨ ਕੀਤਾ। ਕਰੀਬੀ ਮੁਕਾਬਲੇ ਵਿੱਚ, ਭਾਜਪਾ ਦੇ ਸੰਜੇ ਭਾਟੀਆ ਅਤੇ ਕਾਂਗਰਸ ਦੇ ਕਰਮਵੀਰ ਸਿੰਘ ਬੌਧ ਨੂੰ ਸੋਮਵਾਰ ਦੇਰ ਰਾਤ ਜੇਤੂ ਐਲਾਨ ਦਿੱਤਾ ਗਿਆ।

ਇਸ ਹੰਗਾਮੇ ਦੇ ਵਿਚਕਾਰ, ਹਰਿਆਣਾ ਕਾਂਗਰਸ ਦੇ ਤਿੰਨ ਕਾਰਜਕਾਰੀ ਪ੍ਰਧਾਨਾਂ ਵਿੱਚੋਂ ਇੱਕ, ਰਾਮ ਕਿਸ਼ਨ ਗੁਰਜਰ ਨੇ ਮੰਗਲਵਾਰ ਨੂੰ ਪਾਰਟੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਅਤੇ ਸਾਰੇ ਅਹੁਦਿਆਂ ਅਤੇ ਜ਼ਿੰਮੇਵਾਰੀਆਂ ਨੂੰ ਛੱਡ ਦਿੱਤਾ।

ਉਨ੍ਹਾਂ ਦੀ ਪਤਨੀ ਵੀ ਹਰਿਆਣਾ ਵਿੱਚ ਕਾਂਗਰਸ ਵਿਧਾਇਕ ਹਨ। ਰਾਮ ਕਿਸ਼ਨ ਗੁਰਜਰ ਦੀ ਪਤਨੀ ਸ਼ੈਲੀ ਚੌਧਰੀ ਦੇ ਕਰਾਸ ਵੋਟਿੰਗ ਕਰਨ ਵਾਲੇ ਵਿਧਾਇਕਾਂ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ। ਰਾਮ ਕਿਸ਼ਨ ਗੁਰਜਰ ਦੀ ਪਤਨੀ ਸ਼ੈਲੀ ਚੌਧਰੀ ਅੰਬਾਲਾ ਜ਼ਿਲ੍ਹੇ ਦੇ ਨਾਰਾਇਣਗੜ੍ਹ ਹਲਕੇ ਤੋਂ ਵਿਧਾਇਕ ਹੈ।

ਵਿਧਾਇਕ ਸ਼ੈਲੀ ਚੌਧਰੀ ਸੀਐਮ ਦੇ ਸਕੱਤਰ ਨਾਲ ਆਈ ਸੀ ਨਜਰ

ਰਾਜ ਸਭਾ ਚੋਣ ਵੋਟਿੰਗ ਦੌਰਾਨ, ਉਹ ਵਿਧਾਨ ਸਭਾ ਦੇ ਬਾਹਰ ਮੁੱਖ ਮੰਤਰੀ ਨਾਇਬ ਸੈਣੀ ਦੇ ਰਾਜਨੀਤਿਕ ਸਕੱਤਰ ਤਰੁਣ ਭੰਡਾਰੀ ਨਾਲ ਦੇਖੀ ਗਈ ਸੀ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਸ਼ੈਲੀ ਚੌਧਰੀ ਵੀ ਅਸਤੀਫਾ ਦੇ ਸਕਦੀ ਹੈ। ਹਾਲਾਂਕਿ, ਉਹ ਅਜਿਹਾ ਕਰਨ ਤੋਂ ਪਹਿਲਾਂ ਪਾਰਟੀ ਹਾਈਕਮਾਨ ਦੇ ਫੈਸਲੇ ਦੀ ਉਡੀਕ ਕਰੇਗੀ। ਜੇਕਰ ਪਾਰਟੀ ਸ਼ੈਲੀ ਚੌਧਰੀ ਨੂੰ ਕੱਢ ਦਿੰਦੀ ਹੈ, ਤਾਂ ਉਸਦੀ ਵਿਧਾਨ ਸਭਾ ਮੈਂਬਰਸ਼ਿਪ ਬਰਕਰਾਰ ਰਹੇਗੀ।

ਹਾਲਾਂਕਿ, ਜੇਕਰ ਉਹ ਖੁਦ ਕਾਂਗਰਸ ਛੱਡ ਦਿੰਦੀ ਹੈ, ਤਾਂ ਉਸਨੂੰ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਯੋਗ ਕਰਾਰ ਦੇ ਦਿੱਤਾ ਜਾਵੇਗਾ। ਇਸ ਲਈ, ਇਹ ਬਹੁਤ ਸੰਭਵ ਹੈ ਕਿ ਸ਼ੈਲੀ ਕਾਂਗਰਸ ਪਾਰਟੀ ਵਿੱਚ ਬਾਗੀ ਵਜੋਂ ਰਹੇਗੀ। ਰਾਮ ਕਿਸ਼ਨ ਗੁਰਜਰ ਅਤੇ ਸ਼ੈਲੀ ਚੌਧਰੀ ਨੂੰ ਸੰਸਦ ਮੈਂਬਰ ਸ਼ੈਲਜਾ ਦੇ ਨਜ਼ਦੀਕੀ ਸਹਿਯੋਗੀ ਮੰਨਿਆ ਜਾਂਦਾ ਹੈ, ਜਦੋਂ ਕਿ ਨਾਰਾਇਣਗੜ੍ਹ ਮੁੱਖ ਮੰਤਰੀ ਨਾਇਬ ਸੈਣੀ ਦਾ ਘਰੇਲੂ ਖੇਤਰ ਹੈ।

ਜਿਨ੍ਹਾਂ ਪੰਜ ਵਿਧਾਇਕਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਉਨ੍ਹਾਂ ਵਿੱਚ ਦੋ ਮਹਿਲਾ ਵਿਧਾਇਕ ਹਨ, ਜਿਨ੍ਹਾਂ ਚੋਂ ਮੇਵਾਤ ਇਲਾਕੇ ਤੋਂ ਅਤੇ ਇੱਕ ਫਤਿਹਾਬਾਦ ਜ਼ਿਲ੍ਹੇ ਤੋਂ ਵਿਧਾਇਕ ਹੈ।

ਕਰਾਸ ਵੋਟਿੰਗ ਕਰਨ ਵਾਲੇ ਵਿਧਾਇਕਾਂ ਖਿਲਾਫ ਐਕਸ਼ਨ

ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਪਾਰਟੀ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਪਾਰਟੀ ਦੇ ਸਿਧਾਂਤਾਂ ਦਾ ਹਵਾਲਾ ਦਿੰਦੇ ਹੋਏ ਨਾਵਾਂ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਵਿਧਾਇਕਾਂ ਦੇ ਨਾਵਾਂ ਦਾ ਖੁਲਾਸਾ ਪਾਰਟੀ ਅੱਗੇ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਨਾਲ ਵਿਸ਼ਵਾਸਘਾਤ ਨਹੀਂ ਕੀਤਾ; ਧੋਖਾ ਉਨ੍ਹਾਂ ਲੋਕਾਂ ਖਿਲਾਫ ਸੀ ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣਿਆ ਸੀ। ਪਾਰਟੀ ਵੱਲੋਂ ਕਾਰਵਾਈ ਕਰਨ ਤੋਂ ਬਾਅਦ ਨਾਮ ਪ੍ਰਗਟ ਕੀਤੇ ਜਾਣਗੇ। ਕੁਝ ਲੋਕ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ, ਪਰ ਅਸਤੀਫਾ ਜਨਤਾ ਨਾਲ ਵਿਸ਼ਵਾਸਘਾਤ ਕਰਨ ਵਾਲੇ ਵਿਧਾਇਕ ਨੂੰ ਦਿੱਤਾ ਜਾਣਾ ਚਾਹੀਦਾ ਹੈ।

ਹਰਿਆਣਾ ਦੇ ਇੰਚਾਰਜ ਕਾਂਗਰਸ ਜਨਰਲ ਸਕੱਤਰ ਬੀਕੇ ਹਰੀਪ੍ਰਸਾਦ ਨੇ ਕਿਹਾ, “ਅਸੀਂ ਪਹਿਲਾਂ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਾਂਗੇ। ਫਿਰ ਅਸੀਂ ਉਨ੍ਹਾਂ ਦੇ ਜਵਾਬ ਦੀ ਉਡੀਕ ਕਰਾਂਗੇ। ਜੇਕਰ ਸਪੱਸ਼ਟੀਕਰਨ ਸਾਨੂੰ ਸੰਤੁਸ਼ਟ ਕਰਦਾ ਹੈ, ਤਾਂ ਠੀਕ ਹੈ; ਨਹੀਂ ਤਾਂ, ਅਸੀਂ ਉਨ੍ਹਾਂ ਖਿਲਾਫ ਕਾਰਵਾਈ ਕਰਾਂਗੇ।”

ਰਾਜ ਸਭਾ ਚੋਣਾਂ ਵਿੱਚ ਕਰੀਬੀ ਮੁਕਾਬਲਾ

90 ਮੈਂਬਰੀ ਹਰਿਆਣਾ ਵਿਧਾਨ ਸਭਾ ਵਿੱਚ, ਸੋਮਵਾਰ ਨੂੰ ਦੋ ਇਨੈਲੋ ਵਿਧਾਇਕ ਵੋਟਿੰਗ ਤੋਂ ਦੂਰ ਰਹੇ, ਜਦੋਂ ਕਿ ਚਾਰ ਕਾਂਗਰਸ ਵੋਟਾਂ ਨੂੰ ਅਵੈਧ ਘੋਸ਼ਿਤ ਕਰ ਦਿੱਤਾ ਗਿਆ। ਇੱਕ ਭਾਜਪਾ ਵਿਧਾਇਕ ਦੀ ਵੋਟ ਨੂੰ ਵੀ ਗੁਪਤਤਾ ਦੇ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਅਵੈਧ ਕਰ ਦਿੱਤਾ ਗਿਆ। 83 ਵੈਧ ਵੋਟਾਂ ਵਿੱਚੋਂ, ਭਾਟੀਆ ਨੂੰ 39 ਫਰਸਟ ਵੋਟ ਮਿਲੇ ਮਿਲੀਆਂ, ਬੋਧ ਨੂੰ 28 ਮਿਲੀਆਂ, ਅਤੇ ਭਾਜਪਾ ਦੁਆਰਾ ਸਮਰਥਤ ਆਜ਼ਾਦ ਸਤੀਸ਼ ਨੰਦਲ ਨੂੰ 16 ਮਿਲੀਆਂ।

ਕਿਉਂਕਿ ਰਾਜ ਸਭਾ ਚੋਣਾਂ ਵਿੱਚ ਸੈਕੇਂਡ ਪ੍ਰੇਫਰੈਂਸ ਵੋਟ ਵੀ ਗਿਣੇ ਜਾਂਦੇ ਹਨ, ਇਸ ਲਈ ਨਾਂਦਲ ਨੂੰ ਸਿਰਫ਼ ਇੱਕ ਹੋਰ ਵੋਟ ਮਿਲਣ ਨਾਲ ਨਤੀਜਾ ਬਦਲ ਸਕਦਾ ਸੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ, “ਆਜ਼ਾਦ ਉਮੀਦਵਾਰ ਸਤੀਸ਼ ਨਾਂਦਲ ਸਿਰਫ਼ ਇੱਕ ਵੋਟ ਨਾਲ ਹਾਰ ਗਏ।”

Follow Us
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?...
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ...
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ...
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ...
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?...
ਪੰਜਾਬ ਦੇ 3 ਕਰੋੜ ਲੋਕ AAP ਦੇ ਨਾਲ ਖੜੇ... ਗਲਤਫਹਿਮੀ ਫੈਲਾਉਣ ਦੀ ਕੋਸ਼ਿਸ਼ ਨਾ ਕਰੇ BJP: ਅਮਨ ਅਰੋੜਾ
ਪੰਜਾਬ ਦੇ 3 ਕਰੋੜ ਲੋਕ AAP ਦੇ ਨਾਲ ਖੜੇ... ਗਲਤਫਹਿਮੀ ਫੈਲਾਉਣ ਦੀ ਕੋਸ਼ਿਸ਼ ਨਾ ਕਰੇ BJP: ਅਮਨ ਅਰੋੜਾ...
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report...
ਕਾਂਗਰਸ 'ਚ 8 ਚੋਂ 9 ਮੁੱਖ ਮੰਤਰੀ, ਸੀਐਮ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ 'ਚ ਲਈ ਸਾਰਿਆਂ ਦੀ ਕਲਾਸ
ਕਾਂਗਰਸ 'ਚ 8 ਚੋਂ 9 ਮੁੱਖ ਮੰਤਰੀ, ਸੀਐਮ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ 'ਚ ਲਈ ਸਾਰਿਆਂ ਦੀ ਕਲਾਸ...
ਦਿੱਲੀ BJP ਦਫ਼ਤਰ ਵਿਖੇ ਉੱਤਸਵ ਦੀਆਂ ਤਿਆਰੀਆਂ, ਕੀ ਇਹ ਜਿੱਤ ਦਾ ਜਸ਼ਨ ਹੈ?
ਦਿੱਲੀ BJP ਦਫ਼ਤਰ ਵਿਖੇ ਉੱਤਸਵ ਦੀਆਂ ਤਿਆਰੀਆਂ, ਕੀ ਇਹ ਜਿੱਤ ਦਾ ਜਸ਼ਨ ਹੈ?...